ਅਮਰੀਕਾ 50 ਲੱਖ ਲੋਕਾਂ ਨੂੰ ਸਹੂਲਤਾਂ ਤੋਂ ਕਿਉਂ ਕਰਨਾ ਚਾਹੁੰਦਾ ਹੈ ਵਾਂਝਾ

ਫਲਸਤੀਨੀ ਰਿਫਿਊਜੀ Image copyright Getty Images
ਫੋਟੋ ਕੈਪਸ਼ਨ ਅਮਰੀਕਾ ਵੱਲੋਂ ਮਦਦ ਰੋਕਣ ਖ਼ਿਲਾਫ਼ ਫਲਸਤੀਨੀਆਂ ਦਾ ਪ੍ਰਦਰਸ਼ਨ

ਅਮਰੀਕਾ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਦਿੱਤੀ ਜਾਣ ਵਾਲੀ ਸਾਰੀ ਮਦਦ ਰੋਕਣ ਜਾ ਰਿਹਾ ਹੈ।

ਅਮਰੀਕਾ ਨੇ ਇਸ ਏਜੰਸੀ ਯੁਨਾਈਟਿਡ ਨੇਸ਼ਨਜ਼ ਰਿਲੀਫ਼ ਐਂਡ ਵਰਕਸ ਏਜੰਸੀ( Unrwa) ਨੂੰ ਪੂਰੇ ਤਰੀਕੇ ਨਾਲ ਗਲਤ ਤੇ ਨਕਾਰਾ ਕਰਾਰ ਦਿੱਤਾ ਹੈ।

ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਦੇ ਇਸ ਕਦਮ ਨੂੰ ਉਨ੍ਹਾਂ ਦੇ ਲੋਕਾਂ ਖਿਲਾਫ 'ਹਮਲਾ' ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ:

ਨਬੀਲ ਅਬੂ ਰੁਦੇਨਾ ਨੇ ਰੌਇਟਰਜ਼ ਨਿਊਜ਼ ਏਜੰਸੀ ਨੂੰ ਕਿਹਾ, "ਅਜਿਹੀ ਸਜ਼ਾ ਇਸ ਸੱਚਾਈ ਨੂੰ ਨਹੀਂ ਬਦਲ ਦਿੰਦੀ ਕਿ ਅਮਰੀਕਾ ਕੋਲ ਹੁਣ ਇਸ ਖੇਤਰ ਵਿੱਚ ਕੋਈ ਭੂਮਿਕਾ ਨਿਭਾਉਣ ਨੂੰ ਨਹੀਂ ਬਚੀ ਹੈ ਅਤੇ ਇਹ ਕਦਮ ਸਮੱਸਿਆ ਦਾ ਹੱਲ ਕੱਢਣ ਵੱਲ ਨਹੀਂ ਹੈ।''

ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਮਤੇ ਦੀ 'ਉਲੰਘਣਾ' ਹੈ।

ਕਦੋਂ ਹੋਂਦ ਵਿੱਚ ਆਈ ਇਹ ਏਜੰਸੀ?

1948 ਦੀ ਅਰਬ-ਇਜ਼ਰਾਇਲ ਜੰਗ ਤੋਂ ਬਾਅਦ ਵਿਸਥਾਪਿਤ ਗਏ ਸੈਂਕੜੇ ਹਜ਼ਾਰਾਂ ਫਲਸਤੀਨੀਆਂ ਦੀ ਮਦਦ ਲਈ ਉਨਰਵਾ (ਯੁਨਾਈਟਿਡ ਨੇਸ਼ਨਜ਼ ਰਿਲੀਫ਼ ਐਂਡ ਵਰਕਸ ਏਜੰਸੀ) ਬਣਾਈ ਗਈ ਸੀ।

Image copyright Getty Images
ਫੋਟੋ ਕੈਪਸ਼ਨ ਅਮਰੀਕਾ ਨੇ ਕਿਹਾ ਕਿ ਫਲਸਤੀਨੀ ਰਿਫਿਊਜੀ ਏਜੰਸੀ ਨੂੰ ਮਦਦ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਹੈ

ਮੌਜੂਦਾ ਸਮੇਂ ਵਿੱਚ ਏਜੰਸੀ ਮੱਧ ਪੂਰਬ ਵਿੱਚ 50 ਲੱਖ ਤੋਂ ਵੱਧ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਤਹਿਤ ਏਜੰਸੀ ਵੱਲੋਂ ਉਨ੍ਹਾਂ ਨੂੰ ਸਿਹਤ ਸੁਵਿਧਾਵਾਂ, ਸਿੱਖਿਆ ਅਤੇ ਸਮਾਜਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਅਮਰੀਕਾ ਇਲਕੌਤਾ ਅਜਿਹਾ ਵੱਡਾ ਦੇਸ ਹੈ ਜਿਹੜਾ ਉਨਰਵਾ ਨੂੰ ਡੋਨੇਸ਼ਨ ਦਿੰਦਾ ਹੈ। ਸਾਲ 2016 ਵਿੱਚ ਅਮਰੀਕਾ ਵੱਲੋਂ 368 ਮਿਲੀਅਨ ਡਾਲਰ ਦੀ ਉਨਰਵਾ ਨੂੰ ਮਦਦ ਕੀਤੀ ਗਈ ਸੀ।

ਟਰੰਪ ਸ਼ਾਸਨ ਵੱਲੋਂ ਜਨਵਰੀ ਮਹੀਨੇ ਉਨਰਵਾ ਨੂੰ 60 ਮਿਲੀਅਨ ਡਾਲਰ ਦੇਣ ਦੀ ਗੱਲ ਆਖੀ ਗਈ ਸੀ। ਪਰ ਅਜੇ ਤੱਕ ਉਨ੍ਹਾਂ ਵੱਲੋਂ 65 ਮਿਲੀਅਨ ਡਾਲਰ ਦੀ ਰਕਮ ਦਾ ਬਕਾਇਆ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਰਕਮ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਸ਼ੁੱਕਰਵਾਰ ਨੂੰ ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਕਿਹਾ ਕਿ ਉਨ੍ਹਾਂ ਦਾ ਦੇਸ ਏਜੰਸੀ ਵਿੱਚ ਆਪਣੇ ਯੋਗਦਾਨ ਨੂੰ ਵਧਾ ਦੇਵੇਗਾ।

Image copyright Reuters
ਫੋਟੋ ਕੈਪਸ਼ਨ ਟਰੰਪ ਨੇ ਟਵੀਟ ਕੀਤਾ ਸੀ ਖੇਤਰ ਨੂੰ ਐਨੀ ਵੱਡੀ ਮਦਦ ਦੇਣ ਦੇ ਬਾਵਜੂਦ ਵੀ ਅਮਰੀਕਾ ਨੂੰ ''ਕੋਈ ਇੱਜ਼ਤ ਅਤੇ ਕਦਰ'' ਨਹੀਂ ਮਿਲੀ

ਮਾਸ ਨੇ ਕਿਹਾ ਸੀ ਕਿ ਇਸ ਸੰਸਥਾ ਦਾ ਨੁਕਸਾਨ ਵੱਡੇ ਪੱਧਰ ਦਾ ਨੁਕਸਾਨ ਹੈ। ਜਨਵਰੀ ਮਹੀਨੇ ਉਨਰਵਾ ਨੇ ਆਪਣੇ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਵੱਡੇ ਪੱਧਰ 'ਤੇ ਅਪੀਲ ਕੀਤੀ ਸੀ।

ਇਸਰਾਈਲ ਵਿੱਚ ਕੁਝ ਲੋਕਾਂ ਨੇ ਇਸ 'ਤੇ ਚਿੰਤਾ ਵੀ ਜ਼ਾਹਰ ਕੀਤੀ ਕਿ ਉਨਰਵਾ ਦਾ ਇਸ ਤਰ੍ਹਾਂ ਕਮਜ਼ੋਰ ਹੋਣਾ ਖੇਤਰੀ ਅਸਥਿਰਤਾ ਦਾ ਕਾਰਨ ਬਣ ਸਕਦਾ ਹੈ ਅਤੇ ਖੇਤਰ ਵਿੱਚ ਕੱਟੜਵਾਦ ਵੱਧ ਸਕਦਾ ਹੈ।

ਕੀ ਹੈ ਅਮਰੀਕਾ ਦਾ ਰੁਖ਼?

ਜਨਵਰੀ ਮਹੀਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ ਸੀ ਖੇਤਰ ਨੂੰ ਐਨੀ ਵੱਡੀ ਮਦਦ ਦੇਣ ਦੇ ਬਾਵਜੂਦ ਵੀ ਅਮਰੀਕਾ ਨੂੰ ''ਕੋਈ ਇੱਜ਼ਤ ਅਤੇ ਕਦਰ'' ਨਹੀਂ ਮਿਲੀ।

Image copyright EPA

ਉਸੇ ਮਹੀਨੇ ਟਰੰਪ ਨੇ ਫਲਸਤੀਨ ਨੂੰ ਮਦਦ ਨਾ ਦੇਣ ਦੀ ਧਮਕੀ ਦਿੱਤੀ ਅਤੇ ਇਰਾਇਲ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕਰਨ ਦੀ ਇੱਛਾ ਜ਼ਾਹਰ ਕੀਤੀ।

ਅਮਰੀਕਾ ਦੇ ਕੂਟਨੀਤਕ ਵਿਭਾਗ ਵੱਲੋਂ ਨੌਰਟ ਨੇ ਕਿਹਾ ਕਿ ਟਰੰਪ ਸਰਕਾਰ ਨੇ ਆਪਣੀ ਇੱਛਾ ਨਾਲ ਉਰਨਵਾ ਨੂੰ 2018 ਲਈ 60 ਮਿਲੀਅਨ ਡਾਲਰ ਦਾ ਫੰਡ ਦੇਣ ਦੀ ਗੱਲ ਆਖੀ ਸੀ ਤਾਂ ਜੋ ਉਨ੍ਹਾਂ ਦੇ ਸਕੂਲ ਅਤੇ ਸਿਹਤ ਸਹੂਲਤਾਂ ਬੰਦ ਨਾ ਹੋ ਸਕਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)