ਜਪਾਨ: ਭਿਆਨਕ ਤੂਫ਼ਾਨ ਨਾਲ ਮਚੀ ਤਬਾਹੀ ਦਾ ਮੰਜ਼ਰ

Huge waves crash into coastline

ਜਪਾਨ ਵਿੱਚ ਪਿਛਲੇ 25 ਸਾਲਾਂ ਤੋਂ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੂਫਾਨ ਆਇਆ ਹੈ। ਤੂਫਾਨ ਕਾਰਨ ਘੱਟੋ ਘੱਟ 9 ਮੌਤਾਂ ਹੋ ਗਈਆਂ ਹਨ ਅਤੇ 200 ਲੋਕ ਜ਼ਖਮੀ ਹੋਏ ਹਨ।

ਜੈਬੀ ਤੂਫਾਨ ਨੇ ਪੱਛਮੀ ਖੇਤਰ ਦੇ ਓਸਾਕਾ ਤੇ ਕਿਓਟੋ ਵਰਗੇ ਵੱਡੇ ਸ਼ਹਿਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਅਤੇ 172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਆਈ।

ਓਸਾਕਾ ਖਾੜੀ ਵਿੱਚ ਇੱਕ ਟੈਂਕਰ ਪੁੱਲ ਨਾਲ ਜਾ ਟਕਰਾਇਆ ਅਤੇ ਕਿਓਟੋ ਵਿੱਚ ਰੇਲਵੇ ਸਟੇਸ਼ਨ ਦੀ ਛੱਤ ਦੇ ਕਈ ਹਿੱਸੇ ਡਿੱਗ ਗਏ।

ਇਹ ਵੀ ਪੜ੍ਹੋ:

ਤੂਫਾਨ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਐਮਰਜੈਂਸੀ ਮੀਟਿੰਗ ਸੱਦੀ ਅਤੇ ਕਿਹਾ, "ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਤੁਰੰਤ ਕਾਰਵਾਈ ਕਰੋ ਅਤੇ ਹਾਦਸਾਗ੍ਰਸਤ ਖੇਤਰ ਜਲਦੀ ਖਾਲੀ ਕਰਵਾਏ ਜਾਣ।"

ਘਰ ਖਾਲੀ ਕਰਨ ਦੇ ਨਿਰਦੇਸ਼

ਅਧਿਕਾਰੀਆਂ ਨੇ ਹਾਦਸਾਗ੍ਰਸਤ ਖੇਤਰਾਂ ਵਿੱਚ ਤੇਜ਼ ਲਹਿਰਾਂ ਅਤੇ ਤੂਫਾਨ ਦੀ ਚੇਤਾਵਨੀ ਦਿੰਦਿਆਂ 12 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਹਨ।

ਤਸਵੀਰ ਕੈਪਸ਼ਨ,

172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਆਈ

ਹਜ਼ਾਰਾਂ ਘਰਾਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਹਨ।

ਮੰਗਲਵਾਰ ਦੁਪਹਿਰ ਨੂੰ ਸ਼ਿਕੋਕੂ ਵਿੱਚ ਢਿੱਗਾਂ ਡਿੱਗੀਆਂ ਅਤੇ ਫਿਰ ਜਪਾਨ ਦੇ ਸਭ ਤੋਂ ਵੱਡੇ ਟਾਪੂ ਹੋਂਸ਼ੂ ਵੱਲ ਤੂਫ਼ਾਨ ਵਧਿਆ।

Skip Twitter post, 1

End of Twitter post, 1

ਹਾਲਾਂਕਿ ਉੱਤਰ ਦਿਸ਼ਾ ਵੱਲ ਜਾਣ 'ਤੇ ਤੂਫਾਨ ਦੇ ਕਮਜ਼ੋਰ ਹੋਣ ਦੀ ਉਮੀਦ ਹੈ। ਜਪਾਨ ਦੀ ਖਬਰ ਏਜੰਸੀ ਕਿਓਡੋ ਮੁਤਾਬਕ ਜਪਾਨ ਦੇ ਮੌਸਮ ਵਿਭਾਗ ਮੁਤਾਬਕ ਜੈਬੀ ਪਹਿਲਾ ਅਜਿਹਾ ਜ਼ਬਰਦਸਤ ਤੂਫਾਨ ਹੈ ਜਿਸ ਕਾਰਨ ਮੁੱਖ ਟਾਪੂਆਂ ਤੇ ਢਿੱਗਾਂ ਡਿੱਗ ਗਈਆਂ ਹਨ।

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਬੰਦਰਗਹ ਦਾ ਹਾਲ

ਇਸ ਤੋਂ ਪਹਿਲਾਂ 1993 ਵਿੱਚ ਤੂਫਾਨ ਆਇਆ ਸੀ ਜਿਸ ਕਾਰਨ 48 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ।

ਤੂਫਾਨ ਕਾਰਨ ਤਬਾਹੀ

ਹਜ਼ਾਰਾਂ ਉਡਾਣਾ, ਟਰੇਨਾਂ ਅਤੇ ਬੇੜੀਆਂ ਦੀ ਆਵਾਜਾਈ ਰੱਦ ਕਰ ਦਿੱਤੀਆਂ ਗਈਆਂ ਹਨ। ਓਸਾਕਾ ਵਿੱਚ ਕਨਸਾਈ ਕੌਮਾਂਤਰੀ ਹਵਾਈ ਅੱਡੇ ਦਾ ਰਨਵੇਅ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ।

ਤਸਵੀਰ ਕੈਪਸ਼ਨ,

ਜਪਾਨ ਦੇ ਆਕੀ ਵਿੱਚ ਬੰਦਰਗਾਹ ਵੀ ਤੂਫਾਨ ਦੀ ਚਪੇਟ ਵਿੱਚ ਆਇਆ

ਓਸਾਕਾ ਨੇੜੇ ਮਸ਼ਹੂਰ ਐਮਿਊਜ਼ਮੈਂਟ ਪਾਰਕ ਯੂਨੀਵਰਸਲ ਸਟੂਡੀਓ ਨੂੰ ਬੰਦ ਕਰ ਦਿੱਤਾ ਗਿਆ ਹੈ।

ਤੂਫਾਨ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਜ਼ਬੂਤ ਲਹਿਰਾਂ ਸਮੁੰਦਰੀ ਕੰਢੇ ਦੇ ਪਾਰ ਹੋ ਰਹੀਆਂ ਹਨ ਤੂਫਾਨ ਕਾਰਨ ਤਬਾਹੀ ਮਚਾ ਰਹੀਆਂ ਹਨ ਤੇ ਮਲਬਾ ਉੱਡ ਰਿਹਾ ਹੈ।

ਜਪਾਨ ਦੀ ਮੌਸਮ ਏਜੰਸੀ ਨੇ ਢਿੱਗਾਂ ਡਿੱਗਣ, ਹੜ੍ਹ ਅਤੇ ਜ਼ਬਰਦਸਤ ਹਨੇਰੀ, ਹਾਈ ਟਾਈਡ, ਬਿਜਲੀ ਡਿੱਗਣ ਤੇ ਬਵੰਡਰ ਦੀ ਚੇਤਾਵਨੀ ਦਿੱਤੀ ਹੈ।

ਤਸਵੀਰ ਕੈਪਸ਼ਨ,

ਕਾਰਾਂ ਇਸ ਤਰ੍ਹਾਂ ਬਦਲੀਆਂ ਕਵਾੜ ਵਿਚ

ਤਸਵੀਰ ਕੈਪਸ਼ਨ,

ਸਮੁੰਦਰ ਵਿਚ ਖੜੇ ਸਮੁੰਦਰੀ ਜਹਾਜ਼ਾਂ ਦੇ ਹਾਲ ਦੀ ਮੂੰਹ ਬੋਲਦੀ ਤਸਵੀਰ

ਤਸਵੀਰ ਕੈਪਸ਼ਨ,

ਇੰਜ ਉੱਠੀਆਂ ਪਾਣੀ ਦੀਆਂ ਦੀਵਾਰਾਂ

ਤਸਵੀਰ ਕੈਪਸ਼ਨ,

ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਥ ਹੋ ਗਿਆ

ਤਸਵੀਰ ਕੈਪਸ਼ਨ,

ਸਮੁੰਦਰੀ ਬੇੜੇ ਸੜਕਾਂ ਉੱਤੇ ਆਣ ਪਹੁੰਚੇ

ਤਸਵੀਰ ਕੈਪਸ਼ਨ,

ਉੱਚੀਆਂ ਇਮਾਰਤਾਂ ਦਾ ਵੀ ਇਸ ਤਰ੍ਹਾਂ ਹੋਇਆ ਨੁਕਸਾਨ

ਤਸਵੀਰ ਕੈਪਸ਼ਨ,

ਸੜਕਾਂ ਤੇ ਪਾਰਕਿੰਗ ਵਿਚ ਗੱਡੀਆਂ ਦਾ ਹੋਇਆ ਇਹ ਹਾਲ

ਤਸਵੀਰ ਕੈਪਸ਼ਨ,

ਬਿਜਲੀ ਸਪਲਾਈ ਠੱਪ ਤੇ ਨੈੱਟਵਰਕ ਤਹਿਸ ਨਹਿਸ

ਦੇਸ ਵਿੱਚ ਅਕਸਰ ਤੂਫਾਨ ਆਉਂਦੇ ਰਹਿੰਦੇ ਹਨ ਪਰ ਇਸ ਗਰਮੀ ਵਿੱਚ ਸਭ ਤੋਂ ਭਿਆਨਕ ਮੌਸਮ ਰਿਹਾ ਹੈ।ਜਪਾਨ ਵਿੱਚ 25 ਸਾਲਾਂ 'ਚ ਸਭ ਤੋਂ ਖਤਰਨਾਕ ਤੂਫਾਨ

ਜੁਲਾਈ ਵਿੱਚ ਦਹਾਕੇ ਦਾ ਸਭ ਤੋਂ ਭਿਆਨਕ ਹੜ੍ਹ ਆਇਆ ਅਤੇ ਢਿੱਗਾਂ ਡਿੱਗੀਆਂ ਜਿਸ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਿਕਾਰਡ ਗਰਮੀ ਨੇ ਵੀ ਤਬਾਹੀ ਮਚਾਈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ:

Skip YouTube post, 1
Video caption, Warning: Third party content may contain adverts

End of YouTube post, 1

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)