ਦੱਖਣੀ ਕੋਰੀਆ ’ਚ ਸਪਾਈ ਕੈਮ ਪੋਰਨ ਦੀ ਭਿਆਨਕ ਸਮੱਸਿਆ ਨਾਲ ਲੜਦੀ ਕੁੜੀ ਨੂੰ ਮਿਲੋ

ਦੱਖਣੀ ਕੋਰੀਆ ’ਚ ਸਪਾਈ ਕੈਮ ਪੋਰਨ ਦੀ ਭਿਆਨਕ ਸਮੱਸਿਆ ਨਾਲ ਲੜਦੀ ਕੁੜੀ ਨੂੰ ਮਿਲੋ

ਦੱਖਣੀ ਕੋਰੀਆ ’ਚ ‘ਸਪਾਈ ਪੋਰਨ ਮਹਾਂਮਾਰੀ’ ਇੱਕ ਵੱਡੀ ਚੁਣੌਤੀ ਹੈ। ਜਨਤਕ ਟਾਇਲਟਾਂ ਤੇ ਚੇਂਜਿੰਗ ਰੂਮ ’ਚ ਲੁਕੇ ਹੋਏ ਕੈਮਰਿਆਂ ਰਾਹੀਂ ਔਰਤਾਂ ਦੇ ਵੀਡੀਓ ਬਣਾ ਕੇ ਇੰਟਰਨੈੱਟ ’ਤੇ ਅਪਲੋਡ ਕੀਤੇ ਜਾਂਦੇ ਹਨ।

ਇਸ ਖ਼ਿਲਾਫ ਕਾਰਵਾਈ ਲਈ ਵਿਰੋਧ ਪ੍ਰਦਰਸ਼ਨ ਹੋਏ। ਦੱਖਣੀ ਕੋਰੀਆ ਸਮਾਜ ਮਰਦ ਪ੍ਰਧਾਨ ਹੈ। ਜਿਨ੍ਹਾਂ ਦੇ ਵੀਡੀਓ ਬਣੇ ਉਨ੍ਹਾਂ ਔਰਤਾਂ ਨੂੰ ਹੀ ਸਮਾਜ ਗਲਤ ਨਜ਼ਰਾਂ ਨਾਲ ਦੇਖਦਾ ਹੈ। ਕਈ ਔਰਤਾਂ ਟਾਇਲਟ ਦੀ ਵਰਤੋਂ ਕਰਨ ਤੋਂ ਡਰਦੀਆਂ ਹਨ।

ਇਹ ਨਿੱਕੇ-ਨਿੱਕੇ ਕੈਮਰੇ 25 ਤੋਂ 35 ਡਾਲਰ ਤੱਕ ਮਿਲ ਜਾਂਦੇ ਹਨ। ਇਹ ਇੰਨੇ ਛੋਟੇ ਹੁੰਦੇ ਹਨ ਕਿ ਤੁਸੀਂ ਇਨ੍ਹਾਂ ਨੂੰ ਕਿਤੇ ਵੀ ਲੁਕੋ ਸਕਦੇ ਹੋ।

ਇਨ੍ਹਾਂ ਦੀ ਕੁਆਲਿਟੀ ਵੀ ਚੰਗੀ ਹੁੰਦੀ ਹੈ। ਜਿਸ ਰਫਤਾਰ ਨਾਲ ਤਕਨੀਕ ਦਾ ਵਿਕਾਸ ਹੋਇਆ ਉਸ ਤਰ੍ਹਾਂ ਲੋਕ ਐਡਵਾਂਸ ਨਹੀਂ ਹੋਏ। ਇਹ ਸਮੱਸਿਆ ਸਿਰਫ਼ ਦੱਖਣੀ ਕੋਰੀਆ ਦੀ ਨਹੀਂ ਸਗੋਂ ਪੂਰੇ ਵਿਸ਼ਵ ਦੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)