ਆਈਐਸ ਵਿਰੋਧੀ ਜੰਗ ਲਈ ਖ਼ਤਰਾ ਸੀਰੀਆ 'ਚੋਂ ਅਮਰੀਕੀ ਫੌਜ ਵਾਪਸ ਬੁਲਾਉਣ, ਕੁਰਦਾਂ ਨੇ ਕਿਹਾ

ਅਮਰੀਕਾ

ਤਸਵੀਰ ਸਰੋਤ, AFP

ਸੀਰੀਆ ਵਿੱਚ ਕੁਰਦਿਸ਼ ਦੀ ਅਗਵਾਈ ਵਾਲੇ ਗਠਜੋੜ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਫੌਜ ਹਟਾਉਣ ਦਾ ਇਹ ਹੈਰਾਨੀਜਨਕ ਫ਼ੈਸਲਾ ਇਸਲਾਮਿਕ ਸਟੇਟ ਗਰੁੱਪ ਨੂੰ ਮੁੜ ਬਹਾਲ ਹੋਣ ਦੀ ਇਜਾਜ਼ਤ ਦੇ ਦੇਵੇਗਾ।

ਸੀਰੀਆ ਡੈਮੋਕ੍ਰੇਟਿਕ ਫੋਰਸਸ(SDF) ਵੱਲੋਂ ਜਾਰੀ ਕੀਤਾ ਇਹ ਬਿਆਨ ਫੌਜੀ ਖਲਾਅ ਲਈ ਚੇਤਾਵਨੀ ਹੈ ਕਿ ''ਦੁਸ਼ਮਣ ਪਾਰਟੀਆਂ'' ਵਿਚਾਲੇ ਫਸ ਗਏ ਗਠਜੋੜ ਨੂੰ ਉਹ ਛਡ ਦੇਵੇਗਾ।

ਡੌਨਲਡ ਟਰੰਪ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਆਈਐਸ ਨੂੰ ਹਰਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਮੁੱਖ ਸਾਥੀਆਂ ਅਤੇ ਅਮਰੀਕੀ ਸਿਆਸਤਦਾਨਾਂ ਨੇ ਇਸ ਦਾਅਵੇ 'ਤੇ ਵਿਵਾਦ ਖੜ੍ਹਾ ਕੀਤਾ ਹੈ।

ਇਹ ਵੀ ਪੜ੍ਹੋ:

ਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਟਰੰਪ ਨੇ ਕੀ ਕਿਹਾ ਸੀ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ।

ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀਂ ਇਹ ਸਾਫ ਕੀਤਾ ਸੀ ਕਿ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।

ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ।

ਇਹ ਵੀ ਪੜ੍ਹੋ:

ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।

ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)