ਪਾਕਿਸਤਾਨ 'ਚ ਹੜ੍ਹ ਭਾਰਤੀ ਸਾਜਿਸ਼ - ਪਾਕ ਮੀਡੀਆ ਦੇ ਦਾਅਵੇ ਨੂੰ ਡਾਅਨ ਨੇ ਝੁਠਲਾਇਆ

ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ Image copyright Pakistan Meteorological Department/facebook

ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਨੇ ਸਥਾਨਕ ਮੀਡੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਰਿਹਾ ਸੀ ਕਿ ਭਾਰਤ ਵੱਲੋਂ 'ਪਾਣੀ ਛੱਡੇ ਜਾਣ' ਕਾਰਨ ਪਾਕਿਸਤਾਨ ਵਿੱਚ ਹੜ੍ਹ ਆਇਆ ਹੈ।

ਦਿ ਡਾਅਨ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੁਹੰਮਦ ਰਿਆਜ਼ ਨੇ ਸਥਾਨਕ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ , ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਪਾਕਿਸਤਾਨ ਵੱਲ ਆਉਂਦੇ ਦਰਿਆਵਾਂ ਵਿੱਚ 'ਪਾਣੀ ਛੱਡਿਆ' ਹੈ, ਜਿਸ ਕਾਰਨ ਹੜ੍ਹ ਆ ਗਿਆ ਹੈ।

ਰਿਆਜ਼ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਹੜ੍ਹ ਦਾ ਕਾਰਨ ਭਾਰਤ- ਪਾਕਿਸਤਾਨ ਸਰਹੱਦ ਪਿਛਲੇ ਕੁਝ ਦਿਨਾਂ ਤੋਂ ਲਗਾਤਾਰਾ ਹੋ ਰਹੀ ਵਰਖਾ ਹੈ। ਡਾਨ ਦੀ ਖ਼ਬਰ ਮੁਤਾਬਕ ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ।

ਉਨ੍ਹਾਂ ਨੇ ਵੀ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਮੌਸਮ ਵਿਭਾਗ ਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਕਿ ਪਾਕਿਸਤਾਨ ਦੀਆਂ ਨਦੀਆਂ ਵਿੱਚ ਪਾਣੀ ਛੱਡਿਆ ਗਿਆ ਹੈ।

ਇਹ ਵੀ ਪੜ੍ਹੋ:

ਭਾਰਤੀ ਦੀ ਸਾਜ਼ਿਸ਼ ਹੈ ਹੜ੍ਹ- ਪਾਕ ਮੀਡੀਆ

ਪਾਕਿਸਤਾਨ ਦੇ ਜੀਓ ਟੀਵੀ ਦੀ ਵੈੱਬਸਾਇਟ ਮੁਤਾਬਕ ਭਾਰਤ ਵੱਲੋਂ ਸਤਲੁਜ, ਰਾਵੀ ਅਤੇ ਝਨਾਂ ਦਰਿਆ 'ਚ ਭਾਰਤ ਵੱਲੋਂ ਪਾਣੀ ਛੱਡਣ ਕਾਰਨ ਪਾਕਿਸਤਾਨ ਦੇ ਕਈ ਪਿੰਡਾਂ ਵਿੱਚ ਹੜ੍ਹ ਆ ਗਿਆ ਹੈ।

ਉਸ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਕਾਰਨ ਪਸਰੂਰ ਜ਼ਿਲ੍ਹੇ ਦੇ ਚਾਹਨੂਰ ਵਿੱਚ ਨੁੱਲ੍ਹਾ ਡੇਕ 'ਚ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਹੈ।

ਜੀਓ ਨੇ ਇਹ ਵੀ ਲਿਖਿਆ ਕਿ ਭਾਰਤ ਵੱਲੋਂ ਪਾਣੀ ਭਾਰਤ-ਪਾਕਿਸਤਾਨ ਦੀ ਨਿਊਯਾਰਕ ਵਿੱਚ ਹੋਣ ਵਾਲੀ ਗੱਲਬਾਤ ਰੱਦ ਕਰਨ ਤੋਂ ਕੁਝ ਦਿਨਾਂ ਬਾਅਦ ਛੱਡਿਆ ਗਿਆ।

ਇਹ ਵੀ ਪੜ੍ਹੋ:

ਡਾਅਨ ਨੇ ਕੀਤਾ ਭਰਮ ਦੂਰ

ਡਾਅਨ ਦੀ ਖ਼ਬਰ ਮੁਤਾਬਕ ਰਿਆਜ਼ ਨੇ ਕਿਹਾ ਕਿ ਭਾਰਤ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡਣ ਲਈ ਸਾਧਾਰਨ ਪ੍ਰਕਿਰਿਆ ਦੀ ਹੀ ਪਾਲਣਾ ਕਰ ਰਿਹਾ ਹੈ। ਪਾਕਿਸਤਾਨ ਦੇ ਪਿੰਡਾਂ ਵਿੱਚ ਆਉਣ ਵਾਲਾ ਪਾਣੀ ਕੋਈ 'ਆਸਾਧਾਰਨ' ਨਹੀਂ ਸੀ।

ਡਾਅਨ ਨੇ ਆਪਣੀ ਵਿਸਥਾਰਤ ਰਿਪੋਰਟ ਰਾਹੀ ਸਾਬਿਤ ਕੀਤਾ ਕਿ ਇਹ ਹੜ੍ਹ ਕੁਦਰਤੀ ਮੀਂਹ ਕਾਰਨ ਹੀ ਆਇਆ ਹੈ। ਡਾਅਨ ਨੇ ਆਪਣੀ ਰਿਪੋਰਟ ਵਿਚ ਭਾਰਤੀ ਮੀਡੀਆ ਵਿਚ ਭਾਰੀ ਮੀਂਹ ਦੀਆਂ ਛਪੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ ਹੈ। ਡਾਅਨ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਾਰਟ ਦਾ ਵੀ ਆਪਣੀ ਰਿਪੋਰਟ ਵਿਚ ਜ਼ਿਕਰ ਕੀਤਾ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)