ਯੂਕਰੇਨ ਖਿਲਾਫ਼ ਰੂਸ ਦੀ ਕਾਰਵਾਈ 'ਤੇ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'

ਯੁਕਰੇਨ Image copyright AFP
ਫੋਟੋ ਕੈਪਸ਼ਨ ਯੂਕਰੇਨ ਦੇ ਫੜ੍ਹੇ ਗਏ ਲੋਕਾਂ ਨੂੰ ਕ੍ਰਿਮੀਆ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ

ਰੂਸ ਵੱਲੋਂ ਯੂਕਰੇਨ ਦੇ ਯੂਕਰੇਨ ਦੇ ਤਿੰਨ ਜਹਾਜ਼ਾਂ ਨੂੰ ਕਬਜ਼ੇ ਵਿੱਚ ਲੈਣ ਮਗਰੋਂ ਫੜ੍ਹੇ ਗਏ ਤਿੰਨ ਸੇਲਰਾਂ ਦੇ ਬਿਆਨ ਰੂਸ ਦੇ ਟੀਵੀ 'ਤੇ ਜਾਰੀ ਕੀਤੇ ਗਏ।

ਰੂਸ ਦੀ ਇਸ ਕਾਰਵਾਈ ਤੋਂ ਪਹਿਲਾਂ ਹੀ ਯੂਕਰੇਨ ਸੰਸਦ ਵੱਲੋਂ ਵੋਟਿੰਗ ਕਰਵਾਉਣ ਤੋਂ ਬਾਅਦ 30 ਦਿਨਾਂ ਲਈ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਹੈ। ਇਸਦਾ ਸਿੱਧਾ ਅਸਰ ਰੂਸ ਦੇ ਸਰਹੱਦੀ ਖੇਤਰਾਂ 'ਤੇ ਪਵੇਗਾ।

ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਸੀ।

ਰੂਸ ਵੱਲੋਂ ਯੂਕਰੇਨ ਦੇ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿੱਚ ਕਰਨ ਨੂੰ ਅਮਰੀਕਾ ਨੇ ਅਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਵਿਚ ਸਿੱਧਾ ਦਖਲ ਕਿਹਾ ਹੈ।

ਯੂਨਾਈਟਡ ਨੇਸ਼ਨ ਦੀ ਅੰਬੈਸਡਰ ਨਿਕੀ ਹੈਲੇ ਨੇ ਸਿਕਊਟਰੀ ਕੌਂਸਲ ਨੂੰ ਕਿਹਾ ਹੈ ਕੌਮਾਂਤਰੀ ਲਾਅ ਨੂੰ ਤੋੜਨ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ।

ਫੜ੍ਹੇ ਗਏ ਸੇਲਰਾਂ ਵਿੱਚੋਂ ਇੱਕ ਵੋਲੋਦੀਮੀਰ ਲਿਸੋਵੀ ਨੇ ਕਿਹਾ ਉਹ ਯੂਕਰੇਨ ਦੇ ''ਭੜਕਾਊ ਰਵੱਈਏ'' ਤੋਂ ਜਾਣੂ ਸੀ।

ਇਹ ਵੀ ਪੜ੍ਹੋ :

Image copyright Getty Images
ਫੋਟੋ ਕੈਪਸ਼ਨ ਫੜ੍ਹੇ ਗਏ ਤਿੰਨ ਲੋਕਾਂ ਵਿੱਚੋਂ ਇੱਕ ਐਂਡ੍ਰੇਈ ਡ੍ਰੈਸ਼ ਵੀ ਹੈ ਜਿਸ ਨੂੰ ਯੂਕਰੇਨ ਸਿਕਿਊਰਿਟੀ ਸਰਵਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ

ਪੁਤਿਨ ਤੇ ਟਰੰਪ ਦੀ ਮੁਲਾਕਾਤ ਰੱਦ ਹੋ ਸਕਦੀ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਇਸ ਵਿਵਾਦ ਮਗਰੋਂ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਰੱਦ ਕਰ ਸਕਦੇ ਹਨ।

ਟਰੰਪ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ, ''ਮੈਂ ਪੂਰੀ ਰਿਪੋਰਟ ਦੀ ਉਡੀਕ ਕਰ ਰਿਹਾ ਹਾਂ। ਸ਼ਾਇਦ ਮੈਂ ਪੁਤਿਨ ਨੂੰ ਨਾ ਮਿਲਾਂ। ਮੈਨੂੰ ਇਹ ਰਵੱਈਆ ਬਿਲਕੁਲ ਪਸੰਦ ਨਹੀਂ।"

ਦੋਵੇਂ ਨੇਤਾ ਨਿਊਨਸ ਆਇਰਸ ਵਿੱਚ ਹੋਣ ਵਾਲੀ ਜੀ-20 ਬੈਠਕ ਵਿੱਚ ਮਿਲਣ ਵਾਲੇ ਹਨ।

Image copyright Reuters

ਮਾਰਸ਼ਲ ਲਾਅ ਜੰਗ ਦਾ ਐਲਾਨ ਨਹੀਂ

ਯੂਕਰੇਨ ਦੇ ਰਾਸ਼ਟਰਪਤੀ ਪੈਡਰੋ ਪੇਰੇਸ਼ੈਂਕੋ ਦਾ ਕਹਿਣਾ ਹੈ ਕਿ ਮਾਰਸ਼ਲ ਲਾਅ ਲਗਾਉਣ ਦਾ ਮਤਲਬ ਜੰਗ ਦਾ ਐਲਾਨ ਨਹੀਂ ਹੈ। ਪਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਨਤਾ ਦੇ ਪ੍ਰਦਰਸ਼ਨ 'ਤੇ ਪਾਬੰਦੀ ਹੋ ਸਕਦੀ ਹੈ, ਮੀਡੀਆ ਨੂੰ ਦਰੁਸਤ ਕਰਨਾ ਅਤੇ ਯੂਕਰੇਨ ਦੇ ਲੋਕਾਂ ਨੂੰ ਰੱਖਿਆ ਖੇਤਰ 'ਚ ਵਲੰਟੀਅਰ ਦੇ ਤੌਰ 'ਤੇ ਕੰਮ ਕਰਨ ਨੂੰ ਮਜਬੂਰ ਕਰਨਾ ਹੋ ਸਕਦਾ ਹੈ।

ਉੱਧਰ ਇਸ ਕਾਰਵਾਈ ਖ਼ਿਲਾਫ਼ ਰਾਜਧਾਨੀ ਕੀਵ ਵਿੱਚ ਰੂਸ ਸਫਾਰਤਖ਼ਾਨੇ ਦੇ ਬਾਹਰ ਕਈ ਰੋਸ ਮੁਜ਼ਾਹਰੇ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਰੂਸ ਦੇ ਦੂਤਾਵਾਸ ਅੱਗੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ।

ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦੇ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਏ ਹਨ।

ਇਹ ਵੀ ਪੜ੍ਹੋ-

ਇਸ ਤੋਂ ਰੂਸ ਨੇ ਕਰਚ ਵਿੱਚ ਤੰਗ ਜਲ ਮਾਰਗ 'ਤੇ ਇੱਕ ਪੁੱਲ ਦੇ ਹੇਠਾਂ ਟੈਂਕਰ ਤਾਇਨਾਤ ਕਰਕੇ ਆਜ਼ੋਵ ਸਮੁੰਦਰ ਵੱਲ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਹੈ।

Image copyright EPA
ਫੋਟੋ ਕੈਪਸ਼ਨ ਯੂਕਰੇਨ ਦੇ ਰਾਸ਼ਟਰਪਤੀ ਪੈਡਰੋ ਪੇਰੇਸ਼ੈਂਕੋ ਦਾ ਕਹਿਣਾ ਹੈ ਕਿ ਮਾਰਸ਼ਲ ਲਾਅ ਲਗਾਉਣ ਦਾ ਮਤਲਬ ਜੰਗ ਦਾ ਐਲਾਨ ਨਹੀਂ ਹੈ।

ਆਜ਼ੋਵ ਸਮੁੰਦਰ ਜ਼ਮੀਨ ਨਾਲ ਘਿਰਿਆ ਹੋਇਆ ਹੈ ਅਤੇ ਕਾਲਾ ਸਮੁੰਦਰ ਤੋਂ ਕਰਚ ਦੇ ਤੰਗ ਰਸਤੇ ਥਾਣੀਂ ਹੋ ਕੇ ਇਸ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ।

ਆਜ਼ੋਵ ਸਮੁੰਦਰ ਦੀ ਜਲ ਸਰਹੱਦਾਂ ਰੂਸ ਅਤੇ ਯੂਕਰੇਨ ਵਿਚਾਲੇ ਵੰਡੀਆਂ ਹੋਈਆਂ ਹਨ।

ਕੀ ਕਹਿਣਾ ਹੈ ਰਾਸ਼ਟਰਪਤੀ ਪੈਟ੍ਰੋ ਪੋਰੋਸ਼ੈਂਕੋ ਨੇ ਦੇਸ ਦੀ ਨੈਸ਼ਨਲ ਸਿਕਿਓਰਿਟੀ ਐਂਡ ਡਿਫੈਂਸ ਕੌਂਸਲ ਦੀ ਮੀਟਿੰਗ 'ਚ ਰੂਸ ਦੀ ਕਾਰਵਾਈ ਨੂੰ 'ਸਨਕ' ਭਰਿਆ ਕਦਮ ਕਰਾਰ ਦਿੱਤਾ।

ਯੂਕਰੇਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਰੂਸ ਦੇ ਵਿਸ਼ੇਸ਼ ਬਲਾਂ ਨੇ ਬੰਦੂਕਾਂ ਤੋਂ ਲੈਸ ਦੋ ਸਮੁੰਦਰੀ ਜਹਾਜ਼ਾਂ ਅਤੇ ਬੇੜੀਆਂ ਨੂੰ ਖਿੱਚਣ ਵਾਲੇ ਇੱਕ ਜਹਾਜ਼ ਦਾ ਪਿੱਛਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ 'ਚ ਕਰੂ ਦੇ 6 ਮੈਂਬਰ ਜਖ਼ਮੀ ਹੋਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸੰਬੰਧ 'ਚ 'ਵਾਰ ਕੈਬਨਿਟ ਦੀ ਜ਼ਰੂਰੀ ਬੈਠਕ ਸੱਦੀ ਗਈ ਹੈ।

ਇਸ ਘਟਨਾ ਤੋਂ ਬਾਅਦ ਯੂਕਰੇਨ 'ਚ ਮਾਰਸ਼ਲ ਲਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਸੰਸਦ ਮੈਂਬਰ ਅੱਜ ਮਾਰਸ਼ਲ ਲਾਅ ਲਗਾਉਣ ਦਾ ਐਲਾਨ 'ਤੇ ਵੋਟਿੰਗ ਕਰਨਗੇ।

ਰੂਸ ਦਾ ਕੀ ਹੈ ਰੁਖ਼?

ਅਜੇ ਤੱਕ ਰੂਸ ਵੱਲੋਂ ਯੂਕਰੇਨ ਦੇ ਇਨ੍ਹਾਂ ਦਾਅਵਿਆਂ 'ਤੇ ਪ੍ਰਤੀਕਿਰਿਆ ਨਹੀਂ ਆਈ ਹੈ।

Image copyright Getty Images
ਫੋਟੋ ਕੈਪਸ਼ਨ ਰੂਸ ਦੇ ਜਲ ਸੈਨਾ ਦੇ ਜਹਾਜ਼ਾਂ ਨੇ ਯੂਕਰੇਨ ਦੇ ਜਹਾਜ਼ਾਂ ਦਾ ਪਿੱਛਾ ਕਰਕੇ ਰੋਕਿਆ

ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ 'ਤੇ ਗ਼ੈਰਕਾਨੂੰਨੀ ਤਰੀਕੇ ਨਾਲ ਰੂਸੀ ਜਲ ਸੀਮਾ 'ਚ ਪ੍ਰਵੇਸ਼ ਕਰਨ ਦਾ ਇਲਜ਼ਾਮ ਲਗਾਇਆ ਸੀ।

ਹੁਣ ਯੂਕਰੇਨ ਦੀ ਸਮੁੰਦਰੀ ਫੌਜ ਦਾ ਕਹਿਣਾ ਹੈ ਕਿ ਰੂਸ ਨੇ ਨਿਕੋਪੋਲ ਅਤੇ ਬਾਰਡੀਆਂਸਕ ਨਾਂ ਦੀ ਗਨਬੋਟਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਨਕਾਰਾ ਬਣਾ ਦਿੱਤਾ ਹੈ।

ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਸਮੁੰਦਰੀ ਜਹਾਜ਼ਾਂ ਦੀ ਨਿਗਰਾਨੀ ਲਈ ਦੋ ਲੜਾਕੂ ਜਹਾਜ਼ ਅਤੇ ਦੋ ਹੈਲੀਕਾਪਟਰ ਲਗਾਏ ਹੋਏ ਸਨ।

2014 'ਚ ਰੂਸ ਵੱਲੋਂ ਕਬਜ਼ੇ ਵਿੱਚ ਕੀਤੇ ਕ੍ਰੀਮੀਆਈ ਪ੍ਰਾਇਦੀਪ ਦੇ ਨਾਲ ਲਗਦੇ ਸਮੁੰਦਰੀ ਇਲਾਕੇ 'ਚ ਹਾਲ ਦੇ ਮਹੀਨੇ 'ਚ ਤਣਾਅ ਵਧਿਆ ਹੈ।

ਇਸ ਵਿਚਾਲੇ ਯੂਰਪੀ ਸੰਘ ਨੇ ਰੂਸ ਨੂੰ ਕਿਹਾ, "ਯੂਕਰੇਨ ਨੂੰ ਕਰਚ ਤੋਂ ਆਜ਼ੋਵ ਸਮੁੰਦਰ 'ਚ ਆਪਣੇ ਹਿੱਸੇ 'ਚ ਜਾਣ ਤੋਂ ਰੋਕਿਆ ਨਾ ਜਾਵੇ।"

ਨੈਟੋ ਨੇ ਵੀ ਇਸ ਮਾਮਲੇ ਵਿੱਚ ਯੂਕਰੇਨ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ-

ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?

ਅਜ਼ੋਵ ਸਮੁੰਦਰ ਕ੍ਰੀਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।

ਉੱਤਰੀ ਕਿਨਾਰੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਗੇਹੂੰ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।

ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੁਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।

ਉਨ੍ਹਾਂ ਸਤੰਬਰ ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ, ''ਜੇ ਉਹ ਇੱਕ ਦਿਨ ਲਈ ਬੰਦਰਗਾਹ ਮਾਰੀਯੂਪੋਲ ਤੋਂ ਯੂਕਰੇਨ ਦੇ ਲੋਹੇ ਤੇ ਸਟੀਲ ਵਾਲਾ ਸਮਾਨ ਰੋਕ ਲੈਣ ਤਾਂ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋ ਜਾਏਗਾ।''

ਉਨ੍ਹਾਂ ਅੱਗੇ ਕਿਹਾ ਕਿ ਮਾਰਿਯੂਪੋਲ ਤੋਂ ਲੋਹੇ ਅਤੇ ਸਟੀਲ ਦੇ ਪ੍ਰੋਡਕਟ ਯੂਕਰੇਨ ਦੀ ਬਰਾਮਦ ਕਮਾਈ ਦਾ 25 ਫੀਸਦ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ