12 ਸਾਲਾ ਕੁੜੀ ਨੇ ਟੀ-ਸ਼ਰਟ ਵੇਚ ਕੇ ਕਮਾਏ ਡੇਢ ਕਰੋੜ ਰੁਪਏ

  • ਜੇਸਿਕਾ ਜੋਨਸ
  • ਬੀਬੀਸੀ ਪੱਤਰਕਾਰ
ਟੀ-ਸ਼ਰਟ, ਖੇਰਿਸ
ਤਸਵੀਰ ਕੈਪਸ਼ਨ,

ਰਿਸ ਇਸ ਇੱਕ ਸੰਦੇਸ਼ ਨਾਲ ਅਮਰੀਕਾ ਦੇ ਅਫ਼ਰੀਕੀ ਮੂਲ ਦੇ ਲੋਕਾਂ ਨੂੰ ਤਾਕਤ ਦੇ ਰਹੀ ਹੈ

ਅਮਰੀਕਾ ਦੇ ਲਾਸ ਐਂਜਲਸ 'ਚ ਆਪਣੇ ਸਟੋਰ ਦੇ ਸਾਹਮਣੇ ਕੈਮਰੇ ਲਈ ਪੋਜ਼ ਦਿੰਦਿਆਂ ਹੋਇਆਂ ਖੇਰਿਸ ਰੋਜਰਸ ਕਹਿੰਦੀ ਹੈ, "ਮੈਂ 12 ਸਾਲ ਦੀ ਹਾਂ। ਮੈਂ 'ਫਲੇਕਸਿਨ ਇਨ ਮਾਏ ਕੰਪਲੈਕਸ਼ਨ' ਦੀ ਸੀਈਓ ਹਾਂ।"

ਉਹ ਸੱਚ ਕਹਿ ਰਹੀ ਹੈ। ਖੇਰਿਸ ਅਜੇ ਬਾਲਗ਼ ਵੀ ਨਹੀਂ ਹੋਈ ਪਰ ਉਹ ਇੱਕ ਕੰਪਨੀ ਦੀ ਬੌਸ ਹੈ ਜੋ ਹਜ਼ਾਰਾਂ ਟੀ-ਸ਼ਰਟ ਵੇਚਦੀ ਹੈ।

'ਫਲੇਕਸਿਨ ਇਨ ਮਾਏ ਕੰਪਲੈਕਸ਼ਨ' ਖੇਰਿਸ ਰੋਜਰਸ ਦਾ ਆਪਣਾ ਫੈਸ਼ਨ ਲੇਬਲ ਹੈ। ਇਹ ਕੰਪਨੀ ਸਕਾਰਾਤਮਕ ਸੰਦੇਸ਼ ਵਾਲੇ ਟੀ-ਸ਼ਰਟ ਬਣਾਉਂਦੀ ਹੈ।

ਟੀ-ਸ਼ਰਟ 'ਤੇ ਛਪੇ ਹੋਏ ਸੰਦੇਸ਼ ਦੀ ਥੀਮ ਇੱਕ ਹੀ ਹੁੰਦੀ ਹੈ-ਆਪਣੀ ਸਕਿਨ ਦੇ ਰੰਗ ਨੂੰ ਲੈ ਕੇ ਚਿੰਤਾ ਨਾ ਕਰੋ, ਜ਼ਿੰਦਗੀ ਖੁੱਲ੍ਹ ਕੇ ਜੀਓ।

ਖੇਰਿਸ ਇਸ ਇੱਕ ਸੰਦੇਸ਼ ਨਾਲ ਅਮਰੀਕਾ ਦੇ ਅਫ਼ਰੀਕੀ ਮੂਲ ਦੇ ਲੋਕਾਂ ਨੂੰ ਤਾਕਤ ਦੇ ਰਹੀ ਹੈ ਅਤੇ ਹਜ਼ਾਰਾਂ ਗਾਹਕਾਂ ਨੂੰ ਟੀ-ਸ਼ਰਟ ਵੇਚ ਰਹੀ ਹੈ।

ਉਨ੍ਹਾਂ ਨੇ ਆਪਣਾ ਬਰਾਂਡ ਅਪ੍ਰੈਲ 2017 'ਚ ਸ਼ੁਰੂ ਕੀਤਾ ਸੀ। ਉਦੋਂ ਤੋਂ ਹੁਣ ਤੱਕ ਉਹ ਦੋ ਲੱਖ ਡਾਲਰ ਯਾਨਿ ਕਰੀਬ ਡੇਢ ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ।

ਇਹ ਵੀ ਪੜ੍ਹੋ-

ਉਹ ਕਹਿੰਦੀ ਹੈ, "ਮੇਰਾ ਹਮੇਸ਼ਾ ਤੋਂ ਇੱਕ ਸੁਪਨਾ ਸੀ ਤੇ ਮੈਂ ਫੈਸ਼ਨ ਡਿਜ਼ਾਈਨਰ ਬਣਦਾ ਚਾਹੁੰਦੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਇਹ ਕਦੋਂ ਸ਼ੁਰੂ ਹੋਵੇਗਾ। ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਨੂੰ ਇੰਨੀ ਛੋਟੀ ਉਮਰ ਤੋਂ ਹੀ ਸ਼ੁਰੂ ਕਰਨ ਵਾਲੀ ਹਾਂ।"

ਖੇਰਿਸ ਰੋਜਰਸ ਦੀ ਵੱਡੀ ਟੇਲਰ ਪੋਲਾਰਡ ਉਨ੍ਹਾਂ ਦਾ ਹੱਥ ਵਟਾਉਂਦੇ ਹਨ। ਉਹ ਉਨ੍ਹਾਂ ਦੀ ਸਹਿਯੋਗੀ ਵੀ ਹੈ ਅਤੇ ਕੰਪਨੀ ਦੀ ਮੈਨੇਜਰ ਵੀ।

ਖੇਰਿਸ ਦੱਸਦੀ ਹੈ, "'ਫਲੇਕਸਿਨ ਇਨ ਮਾਏ ਕੰਪਲੈਕਸ਼ਨ' ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਉਨ੍ਹਾਂ ਦੀ ਭੈਣ ਨੇ ਖੇਰਿਸ ਦੀ ਇੱਕ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਸੀ। ਉਸ ਦਾ ਹੈਸ਼ਟੈਗ ਸੀ #FlexinInHerComplexion."

ਉਸ ਵੇਲੇ ਖੇਰਿਸ ਸਿਰਫ਼ 10 ਸਾਲ ਦੀ ਸੀ। ਟਵਿੱਟਰ'ਤੇ ਪੋਸਟ ਕੀਤੀ ਗਈ ਤਸਵੀਰ 'ਚ ਉਨ੍ਹਾਂ ਪ੍ਰਿੰਟ ਵਾਲੀ ਫਰਾਕ ਪਹਿਨੇ ਰੱਖੀ ਸੀ।

ਦਾਦੀ ਦੀ ਸੀਖ

ਉਹ ਕਹਿੰਦੀ ਹੈ, "ਮੇਰੀ ਦਾਦੀ ਅਕਸਰ ਕਹਿੰਦੀ ਸੀ ਕਿ ਸਾਨੂੰ ਆਪਣੇ ਰੰਗ ਵਿੱਚ ਖੁੱਲ੍ਹ ਕੇ ਰਹਿਣਾ ਚਾਹੀਦਾ ਹੈ ਤੇ ਮੈਂ ਵੀ ਇਹੀ ਸੋਚਦੀ ਸੀ।"

ਤਸਵੀਰ ਕੈਪਸ਼ਨ,

ਖੇਰਿਸ ਦੀ ਪਹਿਲੀ ਟੀ-ਸ਼ਰਟ 'ਤੇ ਬੋਲਡ ਸੁਨਹਿਰੇ ਰੰਗ ਨਾਲ ਲਿਖਿਆ ਸੀ -'ਫਲੇਕਸਿਨ ਇਨ ਮਾਏ ਕੰਪਲੈਕਸ਼ਨ'

ਖੇਰਿਸ ਆਪਣੀ ਦਾਦੀ ਨੂੰ ਯਾਦ ਕਰਕੇ ਚਹਿਕ ਉਠਦੀ ਹੈ। "ਮੈਨੂੰ ਦਾਦੀ ਦਾ ਇਹ ਕਹਿਣਾ ਚੰਗਾ ਲਗਦਾ ਸੀ ਅਤੇ ਮੈਨੂੰ ਕੱਪੜੇ ਡਿਜ਼ਾਈਨ ਕਰਨਾ ਵੀ ਚੰਗਾ ਲਗਦਾ ਸੀ ਤਾਂ ਮੈਂ ਦੋਵਾਂ ਨੂੰ ਮਿਲਾ ਦਿੱਤਾ ਅਤੇ ਮੈਂ 'ਫਲੇਕਸਿਨ ਇਨ ਮਾਏ ਕੰਪਲੈਕਸ਼ਨ' ਬਣਾ ਦਿੱਤਾ ਹੈ।"

ਖੇਰਿਸ ਨੇ ਜੋ ਪਹਿਲੀ ਟੀ-ਸ਼ਰਟ ਡਿਜ਼ਾਈਨ ਕੀਤੀ ਉਸ ਵਿੱਚ ਗਲੇ ਦੀ ਕਾਲੇ ਰੰਗ ਦੀ ਟੀ-ਸ਼ਰਟ 'ਤੇ ਬੋਲਡ ਸੁਨਹਿਰੇ ਰੰਗ ਨਾਲ ਲਿਖਿਆ ਸੀ -'ਫਲੇਕਸਿਨ ਇਨ ਮਾਏ ਕੰਪਲੈਕਸ਼ਨ'।

ਇਹੀ ਉਨ੍ਹਾਂ ਦੀ ਕੰਪਨੀ ਦਾ ਲੇਵਲ ਹੈ ਅਤੇ ਇਹੀ ਸੰਦੇਸ਼ ਵੀ। ਟੇਲਰ ਪੋਲਾਰਡ ਵੀ ਉਹੀ ਟੀ-ਸ਼ਰਟ ਪਹਿਨਦੀ ਹੈ, ਜਿਸ ਨੂੰ ਉਨ੍ਹਾਂ ਦੀ ਭੈਣ ਦੇ ਡਿਜ਼ਾਈਨ ਕਰਦੀ ਹੈ।

ਟੇਲਰ ਦੱਸਦੀ ਹੈ, "ਅਸੀਂ ਅਪ੍ਰੈਲ 2017 ਦੇ ਅਖ਼ੀਰ 'ਚ ਟਵਿੱਟਰ 'ਤੇ ਉਹ ਸੰਦੇਸ਼ ਪੋਸਟ ਕੀਤਾ ਸੀ ਜੋ ਵਾਈਰਲ ਹੋ ਗਿਆ। ਉਸ ਦੇ ਕਰੀਬ ਇੱਕ ਹਫਤੇ ਅੰਦਰ ਅਸੀਂ ਟੀ-ਸ਼ਰਟ ਬਿਜਨਸ ਸ਼ੁਰੂ ਕਰ ਲਿਆ।"

ਪਿਛਲੇ ਡੇਢ ਸਾਲ 'ਚ ਉਨ੍ਹਾਂ ਨੇ 20 ਹਜ਼ਾਰ ਤੋਂ ਵੱਧ ਟੀ-ਸ਼ਰਟ ਵੇਚੀਆਂ ਹਨ।

ਫਲੇਕਸਿਨ ਦਾ ਮਤਲਬ ਹੈ ਦਿਖਾਉਣਾ, "To flex in your complexion" ਦਾ ਅਰਥ ਹੈ ਆਪਣੀ ਸਕਿਨ (ਦੇ ਰੰਗ) 'ਤੇ ਮਾਣ ਕਰਨਾ।

ਮੈਂ ਖੇਰਿਸ ਦੇ ਨਾਲ ਉਨ੍ਹਾਂ ਸਟੋਰ 'ਚ ਬੈਠੀ ਹਾਂ। ਉਹ ਕਹਿੰਦੀ ਹੈ, "ਅਜੇ ਅਸੀਂ ਸਾਡੇ ਘਰ ਦੇ ਪਿਛਲੇ ਹਿੱਸੇ 'ਚ ਹਾਂ। ਇਹ ਸਾਡਾ ਗੈਰਾਜ ਸੀ ਜੋ ਹੁਣ ਗੋਦਾਮ ਹੈ। ਇੱਥੇ ਹੀ ਅਸੀਂ ਸਕਰੀਨਪ੍ਰਿੰਟ ਕਰਦੇ ਹਨ, ਆਰਡਰ ਪੈਕ ਕਰਦੇ ਹਾਂ। ਸਭ ਕੁਝ ਇੱਥੇ ਹੀ ਹੁੰਦਾ ਹੈ। ਸੱਚੀ, ਅਸੀਂ ਸਾਰਾ ਕੰਮ ਇੱਥੇ ਹੀ ਕਰਦੇ ਹਾਂ।"

ਖੇਰਿਸ ਦੇ ਬਚਪਨ ਦੇ ਦਿਨ ਮੁਸ਼ਕਿਲਾਂ ਨਾਲ ਭਰੇ ਹੋਏ ਸਨ। ਉਹ ਕਹਿੰਦੀ ਹੈ, "ਮੁਸ਼ਕਿਲਾਂ ਹੀ ਮੁੱਖ ਸ਼ਬਦ ਹਨ ਉਸ ਲਈ। ਵਧਦੀ ਉਮਰ ਨਾ ਮੈਨੂੰ ਬਹੁਤ ਕੁਝ ਝੱਲਣਾ ਪਿਆ ਸੀ, ਜਿਵੇਂ ਦਾਦਾਗਿਰੀ, ਨਸਲਵਾਦ, ਰੰਗਭੇਦ ਆਦਿ।"

ਤਸਵੀਰ ਕੈਪਸ਼ਨ,

ਦੋਵੇਂ ਭੈਣਾ ਆਪਣੇ ਸਟੋਰ 'ਚ ਸਾਰਾ ਕੰਮ ਖ਼ੁਦ ਹੀ ਕਰਦੀਆਂ ਹਨ

ਬੱਚੇ ਉਨ੍ਹਾਂ ਨੂੰ ਚਿੜਾਉਣ ਲਈ ਕਈ ਨਾਵਾਂ ਨਾਲ ਬੁਲਾਉਂਦੇ ਸਨ। ਜਿਵੇਂ, "ਮਰੀ ਹੋਈ ਰੋਸ਼" ਅਤੇ "ਚੁੱਲ੍ਹੇ 'ਚ ਜ਼ਿਆਦਾ ਦੇਰ ਤੱਕ ਛੁੱਟ ਗਈ ਕੁੜੀ।"

"ਉਹ ਹਮੇਸ਼ਾ ਮੇਰੀ ਕਾਲੀ ਚਮੜੀ ਲਈ ਮੈਨੂੰ ਛੇੜਦੇ ਸਨ।"

ਖ਼ੁਦ ਨਾਲ ਪਿਆਰ ਕਰੋ

ਟੇਲਰ ਪੋਲਾਰਡ ਉਨ੍ਹਾਂ ਦਿਨਾਂ ਵਿੱਚ ਆਪਣੀ ਭੈਣ ਨੂੰ ਬੇਹੱਦ ਉਦਾਸ ਦੇਖਦੀ ਸੀ। "ਦੂਜੇ ਲੋਕਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਭੈਣ ਨੂੰ ਭਾਵਨਾਤਮਕ ਤੌਰ 'ਤੇ ਟੁੱਟਦਿਆਂ ਦੇਖ ਦਿਲ ਦੁਖਦਾ ਸੀ। ਉਹ ਇਸ ਕਰਕੇ ਬਹੁਤ ਅਸਹਿਜ ਰਹਿੰਦੀ ਸੀ।"

"ਮੈਂ ਉਸ ਨੂੰ ਕਹਿੰਦੀ ਸੀ ਕਿ ਉਹ ਜਿਵੇਂ ਦੀ ਹੈ ਬਹੁਤ ਚੰਗੀ ਗੈ ਅਤੇ ਉਹ ਖ਼ੁਦ ਨਾਲ ਪਿਆਰ ਕਰੇ।"

ਖੇਰਿਸ ਵੀ ਵੱਡੀ ਭੈਣ ਦੇ ਇਸ ਯੋਗਦਾਨ ਨੂੰ ਮੰਨਦੀ ਹੈ। "ਉਸ ਦੀ ਮਦਦ ਤੋਂ ਬਿਨਾਂ ਮੈਂ ਅੱਜ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਸੀ।"

ਇਹ ਵੀ ਪੜ੍ਹੋ-

'ਫਲੈਕਿਸਨ ਇਨ ਮਾਏ ਕੰਪਲੈਕਸ਼ਨ' ਦਾ ਮਤਲਬ ਹੈ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਬਾਰੇ 'ਚ ਕੀ ਸੋਚਦੇ ਹੋ।

ਖੇਰਿਸ ਕਹਿੰਦੀ ਹੈ, ""ਇਹ ਦੁਨੀਆਂ ਵੱਡੀ ਹੈ ਅਤੇ ਇਹ ਬਹੁਤ ਬੋਲਡ ਹੈ। ਇਹ ਤੁਹਾਨੂੰ ਮੌਕਾ ਦਿੰਦੀ ਹੈ ਕਿ ਟੀ-ਸ਼ਰਟ ਤੋਂ ਆ ਰਹੇ ਸੰਦੇਸ਼ਾਂ ਨੂੰ ਸੁਣੋ।"

ਦੋਵੇਂ ਭੈਣਾ ਆਪਣੇ ਸਟੋਰ 'ਚ ਸਾਰਾ ਕੰਮ ਖ਼ੁਦ ਹੀ ਕਰਦੀਆਂ ਹਨ। ਇਸ 'ਚ ਕੱਪੜੇ ਡਿਜ਼ਾਈਨ ਕਰਨੇ, ਪ੍ਰਿੰਟ ਕਰਨੇ, ਤਹਿ ਲਗਾਉਣੀ, ਬੰਡਲ ਬਣਾਉਣੇ ਅਤੇ ਪੈਕ ਕਰਨ ਤੱਕ ਦੇ ਕੰਮ ਸ਼ਾਮਿਲ ਹਨ।

ਖੇਰਿਸ ਆਪਣੇ ਅਨੁਭਵ ਦੱਸਦੀ ਹੈ, "ਨੌਜਵਾਨ ਕਾਰੋਬਾਰੀ ਵਜੋਂ ਮੈਂ ਸਿੱਖਿਆ ਹੈ ਕਿ ਕਿਸੇ ਵੀ ਉਮਰ 'ਚ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਹੋ।"

2017 'ਚ ਖੇਰਿਸ ਨਿਊਯਾਰਕ ਫੈਸ਼ਨ ਵੀਕ 'ਚ ਸ਼ਾਮਿਲ ਹੋਈ। ਉਹ ਉੱਥੋਂ ਤੱਕ ਪਹੁੰਚਣ ਵਾਲੀ ਸਭ ਤੋਂ ਨੌਜਵਾਨ ਡਿਜ਼ਾਈਨਰ ਸੀ।

"ਮੈਨੂੰ ਲਗਦਾ ਹੈ ਕਿ ਜੋ ਸਭ ਤੋਂ ਵੱਡੀ ਚੀਜ਼ ਮੈਂ ਸਿੱਖੀ ਉਹ ਇਹ ਹੈ ਕਿ ਤੁਹਾਡੇ ਕੋਲ ਜੋ ਹੈ ਉਸ ਨਾਲ ਕੰਮ ਕਰਨਾ ਸਿੱਖੋ।"

150 ਡਾਲਰ ਨਾਲ ਸ਼ੁਰੂਆਤ

ਟੇਲਰ ਪੋਲਾਰਡ ਦੱਸਦੀ ਹੈ, "ਅਸੀਂ ਸੈਂਟਰਲ ਲਾਸ ਐਂਜਲਸ 'ਚ ਪੈਦਾ ਹੋਏ, ਉੱਥੇ ਹੀ ਵੱਡੇ ਹੋਏ। ਅਜੇ ਸਾਡੇ ਕੋਲ ਸ਼ਾਇਦ ਸਾਰੇ ਸਾਧਨ ਨਹੀਂ ਹਨ, ਜਿਵੇਂ ਤੁਹਾਨੂੰ ਪਤਾ ਹੈ ਕਿ ਵੱਡੀਆਂ ਕੰਪਨੀਆਂ ਕੋਲ ਹੁੰਦੇ ਹਨ।"

ਤਸਵੀਰ ਕੈਪਸ਼ਨ,

ਖੇਰਿਸ ਨਾ 150 ਡਾਲਰਾਂ ਨਾਲ ਕੰਮ ਸ਼ੁਰੂ ਕੀਤਾ ਸੀ

"ਸਾਡੀ ਮਾਂ ਨੇ ਬਿਜ਼ਨਸ ਸ਼ੁਰੂ ਕਰਨ ਲਈ ਸਾਨੂੰ 150 ਡਾਲਰ ਦਿੱਤੇ ਸਨ। ਅਸੀਂ ਪਿਛਲੇ ਡੇਢ ਸਾਲ 'ਚ ਦੋ ਲੱਖ ਡਾਲਰਾਂ ਤੋਂ ਵੱਧ ਕਮਾਏ ਹਨ।"

"ਮੈਨੂੰ ਲਗਦਾ ਹੈ ਕਿ ਤੁਸੀਂ ਕੀ ਅਤੇ ਕਿੰਨਾ ਕਰਦੇ ਹੋ, ਇਹ ਮਹੱਤਵਪੂਰਨ ਹੈ। ਤੁਹਾਨੂੰ ਖ਼ੁਦ ਨੂੰ ਪੂਰੀ ਤਰ੍ਹਾਂ ਲਗਾਉਣਾ ਪੈਂਦਾ ਹੈ।"

ਖੇਰਿਸ ਲਈ ਪਿਛਲਾ ਸਾਲ ਬਹੁਤ ਖ਼ਾਸ ਰਿਹਾ। ਉਨ੍ਹਾਂ ਨੂੰ ਨਾਈਕੇ ਦੀ ਬਰਾਂਡ ਅੰਬੈਸਡਰ ਬਣਾਇਆ ਗਿਆ।

ਲੀਬਰਾਨ ਜੈਮਸ (ਨਾਈਕੇ ਦਾ ਇੱਕ ਬਰਾਂਡ) ਜੁੱਤੀਆਂ ਦੇ 16ਵੇਂ ਐਡੀਸ਼ਨ 'ਤੇ ਉਨ੍ਹਾਂ ਦੀ ਤਸਵੀਰ ਛਪੀ ਹੈ। ਇਹ ਉਤਸ਼ਾਹ ਵਧਾਉਣ ਵਾਲਾ ਸੀ।

ਵਪਾਰਕ ਸਫ਼ਲਤਾ ਤੋਂ ਵੀ ਜ਼ਿਆਦਾ ਉਹ ਸੰਦੇਸ਼ ਖੇਰਿਸ ਨੂੰ ਪ੍ਰਭਾਵਿਤ ਕਰਦੇ ਹਨ, ਜੋ ਲੋਕਾਂ ਵੱਲੋਂ ਉਨ੍ਹਾਂ ਨੂੰ ਭੇਜੇ ਜਾਂਦੇ ਹਨ।

ਇਹ ਵੀ ਪੜ੍ਹੋ-

"ਉਹ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਉਹੀ ਸਭ ਕੁਝ ਹੋਇਆ ਹੈ ਜਿਨ੍ਹਾਂ 'ਚੋਂ ਮੈਂ ਲੰਘੀ ਹਾਂ। ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਕਿਸੇ ਵੀ ਸਥਿਤੀ 'ਚ ਇਕੱਲੇ ਨਹੀਂ ਹਾਂ।"

"ਮੈਂ ਹੁਣ ਦੁਨੀਆਂ ਭਰ 'ਚ ਹੈ ਅਤੇ ਮੇਰੇ ਸੰਦੇਸ਼ ਗਲੋਬਲ ਹੋ ਰਹੇ ਹਨ।"

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)