ਅਮਰੀਕਾ 'ਚ ਲੋਕ ਬੋਲ ਰਹੇ ਹਨ, 'ਫਲੋਰੈਂਸ ਚਲੇ ਜਾਓ': ਤਸਵੀਰਾਂ

ਐਟਲਾਂਟਿਕ ਮਹਾਸਾਗਰ ਤੇ ਉੱਤੇ ਫਲੋਰੈਂਸ ਚੱਕਰਵਾਤ ਦਾ ਵੱਡਾ ਰੂਪ ਦੇਖੋ, ਇਹ ਤਸਵੀਰ ਫਲੋਰੈਂਸ ਦੇ ਪੂਰਬੀ ਅਮਰੀਕੀ ਤੱਟ ਤੋਂ ਟਕਰਾਉਣ ਤੋਂ ਪਹਿਲਾਂ ਲਈ ਗਈ ਸੀ। Image copyright Reuters
ਫੋਟੋ ਕੈਪਸ਼ਨ ਐਟਲਾਂਟਿਕ ਮਹਾਸਾਗਰ ਤੇ ਉੱਤੇ ਫਲੋਰੈਂਸ ਚੱਕਰਵਾਤ ਦਾ ਵੱਡਾ ਰੂਪ ਦੇਖੋ, ਇਹ ਤਸਵੀਰ ਫਲੋਰੈਂਸ ਦੇ ਪੂਰਬੀ ਅਮਰੀਕੀ ਤੱਟ ਤੋਂ ਟਕਰਾਉਣ ਤੋਂ ਪਹਿਲਾਂ ਲਈ ਗਈ ਸੀ।

ਫਲੋਰੈਂਸ ਨਾਂ ਦੇ ਇਸ ਭਿਆਨਕ ਤੂਫ਼ਾਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਦਸਤਕ ਦਿੱਤੀ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਤੂਫ਼ਾਨ ਨੇ ਅਮਰੀਕਾ ਦੇ ਪੂਰਬੀ ਤੱਟ 'ਤੇ ਪੈਣ ਵਾਲੇ ਸੂਬਿਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

ਤੂਫ਼ਾਨ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ ਹਜ਼ਾਰਾਂ ਲੋਕਾਂ ਨੂੰ ਕੈਂਪਾਂ ਵਿੱਚ ਸ਼ਰਨ ਲੈਣੀ ਪੈ ਰਹੀ ਹੈ।

ਤੂਫ਼ਾਨ ਲਈ ਕਈ ਸੂਬਿਆਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਸ਼ੁਰੂਆਤ ਵਿੱਚ ਕਿਹਾ ਗਿਆ ਸੀ ਕਿ ਫਲੋਰੈਂਸ ਇੱਕ ਹੁਰੀਕੇਨ ਹੈ ਪਰ ਬਾਅਦ ਵਿੱਚ ਇਸ ਨੂੰ ਇੱਕ ਵੱਡੇ ਤੂਫ਼ਾਨ ਵਜੋਂ ਐਲਾਨਿਆ ਗਿਆ।

ਫਲੋਰੈਂਸ ਕਾਰਨ ਕਰੀਬ 17 ਲੱਖ ਲੋਕਾਂ ਨੂੰ ਆਪਣੀ ਥਾਂ ਤੋਂ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਇਸ ਤੂਫ਼ਾਨ ਦਾ ਘੇਰਾ ਉੱਤਰੀ ਕੈਰੋਲੀਨਾ ਤੋਂ ਲੈ ਕੇ ਦੱਖਣੀ ਕੈਰੋਲੀਨਾ ਤੇ ਵਰਜਨੀਆ ਤੱਕ ਹੋ ਸਕਦਾ ਹੈ।

Image copyright Reuters
ਫੋਟੋ ਕੈਪਸ਼ਨ ਪ੍ਰਭਾਵਿਤ ਇਲਾਕਿਆਂ ਦੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜਿਆਂ 'ਤੇ ਅਜਿਹੇ ਬੋਰਡ ਲਾ ਕੇ ਚਲੇ ਗਏ ਹਨ। ਇਨ੍ਹਾਂ ਬੋਰਡ 'ਤੇ ਲਿਖਿਆ ਹੈ, 'ਫਲੋਰੈਂਸ ਤੂਫ਼ਾਨ ਦੂਰ ਜਾਓ'
Image copyright Reuters
ਫੋਟੋ ਕੈਪਸ਼ਨ ਤੂਫ਼ਾਨ ਕਾਰਨ ਕਈ ਸ਼ਹਿਰਾਂ 'ਤੇ ਹੜ੍ਹ ਆ ਗਏ ਹਨ, ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ
Image copyright Getty Images
ਫੋਟੋ ਕੈਪਸ਼ਨ ਬਚਾਅ ਦਲ ਦੇ ਲੋਕ ਉੱਤਰੀ ਕੈਰੋਲਾਈਨਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਜੁਟੇ ਹਨ
Image copyright JOJO TURBEVILLE
ਫੋਟੋ ਕੈਪਸ਼ਨ ਫਲੋਰਿਡਾ ਦੇ ਮਰੀਅਨ ਕਾਊਂਟੀ ਏਅਰਪੋਰਟ ਤੇ ਕਈ ਹਵਾਈ ਜਹਾਜ਼ ਅਤੇ ਹੈਲੀਕਾਪਟਰ ਤੂਫ਼ਾਨੀ ਹਵਾਵਾਂ ਕਾਰਨ ਨੁਕਸਾਨੇ ਗਏ ਹਨ
Image copyright Reuters
ਫੋਟੋ ਕੈਪਸ਼ਨ ਸਰਕਾਰੀ ਅਧਿਕਾਰੀਆਂ ਅਨੁਸਾਰ ਉੱਤਰੀ ਕੈਰੋਲੀਨਾ ਦੇ ਨਿਊ ਬੇਰਨ ਸ਼ਹਿਰ ਵਿੱਚ ਕਰੀਬ 150 ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ
Image copyright Reuters
ਫੋਟੋ ਕੈਪਸ਼ਨ ਸ਼ਹਿਰ ਦੇ ਨੇੜਿਓਂ ਗੁਜਰਨ ਵਾਲੀ ਨਿਊਸ ਨਦੀ ਦਾ ਪਾਣੀ ਤੂਫਾਨ ਕਾਰਨ ਸ਼ਹਿਰਾਂ ਵਿੱਚ ਵੜ੍ਹ ਗਿਆ ਹੈ
Image copyright Reuters
ਫੋਟੋ ਕੈਪਸ਼ਨ ਸ਼ਨਿੱਚਰਵਾਰ ਨੂੰ ਹਵਾਵਾਂ ਇੰਨੀਆਂ ਤੇਜ਼ ਅਤੇ ਹੜ੍ਹ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਬੰਦਰਗਾਹ ਤੇ ਖੜ੍ਹੀਆਂ ਕਿਸ਼ਤੀਆਂ ਵੀ ਸ਼ਹਿਰ ਦੀਆਂ ਸੜ੍ਹਕਾਂ 'ਤੇ ਆ ਗਈਆਂ ਹਨ
Image copyright Getty Images
ਫੋਟੋ ਕੈਪਸ਼ਨ ਬਚਾਅਕਰਮੀਆਂ ਅਨੁਸਾਰ, ਉੱਤਰੀ ਕੈਰੋਲੀਨਾ ਵਿੱਚ ਬਹੁਤ ਸਾਰੇ ਲੋਕ ਆਪਣਾ ਘਰ ਛੱਡਣ ਨੂੰ ਇਸ ਲਈ ਤਿਆਰ ਨਹੀਂ ਹੋ ਰਹੇ ਸਨ ਕਿਉਂਕਿ ਕੋਈ ਵੀ ਸ਼ਰਨਾਰਥੀ ਕੈਂਪ ਪਾਲਤੂ ਜਾਨਵਰਾਂ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦੇ
Image copyright Reuters
ਫੋਟੋ ਕੈਪਸ਼ਨ ਤੇਜ਼ ਹਵਾਵਾਂ ਕਾਰਨ ਸੂਬਿਆਂ ਵਿੱਚ ਕਈ ਸਦੀਆਂ ਪੁਰਾਣੇ ਤਮਾਮ ਰੁਖ ਡਿੱਗ ਗਏ ਹਨ
Image copyright AFP
ਫੋਟੋ ਕੈਪਸ਼ਨ ਫਲੋਰੈਂਸ ਤੂਫ਼ਾਨ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕੁਝ ਘੱਟ ਹੋ ਗਈ ਹੈ ਪਰ ਤਬਾਹੀ ਅਜੇ ਵੀ ਜਾਰੀ ਹੈ

ਇਹ ਵੀ ਪੜ੍ਹੋ:

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)