ਨਾਸਾ ਵੱਲੋਂ ਮੰਗਲ 'ਤੇ ਪਹੁੰਚਿਆ ਰੋਬੋਟ ਗ੍ਰਹਿ ਦੀ ਅੰਦਰੂਨੀ ਘੋਖ ਇੰਝ ਕਰੇਗਾ

First image Image copyright EPL
ਫੋਟੋ ਕੈਪਸ਼ਨ ਇਨਸਾਈਟਰ ਨੇ ਕੁਝ ਹੀ ਮਿੰਟਾਂ ਵਿੱਚ ਪਹਿਲੀ ਤਸਸਵੀਰ ਭੇਜੀ

ਅਮਰੀਕੀ ਸਪੇਸ ਏਜੰਸੀ ਨਾਸਾ ਨੇ ਮੰਗਲ ਉੱਤੇ ਇੱਕ ਨਵਾਂ ਰੋਬੋਟ ਭੇਜਿਆ ਹੈ। ਇਹ 'ਇਨਸਾਈਟ ਲੈਂਡਰ' ਇਸ ਗ੍ਰਹਿ ਦੇ ਅੰਦਰੂਨੀ ਪੱਖਾਂ ਦੀ ਘੋਖ ਕਰੇਗਾ। ਧਰਤੀ ਤੋਂ ਇਲਾਵਾ ਇਹ ਦੂਜਾ ਗ੍ਰਹਿ ਹੋਵੇਗਾ ਜਿਸ ਉੱਤੇ ਇਸ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ।

ਇਸ ਪਲ ਦੀ ਬੇਚੈਨੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਰੋਬੋਟ ਨੇ ਅਪਡੇਟ ਕਰਦਿਆਂ ਕਈ ਤਰੰਗਾਂ ਭੇਜੀਆਂ। ਏਜੰਸੀ ਦੇ ਮੁੱਖ ਪ੍ਰਸ਼ਾਸਕ, ਜੇਮਸ ਬ੍ਰੀਡੇਨਸਟਾਈਨ ਨੇ ਇਸ ਨੂੰ "ਇੱਕ ਕਮਾਲ ਦਾ ਦਿਨ" ਕਹਿੰਦਿਆਂ ਜਸ਼ਨ ਮਨਾਇਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੰਗਲ 'ਤੇ ਨਾਸਾ ਦੇ ਭੇਜੇ ਰੋਬੋਟ ਦਾ ਮਿਸ਼ਨ ਕੀ?

ਹੁਣ ਇਹ ਇਨਸਾਈਟਰ ਐਲੀਜ਼ੀਅਮ ਪਲੈਂਸ਼ੀਆ ਨਾਮ ਦੇ ਇੱਕ ਵੱਡੇ ਅਤੇ ਚਪਟੇ ਮੈਦਾਨ ਉੱਤੇ ਮੌਜੂਦ ਹੈ। ਕੁਝ ਹੀ ਮਿੰਟਾਂ ਦੇ ਵਿੱਚ ਮੰਗਲ ਦੇ ਧਰਾਤਲ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ।

ਇਹ ਵੀ ਪੜ੍ਹੋ:

ਮੰਗਲ ਉੱਤੇ ਉਤਰਨ ਦੀਆਂ ਪਹਿਲਾਂ ਕਈ ਕੋਸ਼ਿਸ਼ਾਂ ਨਾਕਾਮਯਾਬ ਹੋ ਚੁੱਕੀਆਂ ਹਨ। 2012 ਵਿੱਚ ਹੋਈ ਪਹਿਲੀ ਕੋਸ਼ਿਸ਼ ਤੋਂ ਬਾਅਦ ਇਸ ਵਾਰੀ ਦੀ ਕੋਸ਼ਿਸ਼ ਨੂੰ ਲੈ ਕੇ ਕਾਫ਼ੀ ਚਿੰਤਾ ਪ੍ਰਗਟਾਈ ਜਾ ਰਹੀ ਸੀ।

ਇਸ ਵਾਰੀ ਦੇ ਮਿਸ਼ਨ ਵਿੱਚ ਵੱਖਰਾ ਕੀ ਹੋਏਗਾ?

ਇਹ ਪਹਿਲੀ ਵਾਰੀ ਹੈ ਕਿ ਮੰਗਲ ਗ੍ਰਹਿ ਦੇ ਅੰਦਰ ਦੀ ਘੋਖ ਕੀਤੀ ਜਾਵੇਗੀ। ਵਿਗਿਆਨੀ ਜਾਣਨਾ ਚਾਹੁੰਦੇ ਹਨ ਕਿ ਦੁਨੀਆ ਦੀ ਰਚਨਾ ਕਿਵੇਂ ਹੋਈ ਹੈ। ਇਸ ਇਨਸਾਈਟਰ ਦੇ ਤਿੰਨ ਮਿਸ਼ਨ ਹਨ।

Image copyright NASA
ਫੋਟੋ ਕੈਪਸ਼ਨ ਮੰਗਲ ਉੱਤੇ ਉਤਰਨ ਦੀਆਂ ਪਹਿਲਾਂ ਕਈ ਕੋਸ਼ਿਸ਼ਾਂ ਨਾਕਾਮਯਾਬ ਹੋ ਚੁੱਕੀਆਂ ਹਨ।

ਪਹਿਲਾ ਹੈ ਫ੍ਰੈਂਕੋ-ਬ੍ਰਿਟਿਸ਼ ਸੀਸਮੋਮੀਟਰਜ਼ ਦਾ ਇੱਕ ਪੈਕੇਜ ਜੋ ਕਿ ਮੰਗਲ ਦੀ ਸਤਹ ਉੱਤੇ "ਮਾਰਸਕੁਏਕਸ" (ਮੰਗਲ 'ਤੇ ਭੂਚਾਲ) ਸੁਣਨ ਲਈ ਉਤਾਰਿਆ ਜਾਵੇਗਾ।

ਇਨ੍ਹਾਂ ਥਿੜਕਣਾਂ ਤੋਂ ਇਹ ਸਾਹਮਣੇ ਆ ਜਾਵੇਗਾ ਕਿ ਚੱਟਾਨ ਦੀਆਂ ਪਰਤਾਂ ਕਿੱਥੇ ਹਨ ਅਤੇ ਉਹ ਕਿਵੇਂ ਬਣਾਈਆਂ ਗਈਆਂ ਹਨ।

ਜਰਮਨੀ ਦੀ ਅਗਵਾਈ ਵਾਲੇ "ਮੋਲ" ਸਿਸਟਮ ਸਤਹ ਦੇ ਹੇਠਾਂ 5 ਮੀਟਰ ਡੂੰਘਾਈ ਤੱਕ ਖੁਦਾਈ ਕਰੇਗਾ। ਇਹ ਇਸ ਗੱਲ ਦਾ ਪਤਾ ਲਾਵੇਗਾ ਕਿ ਮੰਗਲ ਅਜੇ ਵੀ ਕਿੰਨਾ ਸਰਗਰਮ ਹੈ।

ਤੀਜਾ ਤਜਰਬਾ ਰੇਡੀਓ ਕਿਰਣਾਂ ਦੀ ਵਰਤੋਂ ਕਰੇਗਾ ਜਿਸ ਨਾਲ ਪਤਾ ਲੱਗੇਗਾ ਕਿ ਇਹ ਗ੍ਰਹਿ ਕਿਵੇਂ ਇਸ ਦੇ ਧੁਰੇ 'ਤੇ ਘੁੰਮ ਰਿਹਾ ਹੈ।

Image copyright NASA
ਫੋਟੋ ਕੈਪਸ਼ਨ ਮੰਗਲ ਦੀ ਤਸਵੀਰ-ਸੱਜੇ ਪਾਸੇ ਐਂਟੀਨਾ ਹੈ ਜੋ ਕਿ ਇਨਸਾਈਟ ਦੇ ਸਿਗਨਲ ਧਰਤੀ ਨੂੰ ਭੇਜੇਗਾ

ਇਹ ਵੀ ਪੜ੍ਹੋ:

ਡਿਪਟੀ ਪ੍ਰੋਜੈਕਟ ਵਿਗਿਆਨੀ ਸੁਜ਼ੈਨ ਸਮਰੇਕਰ ਨੇ ਅੰਡੇ ਨਾਲ ਤੁਲਨਾ ਕਰਦੇ ਹੋਏ ਕਿਹਾ, "ਜੇਕਰ ਤੁਸੀਂ ਇੱਕ ਕੱਚੇ ਅੰਡੇ ਅਤੇ ਇੱਕ ਪਕਾਏ ਹੋਏ ਅੰਡੇ ਨੂੰ ਘੁਮਾਉਂਦੇ ਹੋ ਤਾਂ ਉਨ੍ਹਾਂ ਅੰਦਰ ਤਰਲ ਪਦਾਰਥ ਦੀ ਮਾਤਰਾ ਕਾਰਨ ਉਹ ਵੱਖਰੇ ਤਰੀਕੇ ਨਾਲ ਘੁੰਮਦੇ ਹਨ।"

"ਅੱਜ ਸਾਨੂੰ ਇਹ ਨਹੀਂ ਪਤਾ ਹੈ ਕਿ ਮੰਗਲ ਅੰਦਰ ਤਰਲ ਪਦਾਰਥ ਹਨ ਜਾਂ ਫਿਰ ਠੋਸ ਅਤੇ ਇਹ ਕਿੰਨਾ ਵੱਡਾ ਹੈ। ਇਨਸਾਈਟ ਸਾਨੂੰ ਇਹ ਜਾਣਕਾਰੀ ਦੇਵੇਗਾ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)