ਤੁਹਾਡੇ ਲਈ ਕੀ ਜ਼ਰੂਰੀ ਹੈ ਨੈਤਿਕਤਾ ਜਾਂ ਨੌਕਰੀ?

  • ਜੋਸ ਲੁਇਸ ਪੇਨਰੇਡੋਂਡਾ
  • ਬੀਬੀਸੀ ਪੱਤਰਕਾਰ
ਕਰੀਅਰ, ਨੈਤਿਕਤਾ, ਨੌਕਰੀ, ਨੌਜਵਾਨ ਪੀੜ੍ਹੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਤੋਂ ਬਾਅਦ ਕਈ ਕਈ ਰਿਸਰਚਾਂ ਵਿੱਚ ਦਾਅਵਾ ਕੀਤਾ ਗਿਆ ਕਿ ਆਬਾਦੀ ਦਾ ਇਹ ਵਰਗ ਆਪਣੇ ਕੰਮ ਨਾਲ ਬਦਲਾਅ ਲਿਆਉਣ ਪ੍ਰਤੀ ਪਿਛਲੀ ਪੀੜ੍ਹੀਆਂ ਦੇ ਮੁਕਾਬਲੇ ਵੱਧ ਪ੍ਰੇਰਿਤ ਹੈ

ਕੀ ਤੁਸੀਂ ਨੈਤਿਕਤਾ ਦੇ ਆਧਾਰ 'ਤੇ ਕੋਈ ਨੌਕਰੀ ਛੱਡ ਦਿਓਗੇ? ਪਿਛਲੀਆਂ ਗਰਮੀਆਂ ਵਿੱਚ ਗੂਗਲ ਦੇ ਇੱਕ ਦਰਜਨ ਤੋਂ ਵੱਧ ਕਰਮਚਾਰੀਆਂ ਨੇ ਅਜਿਹਾ ਹੀ ਕੀਤਾ ਸੀ।

ਕਈ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਮਾਵੇਨ ਪ੍ਰਾਜੈਕਟ ਦੇ ਕਾਰਨ ਇਸ ਸਨਮਾਨਿਤ ਤਕਨੀਕੀ ਕੰਪਨੀ ਨੂੰ ਛੱਡ ਦਿੱਤਾ।

ਇਸ ਪ੍ਰਾਜੈਕਟ ਵਿੱਚ ਅਮਰੀਕੀ ਫੌਜ ਦੇ ਡਰੋਨ ਦੇ ਲਈ ਡਾਟਾ ਪ੍ਰੋਸੈਸ ਕੀਤਾ ਜਾਂਦਾ ਸੀ। ਕੰਪਨੀ ਨੇ ਸੀਨੀਅਰ ਅਧਿਕਾਰੀਆਂ ਨੇ ਕੰਮ ਨਾਲ ਜੁੜੀ ਨੈਤਿਕਤਾ ਨਾਲ ਜਿਸ ਤਰ੍ਹਾਂ ਸਮਝੌਤੇ ਕੀਤੇ, ਉਸ ਨੂੰ ਲੈ ਕੇ ਵੀ ਡੂੰਘ ਮਤਭੇਦ ਸਨ।

ਇਹ ਵੀ ਪੜ੍ਹੋ:

ਸਾਡੇ ਵਿੱਚੋਂ ਕਈ ਲੋਕ ਇੱਕ ਨੈਤਿਕ ਦੁਬਿਧਾ ਵਿੱਚ ਰਹਿੰਦੇ ਹਨ। ਕੀ ਤੁਸੀਂ ਇਸ ਆਧਾਰ 'ਤੇ ਇੱਕ ਆਕਰਸ਼ਕ ਤਨਖ਼ਾਹ ਵਾਲੀ ਨੌਕਰੀ ਛੱਡ ਦਿਓਗੇ ਕਿ ਤੁਸੀਂ ਵਾਤਾਵਰਣ, ਜਾਨਵਰਾਂ 'ਤੇ ਤਜਰਬਾ ਜਾਂ ਗਾਹਕਾਂ ਨਾਲ ਵਿਹਾਰ ਨੂੰ ਲੈ ਕੇ ਆਪਣੀ ਕੰਪਨੀ ਦੇ ਤੌਰ-ਤਰੀਕਿਆਂ ਨਾਲ ਇਤਫ਼ਾਕ ਨਹੀਂ ਰੱਖਦੇ?

ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਅੰਕੜੇ ਇਸ਼ਾਰਾ ਕਰਦੇ ਹਨ ਕਿ ਤੁਹਾਡੇ 1981 ਤੋਂ 1996 ਵਿਚਾਲੇ ਜਨਮ ਲੈਣ ਵਾਲਾ ਹੋਣ ਦੀ ਸੰਭਾਵਨਾ ਹੈ।

ਇੱਕ ਤੋਂ ਬਾਅਦ ਕਈ ਕਈ ਰਿਸਰਚਾਂ ਵਿੱਚ ਦਾਅਵਾ ਕੀਤਾ ਗਿਆ ਕਿ ਆਬਾਦੀ ਦਾ ਇਹ ਵਰਗ ਆਪਣੇ ਕੰਮ ਨਾਲ ਬਦਲਾਅ ਲਿਆਉਣ ਪ੍ਰਤੀ ਪਿਛਲੀ ਪੀੜ੍ਹੀਆਂ ਦੇ ਮੁਕਾਬਲੇ ਵੱਧ ਪ੍ਰੇਰਿਤ ਹੈ।

ਇਹ ਵੀ ਦਾਅਵਾ ਹੈ ਕਿ ਜਿਹੜੇ ਨੌਕਰੀ ਛੱਡਦੇ ਹਨ ਉਨ੍ਹਾਂ ਵਿੱਚੋਂ ਕਈ ਲੋਕ ਨੈਤਿਕ ਜਾਂ ਸੰਸਕ੍ਰਿਤਕ ਰੂਪ ਤੋਂ ਬਿਹਤਰ ਬਦਲ ਲੱਭਦੇ ਹਨ, ਭਾਵੇਂ ਹੀ ਤਨਖ਼ਾਹ ਘੱਟ ਹੋਵੇ।

ਪਰ ਕੀ ਇਹ ਸੱਚ ਹੈ? ਅਸਲ ਜ਼ਿੰਦਗੀ ਵਿੱਚ ਇਨ੍ਹਾਂ ਬਦਲਾਂ ਨੂੰ ਭਾਵੇਂ ਕੌਣ ਅਪਣਾਉਣਾ ਚਾਹੇਗਾ?

ਨੌਕਰੀ ਛੱਡਣ ਦੀ ਕੀਮਤ

ਨਵੀਂ ਸਦੀ ਵਿੱਚ ਜਵਾਨ ਹੋਣ ਵਾਲਿਆਂ ਨੂੰ ਅਕਸਰ ਨੌਕਰੀ ਵਿੱਚ ਛਲਾਂਗ ਲਗਾਉਣ ਵਾਲੀ ਪੀੜ੍ਹੀ ਕਿਹਾ ਜਾਂਦਾ ਹੈ। ਉਹ ਕਿਸੇ ਇੱਕ ਕੰਮ ਨਾਲ ਚਿਪਕ ਕੇ ਨਹੀਂ ਰਹਿਣਾ ਚਾਹੁੰਦੇ, ਨਾ ਹੀ ਉਹ ਤਰੱਕੀ ਦੇ ਉਨ੍ਹਾਂ ਰਸਤਿਆਂ ਨੂੰ ਚੁਣਦੇ ਹਨ ਜਿਨ੍ਹਾਂ ਬਾਰੇ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਿਸਰਚ ਦੱਸਦੀ ਹੈ ਕਿ ਦੋ ਨੌਕਰੀਆਂ ਵਿਚਾਲੇ ਫ਼ਾਸਲਾ ਹੋਣ ਨਾਲ ਔਸਤ ਤਨਖ਼ਾਹ ਘੱਟਦੀ ਹੈ, ਇਹ ਗਿਰਾਵਟ ਸਲਾਨਾ ਹਜ਼ਾਰਾਂ ਡਾਲਰ ਦੀ ਹੋ ਸਕਦੀ ਹੈ

ਕੁਝ ਰਵਾਇਤੀ ਉਦਯੋਗਾਂ ਨੂੰ ਆਪਣੇ ਸਭ ਤੋਂ ਜਵਾਨ ਕਾਮਿਆਂ ਨੂੰ ਜੋੜੇ ਰੱਖਣ ਵਿੱਚ ਮੁਸ਼ਕਿਲ ਹੋ ਰਹੀ ਹੈ। ਇੰਸਟੀਟਿਊਟ ਆਫ਼ ਸਟੂਡੈਂਟ ਐਂਪਲਾਇਰਸ ਦੀ 2017 ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਬ੍ਰਿਟੇਨ ਦੇ 46 ਫ਼ੀਸਦ ਗ੍ਰੈਜੁਏਟਸ ਨੇ ਸਿਰਫ਼ 5 ਸਾਲ ਬਾਅਦ ਹੀ ਆਪਣੀ ਪਹਿਲੀ ਨੌਕਰੀ ਛੱਡ ਦਿੱਤੀ।

ਆਮ ਤੌਰ 'ਤੇ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਜਾਂ ਦੁਨੀਆਂ ਦੇਖਣ ਲਈ ਨੌਕਰੀ ਛੱਡ ਰਹੇ ਹਨ। ਪਰ ਕਾਰਪੋਰੇਟ ਕਰੀਅਰ ਛੱਡ ਕੇ ਦੁਨੀਆਂ ਘੁੰਮਣਾ ਜਾਂ ਕੋਈ ਵਪਾਰ ਸ਼ੁਰੂ ਕਰਨਾ ਇੱਕ ਵੱਡਾ ਤੇ ਮਹਿੰਗਾ ਫ਼ੈਸਲਾ ਹੈ। ਗਿਣੇ-ਚੁਣੇ ਲੋਕ ਹੀ ਇਹ ਫ਼ੈਸਲਾ ਲੈ ਸਕਦੇ ਹਨ।

ਰਿਸਰਚ ਦੱਸਦੀ ਹੈ ਕਿ ਦੋ ਨੌਕਰੀਆਂ ਵਿਚਾਲੇ ਫ਼ਾਸਲਾ ਹੋਣ ਨਾਲ ਔਸਤ ਤਨਖ਼ਾਹ ਘੱਟਦੀ ਹੈ। ਇਹ ਗਿਰਾਵਟ ਸਲਾਨਾ ਹਜ਼ਾਰਾਂ ਡਾਲਰ ਦੀ ਹੋ ਸਕਦੀ ਹੈ। ਇਸ ਨਾਲ ਮਿਲਣ ਵਾਲੇ ਰੁਜ਼ਗਾਰ ਦੀ ਗੁਣਵੱਤਾ ਅਤੇ ਉਸ ਨਾਲ ਮਿਲਣ ਵਾਲੀ ਸੰਤੁਸ਼ਟੀ ਵੀ ਘਟਦੀ ਹੈ।

ਕੋਲੰਬੀਆ ਦੇ ਸਾਬਕਾ ਇਨਵੈਸਟਮੈਂਟ ਬੈਂਕਰ ਅਤੇ ਕੰਸਲਟੈਂਟ ਕ੍ਰਿਸ਼ਚੀਅਨ ਬਾਏਫ਼ੀਲਡ ਨੇ ਬੈਕਿੰਗ ਅਤੇ ਬੀਮਾ ਖੇਤਰ ਵਿੱਚ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਛੱਡੀਆਂ, ਕਿਉਂਕਿ ਉਹ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਸਨ।

ਤਸਵੀਰ ਕੈਪਸ਼ਨ,

ਡੇਲੌਇਟ ਦੇ ਸਭ ਤੋਂ ਤਾਜ਼ਾ ਸਰਵੇ ਦੇ ਮੁਤਾਬਕ 63 ਫ਼ੀਸਦ 90ਵਿਆਂ ਵਿੱਚ ਪੈਦਾ ਹੋਣ ਵਾਲੇ ਨੌਕਰੀ ਦੇ ਕਿਸੇ ਪ੍ਰਸਤਾਵ 'ਤੇ ਵਿਚਾਰ ਕਰਦੇ ਸਮੇਂ ਸਭ ਤੋਂ ਵੱਧ ਤਨਖ਼ਾਹ ਨੂੰ ਪਹਿਲ ਦਿੰਦੇ ਹਨ

ਬਾਏਫ਼ੀਲਡ ਨੇ ਦੁਨੀਆਂ ਘੁੰਮਣੀ ਸ਼ੁਰੂ ਕੀਤੀ। ਬਗੋਟਾ ਵਿੱਚ ਇੱਕ ਟੈਡ-ਐਕਸ ਟੌਕ ਵਿੱਚ ਉਨ੍ਹਾਂ ਨੇ ਕਿਹਾ, "ਇੱਕਠੀਆਂ ਕਈ ਚੀਜ਼ਾਂ ਹੋਣ ਲੱਗੀਆਂ, ਕਿਉਂਕਿ ਮੈਂ ਆਪਣੇ ਦਿਲ ਦੀ ਸੁਣ ਰਿਹਾ ਸੀ।"

ਕੁਝ ਸਾਲ ਬਾਅਦ ਆਰਥਿਕ ਸੁਰੱਖਿਆ ਦੇ ਕਾਰਨ ਉਹ ਟਰੈਵਲ ਇਨਫਲੂਐਂਸਰ ਬਣ ਗਏ, ਜਿਨ੍ਹਾਂ ਨੂੰ ਪੜ੍ਹਨ ਅਤੇ ਦੇਖਣ ਵਾਲਿਆਂ ਦੀ ਵੱਡੀ ਤਾਦਾਦ ਸੀ।

ਪਰ ਬਾਏਫੀਲਡ ਅਪਵਾਦ ਹਨ। ਨੌਕਰੀ ਬਾਰੇ ਫ਼ੈਸਲਾ ਕਰਦੇ ਸਮੇਂ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਬਟੂਏ ਬਾਰੇ ਸੋਚਣਾ ਹੁੰਦਾ ਹੈ।

ਬਦਲਾਅ ਲਿਆਉਣ ਜਾਂ ਅਸਰ ਛੱਡਣ ਵਾਲੇ ਕੰਮ ਦੇ ਬਾਰੇ ਅਸੀਂ ਭਾਵੇਂ ਕਿੰਨੀਆਂ ਵੀ ਗੱਲਾਂ ਬਣਾ ਲਈਏ, ਸਬੂਤ ਇਹੀ ਦਰਸਾਉਂਦੇ ਹਨ ਕਿ ਨੌਕਰੀ ਚੁਣਦੇ ਸਮੇਂ ਅਸੀਂ ਪੇ-ਸਲਿੱਪ ਦੇਖ ਕੇ ਫ਼ੈਸਲਾ ਲੈਂਦੇ ਹਾਂ।

ਡੇਲੌਇਟ ਦੇ ਸਭ ਤੋਂ ਤਾਜ਼ਾ ਸਰਵੇ ਦੇ ਮੁਤਾਬਕ 63 ਫ਼ੀਸਦ 90ਵਿਆਂ ਵਿੱਚ ਪੈਦਾ ਹੋਣ ਵਾਲੇ ਨੌਕਰੀ ਦੇ ਕਿਸੇ ਪ੍ਰਸਤਾਵ 'ਤੇ ਵਿਚਾਰ ਕਰਦੇ ਸਮੇਂ ਸਭ ਤੋਂ ਵੱਧ ਤਨਖ਼ਾਹ ਨੂੰ ਪਹਿਲ ਦਿੰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੁਝ ਨਵੀਂ ਰਿਸਰਚ ਤੋਂ ਸਵਾਲ ਉੱਠੇ ਹਨ ਕੀ ਸਚਮੁੱਚ ਮਿਲੇਨੀਅਲਸ ਪਿਛਲੀ ਪੀੜ੍ਹੀ ਦੇ ਮੁਕਾਬਲੇ ਸੁਰੱਖਿਆ ਨੌਕਰੀਆਂ ਨੂੰ ਵੱਧ ਤੇਜ਼ੀ ਨਾਲ ਛੱਡ ਰਹੇ ਹਨ

ਤਕਨੀਕੀ ਕੰਪਨੀਆਂ ਲਈ ਨਵੇਂ ਟੈਲੇਂਟ ਦੀ ਭਰਤੀ ਕਰਨ ਵਾਲੇ ਸਟਾਰਟ-ਅਪ ਟ੍ਰਿਪਲ ਬਾਈਟ ਮੁਤਾਬਕ ਜਿਨ੍ਹਾਂ ਨੌਜਵਾਨਾਂ ਨੂੰ ਦੋ ਨੌਕਰੀਆਂ ਦੇ ਪ੍ਰਸਤਾਵ ਮਿਲਦੇ ਹਨ, ਉਸ ਵਿੱਚੋਂ 70 ਫ਼ੀਸਦ ਨੌਜਵਾਨ ਵੱਧ ਤਨਖ਼ਾਹ ਨੂੰ ਚੁਣਦੇ ਹਨ। ਪਿਛਲੀ ਪੀੜ੍ਹੀ ਵੀ ਠੀਕ ਅਜਿਹਾ ਹੀ ਕਰਦੀ ਸੀ।

ਨੌਕਰੀ ਬਦਲਣ ਨਾਲ ਜੇਬ 'ਤੇ ਉਲਟਾ ਅਸਰ ਪਵੇ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਗਵਾਰਾ ਨਹੀਂ ਹੁੰਦਾ।

'ਮਿਲੇਨੀਅਲਸ ਐਂਡ ਮੈਨੇਜਮੈਂਟ' ਦੇ ਲੇਖਕ ਲੀ ਕਾਰਾਹਰ ਕਹਿੰਦੇ ਹਨ, "ਇਹ ਸੱਚ ਨਹੀਂ ਹੈ ਕਿ ਨਵੀਂ ਸਦੀ ਵਿੱਚ ਜਵਾਨ ਹੋਏ ਲੋਕ ਸਥਿਰਤਾ ਨਹੀਂ ਚਾਹੁੰਦੇ।''

ਅਸਲ ਵਿੱਚ ਸਾਡੇ ਮਾਤਾ-ਪਿਤਾ ਆਪਣੇ ਸਮੇਂ ਵਿੱਚ ਜਿੰਨੀ ਸਥਿਰਤਾ ਚਾਹੁੰਦੇ ਸਨ, ਅਸੀਂ ਉਸ ਤੋਂ ਵੱਧ ਸਥਿਰਤਾ ਚਾਹੰਦੇ ਹਨ। ਅਰਥਵਿਵਸਥਾ ਦੇ ਸੰਕਟ ਨੇ ਸਾਡੇ ਆਰਥਿਕ ਵਿਕਾਸ ਅਤੇ ਵੱਡੇ ਵਿੱਤੀ ਫ਼ੈਸਲਿਆਂ ਨੂੰ ਲਟਕਾ ਦਿੱਤਾ ਹੈ।

ਕੁਝ ਨਵੀਂ ਰਿਸਰਚ ਤੋਂ ਸਵਾਲ ਉੱਠੇ ਹਨ ਕਿ, ਕੀ ਸਚਮੁੱਚ ਮਿਲੇਨੀਅਲਸ ਪਿਛਲੀ ਪੀੜ੍ਹੀ ਦੇ ਮੁਕਾਬਲੇ ਸੁਰੱਖਿਆ ਨੌਕਰੀਆਂ ਨੂੰ ਵੱਧ ਤੇਜ਼ੀ ਨਾਲ ਛੱਡ ਰਹੇ ਹਨ।

ਅਮਰੀਕਾ ਦੇ ਪਿਊ ਰਿਸਰਚ ਦੇ ਨਵੇਂ ਅੰਕੜੇ ਦਿਖਾਉਂਦੇ ਹਨ ਕਿ ਕਿਸੀ ਨੌਕਰੀ ਵਿੱਚ ਅਸੀਂ ਉਸੇ ਤਰ੍ਹਾਂ ਬਣੇ ਰਹਿਣਾ ਚਾਹੁੰਦੇ ਹਾਂ, ਜਿਵੇਂ ਜਨਰੇਸ਼ਨ ਐਕਸ (1960 ਤੋਂ 1980 ਵਿਚਾਲੇ ਜਨਮ ਲੈਣ ਵਾਲੇ) ਦੇ ਲੋਕ ਬਣੇ ਰਹਿਣਾ ਚਾਹੁੰਦੇ ਸਨ ਜਦੋਂ ਉਹ ਸਾਡੀ ਉਮਰ ਵਿੱਚ ਸਨ।

ਇਹ ਵੀ ਪੜ੍ਹੋ:

ਦੂਜੀਆਂ ਕਈ ਰਿਸਰਚਾਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਮਿਲੇਨੀਅਲਸ ਦੇ ਛੇਤੀ ਨੌਕਰੀ ਬਦਲਣ ਦੀ ਗੱਲ ਸੱਚ ਨਹੀਂ ਹੈ।

26 ਸਾਲਾ ਮਾਰੀਆ ਰੇਈਸ, ਜਿਹੜੀ ਆਪਣਾ ਅਸਲੀ ਨਾਮ ਨਹੀਂ ਦੱਸਣਾ ਚਾਹੁੰਦੀ, ਕੋਲੰਬੀਆ ਵਿੱਚ ਇੱਕ ਰਿਟੇਲ ਚੇਨ ਦੀ ਕੈਟੇਗਰੀ ਮੈਨੇਜਰ ਹੈ।

ਉਨ੍ਹਾਂ ਨੇ ਜਦੋਂ ਟ੍ਰੇਨੀ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਉਨ੍ਹਾਂ ਨੂੰ ਲਗਦਾ ਸੀ ਕਿ ਕਾਰਪੋਰੇਟ ਕਲਚਰ ਉਨ੍ਹਾਂ ਦੀਆਂ ਉਮੀਦਾਂ ਅਤੇ ਮਾਨਤਾਵਾਂ ਨਾਲ ਟਕਰਾ ਰਿਹਾ ਹੈ।

ਉਹ ਕਹਿੰਦੀ ਹੈ, "ਕੰਪਨੀ ਲੋਕਾਂ ਦਾ ਜ਼ਰਾ ਵੀ ਖਿਆਲ ਨਹੀਂ ਕਰਦੀ।" ਫਿਰ ਵੀ ਮਾਰੀਆ ਨੇ ਨੌਕਰੀ ਨਹੀਂ ਛੱਡੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਹ ਪੀੜ੍ਹੀ ਜਿਵੇਂ-ਜਿਵੇਂ ਉਮਰਦਰਾਜ ਹੋ ਰਹੀ ਹੈ, ਉਨ੍ਹਾਂ ਦੇ ਬੱਚੇ ਹੋ ਰਹੇ ਹਨ ਅਤੇ ਉਹ ਕਰਜ਼ਾ ਲੈ ਰਹੇ ਹਨ, ਓਵੇਂ-ਓਵੇਂ ਉਨ੍ਹਾਂ ਦੀ ਦਿੱਕਤ ਵੱਧ ਰਹੀ ਹੈ

ਵਿਦੇਸ਼ ਵਿੱਚ ਮਹਿੰਗੇ ਟ੍ਰੇਨਿੰਗ ਕੋਰਸ ਦੇ ਬਦਲੇ ਮਾਰੀਆ ਨੇ ਦੋ ਸਾਲ ਦਾ ਐਕਸਕਲੂਸਿਲਵ ਕੌਂਟਰੈਕਟ ਵੀ ਸਾਈਨ ਕੀਤਾ। ਜੇਕਰ ਉਹ ਨੌਕਰੀ ਛੱਡਦੀ ਹੈ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਦਾ ਖਰਚਾ ਭਰਨਾ ਹੋਵੇਗਾ।

ਮਾਰੀਆ ਨੂੰ ਨੌਕਰੀ ਵਿੱਚ ਤਰੱਕੀ ਵੀ ਦਿੱਤੀ ਗਈ ਜਿੱਥੇ ਉਨ੍ਹਾਂ ਦਾ ਵਿਰੋਧਾਭਾਸ ਹੋਰ ਗਹਿਰਾ ਹੋ ਗਿਆ। ਉਨ੍ਹਾਂ ਦਾ ਕੰਮ ਮਾਲ ਸਪਲਾਈ ਕਰਨ ਵਾਲਿਆਂ ਦੇ ਸੰਪਰਕ ਵਿੱਚ ਰਹਿਣ ਅਤੇ ਦੂਜੇ ਕਿਸੇ ਪੱਖ ਦੇ ਬਾਰੇ ਸੋਚ-ਵਿਚਾਰ ਕੀਤੇ ਬਿਨਾਂ ਹਰ ਕੀਮਤ ਵਿੱਚ ਪੈਸਾ ਕਮਾਉਣ ਦਾ ਹੈ।

ਮਾਰੀਆ ਨੂੰ ਇੱਕ-ਇੱਕ ਪੈਸੇ ਪਿੱਛੇ ਪਏ ਰਹਿਣਾ ਚੰਗਾ ਨਹੀਂ ਲਗਦਾ, ਖ਼ਾਸ ਕਰਕੇ ਉਨ੍ਹਾਂ ਛੋਟੀਆਂ ਕੰਪਨੀਆਂ ਦੇ ਨਾਲ ਜਿਹੜੀਆਂ ਬਹੁਤ ਹੱਦ ਤੱਕ ਉਨ੍ਹਾਂ ਦੇ ਫ਼ੈਸਲੇ 'ਤੇ ਨਿਰਭਰ ਰਹਿੰਦੀਆਂ ਹਨ।

ਉਹ ਕਹਿੰਦੀ ਹੈ, "ਮੈਨੂੰ ਲਗਦਾ ਹੈ ਕਿ ਕਾਰੋਬਾਰ ਵਿੱਚ ਦੋਵਾਂ ਪੱਖਾਂ ਦੀ ਜਿੱਤ ਹੋਣੀ ਚਾਹੀਦੀ ਹੈ, ਕਿਸੇ ਇੱਕ ਦੀ ਨਹੀਂ।''

ਦਿੱਕਤ ਇਹ ਹੈ ਕਿ ਉਹ ਸਭ ਤੋਂ ਨੌਜਵਾਨ ਕਰਮਚਾਰੀ ਤੋਂ ਸੀਨੀਅਰ ਹਨ। ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਨੌਕਰੀ ਲਈ ਕਿਤੇ ਹੋਰ ਅਪਲਾਈ ਕਰਨਾ ਪਵੇ ਤਾਂ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਹ ਕਾਮਯਾਬ ਹੋ ਸਕੇਗੀ।

ਮਾਰੀਆ ਨੂੰ ਇੰਟਰਵਿਊ ਲਈ ਬੁਲਾਏ ਜਾਣ ਬਾਰੇ ਵੀ ਸ਼ੰਕਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਫੀਲਡ ਵਿੱਚ ਜ਼ਿਆਦਾ ਨੌਕਰੀਆਂ ਹਨ, ਇਸ ਲਈ ਨੌਕਰੀ ਬਦਲਣਾ ਬੇਵਕੂਫ਼ੀ ਹੈ।

ਇਹ ਪੀੜ੍ਹੀ ਜਿਵੇਂ-ਜਿਵੇਂ ਉਮਰਦਰਾਜ ਹੋ ਰਹੀ ਹੈ, ਉਨ੍ਹਾਂ ਦੇ ਬੱਚੇ ਹੋ ਰਹੇ ਹਨ ਅਤੇ ਉਹ ਕਰਜ਼ਾ ਲੈ ਰਹੇ ਹਨ, ਓਵੇਂ-ਓਵੇਂ ਉਨ੍ਹਾਂ ਦੀ ਦਿੱਕਤ ਵਧ ਰਹੀ ਹੈ।

ਕੁਝ ਥਾਂ ਹਾਲਾਤ ਚੰਗੇ ਹਨ

ਸਾਰੀਆਂ ਨੌਕਰੀਆਂ ਇੱਕੋ ਜਹੀਆਂ ਨਹੀਂ ਹਨ। ਕੁਝ ਖੇਤਰਾਂ ਵਿੱਚ ਮੌਕੇ ਵੱਧ ਹਨ ਯਾਨਿ ਉੱਥੇ ਨੌਕਰੀਆਂ ਚੁਣਨ ਦਾ ਮੌਕਾ ਹੈ।

ਤਸਵੀਰ ਕੈਪਸ਼ਨ,

ਦੂਜੇ ਖੇਤਰ ਜਿਵੇਂ ਸਮਾਜ ਵਿਗਿਆਨ ਜਾਂ ਸੰਚਾਰ ਵਿੱਚ, ਜਿੱਥੇ ਤਨਖ਼ਾਹ ਘੱਟ ਹੈ ਅਤੇ ਨੌਕਰੀਆਂ ਸੀਮਤ ਹਨ ਉੱਥੇ ਫੈ਼ਸਲਾ ਲੈਣਾ ਜ਼ਿਆਜਦਾ ਮੁਸ਼ਕਿਲ ਹੈ

ਟ੍ਰਿਪਲ ਬਾਈਟ ਦੇ ਸਹਿ-ਸੰਸਥਾਪਕ ਏਮੌਨ ਬੈਟਰਾਮ ਸਿਲੀਕੌਨ ਵੈਲੀ ਵਿੱਚ ਇੰਜੀਨੀਅਰਾਂ ਦੀ ਉਦਾਹਰਣ ਦਿੰਦੇ ਹਨ। ਉੱਥੇ ਉਨ੍ਹਾਂ ਦੀ ਮੰਗ ਵੱਧ ਹੈ ਅਤੇ ਉਹ ਆਪਣੀ ਮਰਜ਼ੀ ਮੁਤਾਬਕ ਕੰਪਨੀ ਚੁਣ ਸਕਦੇ ਹਨ।

ਬੈਟਰਾਮ ਕਹਿੰਦੇ ਹਨ ਕਿ ਗ਼ੈਰ-ਤਕਨੀਕੀ ਖੇਤਰਾਂ, ਜਿਵੇਂ ਜਨਸੰਪਰਕ ਜਾਂ ਕਾਨੂੰਨੀ ਸੇਵਾਵਾਂ ਵਿੱਚ ਪ੍ਰੋਗਰਾਮਿੰਗ ਜਿੰਨੇ ਬਦਲ ਨਹੀਂ ਹਨ।

ਪੜ੍ਹਾਈ ਲਈ ਲੰਬੀ ਛੁੱਟੀ ਲੈਣੀ ਹੋਵੇ ਤਾਂ ਹੋਣਹਾਰ ਇੰਜੀਨੀਅਰਾਂ ਨੂੰ ਘੱਟ ਕੀਮਤ ਚੁਕਾਉਣੀ ਪੈਂਦੀ ਹੈ। "ਜੇਕਰ ਉਹ ਤਕਨੀਕੀ ਰੂਪ ਨਾਲ ਕਾਬਿਲ ਹਨ ਤਾਂ ਇੰਜੀਨੀਅਰ ਕਰੀਅਰ ਪ੍ਰੋਗ੍ਰੈੱਸ ਲਈ ਘੱਟ ਚੁਕਾਉਂਦੇ ਹਨ, ਪਰ ਉਨ੍ਹਾਂ ਨੂੰ ਉਸੇ ਥਾਂ ਵਾਪਿਸ ਰੱਖ ਲਿਆ ਜਾਂਦਾ ਹੈ, ਜਿੱਥੇ ਉਹ ਹੁੰਦੇ ਹਨ।"

ਦੂਜੇ ਖੇਤਰ ਜਿਵੇਂ ਸਮਾਜ ਵਿਗਿਆਨ ਜਾਂ ਸੰਚਾਰ ਵਿੱਚ, ਜਿੱਥੇ ਤਨਖ਼ਾਹ ਘੱਟ ਹੈ ਅਤੇ ਨੌਕਰੀਆਂ ਸੀਮਤ ਹਨ ਉੱਥੇ ਫੈ਼ਸਲਾ ਲੈਣਾ ਜ਼ਿਆਜਦਾ ਮੁਸ਼ਕਿਲ ਹੈ।

ਜਿੱਥੇ ਲੋਕਾਂ ਕੋਲ ਸੁਰੱਖਿਆ ਦੇ ਚੰਗੇ ਸਾਧਨ ਹਨ, ਜਿਵੇਂ ਬਚਤ, ਜਾਇਦਾਦ ਜਾਂ ਪੇਸ਼ੇਵਰ ਯੋਗਤਾ, ਉੱਥੇ ਉਨ੍ਹਾਂ ਲਈ ਤਨਖ਼ਾਹ ਨਾਲ ਸਮਝੌਤਾ ਕਰਨਾ ਸੌਖਾ ਹੁੰਦਾ ਹੈ।

ਬਦਲਾਅ ਲਿਆਉਣਾ

ਇੱਕ ਵਿਹਾਰਕ ਤਰੀਕਾ ਇਹ ਹੈ ਕਿ ਸ਼ੁਰੂਆਤ ਤੋਂ ਹੀ ਉਸ ਤਰ੍ਹਾਂ ਦੇ ਕੰਮ ਚੁਣੇ ਜਾਣ ਜਿਹੜੇ ਵਿਅਕਤੀਗਤ ਕੀਮਤਾਂ ਦੇ ਅਨੁਕੂਲ ਹੋਣ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਦੋਂ ਕਰੀਅਰ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਨੈਤਿਕਤਾ ਦੇ ਉੱਚੇ ਪੱਧਰ ਨੂੰ ਛੱਡ ਦਿੰਦੇ ਹਨ

ਅਕੈਡਮਿਕ ਅਤੇ ਇੰਡਸਟ੍ਰੀਅਲ, ਦੋਵਾਂ ਤਰ੍ਹਾਂ ਦੇ ਰਿਸਰਚ ਦੱਸਦੇ ਹਨ ਕਿ ਮਿਲੇਨੀਅਲਸ ਅਜਿਹੇ ਲੋਕਾਂ ਨਾਲ ਕੰਮ ਕਰਨਾ ਚਾਹੁੰਦੇ ਹਨ ਜਿਹੜੇ ਨੈਤਿਕ ਹੋਣ, ਵਿਭਿੰਨਤਾ ਦੇ ਪ੍ਰਤੀ ਸਮਰਪਿਤ ਹੋਣ ਅਤੇ ਜਿਹੜੇ ਇਸ ਦੁਨੀਆਂ ਨੂੰ ਬਿਹਤਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਣ।

ਕਾਰਾਹਰ ਦੇ ਮੁਤਾਬਕ ਪਿਛਲੀਆਂ ਪੀੜ੍ਹੀਆਂ ਕਦੇ ਸਵਾਲ ਨਹੀਂ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਜੋ ਕਿਹਾ ਜਾਂਦਾ ਸੀ ਉਹ ਕਰ ਦਿੰਦੀਆਂ ਸਨ ਪਰ ਨੌਜਵਾਨ ਕਰਮਚਾਰੀ ਆਪਣੇ ਬੌਸ ਦੀਆਂ ਕਦਰਾਂ-ਕੀਮਤਾਂ ਅਤੇ ਸੰਗਠਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸਮਝ ਰੱਖਣਾ ਚਾਹੁੰਦੇ ਹਨ।

"ਉਹ ਆਪਣੇ ਕੰਮ ਵਿੱਚ ਅਹਿਮੀਅਤ ਚਾਹੁੰਦੇ ਹਨ। ਉਹ ਟੀਮ 'ਤੇ ਕੀ ਅਸਰ ਛੱਡਦੇ ਹਨ ਇਹ ਜਾਣਨਾ ਚਾਹੁੰਦੇ ਹਨ।"

ਜੋ ਵੀ ਹੋਵੇ, ਗੂਗਲ ਮਾਮਲੇ ਨੇ ਕੁਝ ਉਮੀਦਾਂ ਜਗਾਈਆਂ ਹਨ। ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਕੰਪਨੀ ਨੇ ਮਾਵੇਨ ਪ੍ਰਾਜੈਕਟ ਨੂੰ ਰਿਨਿਊ ਨਹੀਂ ਕੀਤਾ ਅਤੇ ਪੈਂਟਾਗਨ ਦੇ ਫਾਇਦੇਮੰਦ ਕਰਾਰ ਨੂੰ ਨਾਂਹ ਕਹਿ ਦਿੱਤਾ।

ਇਹ ਵੀ ਪੜ੍ਹੋ:

ਗੂਗਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਪ੍ਰਾਜੈਕਟ ਉਸਦੇ (AI Principles) ਨਾਲ ਮੇਲ ਨਹੀਂ ਖਾਂਦੇ।

ਇਹ ਇੱਕ ਬਲੀਦਾਨ ਸੀ। ਪਰ ਗੂਗਲ ਵਰਗੀ ਵੱਡੀ ਕੰਪਨੀ ਨੇ ਇਹ ਕਰ ਲਿਆ। ਕੰਪਨੀ ਦੇ ਕੁਝ ਕਰਮਚਾਰੀਆਂ ਨੇ ਵੀ ਆਪਣੀਆਂ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਕੋਈ ਸੰਕਟ ਨਹੀਂ ਸੀ ਅਤੇ ਦੂਜੀਆਂ ਥਾਵਾਂ 'ਤੇ ਉਨ੍ਹਾਂ ਦੇ ਰੁਜ਼ਗਾਰ ਦੀ ਸੰਭਾਵਨਾਵਾ ਚੰਗੀਆਂ ਸਨ।

ਪਰ ਅਜਿਹੇ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨਾਲ ਟਕਰਾ ਰਹੇ ਹਨ, ਉਨ੍ਹਾਂ ਲਈ ਬਦਲਾਅ ਲਿਆਉਣਾ ਜਾਂ ਆਪਣੇ 'ਜਨੂੰਨ ਨੂੰ ਪੂਰਾ ਕਰਨਾ' ਰੋਜ਼ੀ-ਰੋਟੀ ਨਾਲ ਜੁੜੇ ਫ਼ੈਸਲੇ ਹਨ। ਉਹ ਤੁਹਾਡੇ ਸਾਹਮਣੇ ਇੱਕ ਸਪੱਸ਼ਟ ਸਮਝ ਅਤੇ ਅਸਲ ਨੰਬਰ ਦੇ ਨਾਲ ਹਾਜ਼ਰ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)