ਤੁਹਾਡੇ ਬੱਚੇ ’ਚ ਸੈਕਸ ਆਕਰਸ਼ਣ ਇਸ ਤਰ੍ਹਾਂ ਵਿਕਸਿਤ ਹੁੰਦਾ ਹੈ

ਸੈਕਸੁਅਲ ਓਰੀਐਂਟੇਸ਼ਨ, ਸੈਕਸੁਅਲ ਵਿਹਾਰ

ਕੀ ਕਿਸੇ 9 ਸਾਲ ਦੇ ਬੱਚੇ ਨੂੰ ਉਸਦਾ ਲਿੰਗ ਵਿਹਾਰ (ਸੈਕਸੁਅਲ ਓਰੀਐਂਟੇਸ਼ਨ) ਪਤਾ ਹੁੰਦਾ ਹੈ?

ਬੀਬੀਸੀ ਨੇ ਇਸੇ ਹਫ਼ਤੇ ਜੈਮਲ ਮਾਈਲਸ ਨਾਮ ਦੇ ਇੱਕ ਮੁੰਡੇ ਦੀ ਕਹਾਣੀ ਪ੍ਰਕਾਸ਼ਿਤ ਕੀਤੀ ਸੀ। ਜੈਮਲ ਨੇ ਕੋਲੋਰਾਡੋ ਦੇ ਡੇਨਵਰ ਦੇ ਆਪਣੇ ਸਕੂਲ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਪਿੱਛੇ ਕਾਰਨ ਸੀ ਉਨ੍ਹਾਂ ਦਾ ''ਸਮਲਿੰਗੀ'' ਹੋਣਾ।

ਇਹ ਜਾਣਕਾਰੀ ਜੈਮਲ ਦੀ ਮਾਂ ਲੀਆ ਰੋਸ਼ੇਲ ਪੀਅਰਸ ਨੇ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਮੁੰਡੇ ਨੇ ਆਪਣੀ ਸਮਲਿੰਗਤਾ ਬਾਰੇ ਉਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਹੀ ਦੱਸਿਆ ਸੀ ਅਤੇ ਉਨ੍ਹਾਂ ਨੂੰ ਉਸ 'ਤੇ ਮਾਣ ਸੀ।

ਇਹ ਵੀ ਪੜ੍ਹੋ:

ਇਸ ਖ਼ਬਰ ਨਾਲ ਕਈ ਲੋਕਾਂ ਦੇ ਦਿਲਾਂ ਵਿੱਚ ਇਹ ਸਵਾਲ ਉੱਠਿਆ ਕਿ ਕਿਵੇਂ ਕਿਸੇ ਛੋਟੇ ਬੱਚੇ ਨੂੰ ਆਪਣੇ ਸੈਕਸੁਅਲ ਓਰੀਐਂਟੇਸ਼ਨ ਬਾਰੇ ਜਾਣਕਾਰੀ ਹੋ ਸਕਦੀ ਹੈ।

ਇਸ ਤੋਂ ਬਾਅਦ ਬੀਬੀਸੀ ਨੇ ਦੋ ਮਨੋਵਿਗਿਆਨੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਜੋ ਇਸ ਗੰਭੀਰ ਮੁੱਦੇ ਨੂੰ ਡੂੰਘਾਈ ਨਾਲ ਸਮਝਿਆ ਜਾ ਸਕੇ।

ਇਹ ਦੋਵੇਂ ਮਾਹਿਰ ਸਨ, ਲਿੰਗ ਭੇਦ ਅਧਿਐਨ ਵਿੱਚ ਮੁਹਾਰਤਾ ਰੱਖਣ ਵਾਲੀ, ਇੰਟਰਨੈਸ਼ਨਲ ਸਕੂਲ ਆਫ਼ ਫਲੋਰੀਡਾ ( ਅਮਰੀਕਾ) ਦੇ ਮਨੋਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਏਸ਼ੀਆ ਏਟਨ ਅਤੇ ਅਮਰੀਕਾ ਦੇ ਮਨੋਵਿਗਿਆਨ ਸੰਘ ਦੇ ਐਲਜੀਬੀਟੀ ਮਾਮਲਿਆਂ ਦੇ ਡਾਇਰੈਕਟਰ ਕਿਲੰਟਨ ਡਬਲਿਊ ਐਂਡਰਸਨ।

ਸੈਕਸੁਅਲ ਓਰੀਐਂਟੇਸ਼ਨ ਦੀ ਔਸਤਨ ਉਮਰ

ਇੱਕ ਵਿਅਕਤੀ ਕਿਸ ਉਮਰ ਵਿੱਚ ਆਪਣੇ ਲਿੰਗ ਵਿਹਾਰ ਜਾਂ ਸੈਕਸੁਅਲ ਓਰੀਐਂਟੇਸ਼ਨ ਬਾਰੇ ਜਾਣ ਸਕਦਾ ਹੈ? ਕੀ ਇਸ ਮੁੱਦੇ 'ਤੇ ਵੱਖ-ਵੱਖ ਰਿਸਰਚ ਕੀਤੀ ਗਈ ਹੈ ਜਾਂ ਜਾਣਕਾਰਾਂ ਦੀ ਇਸ ਉੱਤੇ ਇੱਕੋ ਸਲਾਹ ਹੈ?

ਤਸਵੀਰ ਕੈਪਸ਼ਨ,

ਆਪਣੇ ਮੁੰਡੇ ਜੈਮਲ ਮਾਈਲਸ ਦੇ ਨਾਲ ਲੀਆ ਰੋਸ਼ੇਲ ਪੀਅਰਸ

ਏਸ਼ੀਆ ਏਟਨ ਕਹਿੰਦੀ ਹੈ, "ਕੁਝ ਖੋਜਾਂ ਮੁਤਾਬਕ ਜਿੱਥੇ 8 ਤੋਂ 9 ਸਾਲ ਦੀ ਉਮਰ ਵਿੱਚ ਹੀ ਬੱਚਿਆਂ ਨੂੰ ਪਹਿਲੀ ਵਾਰ ਸੈਕਸ਼ੁਅਲ ਆਕਰਸ਼ਣ ਦਾ ਤਜ਼ਰਬਾ ਹੁੰਦਾ ਹੈ, ਉੱਥੇ ਹੀ ਕੁਝ ਹੋਰ ਰਿਸਰਚ ਮੁਤਾਬਕ ਅਜਿਹਾ 11 ਸਾਲ ਦੀ ਉਮਰ ਦੇ ਕਰੀਬ ਹੁੰਦਾ ਹੈ।''

"ਇਨ੍ਹਾਂ ਸਾਰੀਆਂ ਖੋਜਾਂ ਵਿੱਚ ਸੈਕਸੁਅਲ ਓਰੀਐਂਟੇਸ਼ਨ ਦੀ ਔਸਤਨ ਉਮਰ ਨੂੰ ਲੈ ਕੇ ਵੱਖ-ਵੱਖ ਨਤੀਜੇ ਮਿਲੇ ਹਨ।"

"ਇਹ ਇੱਕ ਮੁਸ਼ਕਿਲ ਸਵਾਲ ਹੈ, ਕਿਉਂਕਿ ਸੈਕਸੁਅਲ ਵਿਹਾਰ ਅਤੇ ਸੈਕਸੁਅਲ ਪਛਾਣ ਵਿਚਾਲੇ ਇੱਕ ਫਰਕ ਹੈ। ਸੈਕਸੁਅਲ ਵਿਹਾਰ ਆਮ ਤੌਰ 'ਤੇ ਦੱਸਦਾ ਹੈ ਕਿ ਵਿਅਕਤੀ ਦਾ ਕਿਸੇ ਦੇ ਪ੍ਰਤੀ ਭਾਵਨਾਤਮਕ ਰੂਪ ਤੋਂ ਲਿੰਗਤਾ ਨੂੰ ਲੈ ਕੇ ਉਸਦੇ ਪ੍ਰਤੀ ਖਿੱਚ ਹੈ।"

"ਔਰਤ ਜਾਂ ਮਰਦ ਵੱਲ ਆਪਣੇ ਸੈਕਸੁਅਲ ਆਕਰਸ਼ਣ ਨੂੰ ਲੈ ਕੇ ਖ਼ੁਦ ਦੀ ਸੈਕਸੁਅਲ ਪਛਾਣ ਕਰ ਸਕਦੇ ਹਨ ਪਰ ਇਹ ਦੋਵੇਂ ਹੀ ਸਮੇਂ ਅਤੇ ਹਾਲਾਤ ਦੇ ਨਾਲ ਬਦਲ ਸਕਦੇ ਹਨ।"

ਇਹ ਵੀ ਪੜ੍ਹੋ:

"ਸੱਚਾਈ ਤਾਂ ਇਹ ਹੈ ਕਿ ਲੋਕਾਂ ਨੂੰ ਉਮਰ ਦੇ ਵੱਖ-ਵੱਖ ਪੜ੍ਹਾਅ 'ਤੇ ਆਪਣੇ ਸੈਕਸੁਅਲ ਵਿਹਾਰ ਨੂੰ ਲੈ ਕੇ ਵੱਖ-ਵੱਖ ਤਜ਼ਰਬੇ ਹੁੰਦੇ ਰਹਿੰਦੇ ਹਨ। ਕਿਸੇ ਨੂੰ ਸਿਰਫ਼ 6 ਸਾਲ ਦੀ ਉਮਰ ਵਿੱਚ ਤਾਂ ਕਿਸੇ ਨੂੰ 16 ਸਾਲ ਦੀ ਉਮਰ ਵਿੱਚ ਪਹਿਲਾ ਤਜ਼ਰਬਾ ਹੁੰਦਾ ਹੈ ਤਾਂ ਕਿਸੇ-ਕਿਸੇ ਨੂੰ ਅਜਿਹਾ ਤਜ਼ਰਬਾ ਹੁੰਦਾ ਹੀ ਨਹੀਂ।''

"ਅੱਜ ਦੇ ਨੌਜਵਾਨਾਂ ਨੂੰ ਆਪਣੇ ਐਲਜੀਬੀਟੀਕਿਊ ਦੀ ਪਛਾਣ ਹਾਈ ਸਕੂਲ ਦੌਰਾਨ ਹੋ ਜਾਂਦੀ ਹੈ, ਜੋ ਪਿਛਲੀਆਂ ਪੀੜ੍ਹੀਆਂ ਦੀ ਤੁਲਨਾ ਵਿੱਚ ਪਹਿਲਾਂ ਹਨ। ਇਸਦੇ ਪਿੱਛੇ ਕਾਰਨ ਹੈ ਵੱਧ ਜਾਗਰੂਕਤਾ ਅਤੇ ਉਨ੍ਹਾਂ ਦੀ ਸਮਾਜਿਕ ਸਵੀਕਾਰਤਾ।"

ਸੈਕਸ਼ੁਅਲ ਓਰੀਐਂਟੇਸ਼ਨ ਬਦਲਾਅ ਸੰਭਵ

ਕਿਲੰਟਨ ਡਬਲਿਊ ਐਂਡਰਸਨ ਮੁਤਾਬਕ, "ਇਸ ਵਿਸ਼ੇ 'ਤੇ ਅਜੇ ਵੀ ਜਾਂਚ-ਪੜਤਾਲ ਚੱਲ ਰਹੀ ਹੈ। ਹੋਰ ਕਾਰਨਾਂ ਤੋਂ ਇਲਾਵਾ ਕਿਉਂਕਿ ਲਿੰਗ ਅਤੇ ਲਿੰਗਤਾ ਦੇ ਮਨੋਵਿਗਿਆਨਕ ਪਹਿਲੂ ਹਨ ਜੋ ਸਰੀਰਕ ਵਿਗਿਆਨ ਅਤੇ ਸੱਭਿਆਚਾਰਕ ਸੰਦਰਭ ਨੂੰ ਦਰਸਾਉਂਦਾ ਹੈ। ਫਿਰ, ਜਿਵੇਂ-ਜਿਵੇਂ ਸੱਭਿਆਚਾਰ ਅਤੇ ਸਮਾਜ ਵਿੱਚ ਬਦਲਾਅ ਆਉਂਦਾ ਹੈ, ਵਿਅਕਤੀ ਵਿੱਚ ਲਿੰਗ ਅਤੇ ਲਿੰਗਤਾ ਨੂੰ ਲੈ ਕੇ ਤਬਦੀਲੀ ਆਉਂਦੀ ਹੈ।"

"ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ 9 ਸਾਲ ਦੀ ਉਮਰ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਸਰੀਰਕ ਆਕਰਸ਼ਣ ਹੁੰਦਾ ਹੈ। ਪਰ ਇਸ ਉਮਰ ਵਿੱਚ ਉਨ੍ਹਾਂ ਕੋਲ ਆਪਣੇ ਸੈਕਸੁਅਲ ਵਿਹਾਰ ਦੇ ਮਾਅਨੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਤਾਕਤ ਭਾਵਨਾਤਮਕ ਯੋਗਤਾ ਵੀ ਹੁੰਦੀ ਹੈ, ਅਜਿਹੀ ਸੰਭਾਵਨਾ ਨਹੀਂ ਹੈ।"

ਐਂਡਰਸਨ ਕਹਿੰਦੇ ਹਨ, "ਅਜਿਹੀ ਕੋਈ ਤੈਅ ਉਮਰ ਨਹੀਂ ਹੈ ਜਦੋਂ ਕਿਸੇ ਵਿਅਕਤੀ ਨੂੰ ਉਸਦੇ ਸੈਕਸ਼ੁਅਲ ਵਿਹਾਰ ਜਾਂ ਸੈਕਸੁਅਲ ਓਰੀਐਂਟੇਸ਼ਨ ਬਾਰੇ ਪਤਾ ਲੱਗੇ। ਕਿਸੇ ਉਮਰ ਵਿੱਚ ਉਨ੍ਹਾਂ ਦੀ ਸੈਕਸੁਅਲ ਪਸੰਦ ਕੁਝ ਹੋਰ ਹੋ ਸਕਦੀ ਹੈ ਜਿਹੜੀ ਸਮੇਂ ਦੇ ਨਾਲ ਬਦਲ ਜਾਂਦੀ ਹੈ।''

"ਵਧੇਰੇ ਲੋਕਾਂ ਲਈ, ਸੈਕਸੁਅਲ ਵਿਹਾਰ ਅੱਲ੍ਹੜਪੁਣੇ ਵਿੱਚ ਵਿਕਸਿਤ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਮੂਲ ਰੂਪ ਵਿੱਚ ਇਹ ਰੋਮਾਂਸ ਅਤੇ ਸਰੀਰਕ ਸਬੰਧਾਂ ਦੇ ਵਿਸ਼ੇ ਵਿੱਚ ਹੈ। ਦੂਜੇ ਪਾਸੇ ਔਰਤ ਮਰਦ ਦਾ ਭੇਦ ਤਾਂ ਬਚਪਨ ਤੋਂ ਹੀ ਵਿਕਸਿਤ ਹੋ ਜਾਂਦਾ ਹੈ। "

ਮਾਤਾ-ਪਿਤਾ ਅਤੇ ਸਮਾਜ ਦਾ ਅਸਰ

ਬੱਚਿਆਂ ਵਿੱਚ ਸੈਕਸੁਅਲ ਵਿਹਾਰ ਦੀ ਸੋਚ ਨੂੰ ਲੈ ਕੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮਾਜ ਆਮ ਤੌਰ 'ਤੇ ਕੀ ਅਤੇ ਕਿੰਨਾ ਅਸਰ ਪਾਉਂਦੇ ਹਨ?

ਏਸ਼ੀਆ ਏਟਨ ਨੇ ਕਿਹਾ, "ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਐਲਜੀਬੀਟੀਕਿਊ ਨੌਜਵਾਨਾਂ ਨੂੰ ਬਚਪਨ ਵਿੱਚ ਟੌਮਬੁਆਏ ਕਿਹਾ ਜਾਂਦਾ ਸੀ। ਘਰ ਤੋਂ ਬਾਹਰ ਨਿਕਲਣ ਵਾਲੇ ਸਾਰੇ ਨੌਜਵਾਨਾਂ 'ਤੇ ਆਪਣੇ ਸਕੂਲ, ਕੰਮ ਕਰਨ ਵਾਲੀ ਥਾਂ ਅਤੇ ਸਮਾਜਿਕ ਭਾਈਚਾਰਿਆਂ ਵਿੱਚ ਪੱਖਪਾਤ, ਭੇਦਭਾਵ ਜਾਂ ਹਿੰਸਾ ਦਾ ਸਾਹਮਣਾ ਕਰਨਾ ਦਾ ਜੋਖ਼ਿਮ ਹੁੰਦਾ ਹੈ।"

"ਕਿਸਮਤ ਨਾਲ, ਰਿਸਰਚ ਤੋਂ ਇਹੀ ਪਤਾ ਲਗਦਾ ਹੈ ਕਿ ਪਰਿਵਾਰ, ਦੋਸਤ ਅਤੇ ਸਕੂਲ ਜਿਹੜੇ ਤੁਹਾਡੀ ਮਦਦ ਕਰਦੇ ਹਨ ਉਹ ਇਨ੍ਹਾਂ ਤਜ਼ਰਬਿਆਂ ਦੇ ਨਕਾਰਾਤਮਕ ਪ੍ਰਭਾਵ ਦੇ ਖ਼ਿਲਾਫ਼ ਬਫਰ ਜਾਂ ਪ੍ਰਤੀਰੋਧਕ ਦਾ ਕੰਮ ਕਰਦੇ ਹਨ।"

"ਮਾਤਾ-ਪਿਤਾ ਦੇ ਕੋਲ ਆਪਣੇ ਬੱਚਿਆਂ ਵਿੱਚ ਉਨ੍ਹਾਂ ਦੇ ਦੋਸਤਾਂ ਅਤੇ ਬਾਹਰੀ ਦੁਨੀਆਂ ਦੇ ਸੰਦਰਭ ਨੂੰ ਦੱਸਦੇ ਹੋਏ ਉਨ੍ਹਾਂ ਦੇ ਅੰਦਰ ਸੈਕਸੁਅਲ ਓਰੀਐਂਟੇਸ਼ਨ ਦੀ ਪਛਾਣ ਦੇ ਸਿਹਤ ਵਿਕਾਸ ਦਾ ਅਨੌਖਾ ਮੌਕਾ ਹੁੰਦਾ ਹੈ।"

ਤਸਵੀਰ ਕੈਪਸ਼ਨ,

ਬੱਚਿਆਂ ਵਿੱਚ ਸੈਕਸੁਅਲ ਵਿਹਾਰ ਦੀ ਸੋਚ ਨੂੰ ਲੈ ਕੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮਾਜ ਆਮ ਤੌਰ 'ਤੇ ਕੀ ਅਤੇ ਕਿੰਨਾ ਅਸਰ ਪਾਉਂਦੇ ਹਨ?

ਕਿਲੰਟਨ ਡਬਲਿਊ ਐਂਡਰਸਨ ਨੇ ਕਿਹਾ, "ਛੋਟੀ ਉਮਰ ਵਿੱਚ ਸੈਕਸੁਅਲ ਵਿਹਾਰ ਦੀ ਪਛਾਣ ਨੂੰ ਲੈ ਕੇ ਮਾਤਾ-ਪਿਤਾ ਅਤੇ ਸਮਾਜਿਕ ਸਵੀਕਾਰਤਾ ਬਹੁਤ ਮਹੱਤਵਪੂਰਨ ਹੈ। ਇੱਕ ਰਿਸਰਚ ਵਿੱਚ ਪਾਇਆ ਗਿਆ ਕਿ ਨਾ ਅਪਨਾਉਣਾ ਖ਼ਰਾਬ ਮਾਨਸਿਕ ਅਤੇ ਵਿਹਾਰਿਕ ਨਤੀਜਿਆਂ ਨਾਲ ਵੱਧ ਜੁੜੀ ਹੁੰਦੀ ਹੈ, ਜਦਕਿ ਉਨ੍ਹਾਂ ਦਾ ਸਵੀਕਾਰ ਕਰਨਾ ਇਸ ਸਬੰਧ ਵਿੱਚ ਚੰਗਾ ਨਤੀਜਾ ਦਿੰਦਾ ਹੈ।"

ਇਹ ਵੀ ਪੜ੍ਹੋ:

"ਮਾਤਾ ਪਿਤਾ ਦੇ ਅਪਨਾਉਣ ਨਾਲ ਕੁਝ ਸੁਰੱਖਿਆ ਤਾਂ ਮਿਲਦੀ ਹੈ ਪਰ ਜਿਹੜੀ ਸੰਸਥਾ ਜਿਸ ਵਿੱਚ ਇਹ ਬੱਚੇ ਸ਼ਾਮਲ ਹੁੰਦੇ ਹਨ, ਜਿਵੇਂ-ਸਕੂਲ, ਖੇਡ ਆਦਿ ਉਹ ਵੀ ਸਕਾਰਾਤਮਕ ਜਾਂ ਨਕਾਰਾਤਮਕ ਅਸਰ ਪਾ ਸਕਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)