400 ਕੈਦੀ ਜੇਲ੍ਹ 'ਚੋਂ ਫਰਾਰ, ਮੁਲਾਜ਼ਮ ਜਾਨ ਬਚਾ ਕੇ ਭੱਜੇ

ਲੀਬੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੇਲ੍ਹ ਦੇ ਸੁਰੱਖਿਆ ਕਰਮੀ ਵੀ ਇਸ ਦੌਰਾਨ ਆਪਣੀ ਜਾਨ ਬਚਾ ਕੇ ਭੱਜ ਗਏ।

ਪੁਲਿਸ ਮੁਤਾਬਕ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿੱਚ ਬਾਗੀ ਗੁਟਾਂ ਵਿੱਚ ਜਾਰੀ ਹਿੰਸਕ ਝੜਪਾਂ ਵਿਚਾਲੇ ਕਰੀਬ 400 ਕੈਦੀ ਜੇਲ੍ਹ ਤੋਂ ਫਰਾਰ ਹੋ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਕੈਦੀਆਂ ਨੇ ਆਇਨ ਜ਼ਾਰਾ ਜੇਲ੍ਹ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਫਰਾਰ ਹੋ ਗਏ। ਇਸ ਦੌਰਾਨ ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਵੀ ਇਸ ਦੌਰਾਨ ਆਪਣੀ ਜਾਨ ਬਚਾ ਕੇ ਭੱਜ ਗਏ।

ਰਾਜਧਾਨੀ ਵਿੱਚ ਬਾਗ਼ੀ ਗੁੱਟਾਂ ਵਿਚਾਲੇ ਹੋ ਰਹੀਆਂ ਝੜਪਾਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਹਿਮਾਇਤੀ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਆਇਨ ਜ਼ਾਰਾ ਜੇਲ੍ਹ ਵਿੱਚ ਵਧੇਰੇ ਕੈਦੀਆਂ ਨੂੰ ਲੀਬੀਆ ਦੇ ਸਾਬਕਾ ਆਗੂ ਮੁਅੱਮਰ ਗੱਦਾਫ਼ੀ ਦੇ ਹਿਮਇਤੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਸਾਲ 2011 'ਚ ਗੱਦਾਫ਼ੀ ਦੀ ਸਰਕਾਰ ਦੇ ਖ਼ਿਲਾਫ਼ ਹੋਈ ਬਗ਼ਾਵਤ 'ਚ ਇਨ੍ਹਾਂ ਲੋਕਾਂ ਨੂੰ ਕਤਲ ਕਰਨ ਦੇ ਦੋਸ਼ੀ ਮੰਨਿਆ ਗਿਆ ਸੀ।

ਐਮਰਜੈਂਸੀ ਸੇਵਾਵਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਨੂੰ ਰਾਜਧਾਨੀ ਤ੍ਰਿਪੋਲੀ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਏ ਇੱਕ ਰਾਕਟ ਹਮਲੇ 'ਚ ਦੋ ਮੌਤਾਂ ਹੋਈਆਂ ਅਤੇ ਕਈ ਜਖ਼ਮੀ ਹੋ ਗਏ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਬਾਗ਼ੀਆਂ ਦੇ ਗੁੱਟਾਂ ਵਿਚਾਲੇ ਜਾਰੀ ਗੋਲੀਬਾਰੀ 'ਚ ਹਜ਼ਾਰਾਂ ਗਿਣਤੀ 'ਚ ਲੋਕ ਆਪਣੇ ਘਰਾਂ ਤੋਂ ਹਿਜ਼ਰਤ ਕਰ ਰਹੇ ਹਨ।

ਬਾਗ਼ੀਆਂ ਦੇ ਗੁੱਟਾਂ ਵਿਚਾਲੇ ਜਾਰੀ ਗੋਲੀਬਾਰੀ 'ਚ ਹਜ਼ਾਰਾਂ ਗਿਣਤੀ 'ਚ ਲੋਕ ਆਪਣੇ ਘਰਾਂ ਤੋਂ ਹਿਜ਼ਰਤ ਕਰ ਰਹੇ ਹਨ।

ਲੀਬੀਆ ਦੇ ਸਿਹਤ ਮੰਤਰਾਲੇ ਮੁਤਾਬਕ ਤ੍ਰਿਪੋਲੀ ਵਿੱਚ ਹਿੰਸਾ ਦੌਰਾਨ ਨਾਗਰਿਕਾਂ ਸਣੇ ਹੁਣ ਤੱਕ 47 ਮੌਤਾਂ ਹੋ ਗਈਆਂ ਹਨ ਅਤੇ ਦਰਜਨਾਂ ਜਖ਼ਮੀ ਹੋ ਗਏ ਹਨ।

ਲੀਬੀਆ ਵਿੱਚ ਸੰਯੁਕਤ ਰਾਸ਼ਟਰ ਹਿਮਾਇਤੀ ਸਰਕਾਰ ਸੱਤਾ ਵਿੱਚ ਰਹਿੰਦੀ ਹੈ ਪਰ ਦੇਸ ਦੇ ਵਧੇਰੇ ਹਿੱਸੇ 'ਤੇ ਕੱਟੜਪੰਥੀ ਗਰੁੱਪਾਂ ਦਾ ਕੰਟ੍ਰੋਲ ਹੈ।

ਇਹ ਵੀ ਪੜ੍ਹੋ:

ਕਿਉਂ ਹੋਈ ਹਿੰਸਾ?

ਪਿਛਲੇ ਹਫ਼ਤੇ ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਕੱਟੜਪੰਥੀਆਂ ਨੇ ਤ੍ਰਿਪੋਲੀ ਦੇ ਦੱਖਣੀ ਇਲਾਕੇ 'ਚ ਹਮਲਾ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਸਥਾਨਕ ਸਰਕਾਰ ਸਮਰਥਿਤ ਕੱਟੜਪੰਥੀ ਗਰੁੱਪਾਂ ਨਾਲ ਝੜਪ ਚੱਲ ਰਹੀ ਹੈ।

ਲਿਬੀਆ ਦੀ ਸੰਯੁਕਤ ਰਾਸ਼ਟਰ ਹਮਾਇਤੀ ਸਰਕਾਰ ਯਾਨਿ ਨੇ ਹਿੰਸਕ ਝੜਪਾਂ ਨੂੰ ਦੇਸ ਦੀ ਸਿਆਸੀ ਸਥਿਰਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਨ੍ਹਾਂ ਝੜਪਾਂ 'ਤੇ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਇਹ ਰਾਜਧਾਨੀ ਦੀ ਸੁਰੱਖਿਆ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਹੈ।

ਇਹ ਵੀ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)