ਯੂਟਿਊਬ ਜ਼ਰੀਏ ਲੱਖਪਤੀ ਬਣਨ ਵਾਲਾ 7 ਸਾਲਾ ਬੱਚਾ

ਰਿਆਨ ਦਾ ਇੱਕ ਯੂਟਿਊਬ ਹੈ ਜਿਸ ਉੱਪਰ ਉਹ ਨਵੇਂ ਖਿਡੋਣਿਆਂ ਦਾ ਰਿਵੀਊ ਕਰਦਾ ਹੈ। Image copyright YOUTUBE
ਫੋਟੋ ਕੈਪਸ਼ਨ ਰਿਆਨ ਦੇ ਯੂਟਿਊਬ ਚੈਨਲ ਦੀ ਸ਼ੁਰੂਆਤ ਉਸ ਤੇ ਮਾਪਿਆਂ ਨੇ ਕੀਤੀ ਸੀ। ਰਿਆਨ ਇਸ ਚੈਨਲ ਉੱਪਰ ਰਿਆਨ ਨਵੇਂ ਖਿਡੋਣਿਆਂ ਦਾ ਰਿਵੀਊ ਕਰਦਾ ਹੈ

"(ਬੱਚੇ ਮੈਨੂੰ ਦੇਖਦੇ ਹਨ) ਕਿਉਂਕਿ ਮੈਂ ਮਨੋਰੰਜਨ ਕਰਦਾਂ ਹਾਂ ਅਤੇ ਮਜ਼ਾਕੀਆ ਹਾਂ।"

ਇਹ ਜਵਾਬ ਅੱਠ ਸਾਲਾਂ ਦੇ ਰਿਆਨ ਨੇ ਐਨਬੀਸੀ ਨੂੰ ਦਿੱਤਾ, ਜਦੋਂ ਉਸ ਨੂੰ ਪੁੱਛਿਆ ਗਿਆ ਕਿ ਬੱਚੇ ਉਸ ਨੂੰ ਯੂਟਿਊਬ 'ਤੇ ਕਿਉਂ ਦੇਖਦੇ ਹਨ।

ਯੂਟਿਊਬ ਉੱਪਰ ਉਹ ਨਵੇਂ ਖਿਡੋਣਿਆਂ ਬਾਰੇ ਆਪਣੀ ਰਾਇ ਦਿੰਦਾ ਹੈ ਜਾਂ ਉਨ੍ਹਾਂ ਦਾ ਰਿਵੀਊ ਕਰਦਾ ਹੈ।

ਫੋਰਬਸ ਮੈਗਜ਼ੀਨ ਦੇ ਅਨੁਮਾਨ ਮੁਤਾਬਕ ਰਿਆਨ ਨੇ ਜੁਲਾਈ ਤੋਂ ਜੂਨ ਤੱਕ ਦੇ 12 ਮਹੀਨਿਆਂ ਦੌਰਾਨ ਯੂਟਿਊਬ ਤੋਂ ਕਮਾਈ ਕਰਨ ਵਿੱਚ ਜੈਕ ਪੌਲ ਨੂੰ ਪੰਜ ਲੱਖ ਡਾਲਰ ਨਾਲ ਪਛਾੜ ਦਿੱਤਾ ਹੈ।

ਰਿਆਨ ਦੇ ਵੀਡੀਓ ਲਗਪਗ ਹਰ ਦਿਨ ਹੀ ਉਸ ਦੇ ਚੈਨਲ ਤੇ ਆਉਂਦੇ ਰਹਿੰਦੇ ਹਨ। ਉਸ ਦੀ ਆਪਣੀ ਤਸਵੀਰ ਵਾਲੇ ਇੱਕ ਖਿਡੌਣੇ ਬਾਰੇ ਉਸਦੀ ਵੀਡੀਓ ਨੂੰ ਸ਼ਨਿੱਚਰਵਾਰ ਤੱਕ ਦਸ ਲੱਖ ਵਾਰ ਦੇਖਿਆ ਜਾ ਚੁੱਕਿਆ ਸੀ।

ਇਹ ਵੀ ਪੜ੍ਹੋ:

ਰਿਆਨ ਦੀ ਇਸ ਆਮਦਨੀ ਵਿੱਚ ਉਸਦੇ ਏਜੰਟ ਦੀ ਫੀਸ ਅਤੇ ਟੈਕਸ ਸ਼ਾਮਲ ਨਹੀਂ ਹਨ ਅਤੇ ਇਹ ਪਿਛਲੇ ਸਾਲ ਨਾਲੋਂ ਦੁੱਗਣੀ ਹੋ ਗਈ ਹੈ।

ਜ਼ਿਆਦਾ ਕਮਾਈ ਮਸ਼ਹੂਰੀਆਂ ਰਾਹੀਂ

ਇਸ ਚੈਨਲ ਦੀ ਸ਼ੁਰੂਆਤ ਸਾਲ 2015 ਵਿੱਚ ਰਿਆਨ ਦੇ ਮਾਪਿਆਂ ਨੇ ਕੀਤੀ ਸੀ। ਉਸ ਤੋਂ ਬਾਅਦ ਇਸ ਦੇ ਇੱਕ ਕਰੋੜ 73 ਲੱਖ ਫੌਲਵਰ ਹੋ ਗਏ ਹਨ ਅਤੇ ਉਸਦੀਆਂ ਵੀਡੀਓ 26 ਬਿਲੀਅਨ ਵਾਰ ਦੇਖੀਆਂ ਜਾ ਚੁੱਕੀਆਂ ਹਨ। ਉਸ ਦੀਆਂ ਵੀਡੀਓ ਨੂੰ ਬੱਚੇ ਕਾਫੀ ਪਸੰਦ ਕਰਦੇ ਹਨ।

ਫੋਰਬਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 22 ਮਿਲੀਅਨ ਵਿੱਚੋਂ 1 ਮਿਲੀਅਨ ਵੀਡੀਓ ਤੋਂ ਪਹਿਲਾਂ ਦਿਖਾਈਆਂ ਜਾਂਦੀਆਂ ਮਸ਼ਹੂਰੀਆਂ ਤੋਂ ਜਦ ਕਿ ਬਾਕੀ ਸਪਾਂਸਰ ਕੀਤੀਆਂ ਪੋਸਟਾਂ ਰਾਹੀਂ ਕਮਾਏ ਗਏ।

ਫੋਰਬਸ ਮੁਤਾਬਕ ਇਹ ਆਮਦਨੀ ਯੂਟਿਊਬ ਤੋਂ ਕਮਾਈ ਕਰਨ ਵਾਲੇ ਹੋਰ ਲੋਕਾਂ ਤੋਂ ਘੱਟ ਹੈ।

ਰਿਆਨ ਦੇ ਚੈਨਲ ਉੱਪਰ ਦਿਖਾਏ ਗਏ ਖਿਡੌਣੇ ਜਲਦੀ ਹੀ ਵਿਕ ਜਾਂਦੇ ਹਨ।


ਯੂਟਿਊਬ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਖਰਲੇ ਦਸ ਨਾਮ


ਅਗਸਤ ਵਿੱਚ ਵਾਲਮਾਰਟ ਨੇ ਰਿਆਨ ਦੇ ਨਾਮ 'ਤੇ ਖਿਡੌਣਿਆਂ ਦੀ ਖ਼ਾਸ ਰੇਂਜ ਜਾਰੀ ਕੀਤੀ।

ਇਸ ਮਗਰੋਂ ਰਿਆਨ ਦੀ ਵਾਲਮਾਰਟ ਸਟੋਰ ਵਿੱਚ ਰਿਆਨ ਦੀ ਤਸਵੀਰ ਵਾਲੇ ਖਿਡੌਣਿਆਂ ਨੂੰ ਲੱਭਦਿਆਂ ਦੀ ਵੀਡੀਓ 1 ਕਰੋੜ 40 ਲੱਖ ਵਾਰ ਦੇਖੀ ਗਈ ਹੈ।

ਇਸ ਵੀਡੀਓ ਤੋਂ ਹੋਣ ਵਾਲੀ ਅਮਦਨੀ ਨਾਲ ਰਿਆਨ ਦੀ ਆਮਦਨੀ ਅਗਲੇ ਸਾਲ ਹੋਰ ਵੱਧ ਜਾਵੇਗੀ।

ਕਿਉਂਕਿ ਰਿਆਨ ਹਾਲੇ ਨਾਬਾਲਗ ਹੈ ਇਸ ਲਈ ਉਸਦੀ ਆਮਦਨੀ ਦਾ 15 ਫੀਸਦੀ ਹਿੱਸਾਂ ਇੱਕ ਬੈਂਕ ਅਕਾਊਂਟ ਵਿੱਚ ਜਮਾਂ ਕੀਤਾ ਜਾਂਦਾ ਹੈ ਜੋ ਉਸ ਨੂੰ ਬਾਲਗ ਹੋਣ ਮਗਰੋਂ ਹੀ ਮਿਲ ਸਕੇਗੀ।

ਰਿਆਨ ਦੀਆਂ ਭੈਣਾਂ ਵੀ ਉਸਦੇ ਇੱਕ ਹੋਰ ਯੂਟਿਊਬ ਚੈਨਲ ਰਿਆਨਜ਼ ਫੈਮਿਲੀ ਰਿਵੀਊ ਦੀਆਂ ਕਈ ਵੀਡੀਓ ਵਿੱਚ ਨਜ਼ਰ ਆਈਆਂ ਹਨ।

ਤਿੰਨਾਂ ਭਾਈ-ਭੈਣਾਂ ਵਾਲੀ ਇੱਕ ਵੀਡੀਓ ਜਿਸ ਵਿੱਚ ਬੱਚਿਆਂ ਨਾਲ ਘਰ ਵਿੱਚ ਕੀਤੇ ਜਾ ਸਕਣ ਵਾਲੇ ਵਿਗਿਆਨਕ ਪ੍ਰਯੋਗਾਂ ਵਾਲੀ ਵੂੀਡੀਓ 2 ਕਰੋੜ 60 ਲੱਖ ਵਾਰ ਦੇਖੀ ਗਈ।

Image copyright TWITTER/LOGAN PAUL
ਫੋਟੋ ਕੈਪਸ਼ਨ ਲੋਗਨ ਪਾਲ ਦੀ ਖ਼ੁਦਕੁਸ਼ੀ ਨਾਲ ਜੁੜੀ ਵੀਡੀਓ ਹਟਾਏ ਜਾਣ ਤੋਂ ਪਹਿਲਾਂ ਹੀ ਲੱਖਾਂ ਵਾਰ ਦੇਖੀ ਜਾ ਚੁੱਕੀ ਸੀ। ਹਾਲਾਂ ਕਿ ਤਸਵੀਰ ਵਿੱਚ ਉਹ ਦੁਖੀ ਲੱਗ ਰਿਹਾ ਹੈ ਪਰ ਅਸਲ ਵਿੱਚ ਉਸ ਨੇ ਸਾਰੀ ਘਟਨਾ ਦਾ ਮਜ਼ਾਕ ਉਡਾਇਆ ਸੀ।

ਯੂਟਿਊਬ ਤੋਂ ਕਮਾਈ ਕਰਨ ਵਾਲੇ ਭਰਾ

ਸਾਲ 2017 ਵਿੱਚ ਯੂਟਿਊਬ ਤੋਂ ਕਮਾਈ ਕਰਨ ਵਾਲਿਆਂ ਦੀ ਇਸ ਸੂਚੀ ਵਿੱਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਡੈਨੀਅਲ ਮਡਿਲਟਨ ਇਸ ਵਾਰ ਖ਼ਿਸਕ ਕੇ ਚੌਥੇ ਨੰਬਰ 'ਤੇ ਆ ਗਏ ਹਨ।

ਜਦਕਿ ਜੈਕ ਪੌਲ ਛੇਵੇਂ ਨੰਬਰ ਤੋਂ ਉੱਪਰ ਚੜ੍ਹ ਕੇ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਜਦਕਿ ਉਨ੍ਹਾਂ ਦਾ ਭਰਾ ਵੀ ਫੋਰਬਸ ਦੀ ਇਸ ਦਰਜੇਬੰਦੀ ਵਿੱਚ ਖਿਸਕ ਕੇ ਦਸਵੇਂ ਨੰਬਰ 'ਤੇ ਆ ਗਿਆ ਹੈ।

ਲੋਗਨ ਨੇ ਇਸ ਸਾਲ ਜਨਵਰੀ ਵਿੱਚ ਇੱਕ ਵੀਡੀਓ ਵਿੱਚ ਜਾਪਾਨ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਇੱਕ ਵਿਅਕਤੀ ਦੀ ਲਾਸ਼ ਦੀ ਤਸਵੀਰਾਂ ਦਿਖਾ ਦਿੱਤੀਆਂ ਸਨ ਜਿਸ ਮਗਰੋਂ ਉਨ੍ਹਾਂ ਨੇ ਮਾਫ਼ੀ ਵੀ ਮੰਗੀ ਸੀ।

ਇਸ ਮਗਰੋਂ ਯੂਟਿਊੂਬ ਦੇ ਮਾਲਕ ਗੂਗਲ ਨੇ ਪੌਲ ਦੇ ਚੈਨਲ ਨੂੰ ਪ੍ਰਮੁੱਖਤਾ ਵਾਲੇ ਚੈਨਲਾਂ ਵਿੱਚੋਂ ਹਟਾ ਦਿੱਤਾ ਸੀ। ਪਰ ਇਸ ਵਿਵਾਦ ਤੋਂ ਬਾਅਦ ਕਈ ਕੰਪਨੀਆਂ ਨੇ ਇਸ ਚੈਨਲ ਤੇ ਆਪਣੀਆਂ ਮਸ਼ਹੂਰੀਆਂ ਦੇਕੇ ਕਮਾਈ ਕੀਤੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)