ਹਿਟਲਰ ਤੇ ਨਾਬਾਲਗ ਯਹੂਦੀ ਕੁੜੀ ਦੀ ਦੋਸਤੀ ਦੀ ਕਹਾਣੀ

ਹਿਟਲਰ

ਤਸਵੀਰ ਸਰੋਤ, ALEXANDER HISTORICAL AUCTIONS

ਤਸਵੀਰ ਕੈਪਸ਼ਨ,

20 ਅਪ੍ਰੈਲ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਹਿਟਲਰ ਦੀ ਇਸ ਕੁੜੀ ਨਾਲ ਮੁਲਾਕਾਤ ਹੋਈ।

ਪਹਿਲੀ ਨਜ਼ਰ ਵਿੱਚ ਇੱਕ ਬੱਚੀ ਨੂੰ ਗਲੇ ਲਗਾਉਂਦਿਆਂ ਇਸ ਵਿਅਕਤੀ ਦੀ ਇਹ ਤਸਵੀਰ ਬੇਹੱਦ ਪਿਆਰੀ ਜਿਹੀ ਲਗਦੀ ਹੈ।

ਪਰ 1933 ਵਿੱਚ ਲਈ ਗਈ ਇਸ ਤਸਵਰੀ ਦੇ ਪਿੱਛੇ ਦੀ ਕਹਾਣੀ ਥੋੜ੍ਹੀ ਗੁੰਝਲਦਾਰ ਹੈ। ਤਸਵੀਰ ਵਿੱਚ ਦਿੱਖ ਰਹੇ ਲੋਕ ਹਨ, ਜਰਮਨ ਨੇਤਾ ਅਤੇ 60 ਲੱਖ ਯਹੂਦੀਆਂ ਦੀ ਮੌਤ ਦਾ ਜ਼ਿੰਮੇਵਾਰ ਐਡੌਲਫ ਹਿਟਲਰ ਅਤੇ ਯਹੂਦੀ ਮੂਲ ਦੀ ਇੱਕ ਕੁੜੀ ਰੋਜ਼ਾ ਬਨਾਇਲ ਨਿਨਾਓ।

ਸੀਨੀਅਰ ਨਾਜ਼ੀ ਅਧਿਕਾਰੀਆਂ ਦੇ ਦਖ਼ਲ ਤੱਕ ਹਿਟਲਰ ਨੇ ਇਸ ਕੁੜੀ ਨਾਲ ਕਈ ਸਾਲ ਤੱਕ ਦੋਸਤੀ ਕਾਇਮ ਰੱਖੀ ਪਰ ਬਾਅਦ 'ਚ ਸਭ ਖ਼ਤਮ ਹੋ ਗਿਆ।

ਮੈਰੀਲੈਂਡ ਸਥਿਤ ਅਲੈਗਜ਼ੈਂਡਰ ਹਿਸਟੌਰੀਕਲ ਓਕਸ਼ਨ ਏਜੰਸੀ ਮੁਤਾਬਕ ਹੈਨਰਿਕ ਹਾਫਮੈਨ ਨੇ ਇਸ ਤਸਵੀਰ ਨੂੰ ਖਿੱਚਿਆ ਸੀ।

ਇਹ ਵੀ ਪੜ੍ਹੋ-

ਤਸਵੀਰ ਸਰੋਤ, ALEXANDER HISTORICAL AUCTIONS

ਤਸਵੀਰ ਕੈਪਸ਼ਨ,

ਮੈਰੀਲੈਂਡ ਸਥਿਤ ਅਲੈਗਜ਼ੈਂਡਰ ਹਿਸਟੌਰੀਕਲ ਓਕਸ਼ਨ ਏਜੰਸੀ ਮੁਤਾਬਕ ਹੈਨਰਿਕ ਹਾਫਮੈਨ ਨੇ ਇਸ ਤਸਵੀਰ ਨੂੰ ਖਿੱਚਿਆ ਸੀ।

ਇਸ ਤਸਵੀਰ ਦੀ ਬੀਤੇ ਮੰਗਲਵਾਰ ਅਮਰੀਕਾ ਵਿੱਚ 11,520 ਡਾਲਰਾਂ ਯਾਨਿ ਕਿ 8.2 ਲੱਖ ਰੁਪਏ 'ਚ ਨਿਲਾਮੀ ਹੋਈ ਹੈ।

ਨਿਲਾਮੀ ਕਰਨ ਵਾਲੇ ਬਿਲ ਪੈਨਾਗੋਪੁਲਸ ਨੇ ਬਰਤਾਨਵੀ ਸਮਾਚਾਰ ਪੱਤਰ ਡੇਲੀ ਮੇਲ ਨੂੰ ਕਿਹਾ, "ਇਸ ਦਸਤਖ਼ਤ ਹੋਈ ਤਸਵੀਰ ਨੂੰ ਪਹਿਲਾਂ ਕਿਸੇ ਨੇ ਨਹੀਂ ਦੇਖਿਆ।"

ਇਸ ਤਸਵੀਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਤਸਵੀਰ ਵਿੱਚ ਬੱਚੀ ਅਤੇ ਹਿਟਲਰ ਵਿਚਾਲੇ ਰਿਸ਼ਤਾ ਅਸਲੀ ਲੱਗ ਰਿਹਾ ਹੈ। ਬਿਲ ਕਹਿੰਦੇ ਹਨ, "ਹਿਟਲਰ ਅਕਸਰ ਬੱਚਿਆਂ ਨਾਲ ਪ੍ਰਚਾਰ ਦੇ ਮਕਸਦ ਨਾਲ ਤਸਵੀਰਾਂ ਖਿਚਵਾਉਂਦਾ ਸੀ।"

ਹਿਟਲਰ ਦਾ ਪਿਆਰ

20 ਅਪ੍ਰੈਲ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਹਿਟਲਰ ਦੀ ਇਸ ਕੁੜੀ ਨਾਲ ਮੁਲਾਕਾਤ ਹੋਈ।

ਓਕਸ਼ਨ ਵੈਬਸਾਈਟ ਦੇ ਮੁਤਾਬਕ ਰੋਜ਼ਾ ਅਤੇ ਉਨ੍ਹਾਂ ਦੀ ਮਾਂ ਕੈਰੋਲਿਨ 1933 ਵਿੱਚ ਬੱਚੀ ਦੇ ਜਨਮ ਦਿਨ ਵਾਲੇ ਦਿਨ ਆਲਪਸ ਸਥਿਤ ਹਿਟਲਰ ਦੇ ਘਰ 'ਬਰਗੋਫ਼' ਦੇ ਬਾਹਰ ਇਕੱਠੀ ਹੋਈ ਭੀੜ ਵਿੱਚ ਸ਼ਾਮਿਲ ਸਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਹਿਟਲਰ ਨੂੰ ਪਤਾ ਲੱਗਾ ਕਿ ਅੱਜ ਰੋਜ਼ਾ ਦਾ ਵੀ ਜਨਮ ਦਿਨ ਹੈ ਤਾਂ ਹਿਟਲਰ ਨੇ ਰੋਜ਼ਾ ਅਤੇ ਉਨ੍ਹਾਂ ਦੀ ਮਾਂ ਕੈਰੋਲੀਨ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ, ਜਿੱਥੇ ਇਹ ਤਸਵੀਰਾਂ ਖਿੱਚੀਆਂ ਗਈਆਂ।

ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕੈਰੋਲੀਨ ਦੀ ਮਾਂ ਯਹੂਦੀ ਸੀ ਪਰ ਇਸ ਨਾਲ ਹਿਟਲਰ ਅਤੇ ਰੋਜ਼ਾ ਦੀ ਦੋਸਤੀ 'ਤੇ ਕੋਈ ਫਰਕ ਨਹੀਂ ਪਿਆ।

ਬਲਕਿ, ਹਿਟਲਰ ਨੇ ਹੀ ਇਹ ਤਸਵੀਰਾਂ ਆਪਣੇ ਦਸਤਖ਼ਤਾਂ ਨਾਲ ਰੋਜ਼ਾ ਨੂੰ ਭੇਜੀਆਂ ਸਨ।

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1935 ਅਤੇ 1938 ਵਿਚਾਲੇ ਰੋਜ਼ਾ ਨੇ ਹਿਟਲਰ ਅਤੇ ਉਨ੍ਹਾਂ ਦੇ ਕਰੀਬੀ ਹਿਲਹੇਮ ਬ੍ਰਕਨਰ ਨੂੰ ਘੱਟੋ-ਘੱਟ 17 ਵਾਰ ਪੱਤਰ ਲਿਖੇ

ਉਨ੍ਹਾਂ ਨੇ ਲਿਖਿਆ ਸੀ, "ਪਿਆਰੀ ਰੋਜ਼ਾ ਨਿਨਾਓ, ਐਡੌਲਫ ਹਿਟਲਰ, ਮਿਊਨਿਖ, 16 ਜੂਨ, 1993।"

ਅਜਿਹਾ ਲਗਦਾ ਹੈ ਕਿ ਰੋਜ਼ਾ ਨੇ ਬਾਅਦ ਵਿੱਚ ਤਸਵੀਰ 'ਚ ਆਪਣੀ ਸਟੈਂਪ ਲਗਾਈ, ਕਾਲੇ ਅਤੇ ਚਿੱਟੇ ਰੰਗ ਦੇ ਫੁੱਲ ਬਣਾਏ।

1935 ਅਤੇ 1938 ਵਿਚਾਲੇ ਰੋਜ਼ਾ ਨੇ ਹਿਟਲਰ ਅਤੇ ਉਨ੍ਹਾਂ ਦੇ ਕਰੀਬੀ ਹਿਲਹੇਮ ਬ੍ਰਕਨਰ ਨੂੰ ਘੱਟੋ-ਘੱਟ 17 ਵਾਰ ਪੱਤਰ ਲਿਖੇ ਪਰ ਫਿਰ ਹਿਟਲਰ ਦੇ ਨਿਜੀ ਸਕੱਤਰ ਮਾਰਟਿਨ ਬਰਮਨ ਨੇ ਰੋਜ਼ਾ ਅਤੇ ਉਨ੍ਹਾਂ ਦੀ ਮਾਂ ਨੂੰ ਕਿਹਾ ਕਿ ਉਹ ਹਿਟਲਰ ਨਾਲ ਕੋਈ ਸੰਪਰਕ ਨਾ ਰੱਖਣ।

ਫੋਟੋਗ੍ਰਾਫ਼ਰ ਹਾਫਮੈਨ ਦਾ ਮੰਨਣਾ ਹੈ ਕਿ ਇਸ ਆਦੇਸ਼ ਨਾਲ ਹਿਟਲਰ ਖੁਸ਼ ਨਹੀਂ ਸੀ।

ਆਪਣੀ ਕਿਤਾਬ 'ਹਿਟਲਰ ਮਾਏ ਫਰੈਂਡ' 'ਚ ਹਾਫਮੈਨ ਨੇ ਲਿਖਿਆ ਹੈ ਕਿ ਹਿਟਲਰ ਨੇ ਉਨ੍ਹਾਂ ਨੂੰ ਕਿਹਾ ਸੀ, "ਕੁਝ ਅਜਿਹੇ ਲੋਕ ਵੀ ਹਨ ਜਿੰਨ੍ਹਾਂ ਦਾ ਅਸਲੀ ਹੁਨਰ ਮੇਰੀ ਸਾਰੀ ਖੁਸ਼ੀਆਂ ਬਰਬਾਦ ਕਰਨਾ ਹੈ।"

ਦੁੱਖਾਂ ਭਰਿਆ ਅੰਤ

ਹਾਫਮੈਨ ਦੀ 1995 ਵਿੱਚ ਛਪੀ ਉਸ ਕਿਤਾਬ 'ਚ ਦੋਵਾਂ ਦੀ ਇੱਕ ਹੋਰ ਕਹਾਣੀ ਸ਼ਾਮਿਲ ਹੈ, ਜਿਸ ਦਾ ਕੈਪਸ਼ਨ ਹੈ - "ਹਿਟਲਰ ਦਾ ਪਿਆਰ : ਉਹ ਉਸ ਨੂੰ ਬਰਗੋਫ (ਹਿਟਲਰ ਦਾ ਘਰ) 'ਚ ਦੇਖਣਾ ਪਸੰਦ ਕਰਦਾ ਸੀ ਪਰ ਫਿਰ ਕਿਸੇ ਨੂੰ ਪਤਾ ਲੱਗਾ ਕਿ ਉਹ ਆਰੀਆ ਵੰਸ਼ਜ ਨਹੀਂ ਹਨ।"

ਤਸਵੀਰ ਸਰੋਤ, FRONTLINE BOOKS

ਤਸਵੀਰ ਕੈਪਸ਼ਨ,

1943 ਵਿੱਚ ਮਿਊਨਿਖ ਦੇ ਇੱਕ ਹਸਪਤਾਲ ਵਿੱਚ 17 ਸਾਲ ਦੀ ਉਮਰ ਵਿੱਚ ਪੋਲੀਓ ਨੇ ਰੋਜ਼ਾ ਦੀ ਜਾਨ ਲੈ ਲਈ।

ਹਿਟਲਰ ਦੇ ਨਿੱਜੀ ਸਕੱਤਰ ਵੱਲੋਂ ਰੋਜ਼ਾ ਅਤੇ ਹਿਟਲਰ ਦਾ ਸੰਪਰਕ ਬੰਦ ਕਰਵਾਉਣ ਦੇ ਅਗਲੇ ਸਾਲ ਦੂਜੀ ਵਿਸ਼ਵ ਜੰਗ ਸ਼ੁਰੂ ਹੋ ਗਈ।

6 ਸਾਲ ਬਾਅਦ ਜਦੋਂ ਜੰਗ ਖ਼ਤਮ ਹੋਈ ਤਾਂ 60 ਲੱਖ ਯਹੂਦੀ ਮਾਰੇ ਗਏ ਸਨ।

ਜੰਗ ਦੌਰਾਨ ਹੀ ਰੋਜ਼ਾ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਹਿਟਲਰ ਨਾਲ ਪਹਿਲੀ ਮੁਲਾਕਾਤ ਦੇ ਦਹਾਕੇ ਬਾਅਦ, 1943 ਵਿੱਚ ਮਿਊਨਿਖ ਦੇ ਇੱਕ ਹਸਪਤਾਲ ਵਿੱਚ 17 ਸਾਲ ਦੀ ਉਮਰ ਵਿੱਚ ਪੋਲੀਓ ਨੇ ਰੋਜ਼ਾ ਦੀ ਜਾਨ ਲੈ ਲਈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)