ਡੌਨਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਦਿਖਾਈ ਲਾਲ ਝੰਡੀ - ਵੁਸਤ ਦਾ ਬਲਾਗ

  • ਵੁਸਲਤੁੱਲਾਹ ਖ਼ਾਨ
  • ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ
ਡੌਨਲਡ ਟਰੰਪ, ਮੋਦੀ
ਤਸਵੀਰ ਕੈਪਸ਼ਨ,

ਡੌਨਲਡ ਟਰੰਪ ਨੇ ਘਰੇਲੂ ਮਸ਼ਰੂਫੀਅਤ ਕਰਕੇ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਆਉਣ ਵਿੱਚ ਜਤਾਈ ਅਸਮਰਥਾ

ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕਤੰਤਰ ਦਾ ਰਾਸ਼ਟਰਪਤੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਗਣਤੰਤਰ ਦਿਹਾੜੇ ਮੌਕੇ ਮੁੱਖ ਮਹਿਮਾਨ ਬਣਨ ਨੂੰ ਤਿਆਰ ਨਹੀਂ ਹੈ।

ਤਾਂ ਇਸ ਬਾਰੇ ਸ਼ਰਮਿੰਦਾ ਮਹਿਮਾਨ ਨੂੰ ਹੋਣਾ ਚਾਹੀਦਾ ਹੈ ਜਾਂ ਮੇਜ਼ਬਾਨ ਨੂੰ?

ਕਿਉਂਕਿ ਗੱਲ ਇਹ ਹੈ ਕਿ ਸਾਡੀ ਤਹਿਜ਼ੀਬ ਵਿੱਚ ਮਹਿਮਾਨ ਭਗਵਾਨ ਵਰਗਾ ਹੈ। ਆਉਂਦਾ ਹੈ ਤਾਂ ਸਾਡੇ ਲਈ ਮਾਣ ਵਾਲੀ ਗੱਲ ਨਾ ਆਏ ਤਾਂ ਉਸ ਦੀ ਮਾੜੀ ਕਿਸਮਤ। ਇਸ ਵਿੱਚ ਦਿਲ ਛੋਟਾ ਕਰਨ ਵਾਲੀ ਕੀ ਗੱਲ ਹੈ।

ਪ੍ਰੇਸ਼ਾਨ ਤਾਂ ਉਹ ਹੋਣ ਜਿਨ੍ਹਾਂ ਨੇ ਅਮੀਰੀਕੀ ਚੋਣਾਂ ਤੋਂ ਪਹਿਲਾਂ ਹੀ ਭਗਵਾਨ ਟਰੰਪ ਦੀ ਮੂਰਤੀ ਮੰਦਰ ਵਿੱਚ ਰੱਖ ਲਈ ਸੀ। ਹੁਣ ਇਸ ਮੂਰਤੀ ਦਾ ਕੀ ਕਰਨ! ਦੁੱਧ ਪਿਆਉਣ ਜਾਂ ਕੁਝ ਹੋਰ? ਅਜਿਹੇ ਲੋਕਾਂ ਨਾਲ ਰਹੋਗੇ ਤਾਂ ਇਹੀ ਹੋਵੇਗਾ।

ਮੈਂ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਪਿਛਲੇ 68 ਵਰ੍ਹਿਆਂ ਵਿੱਚ ਬੁਲਾਏ ਜਾਣ ਵਾਲੇ ਮਹਿਮਾਨਾਂ ਦੀ ਸੂਚੀ ਦੇਖ ਰਿਹਾ ਸੀ।

ਹ ਵੀ ਪੜ੍ਹੋ:

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਣੋ ਪਹਿਲੇ ਰਿਪਬਲਿਕ ਡੇ ਦੇ ਮਹਿਮਾਨ ਸਨ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਦੇ ਤਿੰਨ ਰਾਸ਼ਟਰਪਤੀ ਮਹਿਮਾਨ ਬਣ ਚੁੱਕੇ ਹਨ।

ਕਦੋਂ-ਕਦੋਂ ਤੇ ਕਿਹੜੇ ਲੋਕ 26 ਜਨਵਰੀ ਨੂੰ ਸਲਾਮੀ ਲੈਣ ਰਾਜਪਥ ਆਏ

  • 1959 ਐਡਿਨਬਰਾ ਦੇ ਡਿਊਕ, 1961 ਵਿੱਚ ਬਰਤਾਨੀਆ ਦੀ ਮਹਾਰਾਨੀ, 1964 ਵਿੱਚ ਲਾਰਡ ਮਾਊਂਟਬੇਟਨ, ਫਿਰ ਮਾਰਸ਼ੇਲ ਟਿਟੋਅਫਗਾਨ ਬਾਦਸ਼ਹਾ ਜ਼ਹੀਰ ਸ਼ਾਹ, ਨੈਲਸਨ ਮੰਡੇਲਾ, ਸਾਊਦੀ ਕਿੰਗ ਅਬਦੁੱਲਾਹ, ਵਲਾਦੀਮੀਰ ਪੁਤਿਨ, ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਬਰਾਕ ਓਬਾਮਾ ਭੂਟਾਨ ਦੇ ਰਾਜਾ ਦੋ-ਚਾਰ ਵਾਰ, ਨੇਪਾਲ ਦੇ ਦੋ ਰਾਜਾ, ਸ਼੍ਰੀਲੰਕਾ ਦੇ ਦੋ ਪ੍ਰਧਾਨ ਮੰਤਰੀ
  • ਮਾਲਦੀਵ ਦੇ ਇੱਕ ਰਾਸ਼ਟਰਪਤੀ ਵੀ ਗਣਤੰਤਰ ਦਿਹਾੜੇ ਦੇ ਮਹਿਮਾਨ ਬਣ ਚੁੱਕੇ ਹਨ। ਬੰਗਲਾਦੇਸ ਤੋਂ ਹੁਣ ਤੱਕ ਕੋਈ ਮਹਿਮਾਨ ਨਹੀਂ ਬੁਲਾਇਆ ਗਿਆ
  • ਫਰਾਂਸ ਦੇ ਚਾਰ ਰਾਸ਼ਟਰਪਤੀ ਅਤੇ ਇੱਕ ਪ੍ਰਧਾਨ ਮੰਤਰੀ ਜੌਕ ਸ਼ਿਰਾਕ ਜੋ ਬਾਅਦ ਵਿੱਚ ਰਾਸ਼ਟਰਪਤੀ ਦੀ ਹੈਸੀਅਤ ਤੋਂ ਵੀ ਰਿਪਬਲਿਕ ਡੇਅ ਦੇ ਮਹਿਮਾਨ ਬਣੇ

ਅੱਜਕਲ ਰਫ਼ਾਲ ਹਵਾਈ ਜਹਾਜ਼ ਦਾ ਰਾਇਤਾ ਫੈਲਣ ਕਾਰਨ ਰਾਸ਼ਟਰਪਤੀ ਭਵਨ ਦੇ ਫਰਸ਼ 'ਤੇ ਫਿਸਲਨ ਵਧ ਗਈ ਹੈ।

ਵਰਨਾ ਅਸੀਂ ਮੋਦੀ ਜੀ ਨੂੰ ਸਲਾਹ ਦਿੰਦੇ ਕਿ ਇਸ ਵਾਰ ਫਰਾਂਸ ਦੇ ਪੰਜਵੇ ਰਾਸ਼ਟਰਪਤੀ ਮੈਕਰੋਨ ਨੂੰ ਬੁਲਾ ਲੈਂਦੇ ਤਾਂ ਉਹ ਖੁਸ਼ੀ-ਖੁਸ਼ੀ ਆਉਂਦੇ।

ਇਹ ਵੱਖ ਗੱਲ ਹੈ ਕਿ ਰਫਾਲ ਸਕੈਂਡਲ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਹੀ ਉਜਾਗਰ ਕੀਤਾ ਜੋ 2016 ਦੇ ਰਿਪਬਲਿਕ ਡੇਅ ਦੇ ਮੋਦੀ ਜੀ ਦੇ ਖ਼ਾਸ ਮਹਿਮਾਨ ਸਨ।

ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਕਿਸਤਾਨ ਦੇ ਜਨਰਲ ਗਵਰਨਰ ਗੁਲਾਮ ਮੁਹੰਮਦ ਨਹਿਰੂ ਜੀ ਦੀ ਦਾਵਤ ਤੇ 1955 ਦੀ ਰਿਪਬਲਿਕ ਡੇਅ ਪਰੇਡ ਦੇ ਖ਼ਾਸ ਮਹਿਮਾਨ ਸਨ।

ਜਨਵਰੀ 1965 ਦੇ ਰਿਪਬਲਿਕ ਡੇਅ ਦੇ ਮਹਿਮਾਨ ਪਾਕਿਸਤਾਨ ਦੇ ਖੇਤੀਬਾੜੀ ਮੰਤਰੀ ਅਬਦੁਲ ਹਮੀਦ ਸਨ। ਉਹ ਵੱਖਰੀ ਗੱਲ ਹੈ ਕਿ ਇਸ ਦੇ ਕੇਵਲ 9 ਮਹੀਨਿਆਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ।

ਹੁਣ ਜਦੋਂ ਟਰੰਪ ਸਾਹਿਬ ਨੇ ਲਾਲ ਝੰਡੀ ਦਿਖਾ ਦਿੱਤੀ ਹੈ ਤਾਂ ਮੇਰਾ ਸੁਝਾਅ ਇਹੀ ਹੋਵੇਗਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 26 ਜਨਵਰੀ 2019 ਲਈ ਸੱਦਾ ਸ਼੍ਰੀਮਤੀ ਸੁਸ਼ਮਾ ਸਵਰਾਜ ਰਾਹੀਂ ਭੇਜਿਆ ਜਾਵੇ, ਇੰਸ਼ਾ ਅੱਲਾਹ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ:

ਉਂਝ ਵੀ ਕੁਝ ਫੈਸਲੇ ਬਹੁਤ ਜ਼ਿਆਦਾ ਸੋਚੇ ਬਗੈਰ ਲਏ ਜਾਣ ਚਾਹੀਦੇ ਹਨ।

ਅੱਲਾਮਾ ਇਕਬਾਲ ਕਹਿ ਗਏ

ਅੱਛਾ ਹੈ ਦਿਲ ਕੇ ਸਾਥ ਰਹੇ ਪਾਸਬਾਨ-ਏ-ਅਕਲ

ਪਰ ਕਭੀ-ਕਭੀ ਇਸੇ ਤਨਹਾ ਭੀ ਛੋੜ ਦੇ

ਟਰੰਪ ਨੂੰ ਬੁਲਾਉਣ ਦਾ ਫੈਸਲਾ ਬਹੁਤ ਸੋਚਣ ਤੋਂ ਬਾਅਦ ਲਿਆ ਗਿਆ ਸੀ ਨਾ, ਦੇਖੋ ਕੀ ਹੋ ਰਿਹਾ ਹੈ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)