ਪਾਕਿਸਤਾਨ ਵਿੱਚ ਈਸਾਈਆਂ ਦਾ 'ਲਾਲ ਕੁਰਤੀ' ਨਾਲ ਕਨੈਕਸ਼ਨ

ਪਾਕਿਸਤਾਨ ਵਿੱਚ ਈਸਾਈ ਭਾਈਚਾਰਾ

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਪਾਕਿਸਤਾਨ ਵਿੱਚ ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦਾ 1.6 ਫੀਸਦ ਹਿੱਸਾ ਬਣਦੇ ਹਨ

ਬੀਤੇ ਕੁਝ ਸਾਲਾਂ ਵਿੱਚ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲੇ ਵਧੇ ਹਨ।

ਹਮਲੇ ਉਨ੍ਹਾਂ ਦੇ ਘਰ ਤੇ ਉਨ੍ਹਾਂ ਦੀਆਂ ਇਬਾਦਤ ਦੀਆਂ ਥਾਂਵਾਂ 'ਤੇ ਹੋ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਈਸ਼ ਨਿੰਦਾ ਨਾਲ ਜੁੜੇ ਹਨ।

ਕਈ ਮਾਮਲਿਆਂ ਦੇ ਨਾਲ ਸਿਆਸੀ ਹਿੱਤ ਵੀ ਜੁੜਦੇ ਹਨ। ਬੀਬੀਸੀ ਪੱਤਰਕਾਰ ਐੱਮ ਇਲਿਆਸ ਖ਼ਾਨ ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਅਤੇ ਉਨ੍ਹਾਂ 'ਤੇ ਹੋ ਰਹੇ ਹਮਲਿਆਂ ਦੇ ਕਾਰਨਾਂ ਬਾਰੇ ਦੱਸ ਰਹੇ ਹਨ।

ਪਾਕਿਸਤਾਨ ਵਿੱਚ ਕਿੰਨੇ ਈਸਾਈ ਭਾਈਚਾਰੇ ਦੇ ਲੋਕ ਹਨ?

ਪਾਕਿਸਤਾਨ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬਹੁਗਿਣਤੀ ਵਿੱਚ ਹਨ। ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕ ਪੂਰੀ ਆਬਾਦੀ ਦੇ 1.6 ਫੀਸਦ ਹਿੱਸਾ ਬਣਦੇ ਹਨ।

ਇਹ ਵੀ ਪੜ੍ਹੋ

ਕਰਾਚੀ ਵਿੱਚ ਈਸਾਈ ਭਾਈਚਾਰੇ ਦੀ ਵੱਡੀ ਆਬਾਦੀ ਹੈ ਅਤੇ ਲਾਹੌਰ ਤੇ ਫੈਸਲਾਬਾਦ ਵਿੱਚ ਵੀ ਈਸਾਈ ਵੱਡੇ ਗਿਣਤੀ ਵਿੱਚ ਹਨ।

ਪੰਜਾਬ ਵਿੱਚ ਵੀ ਈਸਾਈਆਂ ਦੇ ਕਈ ਪਿੰਡ ਹਨ। ਕੱਟੜਵਾਦ ਨਾਲ ਪ੍ਰਭਾਵਿਤ ਉੱਤਰ-ਪੱਛਮੀ ਖੈਬਰ ਪਖਤੂਨਵਾ ਸੂਬੇ ਵਿੱਚ, ਖਾਸ ਕਰਕੇ ਪੇਸ਼ਾਵਰ ਵਿੱਚ ਈਸਾਈਆਂ ਦੀ ਵੱਡੀ ਆਬਾਦੀ ਹੈ।

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ

ਵੰਡ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਵਿੱਚ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਸਨ। ਪਰ ਹੌਲੀ-ਹੌਲੀ ਅਸਹਿਨਸ਼ੀਲਤਾ ਵਧਦੀ ਗਈ ਅਤੇ ਸਮਾਜ ਵਿੱਚ ਇਸਲਾਮ ਦਾ ਦਬਦਬਾ ਕਾਫੀ ਵਧ ਗਿਆ।

ਪਹਿਲਾਂ ਘੱਟ ਗਿਣਤੀ ਭਾਈਚਾਰੇ ਇਨ੍ਹਾਂ ਸ਼ਹਿਰਾਂ ਦੀ ਕੁੱਲ ਆਬਾਦੀ ਦਾ 15 ਫੀਸਦ ਸਨ ਪਰ ਹੁਣ ਕੁੱਲ ਆਬਾਦੀ ਵਿੱਚ ਇਨ੍ਹਾਂ ਦਾ ਹਿੱਸਾ ਕੇਵਲ 4 ਫੀਸਦ ਰਹਿ ਗਿਆ ਹੈ।

ਕੀ ਇਨ੍ਹਾਂ ਦਾ ਕੋਈ ਦਬਦਬਾ ਹੈ?

ਪਾਕਿਸਤਾਨ ਦੇ ਈਸਾਈਆਂ ਦਾ ਵੱਡਾ ਹਿੱਸਾ ਉਨ੍ਹਾਂ ਹਿੰਦੂਆਂ ਤੋਂ ਬਣਦਾ ਹੈ ਜੋ ਬਰਤਾਨਵੀ ਰਾਜ ਵੇਲੇ ਜਾਤ-ਪਾਤ ਦੇ ਵਿਤਕਰੇ ਤੋਂ ਬਚਣ ਲਈ ਈਸਾਈ ਬਣ ਗਏ ਸਨ।

ਇਨ੍ਹਾਂ ਵਿੱਚ ਕਈ ਲੋਕ ਮਜ਼ਦੂਰੀ ਕਰਦੇ ਹਨ। ਪਾਕਿਸਤਾਨ ਦੇ ਹਰ ਛਾਉਣੀ ਵਾਲੇ ਸ਼ਹਿਰ ਵਿੱਚ ਇੱਕ ਇਲਾਕਾ ਹੁੰਦਾ ਹੈ ਜਿਸ ਨੂੰ ਲਾਲ ਕੁਰਤੀ ਕਿਹਾ ਜਾਂਦਾ ਹੈ। ਰਵਾਇਤੀ ਤੌਰ 'ਤੇ ਈਸਾਈ ਭਾਈਚਾਰੇ ਦੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ:

ਪਰ ਈਸਾਈ ਭਾਈਚਾਰਾ ਸਮਰਾਜ ਦੇ ਸਭ ਤੋਂ ਗਰੀਬ ਤਬਕੇ ਵਿੱਚੋਂ ਹੈ ਅਤੇ ਜ਼ਿਆਦਾਤਰ ਛੋਟੀਆਂ-ਮੋਟੀਆਂ ਦਿਹਾੜੀਆਂ ਕਰਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ

ਪੰਜਾਬ ਦੇ ਕਈ ਹਿੱਸਿਆਂ ਵਿੱਚ ਪੂਰੇ-ਪੂਰੇ ਪਿੰਡ ਈਸਾਈ ਭਾਈਚਾਰੇ ਦੇ ਹਨ ਅਤੇ ਉਹ ਲੋਕ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਖੇਤਾਂ ਵਿੱਚ ਵੀ ਦਿਹਾੜੀ 'ਤੇ ਕੰਮ ਕਰਦੇ ਹਨ।

ਹਾਲਾਂਕਿ ਈਸਾਈ ਭਾਈਚਾਰੇ ਦੇ ਕੁਝ ਲੋਕਾਂ ਦੇ ਮਾਲੀ ਹਾਲਾਤ ਕਾਫੀ ਚੰਗੇ ਹਨ। ਅਜਿਹੇ ਲੋਕ ਪੜ੍ਹੇ-ਲਿਖੇ ਹਨ ਅਤੇ ਕਰਾਚੀ ਵਿੱਚ ਰਹਿੰਦੇ ਹਨ। ਇਹ ਲੋਕ ਬਰਤਾਨਵੀ ਰਾਜ ਵੇਲੇ ਗੋਆ ਤੋਂ ਆਏ ਸਨ।

ਪਰ ਸਾਰਿਆਂ ਦੇ ਮਨਾਂ ਵਿੱਚ ਖੌਫ਼ ਦੀ ਭਾਵਨਾ ਹੈ। ਕਈ ਅਮੀਰ ਈਸਾਈ ਭਾਈਚਾਰੇ ਦੇ ਲੋਕ ਪਾਕਿਸਤਾਨ ਛੱਡ ਕੇ ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸਾਂ ਵੱਲ ਜਾ ਰਹੇ ਹਨ।

ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਵਿੱਚ ਅਸਹਿਨਸ਼ੀਲਤਾ ਬਰਦਾਸ਼ਤ ਤੋਂ ਬਾਹਰ ਹੈ।

ਈਸਾਈ ਭਾਈਚਾਰੇ ਤੇ ਕਿਉਂ ਹੁੰਦੇ ਹਨ ਹਮਲੇ?

ਮੁਸਲਮਾਨ ਤੇ ਈਸਾਈ ਭਾਈਚਾਰੇ ਦੇ ਲੋਕ ਕਾਫੀ ਸਮੇਂ ਤੋਂ ਪਿਆਰ ਨਾਲ ਰਹਿ ਰਹੇ ਹਨ। ਪਰ ਈਸ਼ ਨਿੰਦਾ ਦੇ ਇਲਜ਼ਾਮਾਂ ਕਾਰਨ ਭੀੜ ਵੱਲੋਂ ਈਸਾਈਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹਨ। ਇਸਲਾਮੀ ਅੱਤਵਾਦੀ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹਨ।

ਤਸਵੀਰ ਸਰੋਤ, Getty Images

ਹਾਲ ਵਿੱਚ ਹੋਏ ਹਮਲੇ

  • ਦਸੰਬਰ, 2017 ਵਿੱਚ ਕਵੇਟਾ ਦੀ ਇੱਕ ਚਰਚ 'ਤੇ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਜਦਕਿ 57 ਲੋਕ ਜ਼ਖਮੀ ਹੋਏ ਸਨ।
  • ਮਾਰਚ 2016 ਵਿੱਚ ਈਸਟਰ ਮਨਾਉਂਦੇ ਹੋਏ ਈਸਾਈਆਂ 'ਤੇ ਫਿਦਾਈਨ ਹਮਲਾ ਹੋਇਆ ਜਿਸ ਵਿੱਚ 70 ਲੋਕਾਂ ਦੀ ਮੌਤ ਹੋਈ ਸੀ ਜਦਕਿ 340 ਲੋਕ ਜ਼ਖਮੀ ਹੋਏ ਸਨ।
  • ਮਾਰਚ 2015 ਵਿੱਚ ਹੋਏ ਦੋਹਰੇ ਬੰਬ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋਈ ਸੀ ਜਦਕਿ 70 ਲੋਕ ਜ਼ਖਮੀ ਹੋਏ ਸਨ।
  • 2013 ਵਿੱਚ ਪੇਸ਼ਾਵਰ ਵਿੱਚ ਹੋਏ ਹਮਲੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਸੀ।
  • 2009 ਵਿੱਚ ਪੰਜਾਬ ਦੇ ਸ਼ਹਿਰ ਗੋਜਰਾ ਵਿੱਚ ਭੀੜ ਨੇ ਇੱਕ ਚਰਚ ਅਤੇ 40 ਘਰਾਂ ਨੂੰ ਅੱਗ ਲਾ ਦਿੱਤੀ ਸੀ। ਇਸ ਹਮਲੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ।
  • 2005 ਵਿੱਚ ਫੈਸਲਾਬਾਦ ਵਿੱਚ ਇੱਕ ਨਿਵਾਸੀ 'ਤੇ ਕੁਰਾਨ ਦੇ ਪੰਨੇ ਸਾੜਨ ਦੇ ਇਲਜ਼ਾਮਾਂ ਕਾਰਨ ਭੀੜ ਨੇ ਚਰਚ ਅਤੇ ਈਸਾਈਆਂ ਦੇ ਸਕੂਲ ਵਿੱਚ ਅੱਗ ਲਾ ਦਿੱਤੀ ਸੀ।

1990 ਦੇ ਦਹਾਕਿਆਂ ਤੋਂ ਈਸਾਈ ਭਾਈਚਾਰੇ ਦੇ ਲੋਕਾਂ ਤੇ ਕੁਰਾਨ ਅਤੇ ਪੈਗੰਬਰ ਮੁਹੰਮਦ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਜ਼ਿਆਤੀ ਦੁਸ਼ਮਣੀ ਮੁੱਖ ਕਾਰਨ ਹੈ।

ਕਈ ਮਾਮਲਿਆਂ ਵਿੱਚ ਹੇਠਲੀਆਂ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪਰ ਹਾਈ ਕੋਰਟ ਵਿੱਚ ਉਹ ਸਜ਼ਾਵਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਉਨ੍ਹਾਂ ਮਾਮਲਿਆਂ ਵਿੱਚ ਕੋਈ ਸਬੂਤ ਨਹੀਂ ਮਿਲਦੇ ਹਨ।

ਕਈ ਮਾਮਲਿਆਂ ਵਿੱਚ ਤਾਂ ਸਾਫ਼ ਪਤਾ ਲਗਦਾ ਹੈ ਕਿ ਆਪਣੇ ਮਾਲੀ ਫਾਇਦੇ ਲਈ ਈਸ਼ ਨਿੰਦਾ ਦੇ ਇਲਜ਼ਾਮ ਲਾਏ ਗਏ ਸਨ।

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ

2012 ਵਿੱਚ ਰਿਮਸਾ ਮਸੀਹ ਪਹਿਲੀ ਈਸਾਈ ਭਾਈਚਾਰੇ ਦੀ ਕੁੜੀ ਬਣੀ ਜਿਸ ਨੂੰ ਈਸ਼ ਨਿੰਦਾ ਦੇ ਮਾਮਲੇ ਵਿੱਚ ਬਰੀ ਕੀਤਾ ਗਿਆ ਸੀ। ਸੁਣਵਾਈ ਵਿੱਚ ਇਹ ਪਤਾ ਲੱਗਿਆ ਕਿ ਸਥਾਨਕ ਮੌਲਵੀ ਵੱਲੋਂ ਉਸ 'ਤੇ ਝੂਠੇ ਇਲਜ਼ਾਮ ਲਾਏ ਸਨ।

ਆਸੀਆ ਬੀਬੀ ਦਾ ਹਾਲ ਵਿੱਚ ਵਾਪਰਿਆ ਉਦਾਹਰਨ ਹੈ ਜਿਸ ਵਿੱਚ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਬਦਲ ਦਿੱਤਾ। 2010 ਵਿੱਚ ਪੰਜਾਬ ਦੇ ਇੱਕ ਪਿੰਡ ਵਿੱਚ ਆਸੀਆ ਦੀ ਕੁਝ ਮੁਸਲਮਾਨ ਔਰਤਾਂ ਨਾਲ ਕਹਾਸੁਣੀ ਹੋਈ ਅਤੇ ਬਾਅਦ ਵਿੱਚ ਉਸ 'ਤੇ ਈਸ਼ ਨਿੰਦਾ ਦਾ ਇਲਜ਼ਾਮ ਲਾ ਦਿੱਤਾ ਗਿਆ ਸੀ।

ਉਸ ਵੇਲੇ ਦੇ ਤਤਕਾਲੀ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਨੇ ਜਦੋਂ ਕਿਹਾ ਕਿ ਮਾਮਲੇ ਵਿੱਚ ਈਸ਼ ਨਿੰਦਾ ਦੇ ਕਾਨੂੰਨ ਦੀ ਗਲਤ ਵਰਤੋਂ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਅੰਗ ਰੱਖਿਅਕ ਮੁਮਤਾਜ਼ ਕਾਦਿਰ ਨੇ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ।

ਤਸਵੀਰ ਸਰੋਤ, Getty Images

ਕਾਦਿਰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਫਰਵਰੀ 2016 ਵਿੱਚ ਉਸ ਨੂੰ ਫਾਂਸੀ ਦਿੱਤੀ ਗਈ। ਇਸ ਸਜ਼ਾ ਖਿਲਾਫ ਕਈ ਮੁਜ਼ਾਹਰੇ ਹੋਏ।

2011 ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਅਤੇ ਈਸਾਈ ਭਾਈਚਾਰੇ ਦੇ ਆਗੂ ਸ਼ਾਹਬਾਜ਼ ਭੱਟੀ ਦਾ ਤਾਲਿਬਾਨ ਵੱਲੋਂ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਈਸ਼ ਨਿੰਦਾ ਕਾਨੂੰਨ ਦੇ ਖਿਲਾਫ ਬੋਲਿਆ ਸੀ।

ਕੋਈ ਹੋਰ ਕਾਰਨ?

ਕੁਝ ਹਿੰਸਾ ਦੀਆਂ ਘਟਨਾਵਾਂ ਸਿੱਧੀਆਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਕੀਤੀ ਜਾਰੀ ਜੰਗੀ ਕਾਰਵਾਈ ਦਾ ਨਤੀਜਾ ਹਨ ਅਤੇ ਇਨ੍ਹਾਂ ਪਿੱਛੇ ਸਿਆਸੀ ਮੰਸ਼ਾ ਹੈ।

2001 ਦੇ ਆਖਰੀ ਮਹੀਨਿਆਂ ਵਿੱਚ ਅਮਰੀਕਾ ਵੱਲੋਂ ਸ਼ੁਰੂ ਕੀਤੇ ਆਪ੍ਰੇਸ਼ਨ ਦੇ ਕੁਝ ਵਕਤ ਬਾਅਦ ਤਕਸ਼ੀਲਾ ਸ਼ਹਿਰ ਵਿੱਚ ਈਸਾਈਆਂ ਦੇ ਹਸਪਤਾਲ 'ਤੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੁਪਰੀਮ ਕੋਰਟ ਨੇ ਆਸੀਆ ਬੀਬੀ ਦੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ

ਦੋ ਮਹੀਨੇ ਬਾਅਦ ਇੱਕ ਬੰਦੂਕਧਾਰੀ ਨੇ ਈਸਾਈ ਭਾਈਚਾਰੇ ਦੀ ਇੱਕ ਜਥੇਬੰਦੀ ਦੇ 6 ਕਾਮਿਆਂ ਨੂੰ ਮਾਰ ਦਿੱਤਾ। ਅਜਿਹੀਆਂ ਘਟਨਾਵਾਂ ਸਾਲਾਂ ਤੋਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਹਿੰਦੂ ਅਤੇ ਈਸਾਈਆਂ 'ਤੇ ਹੋ ਰਹੇ ਹਮਲੇ ਇੱਕ ਅੱਤਵਾਦੀ ਪਲਾਨ ਦਾ ਹਿੱਸਾ ਹੋ ਸਕਦੇ ਹਨ। ਇਸ ਪਲਾਨ ਪਿੱਛੇ ਪੱਛਮ ਦੇਸਾਂ ਨੂੰ ਸਬਕ ਸਿਖਾਉਣਾ ਜਾਂ ਦੇਸ ਦੀ ਸਰਕਾਰ ਨੂੰ ਪੱਛਮ ਦੇਸਾਂ ਨਾਲ ਦੋਸਤੀ ਵਧਾਉਣ ਤੋਂ ਰੋਕਣ ਦੇ ਮਕਸਦ ਹੋ ਸਕਦੇ ਹਨ।

ਇਹ ਦੇਸ ਦੀ ਤਾਕਤਵਰ ਫੌਜ ਦੀ ਰਣਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ ਜੋ ਅਫਗਾਨਿਸਤਾਨ ਅਤੇ ਭਾਰਤ ਵਿੱਚ ਸਰਗਰਮ ਅੱਤਵਾਦੀਆਂ ਨੂੰ ਬਚਾਉਣ ਲਈ ਜਾਣੀ ਜਾਂਦੀ ਹੈ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)