ਚੀਨ 'ਚ ਵੀ #MeToo ਜ਼ਰੀਏ ਜਿਣਸੀ ਸੋਸ਼ਣ 'ਤੇ ਗੱਲ ਹੋਣ ਲੱਗੀ

  • ਉਪਾਸਨਾ ਭੱਟ
  • ਬੀਬੀਸੀ ਮੋਨੀਟਰਿੰਗ
ਚੀਨ ਵਿੱਚ #MeToo ਮੁਹਿੰਮ

ਤਸਵੀਰ ਸਰੋਤ, Getty Images

ਚੀਨ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਬਾਰੇ ਹੋ ਰਹੀ ਹੈ ਚਰਚਾ ਕਾਰਨ "Me Too" ਮੁਹਿੰਮ ਚਲਾਈ ਜਾ ਰਹੀ ਹੈ।

ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ।

ਸਰਕਾਰੀ ਮੀਡੀਆ ਨੇ ਇਸ ਮੁੱਦੇ ਨੂੰ ਸੁਰਖ਼ੀਆਂ 'ਚ ਰੱਖਿਆ ਹੈ ਜੋ ਇਹ ਦੱਸਦਾ ਹੈ ਕਿ ਅਕਤੂਬਰ 2017 ਦੇ ਹਾਰਵੇ ਵਾਇਨਸਟੀਨ ਦਾ ਮੁੱਦਾ ਕੌਮਾਂਤਰੀ ਸੁਰਖ਼ੀਆਂ 'ਚ ਰਹਿਣ ਤੋਂ ਬਾਅਦ ਸਰਕਾਰੀ ਮੀਡੀਆ ਦਾ ਇਸ ਪ੍ਰਤੀ ਨਜ਼ਰੀਆ ਕੁਝ ਬਦਲਿਆ ਹੈ।

ਇਸ ਨਾਲ ਇੱਕ ਹੋਰ ਉਪਰਾਲਾ ਵਿੱਢਿਆ ਜਾ ਰਿਹਾ ਹੈ। ਚੀਨ ਵਿੱਚ ਕੰਮਕਾਜੀ ਥਾਵਾਂ 'ਤੇ ਜਿਣਸੀ ਸ਼ੋਸ਼ਣ 'ਤੇ ਕਾਨੂੰਨ ਬਣਾਉਣ ਲਈ ਵਿਚਾਰ-ਚਰਚਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਫਿਲਹਾਲ ਚੀਨ ਵਿੱਚ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ।

ਇਹ ਵੀ ਪੜ੍ਹੋ:

ਕਿਵੇਂ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋਈ?

ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਰਚਾ ਦਾ ਮੁੱਦਾ ਬਣਿਆ ਰਿਹਾ ਜਿਸ ਦੌਰਾਨ ਔਰਤਾਂ ਨੇ ਮਰਦਾਂ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ।

ਤਾਜ਼ਾ ਮਾਮਲਾ 13 ਅਗਸਤ ਨੂੰ ਸਾਹਮਣੇ ਆਇਆ ਜਿਸ ਵਿੱਚ ਗ੍ਰੈਜੂਏਸ਼ਨ ਦੀ ਇੱਕ ਵਿਦਿਆਰਥਣ ਨੇ ਸ਼ਡੌਂਗ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

ਵੀਡੀਓ ਕੈਪਸ਼ਨ,

ਕੈਥਰੀਨ ਡੁਨੋਵ

ਵੇਇਬੋ ਯੂਜ਼ਰ ਨੇ ਇਸ ਮੁੱਦੇ ਨੂੰ ਸਾਹਮਣੇ ਲਿਆਉਣ ਆਲਈ ਹਾਂਗਕਾਂਗ ਦੀ ਵੈਬਸਾਈਟ ਦਿ ਫੀਨਿਕਸ ਦੀ ਸ਼ਲਾਘਾ ਕੀਤੀ ਹੈ।

ਵੈਬਸਾਈਟ ਨੇ ਯੂਨੀਵਰਸਿਟੀ ਦੀ ਕਮਿਊਨਿਸਟ ਪਾਰਟੀ ਨੂੰ ਵੀਚੈਟ ਮੈਸੇਜਿੰਗ ਐਪ 'ਤੇ ਇਹ ਕਿਹਾ ਕਿ ਵਿਦਿਆਰਥਣ ਨੇ ਉਨ੍ਹਾਂ ਨੂੰ ਇੱਕ ਸ਼ਿਕਾਇਤ ਕੀਤੀ ਹੈ।

ਵੈਬਸਾਈਟ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ "ਅਧਿਆਪਕਾਂ ਵੱਲੋਂ ਨੈਤਿਕਤਾ ਅਤੇ ਸਦਾਚਾਰ ਦੀ ਉਲੰਘਣਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ,

ਚੀਨ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਪੁਰਸ਼ ਪ੍ਰਧਾਨ ਸਮਾਜ 'ਚ ਕਈ ਔਰਤਾਂ ਨੇ ਮਰਦਾਂ ਦੇ ਖ਼ਿਲਾਫ਼ ਦੇ ਆਵਾਜ਼ ਬੁਲੰਦ ਕੀਤੀ।

ਇਸ 'ਤੇ ਇੱਕ ਵੇਇਬੋ ਯੂਜ਼ਰ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਅਮਰੀਕੀ ਪ੍ਰੋਫੈਸਰ ਜਿੱਥੇ ਵਿਦਿਆ ਦੇਣ 'ਚ ਮਸਰੂਫ਼ ਹਨ ਉੱਥੇ ਹੀ ਚੀਨ ਦੇ ਪ੍ਰੋਫੈਸਰ ਚੀਨ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ।"

ਇਸੇ ਤਰ੍ਹਾਂ ਹੀ ਕਈ ਕੰਪਨੀਆਂ ਵੀ ਇਨ੍ਹਾਂ ਕਾਰਨਾਂ ਕਰਕੇ ਖ਼ਬਰਾਂ 'ਚ ਆਈਆਂ। ਮੋਬਾਈਕ ਕੰਪਨੀ ਦੀ ਇੱਕ ਮਹਿਲਾ ਇੰਜੀਨੀਅਰ ਦੀ 9 ਅਗਸਤ ਤੋਂ ਆਨਲਾਈਨ ਚਿੱਠੀ ਟਰੈਂਡ ਹੋਣੀ ਸ਼ੁਰੂ ਹੋ ਗਈ।

ਤਸਵੀਰ ਸਰੋਤ, BUAA

ਤਸਵੀਰ ਕੈਪਸ਼ਨ,

26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ।

ਇਸ ਚਿੱਠੀ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਅਤੇ ਦੋ ਹੋਰ ਮਹਿਲਾ ਮੁਲਾਜ਼ਮ ਇੱਕ ਮੈਨੇਜਰ ਵੱਲੋਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਚਿੱਠੀ ਨਸ਼ਰ ਹੋਣ ਕਾਰਨ ਕੰਪਨੀ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ।

ਅਜਿਹੇ ਕਈ ਕੇਸਾਂ ਵਿੱਚ 26 ਜੁਲਾਈ ਨੂੰ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਵੀ ਇੱਕ ਪ੍ਰੋਫੈਸਰ ਵੱਲੋਂ ਛੇੜਛਾੜ ਕਰਨ ਸੰਬੰਧੀ ਚਿੱਠੀ ਪੋਸਟ ਕੀਤੀ।

ਯੂਨੀਵਰਸਿਟੀ ਨੇ ਉਸ ਚਿੱਠੀ ਪੋਸਟ ਕਰਨ ਵਾਲੀ ਸ਼ਾਮ ਨੂੰ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇਗੀ।

ਅਗਲੀ ਸਵੇਰ ਤੱਕ ਇਸ ਪੋਸਟ 'ਤੇ 2,03,000 ਤੋਂ ਵੱਧ ਲਾਈਕਸ, 46000 ਸ਼ੇਅਰਸਜ਼ ਅਤੇ 34000 ਕਮੈਂਟਸ ਆ ਗਏ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਰਵਾਈ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:

ਮੀਡੀਆ ਕਵਰੇਜ

ਸਰਕਾਰੀ ਮੀਡੀਆ ਨੇ ਜਨਵਰੀ 2018 ਤੋਂ ਬਾਅਦ ਕੁਝ ਕਥਿਤ ਕੇਸਾਂ 'ਤੇ ਚਰਚਾ ਕੀਤੀ ਅਤੇ ਮੰਨਿਆ ਕਿ ਇਹ ਵੀ ਮੁੱਦਾ ਹੈ, ਹਾਲਾਂਕਿ ਇਹ ਕਵਰੇਜ ਛੋਟੇ ਪੱਧਰ 'ਤੇ ਹੀ ਕੀਤੀ ਗਈ।

ਅਜਿਹੀਆਂ ਖ਼ਬਰਾਂ ਨੂੰ ਸ਼ੁਰੂਆਤ ਵਿੱਚ ਅਖ਼ਬਾਰਾਂ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਸੀ ਪਰ ਵਾਇਨਸਟੀਨ ਦੇ ਕੇਸ ਤੋਂ ਕੁਝ ਦਿਨਾਂ ਬਾਅਦ 16 ਅਕਤੂਬਰ 2017 ਨੂੰ ਚਾਇਨਾ ਡੇਅਲੀ ਅਖ਼ਬਾਰ ਨੇ ਇਸ ਮੁੱਦੇ ਨੂੰ ਛਾਪਿਆ।

ਵੀਡੀਓ ਕੈਪਸ਼ਨ,

ਸਰਵੇਖਣ ’ਚ ਪਤਾ ਲੱਗਿਆ ਹੈ ਕਿ ਦੁਨੀਆਂ ਭਰ ’ਚ ਇਹ ਗਿਣਤੀ ਵੱਡੀ ਹੈ।

ਇਸੇ ਤਰ੍ਹਾਂ ਹੀ ਜਨਵਰੀ ਵਿੱਚ ਕੁਝ ਮੀਡੀਆ ਅਦਾਰਿਆਂ ਨੇ ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਸਾਬਕਾ ਵਿਦਿਆਥਣ ਵੱਲੋਂ ਆਪਣੇ ਅਧਿਆਪਕ 'ਤੇ ਲਗਾਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ।

ਇਸੇ ਤਰ੍ਹਾਂ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਸ ਨਾਲ ਸੰਬੰਧ 'ਤੇ ਮੁੱਦਿਆਂ ਨੂੰ ਆਪਣੇ ਅਖ਼ਬਾਰਾਂ, ਵੈਬਸਾਈਟਾਂ ਆਦਿ 'ਤੇ ਥਾਂ ਦੇਣੀ ਸ਼ੁਰੂ ਕੀਤੀ।

ਅਗਲੇਰੀ ਕਾਰਵਾਈ

ਚੀਨ ਵਿੱਚ ਸੋਸ਼ਲ ਮੀਡੀਆ ਬਾਰੇ ਰੂੜੀਵਾਦੀ ਧਾਰਨਾ ਅਤੇ ਜਿਣਸੀ ਸ਼ੋਸ਼ਣ ਲਈ ਕੋਈ ਕਾਨੂੰਨ ਨਾ ਹੋਣ ਕਰਕੇ ਅਜਿਹੇ ਕੇਸਾਂ ਨੂੰ ਸਾਹਮਣੇ ਲਿਆਉਣ ਵਿੱਚ ਰੁਕਾਵਟ ਆਉਂਦੀ ਹੈ।

ਹਾਲ ਹੀ ਵਿੱਚ ਚੀਨ ਵਿੱਚ ਇੱਕ ਸਿਵਿਲ ਕੋਡ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹੋਰਨਾਂ ਮੁੱਦਿਆਂ ਦੇ ਇਲਾਵਾ ਕੰਮਕਾਜੀ ਥਾਵਾਂ 'ਤੇ ਹੁੰਦੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਆਸ ਹੈ ਕਿ 2020 ਦੇਸ ਦੇ ਮੋਹਰੀ ਵਿਧਾਨਿਕ ਢਾਂਚੇ ਵਿੱਚ ਇਸ ਦੀ ਚਰਚੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)