ਇਰਾਕ ਉੱਪਰ ਅਮਰੀਕੀ ਹਮਲੇ ਨੂੰ ਗੈਰ-ਕਾਨੂੰਨੀ ਦੱਸਣ ਵਾਲੇ ਅੰਨਾਨ

ਤਸਵੀਰ ਸਰੋਤ, AFP
ਅਨਾਨ ਸਾਲ 1997 ਤੋਂ 2006 ਤੱਕ ਦੋ ਵਾਰ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਰਹੇ।
ਸੰਯੁਕਤ ਰਾਸ਼ਟਰ ਦੇ ਇਤਿਹਾਸ ਦੇ ਇੱਕਲੌਤੇ ਅਫਰੀਕੀ ਮੁਖੀ ਕੋਫੀ ਅੰਨਾਨ ਦੀ 80 ਸਾਲ ਵਿੱਚ ਸ਼ਨਿੱਚਰਵਾਨਰ ਨੂੰ ਮੌਤ ਹੋ ਗਈ।
ਉਨ੍ਹਾਂ ਦੇ ਨਾਮ ਉੱਪਰ ਬਣੀ ਫਾਊਂਡੇਸ਼ਨ ਨੇ ਦੱਸਿਆ, 'ਇੱਕ ਸੰਖੇਪ ਬਿਮਾਰੀ ਮਗਰੋਂ ਉਹ ਸ਼ਨਿੱਚਰਵਾਰ ਨੂੰ ਚੱਲ ਵਸੇ।'
ਉਨ੍ਹਾਂ ਦੇ ਜੱਦੀ ਦੇਸ ਘਾਨਾ ਵਿੱਚ ਸੱਤ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਗਿਆ ਹੈ। ਅਨਾਨ ਸਾਲ 1997 ਤੋਂ 2006 ਤੱਕ ਦੋ ਵਾਰ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਰਹੇ।
ਉਨ੍ਹਾਂ ਨੂੰ ਇਨਸਾਨੀਅਤ ਦੀ ਸੇਵਾ ਕਰਨ ਬਦਲੇ ਸ਼ਾਂਤੀ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਤਸਵੀਰ ਸਰੋਤ, AFP
ਅੰਨਾਨ ਆਪਣੇ ਸੰਯੁਕਤ ਰਾਸ਼ਟਰ ਦੇ ਆਪਣੇ ਤੋਂ ਪਹਿਲੇ ਮੁੱਖੀ ਬੁਤਰਸ ਬੁਤਰਸ ਘਾਲੀ ਨਾਲ।
ਸਾਲ 2012 ਵਿੱਚ ਉਨ੍ਹਾਂ ਨੂੰ ਨੈਲਸਨ ਮੰਡੇਲਾ ਵੱਲੋਂ ਦੱਖਣੀ ਅਫਰੀਕਾ ਵਿੱਚ ਬਣਾਈ ਗਈ ਸ਼ਾਂਤੀ ਅਤੇ ਮਨੁੱਖੀ ਹੱਕਾਂ ਬਾਰੇ ਸੰਸਥਾ 'ਦਿ ਐਲਡਰਜ਼' ਦੇ ਚੇਅਰਮੈਨ ਲਾਇਆ ਗਿਆ।
ਉਨ੍ਹਾਂ ਨੇ ਆਖਰੀ ਭੂਮਿਕਾ ਬਰਮਾ ਦੇ ਰੋਹਿੰਗਿਆ ਸੰਕਟ ਦੀ ਜਾਂਚ ਲਈ ਬਣੇ ਇੱਕ ਸੁਤੰਤਰ ਕਮਿਸ਼ਨ ਦੇ ਮੁਖੀ ਵਜੋਂ ਨਿਭਾਈ।
ਅੰਨਾਨ ਫਾਊਂਡੇਸ਼ਨ ਨੇ ਦੱਸਿਆ ਕਿ ਅੰਨਾਨ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਉਨ੍ਹਾਂ ਦੇ ਕੋਲ ਸਨ।
ਇਹ ਵੀ ਪੜ੍ਹੋ꞉
ਵਿਸ਼ਵ ਆਗੂਆਂ ਨੇ ਉਨ੍ਹਾਂ ਬਾਰੇ ਕੀ ਕਿਹਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕੋਫੀ ਅੰਨਾਨ ਨੇ ਬਿਹਤਰ ਸੰਸਾਰ ਦੀ ਭਾਲ ਕਦੇ ਬੰਦ ਨਹੀਂ ਕੀਤੀ।
ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕਿਹਾ ਕਿ ਅੰਨਾਨ ਇੱਕ ਸੱਚੇ ਸਿਆਸਤਦਾਨ ਸਨ ਜੋ ਚੰਗੇ ਮਿੱਤਰ ਵੀ ਸਨ। ਬਲੇਅਰ ਅਤੇ ਅੰਨਾਨ ਵਿੱਚ ਅਮਰੀਕਾ ਵੱਲੋਂ ਇਰਾਕ ਉੱਪਰ ਕੀਤੇ ਹਮਲੇ ਸਮੇਂ ਟਕਰਾਅ ਰਿਹਾ ਸੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਅਨਾਨ ਦੀ ਯਾਦ "ਸਦਾ ਰੂਸੀਆਂ ਦੇ ਦਿਲ ਵਿੱਚ ਰਹੇਗੀ।"
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਾਰ ਨੇ ਨਾ ਸਿਰਫ ਇੱਕ ਮਹਾਨ ਅਫਰੀਕੀ ਕੂਟਨੀਤਿਕ ਅਤੇ ਮਨੁੱਖਤਾਵਾਦੀ ਗੁਆ ਲਿਆ ਹੈ ਸਗੋਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦਾ ਸੁਚੇਤ ਰਾਖਾ ਗੁਆ ਲਿਆ ਹੈ।
ਇੰਗਲੈਂਡ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਲਿਖਿਆ, ਮੈਨੂੰ ਕੋਫੀ ਅਨਾਨ ਦੀ ਮੌਤ ਬਾਰੇ ਸੁਣ ਕੇ ਦੁੱਖ ਹੋਇਆ ਹੈ। ਉਹ ਇੱਕ ਮਹਾਨ ਸਿਆਸਤਦਾਨ ਅਤੇ ਸੰਯੁਕਤ ਰਾਸ਼ਟਰ ਦੇ ਸੁਧਾਰਕ ਸਨ।
ਉਨ੍ਹਾਂ ਨੇ ਉਹ ਬਿਹਤਰ ਸੰਸਾਰ ਬਣਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਜੋ ਉਹ ਆਪਣੇ ਪਿੱਛੇ ਛੱਡ ਕੇ ਗਏ ਹਨ ਉਹ ਉਸ ਨਾਲੋਂ ਬਿਹਤਰ ਹੈ ਜਿਸ ਵਿੱਚ ਉਹ ਪੈਦਾ ਹੋਏ ਸਨ। ਮੇਰੀਆਂ ਦੁਆਵਾਂ ਅਤੇ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹਨ।

ਤਸਵੀਰ ਸਰੋਤ, AFP
ਅੰਨਾਨ ਸਾਲ 1998 ਵਿੱਚ ਰਵਾਂਡਾ ਦੇ ਕਤਲੇਆਮ ਮੇਮੋਰੀਅਲ ਵਿੱਚ ਫੇਰੀ ਦੌਰਾਨ।
ਕੋਫੀ ਅੰਨਾਨ ਦੇ ਜੀਵਨ ਸਫ਼ਰ ਦੇ ਮੀਲ ਪੱਥਰ
- 1938: ਘਾਨਾ ਦੇ ਸ਼ਹਿਰ ਕੁਮਾਸੀ ਵਿੱਚ ਉਨ੍ਹਾਂ ਦਾ ਜਨਮ ਹੋਇਆ।
- 1962: ਸੰਯੁਕਤ ਰਾਸ਼ਟਰ ਦੇ ਸਵਿਟਜ਼ਰਲੈਂ ਦੇ ਜਿਨੇਵਾ ਸਥਿਥ ਦਫਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
- 1965: ਆਪਣੀ ਪਹਿਲੀ ਪਤਨੀ ਟੀਟੀ ਅਲਕੀਜਾ ਨਾਲ ਵਿਆਹ ਕਰਵਾਇਆ। ਇਸ ਵਿਆਹ ਤੋਂ ਉਨ੍ਹਾਂ ਦੇ ਇੱਕ ਪੁੱਤਰ ਅਤੇ ਇੱਕ ਧੀ ਹੈ।
- 1984: ਪਹਿਲੀ ਪਤਨੀ ਨੂੰ ਤਲਾਕ ਦੇਣ ਤੋਂ ਇੱਕ ਸਾਲ ਬਾਅਦ ਉਨ੍ਹਾਂ ਨੇ ਦੂਸਰਾ ਵਿਆਹ ਨੇ ਲੈਗਰਜਨ ਨਾਲ ਕਰਵਾਇਆ
- 1991: ਉਨ੍ਹਾਂ ਦੀ ਜੌੜੀ ਭੈਣ ਇਫੁਆ ਦੀ ਮੌਤ ਹੋ ਗਈ।
- 1993: ਸੰਯਕੁਤ ਰਾਸ਼ਟਰ ਦੇ ਪੀਸਕੀਪਿੰਗ ਆਪਰੇਸ਼ਨਾਂ ਦੇ ਮੁੱਖੀ ਦਾ ਅਹੁਦਾ ਸੰਭਾਲਿਆ।
- 1997: ਸੰਯੁਕਤ ਰਾਸ਼ਟਰ ਦੇ ਸੱਤਵੇਂ ਮੁਖੀ ਥਾਪੇ ਗਏ।
- 2001: ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ।
- 2006: ਇੱਕ ਦਹਾਕੇ ਤੱਕ ਮੁੱਖੀ ਰਹਿਣ ਮਗਰੋਂ ਸੰਯੁਕਤ ਰਾਸ਼ਟਰ ਅਹੁਦਾ ਛੱਡਿਆ।
- 2012: ਸੀਰੀਆ ਸੰਕਟ ਬਾਰੇ ਸੰਯੁਕਤ ਰਾਸ਼ਟਰ/ਅਰਬ ਲੀਗ ਦੇ ਜੁਆਂਇਟ ਏਨਵੁਆਇ ਬਣਾਏ ਗਏ।
- 2013: ਦਿ ਇਲਡਰਜ਼ ਨਾਮ ਦਾ ਸ਼ਾਂਤੀ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲਾ ਗਰੁੱਪ ਕਾਇਮ ਕੀਤਾ।
- 2016: ਮਇਆਮਾਰ ਦੇ ਰਖਾਇਨ ਸੂਬੇ ਵਿੱਚ ਪੈਦਾ ਹੋਏ ਰੋਹਿੰਗਿਆ ਸੰਕਟ ਬਾਰੇ ਸਲਾਹਕਾਰੀ ਕਮਿਸ਼ਨ ਦੀ ਅਗਵਾਈ ਕੀਤੀ।

ਤਸਵੀਰ ਸਰੋਤ, AFP
ਅੰਨਾਨ ਫਾਊਂਡੇਸ਼ਨ ਮੁਤਾਬਕ ਉਨ੍ਹਾਂ ਦੀ ਮੌਤ ਸਮੇਂ ਪਤਨੀ ਨੇਨੇ ਉਨ੍ਹਾਂ ਦੇ ਨਾਲ ਸਨ।
ਅਮਰੀਕਾ ਨਾਲ ਵਿਵਾਦ
ਅਮਰੀਕਾ ਕਿਸੇ ਸਮੇਂ ਅਨਾਨ ਦੇ ਵੱਡੇ ਹਮਾਇਤੀ ਰਹੇ ਅਮਰੀਕਾ ਨੇ ਸਾਲ 2003 ਵਿੱਚ ਇਰਾਕ ਉੱਪਰ ਆਪਣੇ ਵੱਲੋਂ ਜੰਗ ਦੀ ਮਨਸ਼ਾ ਦਾ ਐਲਾਨ ਕਰ ਦਿੱਤਾ।
ਬਾਅਦ ਵਿੱਚ ਉਸ ਨੇ ਸੰਯੁਕਤ ਰਾਸ਼ਟਰ ਨੂੰ ਬਾਈਪਾਸ ਕਰਦੇ ਹੋਏ ਮਿੱਤਰ ਦੇਸਾਂ ਦੀ ਫੌਜ ਦੀ ਮਦਦ ਨਾਲ ਇਰਾਕ ਉੱਪਰ ਹਮਲਾ ਕਰ ਦਿੱਤਾ।
ਇਸ ਹਮਲੇ ਕਰਕੇ ਅਨਾਨ ਅਤੇ ਅਮਰੀਕਾ ਵਿੱਚ ਪਾੜਾ ਪੈ ਗਿਆ। ਇਸ ਹਮਲੇ ਬਾਰੇ ਅਨਾਨ ਨੇ ਬੀਬੀਸੀ ਨੂੰ ਬਾਅਦ ਵਿੱਚ ਦੱਸਿਆ, ਮੇਰੇ ਵਿਚਾਰ ਵਿੱਚ ਅਤੇ ਸੰਯੁਕਤ ਰਾਸ਼ਟਰ ਦੇ ਸੰਵਿਧਾਨ ਦੇ ਨਜ਼ਰੀਏ ਤੋਂ, ਇਹ ਗੈਰ ਕਾਨੂੰਨੀ ਸੀ।
ਇਸ ਹਮਲੇ ਮਗਰੋਂ ਹੋਈ ਨਵੀਂ ਧੜੇਬੰਦੀ ਵਿੱਚ ਅਮਰੀਕਾ ਅਨਾਨ ਦੇ ਖਿਲਾਫ ਹੋ ਗਿਆ। ਉਸ ਨੇ ਅਨਾਨ ਨੂੰ ਸਾਲ 2004 ਵਿੱਚ ਸਾਹਮਣੇ ਆਏ "ਤੇਲ ਬਦਲੇ ਖੁਰਾਖ ਘਪਲੇ" ਵਿੱਚ ਪ੍ਰੋਫੈਸ਼ਨਲ ਅਤੇ ਨਿੱਜੀ ਪੱਖੋਂ ਫਸਾਇਆ।
ਇਹ ਵੀ ਪੜ੍ਹੋ꞉