ਔਰਤਾਂ ਪ੍ਰਤੀ ਰਵੱਈਏ ਖਿਲਾਫ਼ ਗੂਗਲ ਮੁਲਾਜ਼ਮਾਂ ਦਾ ਵਾਕਆਊਟ

sunder pichai, google Image copyright Getty Images
ਫੋਟੋ ਕੈਪਸ਼ਨ ਸੁੰਦਰ ਪਿਚਈ ਨੇ ਕਿਹਾ ਕਿ ਮੁਲਾਜ਼ਮਾਂ ਦਾ ਪੂਰਾ ਫੀਡਬੈਕ ਲੈ ਰਹੇ ਹਾਂ ਤਾਂ ਕਿ ਉਨ੍ਹਾਂ ਦੇ ਆਈਡੀਆ ਨੂੰ ਲਾਗੂ ਕੀਤਾ ਜਾ ਸਕੇ

ਦੁਨੀਆਂ ਭਰ ਦੇ ਗੂਗਲ ਦਫ਼ਤਰਾਂ ਦੇ ਮੁਲਾਜ਼ਮ ਵੱਖਰੇ ਤਰ੍ਹਾਂ ਵਾਕਆਊਟ ਕਰ ਰਹੇ ਹਨ। ਇਹ ਵਾਕਆਊਟ ਕੰਪਨੀ ਦੇ ਔਰਤ ਮੁਲਾਜ਼ਮਾਂ ਪ੍ਰਤੀ ਰਵੱਈਏ ਦੇ ਵਿਰੋਧ ਵਿੱਚ ਕੀਤਾ ਹੈ।

ਮੁਲਾਜ਼ਮਾਂ ਦੀ ਮੰਗ ਹੈ ਕਿ ਜਿਸ ਤਰੀਕੇ ਨਾਲ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਕੰਪਨੀ ਸੁਲਝਾਉਂਦੀ ਹੈ ਉਸ ਵਿੱਚ ਬਦਲਾਅ ਕੀਤਾ ਜਾਵੇ। ਜਿਸ ਵਿੱਚ ਜ਼ਬਰੀ ਸਮਝੌਤੇ ਨੂੰ ਖਤਮ ਕਰਨਾ ਸ਼ਾਮਿਲ ਹੈ। ਇਹ ਇੱਕ ਕਦਮ ਜਿਸ ਨਾਲ ਪੀੜਤ ਲਈ ਮੁਕੱਦਮਾ ਚਲਾਉਣਾ ਸੰਭਵ ਹੋ ਸਕੇਗਾ।

ਗੂਗਲ ਦੇ ਚੀਫ਼ ਕਾਰਜਕਾਰੀ ਸੁੰਦਰ ਪਿਚਾਈ ਨੇ ਸਟਾਫ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਕਾਰਵਾਈ ਦਾ ਸਮਰਥਨ ਕਰਦੇ ਹਨ।

ਇਹ ਵੀ ਪੜ੍ਹੋ:

ਸਾਰੇ ਮੁਲਾਜ਼ਮਾਂ ਨੂੰ ਲਿਖੇ ਇੱਕ ਈ-ਮੇਲ ਵਿੱਚ ਉਨ੍ਹਾਂ ਲਿਖਿਆ, "ਮੈਂ ਸਮਝ ਸਕਦਾ ਹਾਂ ਕਿ ਤੁਸੀਂ ਸਾਰੇ ਨਾਰਾਜ਼ ਅਤੇ ਗੁੱਸਾ ਕਿਉਂ ਹੋ। ਮੈਂ ਵੀ ਇਸ ਨੂੰ ਸਮਝਦਾ ਹਾਂ ਅਤੇ ਮੈਂ ਇਸ ਮਾਮਲੇ ਦੇ ਹੱਲ ਲਈ ਪੂਰੀ ਤਰ੍ਹਾਂ ਬਾਜ਼ਿੱਦ ਹਾਂ ਜੋ ਕਿ ਸਮਾਜ ਵਿੱਚ ਕਈ ਸਾਲਾਂ ਤੋਂ ਮੌਜੂਦ ਹੈ...ਅਤੇ ਇੱਥੇ ਗੂਗਲ ਵਿੱਚ ਵੀ ਹੈ।"

ਵਾਕਆਊਟ ਦਾ ਕਾਰਨ

ਪਿਛਲੇ ਹਫ਼ਲੇ ਇੱਕ ਹਾਈ ਪ੍ਰੋਫਾਈਲ ਐਗਜ਼ੈਕਟਿਵ ਨੂੰ ਨੌਕਰੀ ਤੋਂ ਕੱਢਣ ਤੋਂ ਬਾਅਦ 90 ਮਿਲੀਅਨ ਡਾਲਰ ਦਿੱਤੇ ਗਏ, ਹਾਲਾਂਕਿ ਗੂਗਲ ਨੇ ਮੰਨਿਆ ਸੀ ਕਿ ਉਸ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ 'ਭਰੋਸੇਯੋਗ' ਸਨ।

ਐਂਡੀ ਰੂਬਿਨ ਨੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਹ ਮੋਬਾਈਲ ਓਪਰੇਟਿੰਗ ਸਿਸਟਮ ਦੇ 'ਕ੍ਰੀਏਟਰ' ਵਜੋਂ ਜਾਂਦੇ ਹਨ।

ਇਸ ਮੰਗਲਵਾਰ ਇੱਕ ਹੋਰ ਕਾਰਜਾਕਾਰੀ ਨੇ ਕੰਪਨੀ ਦੀ ਐਕਸ ਰਿਸਰਚ ਲੈਬ ਵਿੱਚੋਂ ਅਸਤੀਫਾ ਦੇ ਦਿੱਤਾ ਸੀ।

Image copyright Walkout organisers
ਫੋਟੋ ਕੈਪਸ਼ਨ ਹਰੇਕ ਦਫਤਰ ਵਿੱਚ ਵਾਕਆਊਟ ਦਾ ਸਮਾਂ 11 ਵਜੇ ਤੈਅ ਕੀਤਾ ਗਿਆ ਤੇ ਪਹਿਲਾ ਵਾਕਆਊਟ ਸਿੰਗਾਪੁਰ ਦਫਤਰ ਵਿੱਚ ਹੋਇਆ

ਰਿਚਰਡ ਡਿਵੌਲ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਇੰਟਰਵਿਊ ਦੇਣ ਆਈ ਇੱਕ ਔਰਤ ਨਾਲ ਸਰੀਰਕ ਸ਼ੋਸ਼ਣ ਕੀਤਾ ਸੀ।

ਹਾਲਾਂਕਿ ਡਿਵੌਲ ਨੇ ਇਸਤੀਫੇ ਤੋਂ ਬਾਅਦ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ ਪਰ ਇਸ ਪੁਰਾਣੀ ਘਟਨਾ ਨੂੰ 'ਗਲਤ ਸਮਝ ਲਿਆ ਗਿਆ' ਕਰਾਰ ਦਿੱਤਾ ਹੈ।

ਸੁੰਦਰ ਪਿਚਾਈ ਨੇ ਦੱਸਿਆ ਕਿ ਸਰੀਰਕ ਸ਼ੋਸਣ ਦੇ ਇਲਜ਼ਾਮ ਹੇਠ 48 ਮੁਲਾਜ਼ਮਾਂ ਨੂੰ ਬਿਨਾਂ ਕੋਈ ਪੈਸਾ ਦਿੱਤੇ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਨਿਆ ਕਿ ਨਿਊ ਯਾਰਕ ਟਾਈਮਜ਼ ਵਿੱਚ ਛਪੀ ਰਿਪੋਰਟ 'ਸਮਝਣੀ ਔਖੀ' ਸੀ।

ਮੁਲਾਜ਼ਮ ਕੀ ਚਾਹੁੰਦੇ ਹਨ?

ਵੀਰਵਾਰ ਨੂੰ ਸ਼ਾਮਿਲ ਹੋਏ ਵਾਕਆਊਟ ਮੁਤਾਬਕ ਸਾਰੇ ਮੁਲਾਜ਼ਮ ਆਪਣੇ ਡੈਸਕ ਉੱਤੇ ਇੱਕ ਨੋਟ ਛੱਡਣਗੇ।

"ਮੈਂ ਆਪਣੇ ਡੈਸਕ 'ਤੇ ਨਹੀਂ ਹਾਂ ਕਿਉਂਕਿ ਮੈਂ ਬਾਕੀ ਗੂਗਲਰਜ਼ ਅਤੇ ਠੇਕੇਦਾਰਾਂ ਦੇ ਨਾਲ ਸਰੀਰਕ ਸ਼ੋਸ਼ਣ, ਮਾੜੇ ਵਤੀਰੇ, ਪਾਰਦਰਸ਼ਿਤਾ ਦੀ ਕਮੀ ਅਤੇ ਦਫਤਰ ਵਿੱਚ ਅਜਿਹਾ ਮਾਹੌਲ ਜੋ ਸਭ ਲਈ ਕੰਮ ਕਰਨ ਲਾਇਕ ਨਹੀਂ ਹੈ, ਦੇ ਖਿਲਾਫ਼ ਵਿਰੋਧ ਕਰ ਰਿਹਾ ਹਾਂ।"

ਉਨ੍ਹਾਂ ਗੂਗਲ ਮੈਨੇਜਮੈਂਟ ਨੂੰ ਆਪਣੀਆਂ ਮੰਗਾਂ ਲਿਖੀਆਂ ਹਨ:

1.ਮੌਜੂਦਾ ਅਤੇ ਭਵਿੱਖ ਵਿੱਚ ਹੋਣ ਵਾਲੇ ਮੁਲਾਜ਼ਮਾਂ ਖਿਲਾਫ਼ ਸਰੀਰਕ ਸ਼ੋਸ਼ਣ ਜਾਂ ਭੇਦਭਾਵ ਦੇ ਮਾਮਲਿਆਂ ਵਿੱਚ ਜਬਰੀ ਸਮਝੌਤੇ ਨੂੰ ਖਤਮ ਕਰਨਾ

2.ਤਨਖਾਹ ਅਤੇ ਮੌਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਖਤਮ ਕਰਨ ਦੀ ਵਚਨਬੱਧਤਾ

3.ਜਨਤਕ ਤੌਰ 'ਤੇ ਸਾਹਮਣੇ ਆਏ ਮਾਮਲੇ ਵਿੱਚ ਪਾਰਦਰਸ਼ਿਤਾ ਰਿਪੋਰਟ

4.ਸਰੀਰਕ ਸ਼ੋਸ਼ਣ ਦੇ ਮਾਮਲਿਆਂ ਲਈ ਇੱਕ ਸਪਸ਼ਟ, ਯੂਨੀਫਾਰਮ, ਪ੍ਰਕਿਰਿਆ ਹੋਵੇ ਜੋ ਕਿ ਸੁਰੱਖਿਅਤ ਅਤੇ ਗੁਪਤ ਰੱਖੀ ਜਾਵੇ,

5.ਚੀਫ਼ ਡਾਇਵਰਸਿਟੀ ਅਫਸਰ ਸਿੱਥੇ ਸੀਈਓ ਨੂੰ ਜਵਾਬਦੇਹ ਹੋਵੇ ਅਤੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਸਿੱਧਾ ਸਿਫਾਰਿਸ਼ਾਂ ਭੇਜੇ।

6.ਬੋਰਡ ਨੂੰ ਵਿੱਚ ਨੁਮਾਇੰਦਗੀ ਲਈ ਇੱਕ ਮੁਲਾਜ਼ਮ ਦੀ ਨਿਯੁਕਤੀ

7.ਜਬਰੀ ਸਮਝੌਤੇ ਜਿਸ ਦਾ ਜ਼ਿਕਰ ਸਿਲੀਕੌਨ ਵੈਲੀ ਦੇ ਮੁਲਜ਼ਾਮਾਂ ਦੇ ਕਾਨਟਰੈਕਟ ਦਾ ਹਿੱਸਾ ਹੈ, ਅਜਿਹੇ ਮਾਮਲਿਆਂ ਨੂੰ ਅਦਾਲਤ ਦੀ ਥਾਂ ਅੰਦਰੂਨੀ ਹੱਲ ਕਰਨਾ।

ਅਲੋਚਕਾਂ ਦਾ ਮੰਨਣਾ ਹੈ ਕਿ ਸਮਝੌਤੇ (ਆਰਬੀਟਰੇਸ਼ਨ) ਦੀ ਵਰਤੋਂ ਕੰਪਨੀ ਦੀ ਸਾਖ ਅਤੇ ਮੁਲਜ਼ਮ ਦੀ ਪਛਾਣ ਗੁਪਤ ਰਖਣ ਲਈ ਤਾਂ ਕੀਤੀ ਹੀ ਜਾਂਦੀ ਹੈ ਸਗੋਂ ਪੀੜਤ ਨੂੰ ਚੁੱਪ ਕਰਵਾਉਣ ਲਈ ਵੀ ਹੁੰਦੀ ਹੈ ਜੋ ਕਿ ਫੈਸਲੇ ਦੇ ਵਿਰੋਧ ਵਿੱਚ ਅਗਲੀ ਕਾਰਵਾਈ ਕਰਨ ਵਿੱਚ ਅਸਮਰਥ ਹਨ।

Image copyright Walkout organisers
ਫੋਟੋ ਕੈਪਸ਼ਨ ਗੂਗਲ ਦੇ ਮੁਲਾਜ਼ਮ ਡੈਸਕ ਉੱਤੇ ਨੋਟ ਛੱਡ ਕੇ ਵਾਕਆਊਟ ਕਰ ਰਹੇ ਹਨ

ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਸੁੰਦਰ ਪਿਚਾਈ ਨੇ ਕਿਹਾ, "ਮੁਲਾਜ਼ਮਾਂ ਨੇ ਉਸਾਰੂ ਆਈਡੀਆ ਦਿੱਤੇ ਹਨ ਕਿ ਕਿਵੇਂ ਅਸੀਂ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰ ਸਕਦੇ ਹਾਂ।"

"ਅਸੀਂ ਉਨ੍ਹਾਂ ਦਾ ਪੂਰਾ ਫੀਡਬੈਕ ਲੈ ਰਹੇ ਹਾਂ ਤਾਂ ਕਿ ਇਨ੍ਹਾਂ ਆਈਡੀਆ ਨੂੰ ਲਾਗੂ ਕੀਤਾ ਜਾ ਸਕੇ।"

ਸੈਨ ਫਰੈਂਸਿਸਕੋ ਆਧਾਰਿਤ ਗਰੁੱਪ ਟੈੱਕ ਵਰਕਰਜ਼ ਕੋਲੀਸ਼ਨ ਦਾ ਕਹਿਣਾ ਹੈ ਕਿ ਇਹ ਅਜਿਹਾ ਮਸਲਾ ਹੈ ਜੋ ਕਿ ਕਈ ਤਕਨੀਕੀ ਕੰਪਨੀਆਂ ਨੂੰ ਸੁਲਝਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਗਰੁੱਪ ਦੇ ਇੱਕ ਬੁਲਾਰੇ ਨੇ ਕਿਹਾ "ਅਸੀਂ ਗੂਗਲ ਵਰਕਰਾਂ ਦੇ ਨਾਲ ਖੜ੍ਹੇ ਹਾਂ। ਇਹ ਸਪਸ਼ਟ ਹੈ ਕਿ ਕਾਰਜਾਰੀ ਸਾਡੇ ਨਾਲ ਅਜਿਹਾ ਨਹੀਂ ਕਰਨਗੇ। ਇਸ ਲਈ ਅਸੀਂ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਰਹੇ ਹਾਂ"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)