ਡੇਟਿੰਗ ਦੌਰਾਨ ਔਰਤ ਫਲਰਟ ਕਰੇ ਤਾਂ ਮਰਦ ਵੱਲੋਂ ਬਣਾਇਆ ਸਬੰਧ ਰੇਪ ਨਹੀਂ- ਔਰਤਾਂ ਦਾ ਦਾਅਵਾ

rape Image copyright iStock

ਬਰਤਾਨੀਆ ਵਿੱਚ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਉੱਥੇ ਬਾਲਗਾਂ ਦੀ "ਚਿੰਤਾਜਨਕ" ਸੰਖਿਆ ਇਹ ਨਹੀਂ ਸਮਝ ਸਕਦੀ ਕਿ ਬਲਾਤਕਾਰ ਕੀ ਹੈ।

'ਏਂਡ ਵਾਇਲੈਂਸ ਅਗੇਂਸਟ ਵੂਮੈਨ' ਨਾਮੀ ਸੰਸਥਾ ਵੱਲੋਂ ਕੀਤੇ ਸਰਵੇਖਣ ਅਨੁਸਾਰ ਇੱਕ ਤਿਹਾਈ ਲੋਕਾਂ ਦਾ ਮੰਨਣਾ ਹੈ ਕਿ ਬਲਾਤਕਾਰ ਦੇ ਲਈ ਸਰੀਰਕ ਹਿੰਸਾ ਹੋਣੀ ਜ਼ਰੂਰੀ ਹੈ।

ਇੱਕ ਤਿਹਾਈ ਮਰਦਾਂ ਅਤੇ 21% ਔਰਤਾਂ ਨੇ ਕਿਹਾ ਕਿ ਜੇ ਕਿਸੇ ਔਰਤ ਨੇ ਡੇਟਿੰਗ ਦੌਰਾਨ ਫਲਰਟ ਕੀਤਾ ਹੈ ਅਤੇ ਇਸ ਮਰਦ ਵੱਲੋਂ ਬਣਾਇਆ ਗਿਆ ਸਬੰਧ ਬਲਾਤਕਾਰ ਨਹੀਂ ਮੰਨਿਆ ਜਾਵੇਗਾ।

ਸੰਸਥਾ ਵੱਲੋਂ ਸਰਵੇਖਣ ਕੀਤੇ ਗਏ 3,922 ਵਿਅਕਤੀਆਂ ਦੇ ਜਵਾਬ ਦਰਸਾਉਂਦੇ ਹਨ ਕਿ "ਬਲਾਤਕਾਰ ਬਾਰੇ ਮਿੱਥ ਹਾਲੇ ਵੀ ਬਹੁਤ ਆਮ ਹਨ।"

ਬਲਾਤਕਾਰ ਬਾਰੇ ਕਾਨੂੰਨ ਸਪਸ਼ਟ ਹੈ - ਸਹਿਮਤੀ ਤੋਂ ਬਿਨਾਂ ਬਣਾਇਆ ਗਿਆ ਸਰੀਰਕ ਸਬੰਧ ਬਤਾਲਕਾਰ ਹੁੰਦਾ ਹੈ, ਪਰ ਸਾਹਮਣੇ ਆਇਆ ਕਿ ਬਹੁਤ ਸਾਰੇ ਲੋਕ ਜੋੜਿਆਂ ਵਿਚਕਾਰ ਸਵੀਕਾਰਨਯੋਗ ਵਿਹਾਰ ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਜੁਰਮ ਮੰਨੇ ਜਾਂਦੇ ਵਿਹਾਰ ਨੂੰ ਪਛਾਨਣ ਤੋਂ ਅਸਮਰੱਥ ਹਨ।

ਨੌਜਵਾਨਾਂ ਤੇ ਬਜ਼ੁਰਗਾਂ ਵਿਚਾਲੇ ਰੇਪ ਸਬੰਧੀ ਵੱਖਰੀ ਸੋਚ

ਈਵੀਏਡਬਲੂ ਸੰਸਥਾ ਦਾ ਕਹਿਣਾ ਹੈ ਕਿ ਸਰਵੇਖਣ ਦੌਰਾਨ ਨੌਜਵਾਨਾਂ ਦੇ ਜਵਾਬ 'ਕਾਨੂੰਨ ਨਾਲ ਸਹਿਮਤ' ਸਨ।

ਸੰਸਥਾ ਮੁਤਾਬਕ ਬਲਾਤਕਾਰ ਦੇ ਜ਼ਿਆਦਾਤਰ ਮਾਮਲੇ ਜਿਨ੍ਹਾਂ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕੀਤੀ ਗਈ ਉਨ੍ਹਾਂ ਵਿੱਚੋਂ ਬਹੁਤੇ ਆਪਸੀ ਰਿਸ਼ਤਿਆਂ ਵਿੱਚ ਹੀ ਹੁੰਦੇ ਹਨ।

ਇਹ ਵੀ ਪੜ੍ਹੋ:

Image copyright Getty Images

ਇੰਟਰਨੈੱਟ ਅਧਾਰਿਤ ਮਾਰਕੀਟ ਰਿਸਰਚ ਅਤੇ ਡਾਟਾ ਫਰਮ 'ਤੇ ਯੂਗਵ (YouGov) ਦੇ ਸਰਵੇਖਣ ਮੁਤਾਬਕ ਕਾ65 ਸਾਲ ਤੋਂ ਵੱਡੀ ਉਮਰ ਦੇ ਇੱਕ-ਤਿਹਾਈ ਤੋਂ ਵੱਧ ਲੋਕ ਵਿਆਹ ਜਾਂ ਫਿਰ ਰਿਸ਼ਤੇ ਵਿੱਚ ਬਿਨਾਂ ਸਹਿਮਤੀ ਤੋਂ ਸਰੀਰਕ ਸਬੰਧਾਂ ਨੂੰ ਬਲਾਤਕਾਰ ਨਹੀਂ ਮੰਨਦੇ ਜਦੋਂ ਕਿ 16 ਤੋਂ 24 ਸਾਲ ਦੇ 16 ਫੀਸਦੀ ਨੌਜਵਾਨਾਂ ਦਾ ਵੀ ਇਹੀ ਮੰਨਣਾ ਹੈ।

ਅਤੇ 65 ਸਾਲ ਤੋਂ ਵੱਡੀ ਉਮਰ ਦੇ 42% ਬਜ਼ੁਰਗਾਂ ਨੇ ਕਿਹਾ ਕਿ ਜੇ ਔਰਤ ਦੇ ਆਪਣਾ ਮਨ ਬਦਲ ਲੈਣ ਤੋਂ ਬਾਅਦ ਵੀ ਸਰੀਰਕ ਸਬੰਧ ਜਾਰੀ ਰਹਿੰਦਾ ਹੈ ਤਾਂ ਇਹ ਬਲਾਤਕਾਰ ਨਹੀਂ ਹੈ, ਜਦੋਂਕਿ 25-49 ਉਮਰ ਵਰਗ ਦੇ 22% ਲੋਕ ਹੀ ਇਸ ਨੂੰ ਬਲਾਤਕਾਰ ਨਹੀਂ ਮੰਨਦੇ ਹਨ।

ਸਤੰਬਰ ਵਿੱਚ ਕੀਤੇ ਗਏ ਇਸ ਔਨਲਾਈਨ ਸਰਵੇਖਣ ਦੇ ਨਤੀਜੇ:

  • 6% ਲੋਕਾਂ ਦਾ ਕਹਿਣਾ ਹੈ ਕਿ ਇੱਕ ਸ਼ਰਾਬੀ ਜਾਂ ਸੁੱਤੀ ਹੋਈ ਔਰਤ ਨਾਲ ਕੀਤਾ ਸੈਕਸ ਬਲਾਤਕਾਰ ਨਹੀਂ ਹੈ। ਜਦਕਿ 5% ਲੋਕਾਂ ਮੁਤਾਬਕ ਉਨ੍ਹਾਂ ਨੂੰ ਇਸ ਬਾਰੇ ਕਾਨੂੰਨ ਦੀ ਜਾਣਕਾਰੀ ਨਹੀਂ ਹੈ।
  • ਸਾਥੀ ਦੀ ਸਹਿਮਤੀ ਤੋਂ ਬਿਨਾਂ ਕੰਡੋਮ ਹਟਾਉਣਾ - ਬਲਾਤਕਾਰ ਨਹੀਂ ਸਮਝਿਆ ਜਾਂਦਾ। 19% ਲੋਕ ਸੋਚਦੇ ਹਨ ਕਿ ਇਹ ਬਲਾਤਕਾਰ ਨਹੀਂ ਹੁੰਦਾ ਅਤੇ 21% ਸੋਚਦੇ ਹਨ ਕਿ ਇਹ ਆਮ ਤੌਰ 'ਤੇ ਬਲਾਤਕਾਰ ਨਹੀਂ ਹੁੰਦਾ।
  • 11% ਲੋਕਾਂ ਦਾ ਮੰਨਣਾ ਹੈ ਕਿ ਇੱਕ ਔਰਤ ਦੇ ਜਿੰਨੇ ਜ਼ਿਆਦਾ ਜਿਨਸੀ ਸਾਥੀ ਹੁੰਦੇ ਹਨ, ਉੰਨਾ ਹੀ ਘੱਟ ਅਸਰ ਉਸ 'ਤੇ ਰੇਪ ਦਾ ਹੋਏਗਾ।
Image copyright iStock
ਫੋਟੋ ਕੈਪਸ਼ਨ ਆਪਸੀ ਸਹਿਮਤੀ ਨਾਲ ਔਰਤ ਅਤੇ ਮਰਦ ਵਿੱਚ ਬਣਿਆ ਕਿਸੇ ਕਿਸਮ ਦਾ ਰਿਸ਼ਤਾ ਸ਼ੋਸ਼ਣ ਨਹੀਂ ਹੈ।

'ਕਰਾਊਨ ਪ੍ਰੋਸੀਕਿਊਸ਼ਨ ਸਰਵਿਸਜ਼ ਵਾਇਲੈਂਸ ਅਗੇਂਸਟ ਵੂਮੈਨ ਐਂਡ ਗਰਲਜ਼' ਦੀ ਰਿਪੋਰਟ ਨੇ ਉਜਾਗਰ ਕੀਤਾ ਹੈ ਕਿ ਇਸ ਸਾਲ ਇੰਗਲੈਂਡ ਅਤੇ ਵੇਲਜ਼ ਵਿੱਚ ਮੁਲਜ਼ਮਾਂ ਉੱਪਰ ਬਲਾਤਕਾਰ ਦੇ ਇਲਜ਼ਾਮਾਂ ਵਿੱਚ 23.1 ਫੀਸਦੀ ਕਮੀ ਆਈ ਹੈ। ਜਦਕਿ ਸਾਲ 2017-2018 ਦੌਰਾਨ ਬਲਾਤਕਾਰ ਦੇ ਮਾਮਲਿਆਂ ਕਨਵਿਕਸ਼ਨ ਰੇਟ 36% ਸੀ।

ਇਹ ਵੀ ਪੜ੍ਹੋ:

ਈਵੀਏਡਬਲੂ ਦੀ ਸਹਿ-ਡਾਇਰੈਕਟਰ ਰਸ਼ੈਲ ਦਾ ਕਹਿਣਾ ਹੈ, "ਇਹ ਅੰਕੜੇ ਚਿੰਤਾਜਨਕ ਹਨ ਕਿਉਂਕਿ ਇਹ ਦਰਸਾਉਂਦੇ ਹਨ ਕਿ ਯੂਕੇ ਦੇ ਬਾਲਗਾਂ ਦੇ ਇੱਕ ਵੱਡੇ ਹਿੱਸੇ ਨੂੰ ਵੀ ਹਾਲੇ ਇਹ ਨਹੀਂ ਪਤਾ ਨਹੀਂ ਕਿ ਰੇਪ ਕੀ ਹੈ। ਅਤੇ ਇਹੀ ਲੋਕ ਬਲਾਤਕਾਰ ਦੇ ਮਾਮਲਿਆਂ ਦਾ ਫੈਸਲਾ ਲੈਣ ਵਾਲੀਆਂ ਜਿਊਰੀਆਂ ਵਿੱਚ ਬੈਠਦੇ ਹਨ"

Image copyright iStock
ਫੋਟੋ ਕੈਪਸ਼ਨ ਭਾਰਤ ਵਿੱਚ ਜਿਨਸੀ ਸ਼ੋਸ਼ਣ ਬਾਰੇ ਦੋ ਕਾਨੂੰਨ ਹਨ।

"ਬਲਾਤਕਾਰ ਬਾਰੇ ਉਲਝਣਾਂ ਅਤੇ ਮਿੱਥ ਅਜੇ ਵੀ ਬਹੁਤ ਆਮ ਹਨ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਫੈਸਲਾ ਕਰਨ ਵਾਲੇ ਜੱਜਾਂ ਨੂੰ ਨਿਰਪੱਖ ਫੈਸਲੇ ਲੈਣ ਵਿੱਚ ਮੁਸ਼ਕਿਲ ਕਿਉਂ ਆਉਂਦੀ ਹੈ ਕਿਉਂਕਿ ਉਨ੍ਹਾਂ ਨੂੰ ਬਲਾਤਕਾਰ ਸਬੰਧੀ ਸਾਡੇ ਕਾਨੂੰਨ ਬਾਰੇ ਸਮਝ ਹੀ ਨਹੀਂ ਹੈ ਅਤੇ ਜਾਂ ਉਹ ਕਾਨੂੰਨ ਨਾਲ ਸਹਿਮਤ ਨਹੀਂ ਹੁੰਦੇ।"

ਈਵੀਏਡਬਲੂ ਨੇ ਅੱਗੇ ਕਿਹਾ ਕਿ #MeToo ਮੁਹਿੰਮ ਨੇ ਮਸ਼ਹੂਰ ਹਸਤੀਆਂ ਵੱਲੋਂ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ 'ਤੇ ਚਾਣਨਾ ਜ਼ਰੂਰ ਪਾਇਆ ਸੀ ਪਰ ਇਹ ਵੀ ਜ਼ਰੂਰ ਸਾਹਮਣੇ ਆਇਆ ਸੀ ਕਿ ਲੋਕ ਹਾਲੇ ਵੀ ਰੇਪ ਅਤੇ ਸਰੀਰਕ ਹਿੰਸਾ ਬਾਰੇ ਵੱਖ-ਵੱਖ ਵਿਚਾਰ ਰੱਖਦੇ ਹਨ।

ਭਾਰਤ ਵਿੱਚ ਜਿਣਸੀ ਸ਼ੋਸ਼ਣ ਦੀ ਰੋਕਥਾਮ ਲਈ ਦੋ ਕਾਨੂੰਨ ਹਨ। ਇਹ ਦੋਵੇਂ ਹੀ ਸਾਲ 2013 ਵਿੱਚ ਬਣੇ ਸਨ।


ਭਾਰਤੀ ਕਾਨੂੰਨ ਵਿੱਚ ਜਿਨਸੀ ਸ਼ੋਸ਼ਣ ਦੀ ਕੀ ਪਰਿਭਾਸ਼ਾ ਕੀ ਹੈ?

ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ ਦੋ ਕਾਨੂੰਨ ਹਨ। ਇਹ ਦੋਵੇਂ ਹੀ ਸਾਲ 2013 ਵਿੱਚ ਬਣੇ ਸਨ।

ਪਹਿਲੇ ਕਾਨੂੰਨ ਤਹਿਤ ਕਿਸੇ ਦੇ ਮਨ੍ਹਾ ਕਰਨ ਦੇ ਬਾਵਜ਼ੂਦ ਉਸ ਨੂੰ ਛੂਹਣਾ, ਛੂਹਣ ਦੀ ਕੋਸ਼ਿਸ਼ ਕਰਨਾ, ਸਰੀਰਕ ਸੰਬੰਧ ਬਣਾਉਣ ਦੀ ਮੰਗ ਕਰਨਾ, ਕਾਮੁਕ ਟਿੱਪਣੀਆਂ ਕਰਨੀਆਂ, ਨੰਗੀਆਂ ਫਿਲਮਾਂ ਦਿਖਾਉਣਾ ਜਾਂ ਕਹੇ-ਅਣਕਹੇ ਢੰਗ ਨਾਲ ਬਿਨਾਂ ਸਹਿਮਤੀ ਦੇ ਜਿਣਸੀ ਵਿਹਾਰ ਕਰਨਾ, ਜਿਣਸੀ ਸ਼ੋਸ਼ਣ ਮੰਨਿਆ ਜਾਵੇਗਾ।

ਇਸ ਲਈ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।

ਦੂਜਾ ਕਨੂੰਨ ' ਸੈਕਸ਼ੂਅਲ ਹੈਰੈਸਮੈਂਟ ਆਫ਼ ਵੂਮੈਨ ਐਟ ਵਰਕਪਲੇਸ' ਕੰਮ ਕਾਜੀ ਥਾਂਵਾਂ ਉੱਪਰ ਔਰਤਾਂ ਦੇ ਜਿਣਸੀ ਸ਼ੋਸ਼ਣ ਨੂੰ ਰੋਕਣ ਲਈ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:

ਦੂਸਰੇ ਕਾਨੂੰਨ ਵਿੱਚ ਵੀ ਜਿਣਸੀ ਸ਼ੋਸ਼ਣ ਦੀ ਪਰਿਭਾਸ਼ਾ ਤਾਂ ਉਹੀ ਹੈ ਪਰ ਇਸ ਦਾ ਪ੍ਰਸੰਗ ਕੰਮਕਾਜ ਦੀ ਥਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ।

ਦੂਜਾ ਫ਼ਰਕ ਹੈ ਕਿ ਇਸ ਰਾਹੀਂ ਔਰਤਾਂ ਆਪਣੇ ਦਫ਼ਤਰ ਵਿੱਚ ਕੰਮ ਕਰਦੇ ਰਹਿ ਕੇ ਵੀ ਸ਼ੋਸ਼ਣ ਕਰਨ ਵਾਲੇ ਨੂੰ ਸਜ਼ਾ ਦਿਵਾ ਸਕਦੀਆਂ ਹਨ।

ਯਾਨੀ ਇਹ ਜੇਲ੍ਹ ਜਾਂ ਪੁਲਿਸ ਦੇ ਸਖ਼ਤ ਰਾਹ ਤੋਂ ਜੁਦਾ ਇਨਸਾਫ਼ ਲਈ ਇੱਕ ਵਿਚਕਾਰਲਾ ਰਾਹ ਖੋਲ੍ਹਦਾ ਹੈ ਜਿਵੇਂ ਸੰਸਥਾ ਦੇ ਪੱਧਰ 'ਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ, ਚਿਤਾਵਨੀ, ਜੁਰਮਾਨਾ, ਸਸਪੈਂਸ਼ਨ, ਨੌਕਰੀਓ ਬਰਖ਼ਾਸਤ ਕਰਨਾ, ਵਗੈਰਾ।

ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਗੂਗਲ ਵਿੱਚ ਔਰਤ ਮੁਲਾਜ਼ਮਾਂ ਨਾਲ ਜੁੜੀਆਂ ਸਮੱਸਿਆਂਵਾਂ ਨੂੰ ਸੁਲਝਾਉਣ ਦੀ ਕੰਪਨੀ ਦੀ ਪਹੁੰਚ ਖਿਲਾਫ ਵਾਕਆਊਟ ਕੀਤਾ ਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)