ਦੇਖਿਆ ਹੈ ਕਦੇ ਸਮੁੰਦਰ ਦਾ ਇਹ ਰੂਪ - ਤਸਵੀਰਾਂ

ਬ੍ਰਿਟੇਨ ਵਿਚ ਇਸ ਸਾਲ ਸੇਲਰਜ਼ ਲਈ ਜਾਗਰੂਕਤਾ ਹਫ਼ਤਾ ਮਨਾਇਆ ਗਿਆ ਸੀ। ਇਸ ਦੌਰਾਨ ਬ੍ਰਿਟੇਨ ਦੀ ਸੰਸਥਾ 'ਸ਼ਿਪਰੇਕਡ ਮੈਰੀਨ ਸੁਸਾਇਟੀ' ਨੇ ਕੁਝ ਫੋਟੋਗ੍ਰਾਫ਼ਰਾਂ ਨੂੰ ਇਹ ਤਸਵੀਰਾਂ ਖਿੱਚਣ ਦੀ ਚੁਣੌਤੀ ਦਿੱਤੀ ਸੀ। ਉਸ ਮੁਕਾਬਲੇ ਵਿੱਚੋਂ ਹੀ ਇਹ ਕੁਝ ਤਸਵੀਰਾਂ ਚੁਣੀਆਂ ਗਈਆਂ ਹਨ।

Image copyright CHRIS HERRING
ਫੋਟੋ ਕੈਪਸ਼ਨ ਕ੍ਰਿਸ ਹੇਰਿੰਗ ਨੇ ਇਹ ਤਸਵੀਰ ਨੌਰਫਾਕ ਵਿਚ ਖਿੱਚੀ ਅਤੇ ਇਸ ਨੂੰ ਨਾਮ ਦਿੱਤਾ 'ਫਾਇਟਿੰਗ ਟੂ ਦਾ ਐਂਡ' ਮਤਲਬ ਆਖ਼ਰ ਤੱਕ ਸੰਘਰਸ਼
Image copyright OWEN HUMPHREYS
ਫੋਟੋ ਕੈਪਸ਼ਨ ਓਐੱਨ ਹਮਫੇਜ਼ ਨੇ ਡਰਹਮ ਦੇ ਲਾਇਟ ਹਾਊਸ ਦੇ ਨੇੜੇ ਉੱਠਦੀਆਂ ਲਹਿਰਾਂ ਦੇ ਜੋਸ਼ ਨੂੰ ਕੈਦ ਕੀਤਾ।
Image copyright GARETH EASTON
ਫੋਟੋ ਕੈਪਸ਼ਨ ਓਐੱਨ ਹਮਫੇਜ਼ ਨੇ ਸਮੁੰਦਰ ਕੰਢੇ ਤੋਂ ਕਰੀਬ 48 ਕਿਲੋਮੀਟਰ ਦੂਰ ਇਹ ਤਸਵੀਰ ਖਿੱਚੀ। ਇਸ ਤਸਵੀਰ ਵਿਚ ਸੇਲਰ ਵਾਇਟਫਿਸ਼ ਫੜ੍ਹਨ ਦੀ ਤਿਆਰੀ ਕਰਦੇ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

Image copyright Image copyrightTERI PENGILLEY
ਫੋਟੋ ਕੈਪਸ਼ਨ ਟੇਰੀ ਪੇਨਜਿਲੇ ਨੇ ਇਸ ਤਸਵੀਰ ਵਿਚ 13 ਸਾਲ ਦੀ ਕੁੜੀ ਲੂਸੀ ਸਿਮਜ਼ ਨੂੰ ਕੈਦ ਕੀਤਾ ਸੀ। ਲੂਸੀ 6 ਕੁੜੀਆਂ ਦੀ ਉਸ ਰਿਲੇਅ ਟੀਮ ਦਾ ਹਿੱਸਾ ਸੀ, ਜਿਨ੍ਹਾਂ ਨੇ ਜੂਨ ਮਹੀਨੇ ਵਿਚ ਇੰਗਲਿਸ਼ ਚੈਨਲ ਪਾਰ ਕੀਤਾ ਸੀ।
Image copyright CRAIG SCOTT
ਫੋਟੋ ਕੈਪਸ਼ਨ ਕਰੇਗ ਸਕੌਟ ਦੇ ਕੈਮਰੇ ਵਿਚ ਕੈਦ ਹੋਈ ਇਹ ਤਸਵੀਰ ਪਥਰੀਲੇ ਤਟ ਦਾ ਨਜ਼ਾਰਾ ਪੇਸ਼ ਕਰਦੀ ਹੈ।
Image copyright JOHN ROBERTS
ਫੋਟੋ ਕੈਪਸ਼ਨ ਜੌਹਨ ਰੌਬਰਟਸ ਨੇ ਗਰੀਨ ਆਇਲ ਨਾਮ ਦੀ ਇਸ ਆਇਰਿਸ਼ ਬੇੜੀ ਦੀ ਤਸਵੀਰ ਤਰਕਾਲਾਂ ਵੇਲੇ ਖਿੱਚੀ ਸੀ
Image copyright Dave Agnelli
ਫੋਟੋ ਕੈਪਸ਼ਨ ਇਹ ਤਸਵੀਰ ਡੇਵ ਏਜਲੀ ਨੇ ਲਈ ਹੈ। ਉਨ੍ਹਾਂ ਨੇ ਮੱਛੀਆਂ ਫੜ੍ਹਨ ਵਾਲੀ ਇੱਕ ਬੇੜੀ ਦੇ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਕੈਮਰੇ ਵਿਚ ਕੈਦ ਕੀਤਾ।
Image copyright IAN REID
ਫੋਟੋ ਕੈਪਸ਼ਨ ਇਹ ਤਸਵੀਰ ਇਆਨ ਰੀਡ ਦੇ ਕੈਮਰੇ ਰਾਹੀ ਸਾਹਮਣੇ ਆਈ। ਇਹ ਬੇੜੀ 1980 ਵਿਆਂ ਤੋਂ ਸਕਾਲੂਵਾ ਦੇ ਤਟ ਉੱਤੇ ਖੜ੍ਹੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)