ਪਿਟਸਬਰਗ ਗੋਲੀਬਾਰੀ : ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ, ਕਹਿ ਕੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ - ਬਚੇ ਲੋਕਾਂ ਦਾ ਖੁਲਾਸਾ

ਯਹੂਦੀ ਮੰਦਰ ਉੱਤੇ ਗੋਲੀਬਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਿਟਸਬਰਗ ਪੁਲਿਸ ਮੁਤਾਬਕ ਇਸ ਵਿਚ 11 ਵਿਅਕਤੀ ਮਾਰ ਗਏ ਹਨ।

ਪਿਟਸਬਰਗ ਦੇ ਯਹੂਦੀ ਮੰਦਰ ਵਿੱਚ ਮਾਰੇ ਗਏ ਸਾਰੇ ਮ੍ਰਿਤਕਾਂ ਦਾ ਨਾਂ ਜਨਤਕ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਬਜ਼ੁਰਗ ਵਿਅਕਤੀ ਦੀ ਉਮਰ 97 ਸਾਲ ਹੈ।

ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਪਿਟਸਬਰਗ ਦੇ ਇੱਕ ਯਹੂਦੀ ਮੰਦਰ ਵਿੱਚ ਇੱਕ ਬੰਦੂਕਧਾਰੀ ਨੇ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਨ ਵਾਲੇ ਦਾ ਨਾਂ ਰੌਬਰਟ ਬੌਅਰਸ ਜ਼ਾਹਿਰ ਕੀਤਾ ਗਿਆ ਹੈ।

46 ਸਾਲਾ ਰੌਬਰਟ 'ਤੇ ਗੋਲੀਬਾਰੀ ਵਿੱਚ ਲੋਕਾਂ ਨੂੰ ਮਾਰਨ ਸਣੇ ਰੌਬਰਟ 'ਤੇ 29 ਅਪਰਾਧਿਕ ਮਾਮਲੇ ਹਨ।

ਪਿਟਸਬਰਗ ਪੁਲਿਸ ਮੁਤਾਬਕ ਇਸ ਵਿਚ 11 ਵਿਅਕਤੀ ਮਾਰ ਗਏ ਹਨ। ਹਮਲਾਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ।

ਇਸ ਹਮਲੇ ਵਿਚ 4 ਪੁਲਿਸ ਅਧਿਕਾਰੀਆਂ ਸਣੇ 6 ਲੋਕ ਜਖ਼ਮੀ ਹੋਏ ਹਨ। ਮੁਲਜ਼ਮ ਵੀ ਇਸ ਹਮਲੇ ਵਿੱਚ ਗੋਲੀ ਲੱਗਣ ਨਾਲ ਜਖ਼ਮੀ ਹੋਇਆ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਹਮਲੇ ਨੂੰ 'ਸਾਮੂਹਿਕ ਕਤਲ ਦੇ ਸ਼ੈਤਾਨੀ ਕਾਰਾ' ਦੱਸਿਆ।

ਯਹੂਦੀ ਮੰਦਰ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ,

'ਟਰੀ ਆਫ ਲਾਈਫ' ਵਿੱਚ ਹਮਲੇ ਸਮੇਂ ਸੰਗਤ ਜੁੜੀ ਹੋਈ ਸੀ।

ਫੈਡਰੇਲ ਇਸਤਗਾਸਾ ਪੱਖ ਨੇ ਕਿਹਾ ਕਿ ਉਹ ਉਸ 'ਤੇ ਨਫ਼ਰਤੀ ਅਪਰਾਧ ਦਾ ਮਾਮਲਾ ਵੀ ਦਰਜ ਕਰਨਗੇ ਅਤੇ ਇਸ ਦੇ ਤਹਿਤ ਮੁਲਜ਼ਮ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।

ਹਮਲਾਵਰ ਜਿਹੜਾ ਇਸ ਸਮੇਂ ਪੁਲਿਸ ਹਿਰਾਸਤ ਵਿਚ ਹੈ, ਨੂੰ ਘਟਨਾ ਸਥਾਨ ਉੱਤੇ ਹਮਲੇ ਵਿਚ ਬਚੇ ਲੋਕਾਂ ਨੇ ' ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ' ਨਾਅਰੇ ਲਾਉਂਦੇ ਸੁਣਿਆ।

ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਕਹਿ ਰਿਹਾ ਸੀ, 'ਸਾਰੇ ਯਹੂਦੀਆਂ ਨੂੰ ਮਰਨਾ ਪਵੇਗਾ ਕਹਿ ਕੇ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ'।

ਫਾਇਰਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਿਪੋਰਟਾਂ ਮੁਤਾਬਕ 'ਟਰੀ ਆਫ ਲਾਈਫ' ਨਾਮੀ ਇਸ ਯਹੂਦੀ ਮੰਦਿਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ ਦਸ ਵਜੇ ਬਚਾਅਕਰਮੀ ਪਹੁੰਚ ਗਏ ਸਨ।

ਵਾਰਦਾਤ ਵਾਲੀ ਥਾਂ ਉੱਤੇ ਪਹੁੰਚੇ ਪੈਨਸਿਲਵੇਨੀਆਂ ਦੇ ਗਵਰਨਰ ਟੌਮ ਵੌਲਫ਼ ਨੇ ਕਿਹਾ ਕਿ ਇਹ ਬਹੁਤ ਦਰਦਨਾਕ ਹਮਲਾ ਹੈ। ਇਸ ਵਿਚ ਨਾਗਰਿਕਾਂ ਨੂੰ ਮਾਰਨ ਲਈ ਖ਼ਤਰਨਾਕ ਹਥਿਆਰ ਵਰਤੇ ਗਏ ਸਨ। ਅਜਿਹੀ ਹਿੰਸਾ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤਾ ਜਾ ਸਕਦਾ।

ਰਿਪੋਰਟਾਂ ਮੁਤਾਬਕ ‘ਟਰੀ ਆਫ ਲਾਈਫ’ ਨਾਮੀ ਇਸ ਯਹੂਦੀ ਮੰਦਿਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ ਦਸ ਵਜੇ ਬਚਾਅਕਰਮੀ ਪਹੁੰਚ ਗਏ ਸਨ।

ਇਹ ਵੀ ਪੜ੍ਹੋ:

ਪਿਟਸਬਰਗ ਗੋਲੀਬਾਰੀ

ਤਸਵੀਰ ਸਰੋਤ, Getty Images

ਅਮਰੀਕਾ ਫਾਇਰਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਇਕੱਠੇ ਹੋਏ ਲੋਕ

ਇਸ ਮੰਦਿਰ ਨੂੰ ਸਿਨਗਾਗ ਵੀ ਕਿਹਾ ਜਾਂਦਾ ਹੈ। ਯਹੂਦੀ ਮੰਦਿਰ ਦੀ ਵੈਬਸਾਈਟ ਮੁਤਾਬਕ, ਜਦੋਂ ਬੰਦੂਕਧਾਰੀ ਇਮਾਰਤ ਵਿੱਚ ਦਾਖ਼ਲ ਹੋਇਆ ਉਸ ਸਮੇਂ ਮੰਦਿਰ ਵਿੱਚ ਸੰਗਤ ਜੁੜੀ ਹੋਈ ਸੀ।

ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪਿਟਸਬਰਗ ਇਲਾਕੇ ਦੇ ਸੁਕੀਰਲ ਹਿੱਲ ਵਿੱਚ ਪੁਲਿਸ ਦੀ ਭਾਰੀ ਤੈਨਾਤੀ ਦੇਖੀ ਜਾ ਸਕਦੀ ਹੈ।

ਪਿਟਸਬਰਗ ਦੇ ਜਨਤਕ ਸੁਰੱਖਿਆ ਵਿਭਾਗ ਨੇ ਮੰਦਿਰ ਵਿੱਚ ਇੱਕ ਬੰਦੂਕਧਾਰੀ ਦੇ ਦੇਖੇ ਜਾਣ ਬਾਰੇ ਟਵੀਟ ਕਰਦਿਆਂ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਸਾਰੇ ਘਟਨਾਕ੍ਰਮ ਉੱਤੇ ਨਜ਼ਰ ਰੱਖ ਰਹੇ ਹਨ। ਐਕਟਿਵ ਸ਼ੂਟਰ ਤੋਂ ਬਚਾਅ ਦੀ ਟਰੰਪ ਨੇ ਕੀਤੀ ਟਵੀਟ ਕਰਕੇ ਅਪੀਲ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)