ਪਾਕਿਸਤਾਨ ਦੇ ਹੁਕਮਰਾਨ ਮੱਕੇ ਵੱਲ ਹੀ ਕਟੋਰੇ ਲੈ ਕੇ ਕਿਉਂ ਜਾਂਦੇ ਨੇ - ਨਜ਼ਰੀਆ

  • ਮੁਹੰਮਦ ਹਨੀਫ਼
  • ਸੀਨੀਅਰ ਪੱਤਰਕਾਰ ਤੇ ਉੱਘੇ ਲੇਖਕ
ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਪਾਕਿਸਤਾਨ ਵਿੱਚ ਜਦੋਂ ਵੀ ਨਵੀਂ ਹਕੂਮਤ ਆਉਂਦੀ ਹੈ, ਤਾਂ ਪਹਿਲਾਂ ਆ ਕੇ ਇਹੀ ਸਿਆਪਾ ਪਾਉਂਦੀ ਹੈ ਕਿ ਖਜ਼ਾਨਾ ਖਾਲੀ ਹੈ, ਮੁਲਕ ਕੰਗਾਲ ਹੋਇਆ ਪਿਆ ਹੈ।

ਤੁਹਾਡੇ ਪਹਿਲੇ ਹੁਕਮਰਾਨ ਸਾਰਾ ਲੁੱਟ ਕੇ ਖਾ ਗਏ। ਇਮਰਾਨ ਖ਼ਾਨ ਦੀ ਵੀ ਨਹੀਂ ਹਕੂਮਤ ਨੇ ਆ ਕੇ ਇਹੀ ਰੌਲਾ ਪਾਇਆ, ਵਈ ਲੁੱਟੇ ਗਏ, ਮਰ ਗਏ। ਵਜ਼ੀਰ-ਏ- ਆਜ਼ਮ ਹਾਊਸ ਦੀਆਂ ਪੁਰਾਣੀਆਂ ਗੱਡੀਆਂ ਦੀਆਂ ਨੀਲਾਮੀਆਂ ਹੋਈਆਂ, ਸਰਕਾਰੀ ਦਾਅਵਤਾਂ ਅਤੇ ਖਾਬੇ ਮੁਕਾ ਦਿੱਤੇ ਗਏ।

ਵਜ਼ੀਰ-ਏ- ਆਜ਼ਮ ਹਾਊਸ ਵਿਚ ਕੁਝ ਮੱਝਾਂ ਸਨ, ਉਹ ਵੀ ਵੇਚ ਛੱਡੀਆਂ ਪਰ ਖਜ਼ਾਨਾ ਫਿਰ ਵੀ ਖਾਲੀ ਦਾ ਖਾਲੀ ਤੇ ਇਮਰਾਨ ਖ਼ਾਨ ਸਾਹਿਬ ਨੂੰ ਵੀ ਉਹੀ ਕਰਨਾ ਪਿਆ, ਜੋ ਪਹਿਲੇ ਹੁਕਮਰਾਨ ਕਰਦੇ ਆਏ ਹਨ। ਪਾਕਿਸਤਾਨ ਵਿੱਚ ਭਾਵੇਂ ਤੁਸੀਂ ਵੋਟ ਲੈ ਕੇ ਆਓ ਜਾਂ ਟੈਕ 'ਤੇ ਚੜ੍ਹ ਕੇ ਆਓ ਕਰਨਾ ਇਹੀ ਪੈਂਦਾ ਹੈ, ਵਈ ਜਹਾਜ਼ ਫੜੋ ਤੇ ਸਾਊਦੀ ਅਰਬ ਪਹੁੰਚੇ ਜਾਓ।

ਇਹ ਵੀ ਪੜ੍ਹੋ:

ਪਹਿਲੇ ਖਾਨਾਕਾਵਾ ਸ਼ਰੀਫ਼ ਵਿੱਚ ਸਜਦਾ ਕਰੋ, ਫਿਰ ਰੋਜ਼ੇ ਰਸੂਲ 'ਤੇ ਹਾਜ਼ਰੀ ਦਿਓ, ਫਿਰ ਜਾ ਕੇ ਸਾਊਦੀ ਬਾਦਸ਼ਾਹ ਦੇ ਪੈਰ ਫੜ ਲਵੋ ਤੇ ਕਹੋ ਮਾਈ-ਬਾਪ ਰਹਿਮ ਕਰੋ , ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਇਕੱਲੇ ਉਹ ਭਰਾ ਹਾਂ, ਜਿਨ੍ਹਾਂ ਕੋਲ ਐਟਮ ਬੰਬ ਹੈ ਪਰ ਸਾਡੇ ਡਾਲਰ ਮੁੱਕ ਗਏ ਨੇ, ਜ਼ਰਾ ਖੀਸਾ ਢਿੱਲਾ ਕਰੋ ਅਸੀਂ ਵੀ ਚਾਰ ਦਿਨ ਸੁੱਖ ਦਾ ਸਾਹ ਲੈ ਲਈਏ।

ਇਮਰਾਨ ਵੀ ਤੁਰੇ ਬਾਕੀ ਹੁਕਮਰਾਨਾਂ ਦੀ ਰਾਹ 'ਤੇ

ਇਮਰਾਨ ਖ਼ਾਨ ਸਾਹਿਬ ਨੂੰ ਵੀ ਇਹੀ ਕਰਨਾ ਪਿਆ। ਪਹਿਲਾਂ ਇੱਕ ਫੇਰਾ ਪਾਇਆ ਕੁਝ ਨਹੀਂ ਮਿਲਿਆ, ਫਿਰ ਸਾਊਦੀ ਅਰਬ ਨੇ ਆਪਣੇ ਇੱਕ ਸਾਫ਼ੀ ਨੂੰ ਤੁਰਕੀ ਵਿੱਚ ਆਪਣੀ ਅੰਬੈਸੀ ਵਿੱਚ ਕੋਹ ਛੱਡਿਆ।

ਕਹਿੰਦੇ ਨੇ ਵੀ ਸ਼ਾਇਦ ਟੋਟੋ-ਟੋਟੇ ਵੀ ਕਰ ਛੱਡੇ। ਸਾਊਦੀ ਅਰਬ ਨੂੰ ਦੁਨੀਆਂ ਵਿੱਚ ਹਰ ਪਾਸੇ ਖੱਲੇ ਪਏ ਤੇ ਖ਼ਾਨ ਸਾਹਿਬ ਮੁੜ ਸਾਊਦੀ ਅਰਬ ਅੱਪੜੇ ਤੇ ਇਸ ਵਾਰ ਕੋਈ 6 ਅਰਬ ਡਾਲਰ ਲੈ ਕੇ ਹੀ ਵਾਪਿਸ ਆਏ ਨੇ।

ਵੀਡੀਓ ਕੈਪਸ਼ਨ,

ਕਟੋਰਾ ਲੈ ਕੇ ਮੱਕੇ ਜਾਂਦੇ ਹੁਕਮਰਾਨਾ

ਸਿਆਣੇ ਲੋਕ ਅੱਜ ਤੱਕ ਉਨ੍ਹਾਂ ਨੂੰ ਮੁਬਾਕਬਾਦ ਦੇਈ ਜਾਂਦੇ ਨੇ। ਸਾਡੇ ਵੱਡੇ ਪੱਤਰਕਾਰ ਭਰਾ ਵੀ ਕਹਿੰਦੇ ਹਨ, ਸਾਊਦੀ ਅਰਬ ਨੇ ਜੋ ਤੁਰਕੀ ਵਿੱਚ ਕੀਤਾ ਉਹ ਸਰਾਸਰ ਗ਼ਲਤ ਹੈ। ਪਰ ਇਹ ਵੀ ਤਾਂ ਦੇਖੋ ਨਾ ਕਿ ਕੌਮ ਨੂੰ ਹਮੇਸ਼ਾ ਆਪਣਾ ਮੁਫ਼ਾਦ ਸੋਚਣਾ ਚਾਹੀਦਾ ਹੈ।

ਕੋਈ ਇਨ੍ਹਾਂ ਕੋਲੋ ਇਹ ਪੁੱਛੋ ਕਿ ਤੁਹਾਡੇ ਕੋਲ ਕਿੰਨੇ ਭਰਾ ਨੇ, ਜਿਹੜਾ ਕੌਮ ਦੇ ਫਾਇਦੇ ਲਈ ਟੋਟੇ-ਟੋਟੇ ਕਰਵਾਉਣ ਲਈ ਤਿਆਰ ਹੋ। ਸ਼ਾਇਦ ਸਾਡੇ ਭਰਾ ਸਹੀ ਕਹਿੰਦੇ ਹਨ।

ਸਾਊਦੀ ਅਰਬ ਸਾਡੀ ਮਜਬੂਰੀ ਹੈ। ਸਾਡੇ ਰੱਬ-ਪਾਕ ਦਾ ਘਰ ਵੀ ਉੱਥੇ ਤੇ ਸਾਡੇ ਰਸੂਲ ਦਾ ਰੋਜ਼ਾ ਵੀ ਉੱਥੇ ਤੇ ਹੁਣ ਕਈ ਅਰਸੇ ਤੋਂ ਸਾਡੇ ਪੁਰਾਣੇ ਸ਼ਾਹੂਕਾਰ ਵੀ ਉੱਥੇ ਨੇ।

ਪਾਕਿਸਤਾਨ ਹੁਕਮਰਾਨਾਂ ਨੂੰ ਆਪਣੇ ਦੁਆਰੇ ਆਉਂਦੇ ਵੇਖ ਕੇ ਅੱਲ੍ਹਾ ਵੀ ਸੋਚਦਾ ਹੋਵੇਗਾ ਕਿ ਪਤਾ ਨਹੀਂ ਇਹ ਮੇਰੇ ਇਬਾਦਤ ਕਰਨ ਆਏ ਹਨ ਜਾਂ ਕੋਈ ਹੋਰ ਕੰਮ ਪੈ ਗਿਆ ਹੈ।

ਮਦੀਨੇ ਵਾਲੀ ਸਰਕਾਰ ਵੀ ਸੋਚਦੀ ਹੋਵੇਗੀ ਕਿ ਇਹ ਗਾਉਂਦੇ ਤਾਂ ਇਹ ਨੇ ''ਕਿ ਭਰਦੋ ਝੋਲੀ ਮੇਰੀ'' ਪਰ ਪਤਾ ਨਹੀਂ ਮੇਰੇ ਕੋਲ ਡਾਲਰ ਨਹੀਂ ਮੰਗ ਰਹੇ।

ਤਸਵੀਰ ਸਰੋਤ, Getty Images

ਸੱਚੀ ਗੱਲ ਇਹ ਕਿ ਸਾਡੇ ਲੋਕਾਂ ਨੂੰ ਸਾਊਦੀ ਅਰਬ ਨਾਲ ਬਹੁਤ ਪਿਆਰ ਹੈ। ਹੱਜ ਅਤੇ ਉਮਰਾ ਲਈ ਜਾਂਦੇ ਨੇ ਤੇ ਕਹਿੰਦੇ ਨੇ ਕਿ ਅੱਲ੍ਹਾ ਨੇ ਉਨ੍ਹਾਂ 'ਤੇ ਕਿੰਨੀਆਂ ਰਹਿਮਤਾਂ ਕੀਤੀਆਂ ਨੇ।

ਉਨ੍ਹਾਂ ਦਾ ਨਜ਼ਾਮ ਕਿੰਨਾ ਜ਼ਬਰਦਸਤ ਬਣਾਇਆ ਏ ਜੇਕਰ ਅਸੀਂ ਵੀ ਉਨ੍ਹਾਂ ਵਰਗੀ ਅਰਬੀ ਬੋਲਣ ਲੱਗ ਜਾਈਏ ਤਾਂ ਸ਼ਾਇਦ ਅੱਲ੍ਹਾ ਸਾਡੇ 'ਤੇ ਵੀ ਰਹਿਮ ਕਰੇ। ਸ਼ਾਇਦ ਪਾਕਿਸਤਾਨ ਵਿੱਚ ਵੀ ਤੇਲ ਨਿਕਲਣ ਲੱਗ ਜਾਵੇ।

ਇਸੇ ਕਰਕੇ ਸਾਡੇ ਕਈ ਭਰਾਵਾਂ ਨੇ ਆਪਣੀਆਂ ਗੱਡੀਆਂ 'ਤੇ ਅਲਬਾਕਿਸਤਾਨ ਦੀਆਂ ਨੰਬਰ ਪਲੇਟਾਂ ਲਗਵਾਈਆਂ ਹੁੰਦੀਆਂ ਨੇ। ਉਨ੍ਹਾਂ ਗੱਡੀਆਂ ਵਿੱਚ ਪਾਉਣ ਲਈ ਪੈਟਰੋਲ ਸਾਨੂੰ ਸਾਊਦੀ ਅਰਬ ਤੋਂ ਉਧਾਰ ਹੀ ਲੈਣਾ ਪਵੇ।

ਇਮਰਾਨ ਸਾਹਿਬ ਦਾ ਵਜ਼ੀਰ-ਏ-ਆਜ਼ਮ ਬਣਨ ਤੋਂ ਪਹਿਲਾਂ ਨਾਅਰਾ ਸੀ ਕਿ ਮੈਂ ਉਧਾਰ ਕੋਈ ਨਹੀਂ ਲੈਣਾ। ਅਸੀਂ ਗ਼ੈਰਤਮੰਦ ਲੋਕ ਹਾਂ, ਫ਼ਕੀਰ ਨਹੀਂ ਕਿ ਹਰ ਕਿਸੇ ਦੇ ਸਾਹਮਣੇ ਝੋਲੀ ਫੈਲਾਈ ਜਾਈਏ।

ਇਹ ਵੀ ਪੜ੍ਹੋ:

ਕਹਿੰਦੇ ਸਨ ਕਿ ਮੈਂ ਤੁਹਾਡੇ ਖਜ਼ਾਨੇ 'ਤੇ ਚੌਕੀਦਾਰ ਬਣ ਕੇ ਖਲੋਵਾਂਗਾ, ਨਾ ਖਾਵਾਂਗਾ ਤੇ ਨਾ ਹੀ ਕਿਸੇ ਨੂੰ ਖਾਣ ਦਿਆਂਗਾ। ਕੌਮੀ ਸਾਡੀ ਵੀ ਅਜਿਹੀ ਹੈ ਕਿ ਚੁਣਿਆ ਉਨ੍ਹਾਂ ਨੇ ਆਪਣੇ ਵੱਲੋਂ ਚੌਕੀਦਾਰ ਹੈ ਤੇ ਉਸ ਨੂੰ ਫ਼ਕੀਰਾਂ ਵਾਲੇ ਕੰਮ 'ਤੇ ਲਾ ਛੱਡਿਆ ਏ।

ਖ਼ਾਨ ਸਾਹਿਬ ਨੇ ਇੱਕ ਵਾਰ ਇਹ ਵੀ ਆਖਿਆ ਸੀ ਕਿ ਮੈਨੂੰ ਜੇਕਰ ਆਈਮੈਐਫ ਕੋਲੋਂ ਕਰਜ਼ਾ ਲੈਣਾ ਜਾਣਾ ਪਿਆ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ।

ਅੱਲ੍ਹਾ ਖ਼ਾਨ ਸਾਹਿਬ ਦੀ ਉਮਰ ਲੰਮੀ ਕਰੇ। ਕੌਮ ਨੂੰ ਉਨ੍ਹਾਂ ਦੀ ਬੜੀ ਲੋੜ ਹੈ। ਕੌਮਾ ਕਰਜ਼ੇ ਲੈਂਦੀਆ ਰਹਿੰਦੀਆਂ ਨੇ ਤੇ ਜੇ ਸਾਨੂੰ ਲੋੜ ਪੈ ਗਈ ਹੈ ਤਾਂ ਆਰਾਮ ਨਾਲ ਫੜ ਲਵੋ ਪਰ ਨਾਲ-ਨਾਲ ਕੁਝ ਤਵੱਜੋ ਚੌਕੀਦਾਰੀ 'ਤੇ ਵੀ ਦਿਓ। ਨਹੀਂ ਤਾਂ ਬਾਕੀ ਸਾਰਾ ਸਮਾਂ 'ਭਰ ਦਿਓ ਝੋਲੀ' ਗਾਉਂਦੇ ਹੀ ਲੰਘ ਜਾਣਾ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)