ਕੀ ਵਾਕਈ ਮਿਸਰ ਦੇ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ?

ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ Image copyright Reuters
ਫੋਟੋ ਕੈਪਸ਼ਨ ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ

ਮਿਸਰ 'ਚ ਇੱਕ ਮਕਬਰੇ ਹੇਠਾਂ ਮਿਲੀਆਂ ਕਲਾਕ੍ਰਿਤਾਂ ਦੀਆਂ ਕੁਝ ਤਸਵੀਰਾਂ ਵਰਤ ਕੇ ਸੋਸ਼ਲ ਮੀਡੀਆ ਉੱਪਰ ਸੱਜੇਪੱਖੀ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ, "ਮੁਸਲਿਮ ਦੇਸ਼ ਮਿਸਰ 'ਚ ਵੀ ਹੁਣ ਇੱਕ ਮਕਬਰੇ ਹੇਠਾਂ ਹਿੰਦੂ ਮੰਦਿਰ ਮਿਲਿਆ ਹੈ।"

ਇਸ ਪੋਸਟ ਦੇ ਨਾਲ ਹੀ ਇਹ ਵੀ ਦਾਅਵਾ ਹੈ ਕਿ ਦੁਨੀਆਂ 'ਚ ਹੋਰ ਥਾਵਾਂ 'ਤੇ ਜਦੋਂ ਅਜਿਹੀ ਖੁਦਾਈ ਹੋਵੇਗੀ ਤਾਂ ਸਾਬਤ ਹੋਵੇਗਾ ਕਿ ਕਿਸੇ ਵੇਲੇ ਸਾਰੇ ਵਿਸ਼ਵ 'ਚ ਹੀ ਹਿੰਦੂ ਧਰਮ ਫੈਲਿਆ ਹੋਇਆ ਸੀ।

ਨਾਲ ਲੱਗੀ ਤਸਵੀਰ 'ਚ ਖੁਦਾਈ ਦੀ ਥਾਂ ਵੀ ਨਜ਼ਰ ਆ ਰਹੀ ਹੈ ਅਤੇ ਇੱਕ ਆਦਮੀ ਵੀ ਖੜ੍ਹਾ ਹੈ। ਕੁਝ ਮੂਰਤੀਆਂ ਵੀ ਹਨ।

ਅਸੀਂ ਜਦੋਂ ਗੂਗਲ 'ਚ 'ਰਿਵਰਸ ਇਮੇਜ ਸਰਚ' ਰਾਹੀਂ ਵੇਖਿਆ ਤਾਂ ਪਤਾ ਲੱਗਾ ਕਿ ਤਸਵੀਰ ਵਾਕਈ ਮਿਸਰ 'ਚ ਹਾਲ ਹੀ 'ਚ ਕੀਤੀ ਗਈ ਖੁਦਾਈ ਦੀ ਹੈ ਪਰ ਨਾਲ ਲਿਖੇ ਸੰਦੇਸ਼ ਨਾਲ ਇਸ ਦਾ ਪਰਿਪੇਖ ਬਦਲ ਦਿੱਤਾ ਗਿਆ ਹੈ।

Image copyright Reuters
ਫੋਟੋ ਕੈਪਸ਼ਨ ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ ਮਿਸਰ ਦੇ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ।
Image copyright Reuters

ਇਸ ਥਾਂ ਉੱਪਰ ਕਿਸੇ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਮਿਲਣ ਦਾ ਕੋਈ ਸਬੂਤ ਨਹੀਂ ਹੈ। ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ ਜਿਸ ਨੇ ਇਸ ਖਿੱਤੇ ਉੱਪਰ 2500 ਈਸਾ ਪੂਰਵ ਤੋਂ 2350 ਈਸਾ ਪੂਰਵ ਤਕ ਰਾਜ ਕੀਤਾ ਸੀ।

Image copyright Reuters

ਪੁਰਾਤੱਤਵ-ਵਿਗਿਆਨੀਆਂ ਨੇ ਇਸ ਥਾਂ ਨੂੰ ਪਿਛਲੇ ਹਫਤੇ ਹੀ ਲੱਭਿਆ ਹੈ। ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ।

ਮਿਸਰ ਦੇ ਪੁਰਾਤੱਤਵ ਵਿਭਾਗ ਦੇ ਜਨਰਲ ਸਕੱਤਰ, ਮੁਸਤਫ਼ਾ ਵਜ਼ੀਰੀ ਮੁਤਾਬਕ ਇਹ ਕਈ ਦਹਾਕਿਆਂ ਬਾਅਦ ਮਿਲਿਆ ਅਜਿਹਾ ਮਕਬਰਾ ਹੈ। ਜਿਸ ਤਸਵੀਰ ਨੂੰ 'ਮੰਦਿਰ' ਵਾਲੇ ਦਾਅਵੇ ਨਾਲ ਵਰਤਿਆ ਜਾ ਰਿਹਾ ਹੈ ਉਸ ਵਿੱਚ ਮੁਸਤਫ਼ਾ ਵਜ਼ੀਰੀ ਹੀ ਹਨ।

Image copyright EPA

ਕਾਹਿਰਾ ਕੋਲ ਸੱਕਾਰਾ ਪਿਰਾਮਿਡ ਕੰਪਲੈਕਸ 'ਚ ਮਿਲੇ ਇਸ ਮਕਬਰੇ ਬਾਰੇ ਖ਼ਬਰ ਕਈ ਨਾਮੀ ਚੈਨਲਾਂ ਅਤੇ ਅਖਬਾਰਾਂ ਨੇ ਛਾਪੀ ਹੈ ਪਰ ਕਿਸੇ ਵਿੱਚ ਹਿੰਦੂ ਮੰਦਿਰ ਵਾਲੇ ਦਾਅਵੇ ਦੀ ਪੁਸ਼ਟੀ ਜਾਂ ਇਸ ਦਾ ਜ਼ਿਕਰ ਵੀ ਨਹੀਂ ਹੈ।

ਇਹ ਵੀ ਜ਼ਰੂਰ ਪੜ੍ਹੋ

Image copyright EPA
Image copyright AFP/Getty images
Image copyright Reuters

ਸੱਜੇਪੱਖੀ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਅਤੇ ਝੂਠੇ ਦਾਅਵੇ ਨੂੰ ਅਜਿਹੇ ਸਮੇਂ ਵਾਇਰਲ ਕਰ ਰਹੇ ਹਨ ਜਦੋਂ ਭਾਰਤ ਵਿੱਚ ਸੱਜੇਪੱਖੀ ਸੰਗਠਨ ਅਯੁੱਧਿਆ ਵਿੱਚ ਬਾਬਰੀ ਮਸਜਿਦ ਤੋੜੇ ਜਾਣ ਵਾਲੇ ਸਥਾਨ ਉੱਪਰ ਰਾਮ ਮੰਦਿਰ ਬਣਾਉਣ ਦੀ ਮੰਗ ਨੂੰ ਮੁੜ ਉੱਚੇ ਸੁਰ 'ਚ ਚੁੱਕ ਰਹੇ ਹਨ।

ਇਹ ਵੀ ਜ਼ਰੂਰ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਦਿੱਲੀ ਵਿਖੇ 25 ਨਵੰਬਰ ਨੂੰ ਇਕੱਠ ਨੇ ਰਾਮ ਮੰਦਿਰ ਬਣਾਉਣ ਦੀ ਮੰਗ ਮੁੜ ਮੁਖ਼ਰ ਕੀਤੀ ਸੀ।

ਪਿਛਲੇ ਮਹੀਨੇ ਜਦੋਂ ਦਿੱਲੀ ਵਿੱਚ ਇਨ੍ਹਾਂ ਸੰਗਠਨਾਂ ਨੇ ਇੱਕ ਇਕੱਠ ਵੀ ਕੀਤਾ ਸੀ ਤਾਂ ਅਜਿਹੀਆਂ ਝੂਠੀਆਂ ਤਸਵੀਰਾਂ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੁੰਗਾਰਾ ਦੇਣ ਦਾ ਕੰਮ ਕੀਤਾ ਸੀ।

ਇਹਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)