ਰੂਸ 'ਚ ਟੈਟੂ ਬਣਵਾਉਣ 'ਤੇ ਮਿਲੇ ਮੁਫ਼ਤ ਪੀਜ਼ਾ

  • ਟੋਮ ਗੇਰਕਨ, ਬੀਬੀਸੀ ਯੂਜੀਸੀ ਐਂਢ ਸੋਸ਼ਲ ਨਿਊਜ਼
  • ਕੈਥਰੀਨ ਜ਼ੇਵਲੇਵਾ, ਬੀਬੀਸੀ ਮੌਨਿਟਰਿੰਗ
ਡੌਮੀਨੋਜ਼ ਵੱਲੋਂ ਉਮਰ ਭਰ ਲਈ ਫਰੀ ਪੀਜ਼ਾ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਟੈਟੂ ਬਣਵਾਏ ਗਏ

ਤਸਵੀਰ ਸਰੋਤ, red rum tattoo

ਤਸਵੀਰ ਕੈਪਸ਼ਨ,

ਡੌਮੀਨੋਜ਼ ਵੱਲੋਂ ਉਮਰ ਭਰ ਲਈ ਫਰੀ ਪੀਜ਼ਾ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਟੈਟੂ ਬਣਵਾਏ ਗਏ

ਇੱਕ ਟੈਟੂ - 100 ਸਾਲ - 10 ਹਜ਼ਾਰ ਮੁਫ਼ਤ ਪੀਜ਼ਾ।

ਪਿਛਲੇ ਹਫ਼ਤੇ ਰੂਸ ਦੇ ਲੋਕਾਂ ਨੂੰ ਇਹ ਡੀਲ ਦਿੱਤੀ ਗਈ ਜਦੋਂ ਡੌਮੀਨੋਜ਼ ਪੀਜ਼ਾ ਨੇ ਸੋਸ਼ਲ ਮੀਡੀਆ 'ਤੇ ''ਡੌਮੀਨੋਜ਼ ਫ਼ਾਰ ਐਵਰ'' ਕੰਪੇਨ ਸ਼ੁਰੂ ਕੀਤੀ।

ਇਸ ਕੰਪੇਨ ਤਹਿਤ ਡੌਮੀਨੋਜ਼ ਵੱਲੋਂ "ਪੂਰੀ ਜ਼ਿੰਦਗੀ ਲਈ ਮੁਫ਼ਤ" ਪੀਜ਼ਾ ਦੀ ਪੇਸ਼ਕਸ਼ ਕੀਤੀ ਗਈ।

ਇਹ ਵੀ ਪੜ੍ਹੋ:

ਸਾਰੀ ਉਮਰ ਮੁਫ਼ਤ ਪੀਜ਼ਾ ਲੈਣ ਲਈ ਲੋਕਾਂ ਨੇ ਆਪਣੇ ਸਰੀਰ 'ਤੇ ਪੀਜ਼ਾ ਕੰਪਨੀ ਡੌਮੀਨੋਜ਼ ਦਾ ਟੈਟੂ ਬਣਵਾਇਆ। ਇਹ ਟੈਟੂ ਦਿਖਦਾ ਹੋਣਾ ਜ਼ਰੂਰੀ ਸੀ।

ਡੌਮੀਨੋਜ਼ ਪੀਜ਼ਾ ਰੂਸ ਦੇ ਫੇਸਬੁੱਕ ਪੇਜ 'ਤੇ ਪਾਈ ਗਈ ਪੋਸਟ ਮੁਤਾਬਕ ਜੋ ਕੋਈ ਟੈਟੂ ਬਣਵਾਏਗਾ ਉਸਨੂੰ ਇੱਕ ਸਰਟੀਫ਼ੀਕੇਟ ਦਿੱਤਾ ਜਾਵੇਗਾ।

ਤਸਵੀਰ ਸਰੋਤ, twitter/@detskie_fotki

ਤਸਵੀਰ ਕੈਪਸ਼ਨ,

ਟੈਟੂ ਬਣਵਾਉਣ ਵਾਲਿਆਂ ਨੂੰ ਬਾਕਾਇਦਾ ਇੱਕ ਸਰਟੀਫੀਕੇਟ ਵੀ ਦਿੱਤਾ ਗਿਆ

ਇਸ ਤਹਿਤ ਹਰ ਸਾਲ ਵੱਧ ਤੋਂ ਵੱਧ 100 ਪੀਜ਼ਾ ਦਿੱਤੇ ਜਾਣਗੇ ਅਤੇ ਇੱਕ ਦਹਾਕੇ ਲਈ 10 ਹਜ਼ਾਰ ਪੀਜ਼ਾ।

ਪਰ ਬਹੁਤ ਸਾਰੇ ਮੁਫ਼ਤ ਪੀਜ਼ਾ ਲੈਣ ਲਈ ਤੁਹਾਨੂੰ ਔਸਤ ਰੂਸੀ ਜੀਵਨ ਦੀ ਸੰਭਾਵਨਾ ਦੇ ਹਿਸਾਬ ਨਾਲ ਜਿਊਣਾ ਪਵੇਗਾ।

ਪੀਜ਼ਾ ਕੰਪਨੀ ਵੱਲੋਂ ਇਸ ਆਫ਼ਰ ਤੋਂ ਬਾਅਦ ਰੂਸ ਵਿੱਚ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਨੇ ਇਸ ਮੁਫ਼ਤ ਆਫ਼ਰ ਨੂੰ ਲੈਣ ਵਿੱਚ ਦਿਲਚਸਪੀ ਦਿਖਾਈ।

ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਸਵੈ-ਜਾਗਰੁਕ ਹੋ ਕੇ ਪਾਈਆਂ ਗਈਆਂ ਸਨ ਤਾਂ ਜੋ ਉਹ ਮੁਫ਼ਤ ਪੀਜ਼ਾ ਪ੍ਰਾਪਤ ਕਰ ਸਕਨ।

ਮੁਫ਼ਤ ਆਫ਼ਰ ਨੂੰ ਧਿਆਨ 'ਚ ਰੱਖਦਿਆਂ ਇੰਸਟਾਗ੍ਰਾਮ, ਫੇਸਬੁੱਕ ਅਤੇ ਰੂਸੀ ਭਾਸ਼ਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀ-ਕੋਂਟਾਕਟੇ 'ਤੇ ਹਜ਼ਾਰਾਂ ਪੋਸਟਾਂ ਆਈਆਂ।

ਇਸ ਤੋਂ ਬਾਅਦ ਆਫ਼ਰ ਪ੍ਰਾਪਤ ਕਰਨ ਲਈ ਐਂਟਰੀਜ਼ 'ਤੇ ਡੋਮੀਨੋਜ਼ ਨੂੰ ਕੁਝ ਸਖ਼ਤ ਨਿਯਮ ਲਗਾਉਣੇ ਪਏ।

ਪੀਜ਼ਾ ਕੰਪਨੀ ਨੇ ਇਸ ਬਾਬਤ ਸਫ਼ਾਈ ਦਿੱਤੀ ਕਿ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਤਸਵੀਰਾਂ ਵਾਲੀਆਂ ਪੋਸਟਾਂ ਤਹਿਤ ਸਿਰਫ਼ ''ਪਹਿਲੇ 350 ਲੋਕਾਂ'' ਨੂੰ ਹੀ ਮੁਫ਼ਤ ਪੀਜ਼ਾ ਮਿਲਣਗੇ। ਕੰਪਨੀ ਨੇ ਕਿਹਾ ਕਿ ਟੈਟੂ ਕਿਸੇ ਵੀ ਰੰਗ ਦਾ ਹੋਵੇ ਪਰ ਇਸਦਾ ਸਾਈਜ਼ 2 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕੰਪਨੀ ਨੇ ਇੱਕ ਤਸਵੀਰ ਸਾਂਝੀ ਕਰਦਿਆਂ ਸਾਫ਼ ਕੀਤਾ ਕਿ ''ਸਰੀਰ ਦੇ ਦਿਖਣ ਵਾਲੇ ਹਿੱਸਿਆਂ'' 'ਤੇ ਹੀ ਟੈਟੂ ਬਣਵਾਇਆ ਜਾ ਸਕਦਾ ਹੈ।

ਆਫ਼ਰ ਹਾਸਿਲ ਕਰਨ ਲਈ ਲੋਕਾਂ ਨੇ ਆਪਣੇ ਟੈਟੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਿੱਚ ਪੈਰਾਂ, ਹੱਥਾਂ ਅਤੇ ਅੰਗੁਠੇ 'ਤੇ ਬਣਵਾਏ ਟੈਟੂ ਸ਼ਾਮਿਲ ਸਨ।

ਆਫ਼ਰ ਲੈਣ ਲਈ ਲਗਾਤਾਰ ਆ ਰਹੀਆਂ ਐਂਟਰੀਜ਼ ਨੂੰ ਦੇਖਦੇ ਹੋਏ 340 ਪ੍ਰਤੀਭਾਗੀਆਂ ਦੇ ਮੁਕੰਮਲ ਹੁੰਦੇ ਹੀ ਡੌਮੀਨੋਜ਼ ਨੇ 'ਸਟੌਪ' ਪੋਸਟ ਪਾ ਕੇ ਜਾਣਕਾਰੀ ਦਿੱਤੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)