ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ

  • ਸ਼ੁਮਾਇਲਾ ਜਾਫਰੀ
  • ਬੀਬੀਸੀ ਪੱਤਰਕਾਰ, ਇਸਲਾਮਾਬਾਦ
ਕੁੜੀਆਂ
ਤਸਵੀਰ ਕੈਪਸ਼ਨ,

BBCShe ਮੁਹਿੰਮ ਤਹਿਤ ਬੀਬੀਸੀ ਦੀ ਟੀਮ ਪੂਰੇ ਭਾਰਤ ਵਿੱਚ ਘੁੰਮ ਕੇ ਕੁੜੀਆਂ ਨਾਲ ਮੁਲਾਕਾਤ ਕੀਤੀ

ਇਹ 18 ਸਾਲ ਲੰਬੀ ਯਾਤਰਾ ਦੀ ਗੱਲ ਹੈ, ਜਦੋਂ ਮੈਂ ਮੀਡੀਆ ਆਦਾਰੇ ਨਾਲ ਜੁੜੀ ਸੀ। ਤਕਰੀਬਨ ਇੱਕ ਸਾਲ ਵਿੱਚ ਹੀ ਮੈਂ ਲੋਕਾਂ ਨਾਲ ਤੱਕ ਪਹੁੰਚਣ ਲਈ ਕੋਈ ਹਜ਼ਾਰਾਂ ਮੀਲ ਲੰਬਾ ਸਫ਼ਰ ਕੀਤਾ ਹੋਣਾ ਤਾਂ ਜੋ ਉਨ੍ਹਾਂ ਦੀਆਂ ਕਹਾਣੀਆਂ ਦੱਸ ਸਕਾਂ।

ਪਰ ਅੱਜ ਜਿਸ ਮੁਕਾਮ 'ਤੇ ਖੜੀ ਹਾਂ, ਉਥੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ, ਉਹ ਕਿੰਨੀਆਂ ਖ਼ਾਸ ਔਰਤਾਂ ਸਨ, ਜਿਨ੍ਹਾਂ ਬਾਰੇ ਮੈਂ ਕੰਮ ਕੀਤਾ।

ਕਸ਼ਮੀਰ ਤੋਂ ਲੈ ਕੇ ਗਵਾਦਰ, ਵਜ਼ੀਰਿਸਤਾਨ ਤੋਂ ਲੈ ਕੇ ਰਾਜਨਪੁਰਾ ਦਰਜਨਾਂ ਗੀ ਅਜਿਹੀਆਂ ਔਰਤਾਂ ਮਿਲੀਆਂ ਜਿਨ੍ਹਾਂ ਮੇਰੇ ਲਈ ਆਪਣੇ ਦਿਲ ਅਤੇ ਘਰ ਦੇ ਦਰਵਾਜ਼ੇ ਖੋਲ੍ਹੇ।

ਮੈਂ ਉਨ੍ਹਾਂ ਨੂੰ ਸਥਾਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਦੇਖਿਆ ਹੈ, ਚਾਹੇ ਕੁਦਰਤੀ ਆਫ਼ਤ ਹੋਵੇ, ਅੱਤਵਾਦ ਹੋਵੇ, ਸਮਾਜਿਕ ਰੁਕਾਵਟਾਂ ਜਾਂ ਦੁਰਵਿਵਹਾਰ ਹੋਵੇ ਅਤੇ ਭਾਵੇਂ ਹਿੰਸਾ ਹੋਵੇ।

ਇਹ ਵੀ ਪੜ੍ਹੋ:

ਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਜੋ ਮੈਂ ਦੱਸਣਾ ਚਾਹੁੰਦੀ ਸੀ ਅਤੇ ਇਨ੍ਹਾਂ ਮੈਂ ਨੇਕ ਇਰਾਦਿਆਂ ਅਤੇ ਪੱਤਰਕਾਰ ਹੋਣ ਨਾਤੇ ਸਾਨੂੰ ਦਿੱਤੇ ਦਿਸ਼ਾ ਨਿਰਦੇਸਾਂ ਤਹਿਤ ਚੁਣਿਆ।

ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਾਸੜ ਮੋਨੋਲਾਗ ਵਾਂਗ ਹੈ।

ਵਿਭਿੰਨਤਾ ਅਤੇ ਲਿੰਗ ਸੰਤੁਲਨ ਨੂੰ ਬੀਬੀਸੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਹਮੇਸ਼ਾ ਹੀ ਦੁਨੀਆਂ ਭਰ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਵਿੱਚ ਨਜ਼ਰ ਆਉਂਦਾ ਹੈ।

ਹੁਣ, ਆਪਣੀਆਂ ਮਹਿਲਾ ਦਰਸ਼ਕਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸਦਕਾ ਬੀਬੀਸੀ ਪਾਕਿਸਤਾਨ ਵਿੱਚ ਇੱਕ ਸੀਰੀਜ਼ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਨੌਜਵਾਨ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਵੀਡੀਓ ਕੈਪਸ਼ਨ,

‘ਮੀਡੀਆ ’ਚ ਔਰਤਾਂ ਬਾਰੇ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ’

ਖ਼ਾਸ ਕਰ ਉਨ੍ਹਾਂ ਮੁੱਦਿਆਂ 'ਤੇ ਜਿਨ੍ਹਾਂ 'ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੀ ਨਜ਼ਰ ਤੋਂ ਵਧੇਰੇ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਹੈ।

ਇਹ 2 ਹਫਤਿਆਂ ਦੀ ਸੀਰੀਜ਼ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਪਾਕਿਸਤਾਨ ਵਿੱਚ ਇਸ ਸੀਰੀਜ਼ ਲਈ ਔਰਤਾਂ ਤੱਕ ਹੁੰਚਣ ਲਈ ਅਸੀਂ ਚਾਰ ਸ਼ਹਿਰਾਂ, ਲਾਹੌਰ, ਕੁਏਟਾ, ਲਰਕਨਾ ਅਤੇ ਅਬੋਟਾਬਾਦ ਵਿੱਚ ਸਫ਼ਰ ਕੀਤਾ।

ਯੂਨੀਵਰਸਿਟੀ ਅਤੇ ਸ਼ਹਿਰਾਂ ਦੀ ਚੋਣ ਕਰਨ ਵੇਲੇ ਸਾਡਾ ਮੰਤਵ ਸਾਰੇ ਪ੍ਰਾਂਤਾਂ ਅਤੇ ਵੱਖ-ਵੱਖ ਸਮਾਜਕ ਵਿਭਿੰਨਤਾਵਾਂ ਨੂੰ ਕਵਰ ਕਰਨਾ ਸੀ।

ਇਸ ਤੋਂ ਬੀਬੀਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਜਿਹੀ ਹੀ ਇੱਕ ਮੁਹਿੰਮ ਭਾਰਤ ਵਿੱਚ ਸ਼ੁਰੂ ਕੀਤੀ ਸੀ, ਜੋ ਬੀਬੀਸੀ ਦਿੱਲੀ ਦਫ਼ਤਰ ਵਿੱਚ ਵੂਮੈਨ ਅਫੇਅਰਜ਼ ਪੱਤਰਕਾਰ ਦਿਵਿਆ ਆਰਿਆ ਦੀ ਅਗਵਾਈ ਵਿੱਚ ਹੋਈ ਸੀ।

ਤਸਵੀਰ ਕੈਪਸ਼ਨ,

ਰਾਜਕੋਟ ਵਿੱਚ BBCShe ਦੀ ਸੀਰੀਜ਼ ਤਹਿਤ ਕੁੜੀਆਂ ਨਾਸ ਗੱਲਬਾਤ ਕਰਦੇ ਹੋਏ

ਇਹ ਸੀਰੀਜ਼ ਕਾਫੀ ਸਫ਼ਲ ਰਹੀ ਸੀ ਅਤੇ ਦਿਵਿਆ ਮੁਤਾਬਕ ਇਸ ਨਾਲ ਉਨ੍ਹਾਂ ਦਾ ਔਰਤਾਂ ਦੇ ਮੁੱਦਿਆਂ ਨੂੰ ਕਵਰ ਕਰਨ ਦਾ ਨਜ਼ਰੀਆ ਬਦਲ ਦਿੱਤਾ।

ਦਿਵਿਆ ਮੁਤਾਬਕ, "ਬੀਬੀਸੀ ਪ੍ਰੋਜੈਕਟ ਵਿੱਚ ਸ਼ਾਮਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਰਾਤਮਕ ਅਤੇ ਰਚਨਾਤਮਕ ਮਿਸਾਲਾਂ ਨੂੰ ਉਜਾਗਰ ਕਰਨਾ, ਬਦਲਾਅ ਨੂੰ ਹੋਰ ਪ੍ਰਭਾਵੀ ਬਣਾ ਸਕਦਾ ਹੈ ਅਤੇ ਮੀਡੀਆ ਨੇ ਅਜਿਹਾ ਨਹੀਂ ਕੀਤਾ।"

ਠੀਕ ਇਸ ਤਰ੍ਹਾਂ ਹੀ ਪਾਕਿਸਤਾਨ ਵਿੱਚ ਔਰਤਾਂ ਲਈ ਮੀਡੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਅਤੇ ਰੂੜਵਾਦੀ ਧਾਰਨਾਵਾਂ ਹਨ।

ਦਿਵਿਆ ਦਾ ਕਹਿਣਾ ਹੈ, "ਭਾਰਤ ਵਿੱਚ BBC She ਦੌਰਾਨ ਔਰਤਾਂ ਨੇ ਕਈ ਅਜਿਹੇ ਵਿਸ਼ੇ ਦਿੱਤੇ, ਜਿਨ੍ਹਾਂ 'ਤੇ ਉਹ ਚਾਹੁੰਦੀਆਂ ਸਨ ਕਿ ਮੀਡੀਆ ਕੰਮ ਕਰੇ। ਇਸ ਦੌਰਾਨ ਜਿਨਸੀ ਸ਼ੋਸ਼ਣ, ਵਿਤਕਰੇ ਤੇ ਲਿੰਗ ਮਤਭੇਦ ਦੇ ਨਾਲ ਉਹ ਚਾਹੁੰਦੇ ਸਨ ਕਿ ਔਰਤ ਉਦਮੀਆਂ ਅਤੇ ਜਿਨਸੀ ਸ਼ੋਸ਼ਣ ਦੀਆਂ ਪੀੜਤਾਂ ਬਾਰੇ ਵਧੇਰੇ ਰਿਪੋਰਟਾਂ ਕੀਤੀਆਂ ਜਾਣ।"

ਭਾਰਤ ਵਿੱਚ ਹੋਈ BBC She ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਸਰਹੱਦ ਪਾਰ ਵੀ ਅਜਿਹੀ ਹੀ ਇੱਕ ਸਫ਼ਲ ਸੀਰੀਜ਼ ਸ਼ੁਰੂ ਕੀਤੀ ਜਾਵੇ।

ਸਰਹੱਦ ਪਾਰ ਦੀਆਂ ਔਰਤਾਂ ਨੂੰ ਵੀ ਅਜਿਹਾ ਹੀ ਮੌਕਾ ਦਿੱਤਾ ਜਾਵੇ ਕਿ ਸਾਹਮਣੇ ਆਉਣ ਅਤੇ ਬੋਲਣ ਕਿ ਉਹ ਮੀਡੀਆ ਕੋਲੋਂ ਕਿਹੋ-ਜਿਹੀਆਂ ਖ਼ਬਰਾਂ ਚਾਹੁੰਦੀਆਂ ਹਨ।

ਵੀਡੀਓ ਕੈਪਸ਼ਨ,

#BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ

"BBC She" ਆਪਣੀ ਸਮੱਗਰੀ ਔਰਤਾਂ ਦੀ ਦਿਲਚਚਪੀ ਵਾਲੀ ਅਤੇ ਉਨ੍ਹਾਂ ਨਾਲ ਜੁੜੀ ਹੋਈ ਹੋਵਗੀ।

ਅਸੀਂ ਇਸ ਬਾਰੇ ਬੀਬੀਸੀ ਉਰਦੂ ਅਤੇ ਭਾਰਤੀ ਭਾਸ਼ਾਵਾਂ ਦੇ ਪਲੇਟਫਾਰਮ 'ਤੇਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ।

ਅਸੀਂ ਬੀਬੀਸੀ ਦੀਆਂ ਔਰਤਾ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਛੋਟੀ ਜਿਹੀ ਵੀਡੀਓ ਜਾਂ ਲਿਖਤੀ ਰੂਪ ਵਿੱਚ ਸਾਡੇ ਨਾਲ ਸਾਂਝੇ ਕਰਨ।

ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਚਾਰੇ ਸ਼ਹਿਰਾਂ ਤੋਂ ਫੇਸਬੁੱਕ ਲਾਈਵ ਵੀ ਕਰਾਂਗੇ।

ਇਸ ਦੌਰਾਨ ਜੋ ਸਾਡੇ ਨਾਲ ਯੂਨੀਵਰਸਿਟੀ ਵਿੱਚ ਨਹੀਂ ਜੁੜ ਸਕਦੇ ਉਹ ਬੀਬੀਸੀ ਉਰਦੂ ਦੇ ਫੇਸਬੁੱਕ ਪੇਜ ਜਾਂ ਹੈਸ਼ਟੈਗ #BBCShe ਟਵਿੱਟਰ 'ਤੇ ਆ ਸਕਦੇ ਹਨ।

ਵੀਡੀਓ ਕੈਪਸ਼ਨ,

#BBCShe: ਜੇ ਮਾਹਵਾਰੀ 'ਭਿੱਟ' ਹੈ ਤਾਂ ਇਸਦਾ 'ਜਸ਼ਨ' ਕਿਉਂ?

ਪ੍ਰੋਜੈਕਟ ਦੇ ਦੂਜੇ ਫੇਜ਼ ਵਿੱਚ ਪਹਿਲਾਂ ਫੇਜ਼ ਰਾਹੀਂ ਇਕੱਠੀ ਕੀਤੀ ਸਮੱਗਰੀ, ਖੇਤਰ ਦੀ ਬੀਬੀਸੀ ਟੀਮ ਸਲਾਹਾਂ ਅਤੇ ਫੂਡਬੈਕ ਮੁਤਾਬਕ ਸਮੱਗਰੀ ਤਿਆਰ ਕਰੇਗੀ।

ਇਸ ਦਾ ਮੁੱਖ ਮਕਸਦ ਸਾਡੀਆਂ ਮਹਿਲਾਂ ਦਰਸ਼ਕਾਂ ਨੂੰ ਸਸ਼ਕਤ ਬਣਾਉਣਾ ਹੈ, ਉਨ੍ਹਾਂ ਨੇ ਬਰੀਕੀ ਨਾਲ ਨੇੜਿਓਂ ਸੁਣਨਾ ਅਤੇ ਬਹਿਸ ਨੂੰ ਵਧਾਉਣਾ ਹੈ ਤਾਂ ਜੋ ਭਵਿੱਖ ਵਿੱਚ ਉਸ ਨੂੰ ਆਪਣੀ ਕਵਰੇਜ਼ ਵਿੱਚ ਦਰਸਾ ਸਕੀਏ।

ਅਸੀਂ ਬੀਬੀਸੀ ਵਿੱਚ ਔਰਤਾਂ ਦੇ ਨਜ਼ਰੀਏ ਨੂੰ ਵਧੇਰੇ ਜੋੜਨਾ ਚਾਹੁੰਦੇ ਹਾਏ ਅਤੇ "BBC She" ਇਸ ਬਾਰੇ ਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)