ਮਿਸਰ ਦੀ ਅਦਾਕਾਰਾ ਜਿਸ ਨੇ ਹਿਜਾਬ ਉਤਾਰ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਪਸੀ

  • ਸ਼ੈਰੀ ਰਾਇਡਰ ਅਤੇ ਔਮਨੀਆ ਅਲ ਨਗਾਰ
  • ਬੀਬੀਸੀ ਯੂਜੀਸੀ ਅਤੇ ਸੋਸ਼ਲ ਨਿਊਜ਼, ਬੀਬੀਸੀ ਮਾਨਿਟਰਿੰਗ
ਹਾਲਾ ਸ਼ਿਹਾ ਦੀ ਸਾਲ 2005 ਵਿੱਚ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਦੀ ਤਸਵੀਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਹਾਲਾ ਸ਼ਿਹਾ ਦੀ ਸਾਲ 2005 ਵਿੱਚ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਦੀ ਤਸਵੀਰ ਜੋ ਸੋਸ਼ਲ ਮੀਡੀਆ ਉੱਪਰ ਘੁੰਮਦੀ ਰਹੀ ਹੈ।

ਮਿਸਰ ਦੀ ਅਦਾਕਾਰਾ ਹਾਲਾ ਸ਼ਿਹਾ ਜਿਨ੍ਹਾਂ ਨੇ ਧਾਰਮਿਕ ਕਾਰਨਾਂ ਕਰਕੇ ਸਾਲ 2005 ਵਿੱਚ ਰਿਟਾਇਰਮੈਂਟ ਲੈ ਲਈ ਸੀ ਅਤੇ ਹਿਜਾਬ ਪਾਉਣਾ ਸ਼ੁਰੂ ਕਰ ਦਿੱਤਾ ਸੀ ਨੇ ਅਚਾਨਕ ਸੋਸ਼ਲ ਮੀਡੀਆ ਉੱਪਰ ਵਾਪਸੀ ਕੀਤੀ ਹੈ।

ਉਨ੍ਹਾਂ ਨੇ ਸਾਲ 2005 ਵਿੱਚ 26 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਲਈ ਸੀ।

ਇਹ ਵੀ ਪੜ੍ਹੋ꞉

ਉਨ੍ਹਾਂ ਨੇ ਵੀਰਵਾਰ ਨੂੰ ਇੱਚ ਟਵਿੱਟਰ ਅਕਾਊਂਟ ਬਣਾਇਆ ਅਤੇ ਸ਼ੁਰੂਆਤੀ ਘੰਟਿਆਂ ਵਿੱਚ ਹੀ ਉਨ੍ਹਾਂ ਦੇ ਹਜ਼ਾਰਾ ਫੌਲੋਵਰ ਹੋ ਗਏ। ਉਨ੍ਹਾਂ ਨੇ ਆਪਣੇ ਬਾਰੇ ਲਿਖਿਆ, "ਮਿਸਰੀ ਅਦਾਕਾਰਾ ਜੋ ਮੁੜ ਚਮਕੀ ਹੈ" ਅਤੇ ਉਨ੍ਹਾਂ ਟਵੀਟ ਕੀਤਾ ਕਿ ਉਹ ਸ਼ੁਰੂ ਤੋਂ ਹੀ "ਇੱਕ ਮਜ਼ਬੂਤ ਅਤੇ ਅਜ਼ਾਦ ਔਰਤ ਰਹੇ ਹਨ।"

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ,

ਲਿਖੇ ਜਾਣ ਸਮੇਂ ਇਹ ਅਕਾਊਂਟ ਸਸਪੈਂਡਿਡ ਸੀ ਅਤੇ ਖੁੱਲ੍ਹ ਨਹੀਂ ਸੀ ਰਿਹਾ।

ਉਨ੍ਹਾਂ ਨੇ ਇੰਸਟਾਗਰਾਮ ਉੱਪਰ ਵੀ ਅਕਾਊਂਟ ਬਣਾਇਆ ਅਤੇ ਬਿਨਾਂ ਹਿਜਾਬ ਤੋਂ ਆਪਣੀਆਂ ਤਸਵੀਰਾ ਪਾਈਆਂ।

ਇੰਸਟਾਗਰਾਮ ਉੱਪਰ "ਵਾਪਸੀ" ਲਿਖ ਕੇ ਆਪਣੀਆਂ ਤਸਵੀਰਾਂ ਪਾਉਣ ਦੇ ਪਹਿਲੇ ਦਿਨ ਹੀ ਉਨ੍ਹਾਂ ਦੇ 38000 ਫੌਲੋਵਰ ਹੋ ਗਏ।

ਸ਼ਿਹਾ ਦੀ ਸੋਸ਼ਲ ਮੀਡੀਆ ਉੱਪਰ ਵਾਪਸੀ ਮਗਰੋਂ ਰਲਵੀਂ-ਮਿਲਵੀਂ ਪ੍ਰਤੀਕਿਰਿਆ ਹੋਈ ਅਤੇ ਮਿਸਰ ਵਿੱਚ ਉਨ੍ਹਾਂ ਦੇ ਨਾਮ ਦਾ ਅਰਬੀ ਭਾਸ਼ਾ ਵਿੱਚ ਹੈਸ਼ਟੈਗ ਚੱਲ ਰਿਹਾ ਹੈ।

ਕਈ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਇੱਕ ਔਰਤ ਨਾਦਾ ਅਸ਼ਰਫ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਾਪਸੀ ਲਈ ਹਨੇਰੀਆਂ ਗੁਫਾਵਾਂ ਅਤੇ ਮੱਧ ਯੁੱਗ ਵਿੱਚੋਂ ਬਚਾ ਲਏ ਜਾਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਜਦਕਿ @Menna521990121 ਨੇ ਲਿਖਿਆ ਕਿ ਅਜਿਹਾ ਕਰਕੇ ਉਹ ਖ਼ੁਦ ਨੂੰ ਰੱਬ ਤੋਂ ਦੂਰ ਕਰ ਰਹੇ ਹਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਹਾਲਾ ਸ਼ਿਹਾ ਨੇ 13 ਸਾਲ ਦੇ ਜਨਤਕ ਜੀਵਨ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਸੀ।

ਲੰਡਨ ਦੇ ਇੱਕ ਵਿਦਿਆਰਥੀ, ਮੁਹੰਮਦ ਮੈਗਡਲਿਨ ਨੇ ਉਨ੍ਹਾਂ ਦਾ ਪੱਖ ਲਿਆ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਫੈਸਲੇ ਨਾ ਸੁਣਾਉਣ ਦੀ ਸਲਾਹ ਦਿੱਤੀ।

ਇੱਕ ਹੋਰ ਟਵਿੱਟਰ ਵਰਤੋਂਕਾਰ ਨੇ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਕੀਤਾ ਅਤੇ ਇਸ ਨੂੰ ਅਦਾਕਾਰਾ ਦਾ ਨਿੱਜੀ ਮਸਲਾ ਦੱਸਿਆ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)