ਵੱਡੇ ਤੇਲ ਭੰਡਾਰ ਵਾਲੇ 'ਅਮੀਰ' ਵੈਨੇਜ਼ੁਏਲਾ ਦੇ ਲੋਕ ਦੇਸ਼ ਤੋਂ ਕਿਉਂ ਭੱਜ ਰਹੇ?

ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ Image copyright Getty Images
ਫੋਟੋ ਕੈਪਸ਼ਨ ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ

ਵੈਨੇਜ਼ੁਏਲਾ ਤੋਂ ਆਏ ਪ੍ਰਵਾਸੀਆਂ ਦੇ ਕੈਂਪਾਂ 'ਤੇ ਹਮਲਿਆਂ ਤੋਂ ਬਾਅਦ ਬ੍ਰਾਜ਼ੀਲ ਨੇ ਆਪਣੇ ਵੈਨੇਜ਼ੁਏਲਾ ਨਾਲ ਲੱਗਦੇ ਸ਼ਹਿਰ ਪੈਕੇਰੇਮਾ ਵੱਲ ਫੌਜੀ ਅਤੇ ਹੋਰ ਪੁਲਿਸ ਭੇਜਣ ਦਾ ਫੈਸਲਾ ਲਿਆ ਹੈ।

ਵੈਨੇਜ਼ੁਏਲਾ ਦੇ ਨਾਗਰਿਕ ਦੇਸ ਛੱਡ ਕੇ ਭੱਜ ਰਹੇ ਹਨ ਕਿਉਂਕਿ ਉੱਥੇ ਮਹਿੰਗਾਈ ਦੀ ਦਰ ਦੁਨੀਆਂ ਵਿਚ ਸਭ ਤੋਂ ਵੱਧ ਹੋ ਚੁੱਕੀ ਹੈ ਅਤੇ ਖਾਣੇ ਤੇ ਦਵਾਈਆਂ ਦੀ ਘਾਟ ਅਸਮਾਨ ਛੂਹ ਰਹੀ ਹੈ। ਇਸ ਦੇ ਪਿੱਛੇ ਸਿਆਸੀ ਅਤੇ ਆਰਥਿਕ ਦੋਵੇਂ ਕਾਰਨ ਹਨ।

ਕੀ ਹੈ ਸੰਕਟ

ਵੈਨੇਜ਼ੁਏਲਾ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰ ਦਾ ਮਾਲਕ ਹੈ ਪਰ ਇਸ ਦੀ ਸਭ ਤੋਂ ਵੱਡੀ ਸਮੱਸਿਆ ਵੀ ਸ਼ਾਇਦ ਇਹੀ ਹੈ। ਇਸ ਦੇਸ ਦੀ 95 ਫ਼ੀਸਦ ਆਮਦਨ ਤੇਲ ਦੇ ਨਿਰਯਾਤ ਤੋਂ ਹੈ। ਪਰ 2014 ਤੋਂ ਬਾਅਦ ਕੱਚੇ ਤੇਲ ਦੀ ਕੌਮਾਂਤਰੀ ਬਾਜ਼ਾਰ ਵਿਚ ਡਿੱਗਦੀ ਕੀਮਤ ਨੇ ਇਸ ਦੀ ਅਰਥ ਵਿਵਸਥਾ ਨੂੰ ਗਹਿਰੀ ਸੱਟ ਲਈ ਹੈ।

ਇਹ ਵੀ ਪੜ੍ਹੋ:

ਇਸ ਗਿਰਾਵਟ ਕਰਕੇ ਇੱਥੇ ਦੀ ਸਮਾਜਵਾਦੀ ਸਰਕਾਰ ਨੂੰ ਕਈ ਸਰਕਾਰੀ ਸਕੀਮਾਂ ਦੀ ਫੰਡਿੰਗ ਵੀ ਬਹੁਤ ਘਟਾਉਣੀ ਪਈ। ਇਸ ਨਾਲ ਗਰੀਬ ਜਨਤਾ ਦੇ ਹਾਲਾਤ ਹੋਰ ਬਦਤਰ ਹੋ ਗਏ।

Image copyright AFP
ਫੋਟੋ ਕੈਪਸ਼ਨ ਵੈਨੇਜ਼ੁਏਲਾ ਤੋਂ ਆਏ ਪ੍ਰਵਾਸੀਆਂ ਦੇ ਕੈਂਪਾਂ 'ਤੇ ਹਮਲਿਆਂ ਤੋਂ ਬਾਅਦ ਬ੍ਰਾਜ਼ੀਲ ਨੇ ਆਪਣੇ ਵੈਨੇਜ਼ੁਏਲਾ ਨਾਲ ਲੱਗਦੇ ਸ਼ਹਿਰ ਪੈਕੇਰੇਮਾ ਵੱਲ ਫੌਜੀ ਅਤੇ ਹੋਰ ਪੁਲਿਸ ਭੇਜਣ ਦਾ ਫੈਸਲਾ ਲਿਆ ਹੈ

ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਹਿਊਗੋ ਚਾਵੇਜ਼ ਦੀਆਂ ਕਈ ਨੀਤੀਆਂ ਵੀ ਇਸਦਾ ਕਾਰਣ ਬਣੀਆਂ ਹਨ। ਉਦਾਹਰਣ ਵਜੋਂ, ਸਰਕਾਰ ਨੇ ਆਮ ਵਰਤੋਂ ਦੀਆਂ ਚੀਜ਼ਾਂ, ਜਿਵੇਂ ਕਿ ਆਟਾ, ਖਾਣਾ ਬਣਾਉਣ ਦਾ ਤੇਲ ਅਤੇ ਸਾਬਣ, ਦੀਆਂ ਕੀਮਤਾਂ ਘੱਟ ਰੱਖਣ ਦਾ ਕਾਨੂੰਨ ਬਣਾਇਆ ਹੋਇਆ ਹੈ।

ਇਸ ਕਰਕੇ ਪ੍ਰਾਈਵੇਟ ਕੰਪਨੀਆਂ ਨੇ ਇਨ੍ਹਾਂ ਦੇ ਨਿਰਮਾਣ ਵਿਚੋਂ ਹੱਥ ਖਿੱਚ ਲਿਆ ਹੈ ਤੇ ਸਰਕਾਰ ਕੋਲ ਹੁਣ ਐਨੀਂ ਆਮਦਨ ਨਹੀਂ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਬਣਾਉਂਦੀ ਰਹੇ।

Image copyright Getty Images
ਫੋਟੋ ਕੈਪਸ਼ਨ ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ

ਤੇਲ ਦੀਆਂ ਘੱਟ ਕੀਮਤਾਂ ਦਾ ਇਹ ਵੀ ਮਤਲਬ ਹੈ ਕਿ ਸਰਕਾਰ ਕੋਲ ਐਨੀਂ ਵਿਦੇਸ਼ੀ ਮੁਦਰਾ ਨਹੀਂ ਹੈ ਕਿ ਉਹ ਬਾਹਰੋਂ ਭੋਜਨ ਪਦਾਰਥ ਮੰਗਾ ਸਕੇ।

ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਮੁਤਾਬਕ ਵੈਨੇਜ਼ੁਏਲਾ 'ਚ ਮਹਿੰਗਾਈ ਦੀ ਦਰ ਇਸ ਸਾਲ 10 ਲੱਖ ਫ਼ੀਸਦ ਤਕ ਪਹੁੰਚ ਸਕਦੀ ਹੈ।

Image copyright AFP

ਕੀ ਹੈ ਸੰਕਟ ਦੀ ਜੜ੍ਹ

ਵੈਨੇਜ਼ੁਏਲਾ ਦੇ ਅੰਦਰ ਸਬਸਿਡੀ ਨਾਲ ਤੇਲ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ ਜਿਸਦੇ ਸਿਆਸੀ ਕਾਰਨ ਹਨ। ਇੱਥੋਂ ਤੇਲ ਦੀ ਵੱਡੀ ਮਾਤਰਾ 'ਚ ਤਸਕਰੀ ਵੀ ਇਸੇ ਕਰਕੇ ਹੁੰਦੀ ਹੈ।

ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਪਿਛਲੇ ਹਫਤੇ ਐਲਾਨ ਕੀਤਾ ਕਿ ਤਸਕਰੀ ਰੋਕਣ ਲਈ ਤੇਲ ਹੁਣ ਕੌਮਾਂਤਰੀ ਕੀਮਤ 'ਤੇ ਮਿਲੇਗਾ ਤੇ ਸਬਸਿਡੀਆਂ ਹਰੇਕ ਨੂੰ ਨਹੀਂ ਮਿਲਣਗੀਆਂ।

Image copyright Reuters
ਫੋਟੋ ਕੈਪਸ਼ਨ ਵੈਨੇਜ਼ੁਏਲਾ ਨੇ ਗੁਆਂਢੀ ਦੇਸਾਂ ਨੂੰ ਕਿਹਾ ਹੈ ਕਿ ਉਹ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ

ਵੈਨੇਜ਼ੁਏਲਾ ਵਿਚ ਪੈਟਰੋਲ ਦੇ ਇੱਕ ਲੀਟਰ ਦੀ ਕੀਮਤ ਸਿਰਫ ਇੱਕ ਬੋਲਿਵਰ ਹੈ। ਕਾਲੇ ਬਾਜ਼ਾਰ 'ਚ ਚਾਰ ਬੋਲਿਵਰ ਦਾ ਇੱਕ ਅਮਰੀਕੀ ਡਾਲਰ ਮਿਲਦਾ ਹੈ, ਜਿਸਦਾ ਮਤਲਬ ਹੈ ਕਿ ਇੱਕ ਅਮਰੀਕੀ ਡਾਲਰ (ਕਰੀਬ 70 ਭਾਰਤੀ ਰੁਪਏ) 'ਚ 720 ਗੱਡੀਆਂ ਦੇ ਪੈਟਰੋਲ ਟੈਂਕ ਭਰੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

ਪਰ ਰਾਸ਼ਟਰਪਤੀ ਮਦੂਰੋ ਦੇ ਹਾਲੀਆ ਐਲਾਨਾਂ ਤੋਂ ਬਾਅਦ ਹੋਰ ਮੁਸ਼ਕਲਾਂ ਤੋਂ ਡਰਦਿਆਂ ਲੋਕਾਂ ਨੇ ਭਾਰੀ ਗਿਣਤੀ ਵਿਚ ਗੁਆਂਢੀ ਮੁਲਕਾਂ ਦਾ ਰੁਖ ਕਰ ਲਿਆ ਹੈ।

ਲੋਕ ਹਨ ਖ਼ਤਰੇ 'ਚ

  • ਵੈਨੇਜ਼ੁਏਲਾ ਨੇ ਗੁਆਂਢੀ ਦੇਸਾਂ ਨੂੰ ਕਿਹਾ ਹੈ ਕਿ ਉਹ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ।
  • ਬ੍ਰਾਜ਼ੀਲ ਵਿਚ ਸਥਾਨਕ ਲੋਕ ਸ਼ਰਨਾਰਥੀਆਂ ਦੀ ਵੱਧਦੀ ਗਿਣਤੀ ਤੋਂ ਨਾਰਾਜ਼ ਤੇ ਡਰੇ ਰਹੇ ਹਨ।
  • ਵੈਨੇਜ਼ੁਏਲਾ ਦੇ ਹਤਾਸ਼ ਨਾਗਰਿਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ।
  • ਜ਼ਿਆਦਾਤਰ ਪ੍ਰਵਾਸੀਆਂ ਦਾ ਰੁਖ ਪੇਰੂ ਅਤੇ ਚਿਲੀ ਵਿਚ ਆਪਣੇ ਪਰਿਵਾਰਾਂ ਵੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਦੱਖਣੀ ਕੋਰੀਆ 'ਚ 91 'ਠੀਕ ਹੋ ਚੁੱਕੇ ਮਰੀਜ਼ਾਂ' ਦੇ ਟੈਸਟ ਫਿਰ ਆਏ ਪੌਜ਼ਿਟਿਵ, ਨਿਊਯਾਰਕ ਵਿੱਚ ਸਮੂਹਿਕ ਕਬਰਾਂ 'ਚ ਲਾਸ਼ਾਂ ਦਫਨਾਈਆਂ ਜਾ ਰਹੀਆਂ

ਕੋਰੋਨਾਵਾਇਰਸ: ਪੰਜਾਬ ਵਿੱਚ ਹੁਣ 1 ਮਈ ਤੱਕ ਰਹੇਗਾ ਲੌਕਡਾਊਨ ਤੇ ਕਰਫਿਊ

ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ

ਕੋਰੋਨਾਵਾਇਰਸ: ਡਰੋਨ ਦੀ ਵਰਤੋਂ ਨਾਲ ਦਿੱਲੀ 'ਚ ਕੀਤੀ ਜਾਵੇਗੀ ਸਕ੍ਰੀਨਿੰਗ

ਕੋਰੋਨਾਵਾਇਰਸ: ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਸੁੰਨੀਆਂ, ਪਹਿਰੇ ਲਈ ਜਦੋਂ ਔਰਤਾਂ ਸਾਹਮਣੇ ਆਈਆਂ

ਕੋਰੋਨਾਵਾਇਰਸ: ਜਲੰਧਰ 'ਚ ਜਦੋਂ ਲੋਕ ਮ੍ਰਿਤਕ ਦਾ ਸਸਕਾਰ ਨਾ ਕਰਨ ਦੇਣ 'ਤੇ ਅੜੇ

ਕੋਰੋਨਾਵਾਇਰਸ ਦੌਰਾਨ ਬਾਹਰ ਦਾ ਖਾਣਾ ਕਿੰਨਾ ਖ਼ਤਰਨਾਕ?

ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’