ਸ੍ਰੀਲੰਕਾ ਸਿਆਸੀ ਸੰਕਟ: 'ਪ੍ਰਧਾਨ ਮੰਤਰੀ ਨਾ ਬਦਲਦੇ ਤਾਂ ਸੜਕਾਂ 'ਤੇ ਹੁੰਦੇ ਲੋਕ'

  • ਅੱਜ਼ਾਮ ਅਮੀਨ
  • ਪੱਤਰਕਾਰ, ਬੀਬੀਸੀ
ਸ੍ਰੀਲੰਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਆਪਣੇ ਵਿਰੋਧੀ ਨੂੰ ਆਪਣੀ ਹੀ ਸਰਕਾਰ ਵਿੱਚ ਅਹਿਮ ਅਹੁਦਾ ਦੇ ਕੇ ਮੈਤਰੀਪਾਲਾ ਸਿਰੀਸੇਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਾਨਿਲ ਵਿਕਰਮਾਸਿੰਘੇ ਨੂੰ ਬਰਖਾਸਤ ਕਰਕੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਮਹਿੰਦਾ ਰਾਜਪਕਸ਼ੇ ਦੀ ਇੱਕ ਨਾਟਕੀ ਢੰਗ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਵਾਪਸੀ ਹੋਈ।

ਇਸ ਫੈਸਲੇ ਨਾਲ ਸ੍ਰੀਲੰਕਾ ਦੀ ਸਿਆਸਤ ਵਿੱਚ ਖਿੱਚੋਤਾਣ ਸ਼ੁਰੂ ਹੋ ਗਈ ਹੈ ਅਤੇ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਆਪਣੇ ਵਿਰੋਧੀ ਨੂੰ ਆਪਣੀ ਹੀ ਸਰਕਾਰ ਵਿੱਚ ਅਹਿਮ ਅਹੁਦਾ ਦੇ ਕੇ ਮੈਤਰੀਪਾਲਾ ਸਿਰੀਸੇਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ:

ਵਿਕਰਮਾਸਿੰਘੇ ਅਤੇ ਉਨ੍ਹਾਂ ਦੇ ਸਮਰਥਕ ਰਾਸ਼ਟਰਪਤੀ ਦੇ ਫੈਸਲੇ ਉੱਤੇ ਸਵਾਲ ਚੁੱਕਦੇ ਹੋਏ ਦਾਅਵਾ ਕਰ ਰਹੇ ਹਨ ਕਿ ਰਾਸ਼ਟਰਪਤੀ ਕੋਲ 'ਪ੍ਰਧਾਨ ਮੰਤਰੀ ਨੂੰ ਹਟਾਉਣ ਦਾ ਅਧਿਕਾਰ ਨਹੀਂ ਹੈ'। ਉਹ 'ਸੰਸਦ ਵਿੱਚ ਬਹੁਮਤ ਹੋਣ ਦਾ ਦਾਅਵਾ ਵੀ ਕਰ ਰਹੇ ਹਨ।'

ਉੱਥੇ ਹੀ ਰਾਜਪਕਸ਼ੇ ਦੇ ਹਿਮਾਇਤੀਆਂ ਦਾ ਦਾਅਵਾ ਹੈ ਕਿ ਹੁਣ ਉਹ ਸੱਤਾ ਵਿੱਚ ਹਨ ਅਤੇ ਇਹ ਫੈਸਲਾ ਦੇਸ ਦੇ ਅਰਥਚਾਰੇ ਨੂੰ ਪਟੜੀ ਉੱਤੇ ਲਿਆਉਣ ਲਈ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਨਿਲ ਵਿਕਰਮਾਸਿੰਘੇ ਨੂੰ ਭਾਰਤ ਸਮਰਥਕ ਸ੍ਰੀਲੰਕਾਈ ਆਗੂ ਮੰਨਿਆ ਜਾਂਦਾ ਹੈ

ਰਾਸ਼ਟਰਪਤੀ ਸਿਰੀਸੇਨਾ ਦੇ ਹਿਮਾਇਤੀ ਉਨ੍ਹਾਂ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਤਰਕ ਦੇ ਰਹੇ ਹਨ ਕਿ ਜੇ ਰਾਸ਼ਟਰਪਤੀ ਇਹ ਕਦਮ ਨਾ ਚੁੱਕਦੇ ਤਾਂ ਦੇਸ ਵਿੱਚ ਸੰਘਰਸ਼ ਦੇ ਹਾਲਾਤ ਬਣ ਸਕਦੇ ਸਨ ਅਤੇ ਲੋਕ ਸੜਕਾਂ ਉੱਤੇ ਨਿਤਰ ਸਕਦੇ ਸਨ।

ਸਾਰੀਆਂ ਧਿਰਾਂ ਦਾ ਪੱਖ

ਬੀਬੀਸੀ ਨੇ ਤਿੰਨਾ ਪੱਖਾਂ ਨਾਲ ਗੱਲਬਾਤ ਕੀਤੀ। ਪੜ੍ਹੋ ਕਿਸ ਧਿਰ ਦੇ ਆਗੂ ਨੇ ਕੀ ਕਿਹਾ-

ਸਰਥ ਫੋਂਸੇਕੇ (ਬਰਖਾਸਤ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦੇ ਸਮਰਥਕ ਮੰਤਰੀ)

ਸਾਡੇ ਕੋਲ ਹਾਲੇ ਵੀ ਸੰਸਦ ਵਿੱਚ ਬਹੁਮਤ ਹੈ। ਸੰਵਿਧਾਨ ਮੁਤਾਬਕ ਰਾਸ਼ਟਰਪਤੀ ਕੋਲ ਸਰਕਾਰ ਭੰਗ ਕਰਨ ਜਾਂ ਫਿਰ ਪ੍ਰਧਾਨ ਮੰਤਰੀ ਨੂੰ ਹਟਾਉਣ ਦੀ ਕੋਈ ਸ਼ਕਤੀ ਨਹੀਂ ਹੈ।

ਮਹਿੰਦਾ ਰਾਜਪਕਸ਼ੇ ਦੀ ਸੱਤਾ ਵਿੱਚ ਵਾਪਸੀ ਬਾਰੇ-

ਇਹ ਲੋਕਾਂ ਦੀ ਇੱਛਾ ਦੇ ਖਿਲਾਫ਼ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਸ ਫੈਸਲੇ ਨਾਲ ਲੋਕ ਪ੍ਰਭਾਵਿਤ ਹੋਏ ਹਨ, ਲੋਕਤੰਤਰ ਪ੍ਰਭਾਵਿਤ ਹੋਇਆ ਹੈ ਅਤੇ ਇਹ ਦੇਸ ਦੇ ਲੋਕਤੰਤਰੀ ਨਿਯਮਾਂ ਦੇ ਖਿਲਾਫ਼ ਹੈ।

ਕੇਹਲਿਆ ਰਾਂਬੁਕਵੇਲਾ (ਨਵੇਂ ਨਿਯੁਕਤ ਕੀਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਬੁਲਾਰੇ)

ਵਿਕਰਮਾਸਿੰਘੇ ਸਰਕਾਰ ਨੇ ਅਰਥਚਾਰੇ ਦੇ ਮੋਰਚੇ 'ਤੇ, ਸੱਭਿਆਚਾਰਕ ਮਾਮਲਿਆਂ ਵਿੱਚ ਅਤੇ ਰੱਖਿਆ ਦੇ ਖੇਤਰ ਵਿੱਚ ਵੱਡੇ ਪੈਮਾਨੇ 'ਤੇ ਰੋਲਬੈਕ ਕੀਤਾ। ਕੁਝ ਅਜਿਹਾ ਵੀ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ।

ਦੇਸ ਵਿੱਚ ਕਈ ਮੋਰਚਿਆਂ ਉੱਤੇ ਸੰਕਟ ਦੇ ਹਾਲਾਤ ਹਨ। ਖਾਸ ਕਰਕੇ ਰੁਪਇਆ ਰਿਕਾਰਡ ਪੱਧਰ ਉੱਤੇ ਹੇਠਾਂ ਆ ਗਿਆ ਹੈ। ਵਿੱਤੀ ਅਤੇ ਬੈਂਕਿੰਗ ਸੈਕਟਰ ਵਿੱਚ ਵੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਾਨਿਲ ਵਿਕਰਮਾਸਿੰਘੇ ਨੂੰ ਹਟਾ ਕੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ

ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਹੋਵੇਗਾ ਕਿ ਲੋਕਾਂ ਦਾ ਇਸ ਤਰ੍ਹਾਂ ਪਰੇਸ਼ਾਨ ਹੋਣਾ ਠੀਕ ਨਹੀਂ ਹੈ।

(ਰਾਸ਼ਟਰਪਤੀ) ਕਿਸੇ ਅਜਿਹੇ ਵਿਅਕਤੀ ਨੂੰ ਚਾਹੁੰਦੇ ਸਨ ਜਿਸ ਨੇ ਖੁਦ ਨੂੰ ਸਾਬਿਤ ਕੀਤਾ ਹੋਵੇ। ਸਾਲ 2005 ਦੇ ਸੰਕਟ ਦੇ ਦੌਰ ਵਿੱਚ ਜਿਸ ਵੇਲੇ ਦੇਸ ਵਿੱਚ ਪੂਰੀ ਤਰ੍ਹਾਂ ਹਲਚਲ ਮਚੀ ਹੋਈ ਸੀ, ਉਸ ਵੇਲੇ ਉਨ੍ਹਾਂ ਨੇ ਆਮ ਵਰਗੇ ਹਾਲਾਤ ਲਿਆ ਕੇ ਖੁਦ ਨੂੰ ਸਾਬਿਤ ਕੀਤਾ।

ਦੇਸ ਵਿੱਚ ਸੰਕਟ ਨਹੀਂ ਹੈ...ਪਰ ਦੇਸ ਬਸ ਮੁਸੀਬਤ ਤੋਂ ਬਾਹਰ ਆ ਹੀ ਰਿਹਾ ਹੈ।

ਅਨੁਰਾ ਪ੍ਰਿਆਦਰਸ਼ਨਾ ਯਾਪਾ (ਰਾਸ਼ਟਰਪਤੀ ਸਿਰੀਸੇਨਾ ਦੀ ਪਾਰਟੀ ਦੇ ਸੰਸਦ ਮੈਂਬਰ)

ਸਾਡਾ ਅਰਥਚਾਰਾ ਡਿੱਗ ਰਿਹਾ ਹੈ। ਲੋਕ ਖੁਸ਼ ਨਹੀਂ ਹਨ। ਇਸ ਹਾਲਤ ਵਿੱਚ ਆਮ ਲੋਕ ਅਤੇ ਵਪਾਰੀ ਖੁਸ਼ ਨਹੀਂ ਸੀ।

ਸ੍ਰੀਲੰਕਾਂ ਦਾ ਅਰਥਚਾਰਾ ਕਾਫ਼ੀ ਮੁਸ਼ਕਿਲ ਵਿੱਚ ਹੈ।

ਸਾਡਾ ਰੁਪਇਆ 28 ਫਾਸਦੀ ਡਿੱਗ ਚੁੱਕਿਆ ਹੈ। ਅਰਥਚਾਰਾ ਅਤੇ ਰੁਪਇਆ ਹੁਣ ਵੀ ਡਿੱਗ ਰਹੇ ਹਨ।

ਤਸਵੀਰ ਸਰੋਤ, BBC WORLD SERVICE

ਤਸਵੀਰ ਕੈਪਸ਼ਨ,

ਰਾਜਪਕਸ਼ੇ ਨੂੰ ਮੌਜੂਦਾ ਰਾਸ਼ਟਰਪਤੀ ਸਿਰੀਸੇਨਾ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਿੱਧੀ ਟੱਕਰ ਵਿੱਚ ਹਰਾਇਆ ਸੀ

ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਹਾਲਾਤ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਪਾ ਰਹੀ ਸੀ ਅਤੇ ਵਿੱਤੀ ਹਾਲਤ ਉੱਤੇ ਕਾਬੂ ਨਹੀਂ ਕਰ ਪਾ ਰਹੀ ਸੀ।

ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਨੇ ਸਹੀ ਫੈਸਲਾ ਕੀਤਾ ਹੈ। ਨਹੀਂ ਤਾਂ ਦੇਸ ਦਿਵਾਲੀਆ ਹੋ ਜਾਂਦਾ। ਅੰਦਰੂਨੀ ਸੰਘਰਸ਼ ਹੋ ਸਕਦਾ ਸੀ। ਲੋਕ ਸੜਕਾਂ ਉੱਤੇ ਆ ਜਾਂਦੇ ਅਤੇ ਵਿਰੋਧ ਕਰ ਸਕਦੇ ਸੀ।

ਦੂਜੀ ਗੱਲ ਇਹ ਹੈ ਕਿ ਸਾਬਕਾ ਰੱਖਿਆ ਸਕੱਤਰ ਦੇ ਖਿਲਾਫ਼ ਸੀਨੀਅਰ ਪੁਲਿਸ ਅਧਿਕਾਰੀ ਦੇ ਜ਼ਰੀਏ ਕਤਲ ਦੀ ਕੋਸ਼ਿਸ਼ ਅਤੇ ਸੰਭਾਵੀ ਤਖਤਾ ਪਲਟ ਨੂੰ ਲੈ ਕੇ ਕਾਫ਼ੀ ਚਰਚਾ ਸੀ। ਪਰ ਉਸ ਲਿਹਾਜ਼ ਨਾਲ ਜਾਂਚ ਕਾਫੀ ਹੌਲੀ ਸੀ। ਉਨ੍ਹਾਂ ਨੇ ਕੋਈ ਫੈਸਲਾ ਨਹੀਂ ਲਿਆ।

ਲੋਕ ਕਿਸੇ ਫੈਸਲੇ ਦੀ ਉਡੀਕ ਕਰ ਰਹੇ ਸਨ ਪਰ ਸਰਕਾਰ ਨੇ ਕੁਝ ਨਹੀਂ ਕੀਤਾ। ਬਦਲਾਅ ਪਿੱਛੇ ਇਹੀ ਕਾਰਨ ਹੈ। ਇਹ ਤਖਤਾ ਪਲਟ ਨਹੀਂ ਹੈ।

ਇਹ ਵੀ ਪੜ੍ਹੋ:

ਰਾਜਪਕਸ਼ੇ ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਸਿਰੀਸੇਨਾ ਨੇ ਉਨ੍ਹਾਂ ਤੋਂ ਵੱਖ ਹੋ ਕੇ ਰਾਸ਼ਟਰਪਤੀ ਚੋਣਾਂ ਲੜੀਆਂ ਸਨ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਿਰੀਸੇਨਾ ਦੇ ਕਦਮ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਸੰਵਿਧਾਨ ਵਿੱਚ 19ਵਾਂ ਸੋਧ ਬਹੁਮਤ ਦੇ ਬਿਨਾਂ ਵਿਕਰਮਾਸਿੰਘੇ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀ ਇਜਾਜ਼ਤ ਨਹੀਂ ਦਿੰਦਾ।

ਰਾਜਪਕਸ਼ੇ ਅਤੇ ਸਿਰੀਸੇਨਾ ਦੀਆਂ ਕੁੱਲ 95 ਸੀਟਾਂ ਹਨ ਅਤੇ ਆਮ ਬਹੁਮਤ ਤੋਂ ਪਿੱਛੇ ਹਨ। ਵਿਕਰਮਾਸੰਘੇ ਦੀ ਯੂਐਨਪੀ ਦੇ ਕੋਲ ਖੁਦ ਦੀਆਂ 106 ਸੀਟਾਂ ਹਨ ਜੋ ਕਿ ਬਹੁਮਤ ਤੋਂ ਸਿਰਫ਼ 7 ਘੱਟ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)