ਅਮਰੀਕਾ: ਟਰੰਪ ਵੱਲੋਂ ਸਭ ਤੋਂ ਬਿਹਤਰੀਨ ਅਰਥਵਿਵਸਥਾ ਦੇ ਦਾਅਵੇ ਦੀ ਪੜਤਾਲ

ਡੌਨਲਡ ਟਰੰਪ ਅਰਵਿਵਸਥਾ ਨਾਲ ਕੀਤੇ ਦਾਅਵੇ ਕਈ ਵਾਰ ਦੁਹਰਾ ਚੁੱਕੇ ਹਨ
ਫੋਟੋ ਕੈਪਸ਼ਨ ਡੌਨਲਡ ਟਰੰਪ ਅਰਵਿਵਸਥਾ ਨਾਲ ਕੀਤੇ ਦਾਅਵੇ ਕਈ ਵਾਰ ਦੁਹਰਾ ਚੁੱਕੇ ਹਨ

ਦਾਅਵਾ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਦੀ ਅਰਥਵਿਵਸਥਾ ਹੁਣ ਤੱਕ ਦੇ ਸਭ ਤੋਂ ਬਿਹਤਰ ਹਾਲਤ ਵਿੱਚ ਹੈ।

ਇਹ ਦਾਅਵਾ ਰਾਸ਼ਟਰਪਤੀ ਟਰੰਪ ਵੱਲੋਂ ਨਵੰਬਰ ਵਿੱਚ ਮੱਧਵਰਤੀ ਚੋਣਾਂ ਵਿੱਚ ਹੁੰਦੇ ਪ੍ਰਚਾਰ ਦੌਰਾਨ ਦੁਹਰਾਇਆ ਜਾ ਰਿਹਾ ਹੈ।

ਇਨ੍ਹਾਂ ਚੋਣਾਂ ਵਿੱਚ ਨਾਗਰਿਕਾਂ ਵੱਲੋਂ ਚੈਂਬਰ ਆਫ ਕਾਂਗਰਸ, ਕੁਝ ਸਟੇਟ ਗਵਰਨਰਾਂ ਅਤੇ ਕੁਝ ਸਥਾਨਕ ਅਫਸਰਾਂ ਲਈ ਵੋਟ ਪਾਏ ਜਾਣਗੇ।

ਵਾਸ਼ਿੰਗਟਨ ਪੋਸਟ ਵੱਲੋਂ ਸਤੰਬਰ ਵਿੱਚ ਲਾਏ ਇੱਕ ਅੰਦਾਜ਼ੇ ਅਨੁਸਾਰ ਟਰੰਪ ਵੱਲੋਂ ਬੀਤੇ ਤਿੰਨ ਮਹੀਨੇ ਵਿੱਚ 40 ਵਾਰ ਇਹ ਦਾਅਵ ਦੋਹਰਾਇਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ

ਰਿਐਲਿਟੀ ਚੈਕ ਦਾ ਨਤੀਜਾ: ਹਾਂ ਅਰਥਵਿਵਸਥਾ ਚੰਗਾ ਕਰ ਰਹੀ ਹੈ ਪਰ ਕੁਝ ਹਿੱਸਿਆਂ ਵਿੱਚ ਉਹ ਪਹਿਲਾਂ ਵੱਧ ਮਜ਼ਬੂਤ ਸੀ।

ਜੀਡੀਪੀ ਸਭ ਤੋਂ ਬਿਹਤਰ ਨਹੀਂ

ਮੁਲਾਜ਼ਮਾ ਦੇ ਭੱਤੇ ਸਣੇ ਕੁਝ ਮਾਮਲਿਆਂ ਵਿੱਚ ਹਾਲਤ ਚੰਗੇ ਨਹੀਂ ਹਨ। ਜੀਡੀਪੀ ਦਾ ਵਿਕਾਸ ਕਾਫੀ ਮਜ਼ਬੂਤੀ ਨਾਲ ਹੋਇਆ ਹੈ।

2018 ਦੇ ਦੂਜੇ ਤਿਮਾਹੀ ਵਿੱਚ ਜੀਡੀਪੀ ਦੀ ਸਾਲਾਨਾ ਦਰ 4.2% ਤੱਕ ਪਹੁੰਚ ਗਈ ਸੀ।

ਬੀਤੇ ਕਈ ਸਾਲਾਂ ਦਾ ਇਹ ਸਭ ਤੋਂ ਚੰਗਾ ਅੰਕੜਾ ਹੈ ਪਰ 2014 ਦੀ ਤੀਜੀ ਤਿਮਾਹੀ ਵਿੱਚ 4.9 ਫੀਸਦ ਦਾ ਅੰਕੜਾ ਅਮਰੀਕਾ ਦੇ ਜੀਡੀਪੀ ਵੱਲੋਂ ਹਾਸਿਲ ਕੀਤਾ ਗਿਆ ਸੀ।

1950 ਤੇ 1960 ਦੇ ਦਹਾਕਿਆਂ ਵਿੱਚ ਕਈ ਵਾਰ ਜੀਡੀਪੀ ਦੀ ਵਿਕਾਸ ਦਰ ਇਸ ਤੋਂ ਵੀ ਕਾਫੀ ਚੰਗੀ ਰਹੀ ਸੀ।

ਮੇਗਨ ਬਲੈਕ ਲੰਡਨ ਸਕੂਲ ਆਫ ਇਕੋਨੋਮਿਕਸ ਵਿੱਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਹਨ।

ਉਨ੍ਹਾਂ ਅਨੁਸਾਰ, "ਜੇ ਤੁਸੀਂ ਜੀਡੀਪੀ ਦੇ ਆਧਾਰ 'ਤੇ ਅਰਥ ਵਿਵਸਥਾ ਦੀ ਸਿਹਤ ਨੂੰ ਦੇਖਦੇ ਹੋ ਤਾਂ ਟਰੰਪ ਦਾ ਦਾਅਵਾ ਇੱਕ ਮਾਮਲੇ ਵਿੱਚ ਕਈ ਖਦਸ਼ੇ ਪ੍ਰਗਟ ਕਰਦਾ ਹੈ।

ਜਦੋਂ ਉਸ ਦੀ ਤੁਲਨਾ ਦੂਜੀ ਵਿਸ਼ਵ ਜੰਗ ਤੋਂ ਬਾਅਦ ਅਰਥਚਾਰੇ ਵਿੱਚ ਆਈ ਤੇਜ਼ੀ ਨਾਲ ਕੀਤੀ ਜਾਵੇ ਤਾਂ ਦਾਅਵੇ ਤੇ ਭਰੋਸਾ ਕਰਨਾ ਮੁਸ਼ਕਿਲ ਲੱਗਦਾ ਹੈ।

ਬੇਰੁਜ਼ਗਾਰੀ ਘਟੀ

ਵਿਸ਼ਵ ਜੰਗ ਤੋਂ ਬਾਅਦ ਅਰਥਵਿਵਸਥਾ ਵਿੱਚ ਕਾਫੀ ਵਿਕਾਸ ਹੋਇਆ ਸੀ। ਉਤਪਾਦਨ ਤੋਂ ਇਲਾਵਾ ਖੇਤੀਬਾੜੀ, ਆਵਾਜਾਈ, ਵਪਾਰ, ਫਾਈਨੈਂਸ, ਰਿਅਲ ਸਟੇਟ ਅਤੇ ਮਾਇਨਿੰਗ ਵਿੱਚ ਕਾਫੀ ਵਿਕਾਸ ਹੋਇਆ।

ਇਹੀ ਨਜ਼ਰੀਆ ਬੇਰੁਜ਼ਗਾਰੀ ਲਈ ਵੀ ਹੈ ਜਿਸ ਨੂੰ ਅਰਥਵਿਵਸਥਾ ਦੀ ਚੰਗੀ ਸਿਹਤ ਦਾ ਪੈਮਾਨਾ ਮੰਨਿਆ ਜਾਂਦਾ ਹੈ। ਇਸ ਸਾਲ ਬੇਰੁਜ਼ਗਾਰੀ ਦੀ ਦਰ 3.7% ਰਹੀ ਹੈ।

1950 ਦੇ ਦਹਾਕੇ ਵਿੱਚ ਬੇਰੁਜ਼ਗਾਰੀ ਦਰ ਕਾਫੀ ਘੱਟ ਸੀ। ਇਸ ਵੇਲੇ ਅੰਕੜੇ ਚੰਗੇ ਹਾਲਾਤ ਵੱਲ ਇਸ਼ਾਰਾ ਕਰ ਰਹੇ ਹਨ ਪਰ ਇਸ ਨੂੰ ਸਭ ਤੋਂ ਬਿਹਤਰੀਨ ਨਹੀਂ ਕਿਹਾ ਜਾ ਸਕਦਾ ਹੈ।

ਸਟਾਕ ਮਾਰਕਿਟ ਬੁਲੰਦੀਆਂ 'ਤੇ

ਡੌਨਲਡ ਟਰੰਪ ਅਮਰੀਕਾ ਦੀਆਂ ਸਟਾਕ ਮਾਰਕਿਟ ਦੀ ਚੰਗੀ ਸਿਹਤ ਦਾ ਵੀ ਕਈ ਵਾਰ ਹਵਾਲਾ ਦੇ ਚੁੱਕੇ ਹਨ, ਖਾਸਕਰ ਡਾਓ ਜੌਨਜ਼ ਇੰਡਸਟਰੀ ਦਾ ਜੋ 30 ਵੱਡੀਆਂ ਕੰਪਨੀਆਂ ਦੇ ਸ਼ੇਅਰਜ਼ 'ਤੇ ਨਜ਼ਰ ਰੱਖਦੀ ਹੈ।

ਇਹ ਹਕੀਕਤ ਹੈ ਕਿ ਟਰੰਪ ਦੇ ਕਾਰਜਕਾਲ ਵੇਲੇ ਸਟਾਕ ਮਾਰਕਿਟ ਰਿਕਾਰਡ ਪੱਧਰ 'ਤੇ ਪਹੁੰਚੀ। ਚੀਨ ਨਾਲ ਵਿਗਰੇ ਵਪਾਰਕ ਰਿਸ਼ਤੇ ਅਤੇ ਪਿਛਲੇ ਸਾਲ ਟਰੰਪ ਵੱਲੋਂ ਟਰਾਂਸ ਪੈਸੀਫਿਕ ਪਾਰਟਨਰਸ਼ਿਪ ਟਰੇਡ ਡੀਲ ਤੋਂ ਪਿੱਛੇ ਹੱਟਣ ਦੇ ਫੈਸਲੇ ਦਾ ਵੀ ਸਟਾਕ ਮਾਰਿਕਟ 'ਤੇ ਕੋਈ ਅਸਰ ਨਹੀਂ ਪਿਆ।

ਇਹ ਵੀ ਪੜ੍ਹੋ ਅਤੇ ਦੇਖੋ:

ਟਰੰਪ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਕਾਰਪੋਰੇਟ ਟੈਕਸ ਘੱਟ ਕਰਨ, ਉਨ੍ਹਾਂ ਦੀਆਂ ਅਮਰੀਕਾ ਕੇਂਦਰਿਤ ਨੀਤੀਆਂ, ਅਫਸਰਸ਼ਾਹੀ ਤੇ ਸਖ਼ਤੀ ਅਤੇ ਢਾਂਚਾਗਤ ਨਿਵੇਸ਼ ਦੇ ਵਾਅਦੇ ਨੇ ਇਸ ਵਿੱਚ ਕਾਫੀ ਮਦਦ ਕੀਤੀ ਹੈ।

ਨੌਕਰੀਆਂ ਤੇ ਤਨਖ਼ਾਹਾਂ

ਤਾਂ ਰੁਜ਼ਗਾਰ ਅਤੇ ਤਨਖ਼ਾਹਾਂ ਨੂੰ ਲੈ ਕੇ ਅਰਥਵਿਵਸਥਾ ਵਿੱਚ ਕੀ ਹੋ ਰਿਹਾ ਹੈ? ਅਸੀਂ ਦੇਖਿਆ ਕਿ ਬੇਰੁਜ਼ਗਾਰੀ ਦੀ ਦਰ 3.7% ਹੈ ਜੋ 1969 ਤੋਂ ਹੁਣ ਤੱਕ ਸਭ ਤੋਂ ਘੱਟ ਹੈ।

ਮੂਡੀ ਐਨਾਲੈਟਿਕਸ ਦੇ ਰਿਆਨ ਸਵੀਟ ਅਨੁਸਾਰ ਅਮਰੀਕਾ ਦੇ ਕਾਮਿਆਂ ਦੀ ਆਬਾਦੀ ਦੇ ਪ੍ਰੋਫਾਈਲ ਬਦਲਣ ਕਾਰਨ ਅਜਿਹਾ ਕੁਝ ਸੰਭਵ ਹੋਇਆ ਹੈ।

ਹੁਣ ਵੱਡੀ ਉਮਰ ਦੇ ਕਾਮਿਆਂ ਅਤੇ ਪੜ੍ਹੇ - ਲਿਖੇ ਕਾਮਿਆਂ ਦੀ ਗਿਣਤੀ ਵਧੀ ਹੈ। ਇਸ ਕਾਰਨ ਹੀ ਬੇਰੁਜ਼ਗਾਰੀ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਰਿਆਨ ਸਵੀਟ ਅਨੁਸਾਰ, "ਸਾਲ 2000 ਵਿੱਚ ਬੇਰੁਜ਼ਗਾਰੀ ਦੀ ਦਰ 4 ਫੀਸਦ ਸੀ। ਆਬਾਦੀ ਵਿੱਚ ਆਏ ਬਦਲਾਅ ਤੋਂ ਬਾਅਦ ਤਾਂ ਇਸ ਦਰ ਵਿੱਚ ਹੋਰ ਗਿਰਾਵਟ ਆਉਣੀ ਚਾਹੀਦੀ ਸੀ।''

ਡੌਨਲਡ ਟਰੰਪ ਵੱਲੋਂ ਅਫਰੀਕਨ-ਅਮਰੀਕੀ ਬੇਰੁਜ਼ਾਗਰੀ ਦੀ ਦਰ ਵਿੱਚ ਗਿਰਾਵਟ ਆਉਣ ਦੀ ਵੀ ਗੱਲ ਕੀਤੀ ਗਈ।

ਉਨ੍ਹਾਂ ਦਾ ਦਾਅਵਾ ਇਸ ਸਾਲ ਮਈ ਵਿੱਚ ਸਹੀ ਸਾਬਿਤ ਹੋ ਗਿਆ। ਅਫਰੀਕੀ ਅਮੀਰਕੀਆਂ ਦੀ ਬੇਰੁਜ਼ਗਾਰੀ ਦਰ 5.9% ਫੀਸਦ ਤੱਕ ਪਹੁੰਚ ਗਈ ਜੋ 1970 ਤੋਂ ਬਾਅਦ ਸਭ ਤੋਂ ਘੱਟ ਹੈ।

ਕੁਝ ਅਮਰੀਕੀ ਮੀਡੀਆ ਅਦਾਰਿਆਂ ਅਨੁਸਾਰ ਨੂੰ ਗੱਲਾਂ ਬਾਰੇ ਚੇਤਾਇਆ ਵੀ ਹੈ।

ਇਹ ਅੰਕੜੇ ਹਰ ਮਹੀਨੇ ਬਦਲਦੇ ਰਹਿੰਦੇ ਹਨ।

ਕੁਝ ਜਾਤੀ ਆਧਾਰਿਤ ਸਮੂਹਾਂ ਲਈ ਅੰਕੜੇ ਅਜੇ ਵੀ ਜ਼ਿਆਦਾ ਹਨ।

ਟਰੰਪ ਦੀ ਧੀ ਇਵਾਨਕਾ ਨੇ ਹਾਲ ਵਿੱਚ ਹੀ ਟਵੀਟ ਕਰਕੇ ਕਿਹਾ ਕਿ ਔਰਤਾਂ ਦੀ ਬੇਰੁਜ਼ਗਾਰੀ ਦਰ 65 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ।

ਔਰਤਾਂ ਦੀ ਬੇਰੁਜ਼ਗਾਰੀ ਦਰ ਟਰੰਪ ਦੇ ਕਾਰਜਕਾਲ ਦੌਰਾਨ ਹੀ ਡਿੱਗਣੀ ਸ਼ੁਰੂ ਹੋਈ ਸੀ।

2017 ਵਿੱਚ ਔਸਤਨ ਘੰਟਿਆਂ ਦੀ ਆਮਦਨ ਵਿੱਚ ਵਾਧਾ 2.5% ਤੇ 2.9% ਵਿਚਾਲੇ ਹੋਇਆ ਹੈ। ਇਹ ਵਾਧਾ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਹੋਣਾ ਸ਼ੁਰੂ ਹੋ ਗਿਆ ਸੀ। ਸਤੰਬਰ ਵਿੱਚ ਇਹ ਦਰ 2.8% ਦਰਜ ਕੀਤੀ ਗਈ

ਇਸ ਸਾਲ ਅਗਸਤ ਵਿੱਚ ਮਹਿੰਗਾਈ ਦੀ ਦਰ 2.7% ਰਹੀ। ਇਸ ਦਾ ਮਤਲਬ ਹੈ ਕਿ ਅਸਲ ਆਮਦਨ ਵਿੱਚ ਕਾਫੀ ਘੱਟ ਵਾਧਾ ਹੋਇਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਘਰੇਲੂ ਆਮਦਨ ਵੀ ਅਰਵਿਵਸਥਾ ਦੀ ਹਾਲਤ ਜਾਣਨ ਦਾ ਪੈਮਾਨਾ ਹੋ ਸਕਦਾ ਹੈ। ਬੀਤੇ ਤਿੰਨ ਸਾਲਾਂ ਵਿੱਚ ਘਰੇਲੂ ਆਮਦਨ ਵਿੱਚ ਵਾਧਾ ਹੋਇਆ ਹੈ ਪਰ ਵਿਕਾਸ ਦੀ ਦਰ ਘਟੀ ਹੈ।

ਸਤੰਬਰ ਵਿੱਚ ਅਮਰੀਕੀ ਸੈਂਸਸ ਬਿਊਰੋ ਤੇ ਇਸ ਬਾਰੇ ਸਵਾਲ ਚੁੱਕੇ ਜਾਣ ਲੱਗੇ ਕਿ, ਕੀ 61,372 ਡਾਲਰ ਸਾਲਾਨਾ ਘਰੇਲੂ ਆਮਦਨ ਦਾ 2017 ਦਾ ਅੰਕੜਾ ਇੰਨਾ ਵੱਡਾ ਹੋਣ ਪਿੱਛੇ ਬੀਤੇ ਸਾਲਾਂ ਵਿੱਚ ਕਰਵਾਏ ਸਰਵੇਖਣਾਂ ਵਿੱਚ ਫਰਕ ਜ਼ਿੰਮੇਵਾਰ ਹੈ।

ਇਹ ਸੱਚ ਹੈ ਕਿ ਪੈਸੇ ਨਾਲ ਜੁੜੇ ਫੈਸਲੇ, ਟੈਕਸ ਵਿੱਚ ਕਟੌਤੀ ਅਤੇ ਹੋਰ ਕਾਰਨਾਂ ਦੀ ਮਦਦ ਨਾਲ ਟਰੰਪ ਨੇ ਵਿਕਾਸ ਲਈ ਪ੍ਰੇਰਿਆ ਹੈ ਪਰ ਇਸ ਨਾਲ ਹਰ ਕੋਈ ਖੁਦ ਨੂੰ ਫਾਇਦੇਮੰਦ ਮਹਿਸੂਸ ਨਹੀਂ ਕਰ ਰਿਹਾ ਹੈ।

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਮੌਜੂਦਾ ਆਰਥਿਕ ਵਿਕਾਸ ਕਿੰਨੀ ਦੇਰ ਤੱਕ ਜਾਰੀ ਰਹਿੰਦਾ ਹੈ।

ਇਹ ਵੀ ਪੜ੍ਹੋ:

ਮੂਡੀ ਐਨੈਲਿਟਕਸ ਦੇ ਮਾਰਕ ਜ਼ੈਂਡੀ ਅਨੁਸਾਰ, "ਅਜੇ ਅਸੀਂ ਆਰਥਿਕ ਵਿਕਾਸ ਵਿੱਚ ਵਾਧਾ ਦੇਖ ਰਹੇ ਹਾਂ ਪਰ ਇਸ ਦੇ ਅਗਲੇ ਦਹਾਕੇ ਦੇ ਸ਼ੁਰੂ ਵਿੱਚ ਹੀ ਮੰਦੇ ਪੈਣ ਦੀ ਉਮੀਦ ਹੈ।''

"ਜਦੋਂ ਸਰਕਾਰ ਵੱਲੋਂ ਅਰਥਚਾਰੇ ਨੂੰ ਦਿੱਤਾ ਹੁਲਾਰਾ ਘੱਟੇਗਾ ਅਤੇ ਅਰਥਵਿਵਸਥਾ ਉੱਚੀਆਂ ਬਿਆਜ਼ ਦਰਾਂ ਨਹੀਂ ਸਾਂਭ ਸਕਣਗੇ ਤਾਂ ਅਜਿਹੇ ਹਾਲਾਤ ਬਣਨਗੇ।''

ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)