ਓਬਾਮਾ ਨੇ ਅਜਿਹਾ ਕੀ ਕਿਹਾ ਕਿ ਟਰੰਪ ਨੂੰ ਸੁਣਦਿਆਂ ਨੀਂਦ ਆ ਗਈ

ਬਰਾਕ ਓਬਾਮਾ ਅਤੇ ਟਰੰਪ
ਤਸਵੀਰ ਕੈਪਸ਼ਨ,

ਬਰਾਕ ਓਬਾਮਾ ਨੇ ਕਿਹਾ ਸਾਡੀ ਸਰਕਾਰ ਵਿੱਚ ਇਮਾਨਦਾਰੀ, ਸੱਭਿਅਤਾ ਅਤੇ ਕਾਨੂੰਨ ਦੀ ਬਹਾਲੀ ਹੋਣੀ ਚਾਹੀਦੀ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ "ਵ੍ਹਾਈਟ ਹਾਊਸ ਬਾਰੇ ਚੱਲ ਰਹੀਆਂ ਅਜੀਬੋ-ਅਜੀਬ ਚਰਚਾਵਾਂ ਨੂੰ ਆਧਾਰ ਬਣਾ ਕੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਤਿੱਖਾ ਹਮਲਾ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ 18 ਮਹੀਨਿਆਂ ਬਾਅਦ ਬਰਾਕ ਓਬਾਮਾ ਨੇ ਟਰੰਪ ਦੇ ਬਿਆਨਾਂ ਅਤੇ ਸਿਆਸਤ ਉੱਤੇ ਚੁੱਪੀ ਤੋੜੀ ਹੈ।

ਬਰਾਕ ਓਬਾਮਾ ਨੇ 2017 'ਚ ਅਹੁਦਾ ਛੱਡਣ ਤੋਂ ਬਾਅਦ ਜਨਤਕ ਤੌਰ ਉੱਤੇ ਸਾਹਮਣੇ ਆ ਕੇ ਬਹੁਤ ਘੱਟ ਪ੍ਰਤੀਕਿਰਿਆ ਦਿੱਤੀ ਹੈ।

ਇਲੀਨੋਇਸ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ, "ਇਹ ਸਾਧਰਾਨ ਸਮਾਂ ਨਹੀਂ ਹੈ, ਇਹ ਆਸਾਧਰਨ ਵੇਲਾ ਹੈ ਅਤੇ ਇਹ ਬਹੁਤ ਹੀ ਖ਼ਤਰਨਾਕ ਸਮਾਂ ਹੈ।"

ਉਨ੍ਹਾਂ ਨੇ ਕਿਹਾ, "ਸਾਡੀ ਸਰਕਾਰ ਵਿੱਚ ਇਮਾਨਦਾਰੀ, ਸੱਭਿਅਤਾ ਅਤੇ ਕਾਨੂੰਨ ਦੀ ਬਹਾਲੀ ਹੋਣੀ ਚਾਹੀਦੀ ਹੈ।"

ਇਹ ਵੀ ਪੜ੍ਹੋ:

ਟਰੰਪ ਦਾ ਜਵਾਬ

ਜਵਾਬ ਵਿੱਚ ਆਪਣੀ ਪ੍ਰਤੀਕਿਰਿਆ ਦਿੰਦਿਆ ਡੋਨਲਡ ਟਰੰਪ ਨੇ ਫਾਰਗੋ ਵਿੱਚ ਰਿਪਬਲੀਕਨ ਫੰਡਰੇਜ਼ਰ ਸਮਾਗਮ ਦੌਰਾਨ ਕਿਹਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਿਆ ਸੀ ਪਰ "ਉਨ੍ਹਾਂ ਨੂੰ ਨੀਂਦ ਆ ਗਈ ਸੀ।"

ਉਨ੍ਹਾਂ ਨੇ ਕਿਹਾ, "ਓਬਾਮਾ ਸਾਡੇ ਦੇਸ 'ਚ ਹੋ ਰਹੀਆਂ ਅਦਭੁੱਤ ਚੀਜ਼ਾਂ ਦਾ ਸਿਹਰਾ ਆਪਣੇ ਸਿਰ ਸਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਚਿਤਾਵਨੀ ਦਿੱਤੀ ਕਿ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਦੀਆਂ ਮੱਧ ਵਰਤੀ ਚੋਣਾਂ 'ਚ ਲੋਕ ਆਪਣਾ ਫਤਵਾ ਦੇ ਦੇਣਗੇ।

ਓੁਬਾਮਾ ਦੀਆਂ ਹੋਰ ਟਿੱਪਣੀਆਂ

ਸ਼ੁੱਕਰਵਾਰ ਨੂੰ ਅਰਬਨਾ 'ਚ ਇਲੀਨੋਇਸ ਯੂਨੀਵਰਸਿਟੀ 'ਚ ਓਬਾਮਾ ਨੇ ਦੱਸਿਆ ਕਿ ਉਹ ਸਿਆਸਤ 'ਚੋਂ ਸੇਵਾਮੁਕਤ ਹੋ ਚੁੱਕੇ ਅਮਰੀਕੀ ਰਾਸ਼ਟਰਪਤੀਆਂ ਦੀ ਪਰੰਪਰਾ ਦਾ ਪਾਲਣ ਕਰਨ ਦੇ ਇਛੁੱਕ ਹਨ।

ਪਰ ਫੇਰ ਵੀ ਉਨ੍ਹਾਂ ਨੇ ਅਮਰੀਕੀ ਰਿਪਬਲੀਕਨ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਕੀਤਾ।

  • "ਜਦੋਂ ਮੈਂ ਇਹ ਕਹਾਂਗਾ ਕਿ ਇਹ ਚੋਣਾਂ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਮਹੱਤਪੂਰਨ ਹੋਣ ਵਾਲੀਆਂ ਚੋਣਾਂ ਹੋਣਗੀਆਂ ਤਾਂ ਤੁਹਾਡੇ 'ਚੋਂ ਕੁਝ ਲੋਕਾਂ ਨੂੰ ਅਤਿਕਥਨੀ ਲੱਗੇਗਾ।" "ਪਰ ਹਾਲ ਦੀ ਘੜੀ ਵਿੱਚ ਇਹ ਦੱਸਣਾ ਚਾਹੀਦਾ ਹੈ ਕਿ ਇਹ ਪਲ ਕੁਝ ਵੱਖਰਾ ਹੈ।"
  • ਓਬਾਮਾ ਨੇ ਟਰੰਪ ਬਾਰੇ ਨਿਊਯਾਰਕ ਟਾਈਮਜ਼ ਦੀ ਸੰਪਾਦਕੀ ਦਾ ਹਵਾਲਾ ਵੀ ਦਿੱਤਾ, ਜਿਸ ਨਾਲ ਟਰੰਪ ਨਾਰਾਜ਼ ਹੋਏ ਸਨ। ਇਸ ਸੰਪਾਦਕੀ ਵਿਚ ਆਪਣਾ ਨਾਮ ਛਾਪੇ ਬਿਨਾਂ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਕਹੇ ਜਾਣ ਵਾਲੇ ਲੇਖਕ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ ਨੂੰ ਮੌਜੂਦਾ ਰਾਸ਼ਟਰਪਤੀ ਦੇ "ਸਭ ਤੋਂ ਖ਼ਰਾਬ ਰਵੱਈਏ" ਤੋਂ ਬਚਾਉਣ ਵਾਲੀ ਟੀਮ ਨਾਲ ਕੰਮ ਕਰ ਰਹੇ ਹਨ।
ਤਸਵੀਰ ਕੈਪਸ਼ਨ,

ਉਨ੍ਹਾਂ ਨੇ ਟਰੰਪ ਵੱਲੋਂ ਅਮਰੀਕੀ ਨਿਆਂ ਵਿਭਾਗ ਨੂੰ ਆਪਣੇ ਸਿਆਸੀ ਦੁਸ਼ਮਣਾਂ ਦੀ ਜਾਂਚ ਕਰਨ ਦੀ ਮੰਗ 'ਤੇ ਵੀ ਵਾਰ ਕੀਤਾ

  • ਓਬਾਮਾ ਨੇ ਕਿਹਾ, "ਉਹ ਵ੍ਹਾਈਟ ਹਾਊਸ 'ਚ 90 ਫੀਸਦ ਅਜੀਬੋ-ਗਰੀਬ ਨੂੰ ਉਤਸ਼ਾਹਤ ਕਰਕੇ ਸਾਡੇ ਪ੍ਰਤੀ ਸੇਵਾ ਨਹੀਂ ਨਿਭਾ ਰਹੇ ਅਤੇ ਬਾਅਦ ਕਹਿ ਦਿੰਦੇ ਹਨ, 'ਚਿੰਤਾ ਨਾ ਕਰੋ'। ਅਸੀਂ ਹੋਰ 10 ਫੀਸਦ ਨੂੰ ਅਣਹੋਣੀਆਂ ਨੂੰ ਰੋਕ ਰਹੇ ਹਾਂ।"
  • ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਟਰੰਪ ਅਮਰੀਕਾ ਵਿੱਚ ਵੰਡੀਆਂ ਪੈਣ ਦਾ "ਲੱਛਣ ਹਨ ਨਾ ਕਿ ਕਾਰਨ।"

ਇਹ ਵੀ ਪੜ੍ਹੋ:

  • ਉਬਾਮਾ ਨੇ ਟਰੰਪ ਵੱਲੋਂ ਉਸਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਨਿਆਂ ਵਿਭਾਗ ਤੋਂ ਜਾਂਚ ਕਰਵਾਉਣ ਦੀ ਕਾਰਵਾਈ ਦੀ ਵੀ ਤਿੱਖ਼ੇ ਸ਼ਬਦਾ ਵਿਚ ਨਿਖੇਧੀ ਕੀਤੀ। ਉਬਾਮਾ ਸਵਾਲ ਕੀਤਾ, "ਕੀ ਇਹ ਪੱਖਪਾਤ ਦਾ ਮੁੱਦਾ ਹੈ ਕਿ ਅਸੀਂ ਅਟਾਰਨੀ ਜਨਰਲ, ਐਫਬੀਆਈ ਤੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸਿਆਸੀ ਵਿਰੋਧੀਆਂ ਨੂੰ ਸਜ਼ਾ ਦਿਵਾਉਣ ਲਈ ਵਰਤ ਰਹੇ ਹਾਂ ਅਸੀਂ ਉਨ੍ਹਾਂ ਉੱਤੇ ਅਜਿਹਾ ਕਰਨ ਲਈ ਦਬਾਅ ਨਹੀਂ ਪਾ ਸਕਦੇ।"

ਅਮਰੀਕੇ ਦੇ 44ਵੇਂ ਰਾਸ਼ਟਰਪਤੀ ਓਬਾਮਾ ਨੇ ਵੀ ਟਰੰਪ ਦੀ ਸ਼ੁਰੂਆਤ ਵਿਚ ਵੀ ਸਖ਼ਤ ਦੀ ਆਲੋਚਨਾ ਕੀਤੀ ਸੀ।

ਉਨ੍ਹਾਂ ਨੇ ਕਿਹਾ, "ਸਾਨੂੰ ਧਮਕੀਆਂ ਖ਼ਿਲਾਫ਼ ਖੜਾ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਵਿਤਕਰੇ ਖ਼ਿਲਾਫ਼ ਬੋਲਣਾ ਚਾਹੀਦਾ ਹੈ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)