ਇਹ ‘ਫਰਿਸ਼ਤਾ’ ਗਰੀਬਾਂ ਦੇ ਇਲਾਜ ਦੇ ਬਿਲ ਭਰਨਾ ਆਪਣਾ ਧਰਮ ਸਮਝਦਾ

ਜ਼ੀਲ ਅਕਾਰਾਇਵਈ Image copyright Grace Ekpu
ਫੋਟੋ ਕੈਪਸ਼ਨ ਜ਼ੀਲ ਅਕਾਰਾਇਵਈ ਜ਼ਰੂਰੀ ਸਿਹਤ ਬੀਮਾ ਵੱਲ ਜ਼ੋਰ ਦਿੰਦੇ ਹਨ

ਅਫ਼ਰੀਕੀ ਦੇਸ ਨਾਈਜੀਰੀਆ ਇੱਕ ਬੇਹੱਦ ਗਰੀਬ ਮੁਲਕ ਹੈ ਅਤੇ ਸਿਹਤ ਸੇਵਾਵਾਂ ਮਹਿੰਗੀਆਂ ਹੋਣ ਕਾਰਨ ਬਹੁਤੇ ਲੋਕਾਂ ਦੇ ਵਿੱਤ ਤੋਂ ਬਾਹਰ ਹਨ।

ਦੂਸਰੀਆਂ ਥਾਵਾਂ ਵਾਂਗ ਹੀ ਜੇ ਤੁਸੀਂ ਹਸਪਤਾਲ ਦਾ ਬਿਲ ਨਹੀਂ ਚੁਕਾਉਂਦੇ ਤਾਂ ਛੁੱਟੀ ਨਹੀਂ ਮਿਲੇਗੀ।

ਸਮਾਜ ਧਾਰਮਿਕ ਇੰਨਾ ਹੈ ਕਿ ਲੋਕੀਂ ਮਦਦ ਲਈ ਰੱਬੀ ਮਿਹਰ ਦੀ ਉਮੀਦ ਕਰਦੇ ਹਨ। ਪਰ ਕੋਈ ਹੈ ਅਜਿਹਾ ਜਿਸਦੇ ਭਾਵੇਂ ਫਰਿਸ਼ਤਿਆਂ ਵਾਲੇ ਖੰਭ ਤਾਂ ਨਹੀਂ ਪਰ ਸਥਾਨਕ ਲੋਕਾਂ ਲਈ ਉਨ੍ਹਾਂ ਤੋਂ ਘੱਟ ਵੀ ਨਹੀਂ।

ਇਸ ਬਗੈਰ ਖੰਭਾਂ ਵਾਲੇ ਫਰਿਸ਼ਤੇ ਦਾ ਨਾਮ ਹੈ-ਜ਼ੀਲ ਅਕਾਰਾਇਵਈ।

ਮਰੀਜ਼ਾਂ ਨਾਲ ਨਿੱਜੀ ਰਿਸ਼ਤਾ

ਜ਼ੀਲ ਪੇਸ਼ੇ ਵਜੋਂ ਕੁਝ-ਕੁਝ ਵਿੱਤੀ ਸਲਾਹਾਕਾਰ ਵਾਲਾ ਕੰਮ ਕਰਦੇ ਹਨ। ਉਨ੍ਹਾਂ ਦੀ ਦਾੜ੍ਹੀ ਟਰਿਮ ਕੀਤੀ ਹੋਈ ਹੈ ਕੱਪੜੇ ਪ੍ਰਭਾਵਸ਼ਾਲੀ ਹਨ।

ਇਸ ਪੱਕੇ ਰੰਗ ਦੇ ਸੁਨੱਖੇ ਸ਼ਖ਼ਸ਼ ਨੇ ਜਿਉਂ ਹੀ ਸਰਕਾਰੀ ਹਸਪਤਾਲ ਦੇ ਬਾਹਰ ਆਪਣੀ ਕਾਲੀ ਮਰਸਡੀਜ਼ ਵਿੱਚੋਂ ਪੈਰ ਬਾਹਰ ਕੱਢਿਆ।

ਬਾਹਰ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਨ੍ਹਾਂ ਲੋਕਾਂ ਵਿੱਚ ਵਧੇਰੇ ਕਰਕੇ ਸਮਾਜਸੇਵੀ ਹਨ। ਬਿਨਾਂ ਕੋਈ ਸਮਾਂ ਗੁਆਇਆਂ ਜ਼ੀਲ ਨੈ ਪੁੱਛਿਆ— ਸੂਚੀ ਕਿੱਥੇ ਹੈ?

Image copyright Grace Ekpu
ਫੋਟੋ ਕੈਪਸ਼ਨ ਜ਼ੀਲ ਅਕਾਰਾਇਵਈ ਮਦਦ ਮੰਗਣ ਵਾਲੇ ਹਰ ਮਰੀਜ਼ ਨੂੰ ਨਿੱਜੀ ਤੌਰ ’ਤੇ ਮਿਲਦੇ ਹਨ

ਇਸ ਸੂਚੀ ਵਿੱਚ ਉਨ੍ਹਾਂ ਮਰੀਜ਼ਾਂ ਦੇ ਨਾਮ ਹਨ ਜੋ ਹਸਪਤਾਲ ਵਿੱਚ ਇਲਾਜ ਮਗਰੋਂ ਸਿਹਤਯਾਬਤਾ ਹੋ ਚੁੱਕੇ ਹਨ ਅਤੇ ਘਰ ਜਾ ਸਕਦੇ ਹਨ। ਪਰ ਉਹ ਆਪਣਾ ਹਸਪਤਾਲ ਦਾ ਬਿਲ ਨਹੀਂ ਭਰ ਸਕਦੇ ਅਤੇ ਇਸੇ ਕਾਰਨ ਘਰ ਵੀ ਨਹੀਂ ਜਾ ਸਕਦੇ।

ਜ਼ੀਲ ਕੁਝ ਅਜਿਹੇ ਲੋਕਾਂ ਨੂੰ ਵੀ ਮਿਲੇ ਜਿਨ੍ਹਾਂ ਨੂੰ ਠੀਕ ਹੋਣ ਦੇ ਬਾਵਜੂਦ ਬਿਲ ਨਾ ਭਰਨ ਕਾਰਨ 6 ਜਾਂ ਇਸ ਤੋਂ ਵੀ ਵੱਧ 8 ਹਫ਼ਤਿਆਂ ਤੱਕ ਹਸਪਤਾਲ ਵਿੱਚੋਂ ਛੁੱਟੀ ਨਹੀਂ ਦਿੱਤੀ ਗਈ।

ਨਾਈਜੀਰੀਆ ਦੇ ਕਈ ਹਸਪਤਾਲਾਂ ਵਿੱਚ ਬਿਲ ਕਿਸ਼ਤ ਵਿੱਚ ਭਰਨ ਦੀ ਸਹੂਲਤ ਹੈ ਪਰ ਕਈ ਵਾਰ ਪਹਿਲੀ ਕਿਸ਼ਤ ਹੀ ਬਹੁਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ।

ਇਹ ਵੀ ਪੜ੍ਹੋ:

ਹਸਪਤਾਲ ਦੇ ਵਾਰਡਾਂ ਵਿੱਚ ਦਾਖਲ ਹੁੰਦਿਆਂ ਜ਼ੀਲ ਲਗਤਾਰ ਸਮਾਜਸੇਵਕਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ।

ਵਾਰਡ ਵਿੱਚ ਜਾ ਕੇ ਜ਼ੀਲ ਮਰੀਜ਼ਾਂ ਨਾਲ ਮੁਲਾਕਾਤ ਕਰਨਗੇ। ਵਾਰਡ ਦੇ ਫਰਸ਼ ਦੀਆਂ ਟਾਈਲਾਂ ਬਦਸ਼ਕਲ ਹੋ ਚੁੱਕੀਆਂ ਹਨ ਅਤੇ ਕੰਧਾਂ ਦਾ ਰੰਗ ਖਲੇਪੜ ਬਣ-ਬਣ ਝੜ ਰਿਹਾ ਹੈ। ਇਸੇ ਵਾਰਡ ਵਿੱਚ 20 ਬੈੱਡਾਂ ਦੀ ਕਤਾਰ ਲੱਗੀ ਹੋਈ ਹੈ।

ਧੰਨਵਾਦ ਸੁਣਨਾ ਪਸੰਦ ਨਹੀਂ

ਨਰਸਾਂ ਵੀ ਤਤਪਰ ਹਨ ਅਤੇ ਇੱਕ ਸੇਵਾਦਾਰ ਕੂੜਾ ਚੁੱਕ ਰਿਹਾ ਹੈ। ਹਰ ਕੋਈ ਇਨ੍ਹਾਂ ਚੁਣੌਤੀਪੂਰਨ ਹਾਲਾਤ ਵਿੱਚ ਵੀ ਆਪਣੇ ਹਿੱਸੇ ਦਾ ਫਰਜ਼ ਨਿਭਾਉਣ ਤੋਂ ਖੁੰਝਣਾ ਨਹੀਂ ਚਾਹੁੰਦਾ।

ਸਮਾਜ ਸੇਵੀ ਜ਼ੀਲ ਨੂੰ ਇੱਕ ਬੰਦੇ ਕੋਲ ਲਿਜਾਂਦੇ ਹਨ ਜਿਸ ਦੇ ਪੱਟ ’ਤੇ ਪਲਸਤਰ ਬੰਨ੍ਹਿਆ ਹੋਇਆ ਹੈ। ਜ਼ੀਲ ਨੇ ਕੋਲੇ ਹੋ ਕੇ ਪੁੱਛਿਆ ਤਾਂ ਉਸ ਨੇ ਧੀਮੀ ਆਵਾਜ਼ ਵਿੱਚ ਦੱਸਿਆ ਕਿ ਉਸ ਨੂੰ ਕਿਸੇ ਅਜਨਬੀ ਨੇ ਗੋਲੀ ਮਾਰ ਦਿੱਤੀ ਸੀ।

Image copyright Grace Ekpu
ਫੋਟੋ ਕੈਪਸ਼ਨ ਜ਼ੀਲ ਅਕਾਰਾਇਵਈ ਜਿਸ ਦੀ ਮਦਦ ਕਰਦੇ ਹਨ ਉਸ ਨੂੰ ਫੇਰ ਨਹੀਂ ਮਿਲਣਾ ਚਾਹੁੰਦੇ ਹਨ

"ਤੁਸੀਂ ਹਸਪਤਾਲ ਦਾ ਬਿਲ ਕਿਵੇਂ ਚੁਕਾਉਂਗੇ?"

"ਮੈਂ ਰੱਬ ਨੂੰ ਅਰਦਾਸ ਕਰ ਰਿਹਾ ਹਾਂ।"

ਜ਼ੀਲ ਨੇ ਕੁਝ ਪਲ ਉਸ ਨਾਈ ਨਾਲ ਗੱਲ ਕੀਤੀ। ਨਾ ਹੀ ਬੰਦੇ ਨੇ ਪੁੱਛਿਆ ਕਿ ਜ਼ੀਲ ਕੌਣ ਹੈ ਤੇ ਨਾ ਹੀ ਜ਼ੀਲ ਨੇ ਦੱਸਿਆ।

ਜ਼ੀਲ ਨੇ ਮਰੀਜ਼ ਦੇ ਵੇਰਵਿਆਂ ਦੀ ਨਰਸਾਂ ਕੋਲੋਂ ਪੁਸ਼ਟੀ ਕੀਤੀ ਤੇ ਪਤਾ ਚੱਲਿਆ ਕਿ ਉਸ ਦਾ ਬਿਲ ਢਾਈ ਸੌ ਡਾਲਰ ਹੈ ਜੋ ਹੁਣ ਜ਼ੀਲ ਭਰਨਗੇ ਅਤੇ ਅਗਲੇ ਦਿਨ ਉਹ ਵਿਅਕਤੀ ਘਰ ਜਾ ਸਕੇਗਾ।

ਜ਼ੀਲ ਜਿਸ ਦੀ ਵੀ ਮਦਦ ਕਰਦੇ ਹਨ ਕਦੇ ਉਨ੍ਹਾਂ ਨਾਲ ਸੰਪਰਕ ਨਹੀਂ ਕਰਦੇ ਅਤੇ ਨਾ ਹੀ ਧੰਨਵਾਦ ਸੁਣਨਾ ਚਾਹੁੰਦੇ ਹਨ।

ਉਨ੍ਹਾਂ ਦੀ ਇੱਕ ਮਨਸ਼ਾ ਜ਼ਰੂਰ ਹੈ ਕਿ ਲੋਕ ਉਨ੍ਹਾਂ ਦੀਆਂ ਕਹਾਣੀਆਂ ਸੁਣਾਉਣ ਕਿ—ਜਦੋਂ ਉਹ ਹਸਪਤਾਲ ਵਿੱਚ ਸਨ ਕਿਵੇਂ ਇੱਕ ਫਰਿਸ਼ਤਾ ਆਇਆ ਅਤੇ ਉਨ੍ਹਾਂ ਦਾ ਬਿਲ ਭਰ ਕੇ ਚੱਲਿਆ ਗਿਆ।

"ਇਸੇ ਕਾਰਨ ਫਰਿਸ਼ਤਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਉਹ ਫਰਿਸ਼ਤੇ ਬਣੋ ਜਿਸ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ।"


ਬਲੱਡ ਮਨੀ ਚੁਕਾ ਕੇ ਜ਼ਿੰਦਗੀਆਂ ਬਚਾਉਣ ਵਾਲਾ ਸਰਦਾਰ


ਗਰੀਬ ਮਰੀਜਾਂ ਦੇ ਹਸਪਤਾਲ ਦੇ ਬਿਲ ਭਰ ਕੇ ਜ਼ੀਲ ਆਪਣਾ ਇਸਾਈ ਧਰਮ ਪਾਲਦੇ ਹਨ। ਉਹ ਦੱਸਣਾ ਚਾਹੁੰਦੇ ਹਨ ਕਿ ਹਰ ਕੋਈ ਕਿਸੇ ਨਾ ਕਿਸੇ ਦੀ ਮਦਦ ਕਰ ਸਕਦਾ ਹੈ।

ਜ਼ੀਲ ਦੇ ਪਰਿਵਾਰ ਵਾਲੇ ਅਤੇ ਦੋਸਤ ਵੀ ਉਨ੍ਹਾਂ ਨੂੰ ਇਸ ਕੰਮ ਲਈ ਪੈਸੇ ਦਿੰਦੇ ਹਨ। ਭਰੇ ਬਿਲਾਂ ਦੀਆਂ ਰਸੀਦਾਂ ਜ਼ੀਲ ਇੱਕ ਕਾਲੀ ਡਾਇਰੀ ਵਿੱਚ ਤਰੀਕੇ ਨਾਲ ਸੰਭਾਲ ਕੇ ਰਖਦੇ ਹਨ।

ਔਰਤਾਂ ਦੇ ਵਾਰਡ ਵਿੱਚ ਜ਼ੀਲ ਇੱਕ 60 ਸਾਲਾ ਬਜ਼ਰੁਗ ਨੂੰ ਦੇਖਦੇ ਹਨ ਜੋ ਬੇਹੋਸ਼ ਹੈ ਅਤੇ ਆਕਸੀਜ਼ਨ ਲੱਗੀ ਹੋਈ ਹੈ।

ਲੰਬੀ ਬਿਮਾਰੀ ਲਈ ਮਦਦ ਨਹੀਂ

ਸਮਾਜ ਸੇਵੀਆਂ ਨੇ ਜ਼ੀਲ ਨੂੰ ਕਿਹਾ ਕਿ ਉਹ ਇਸ ਔਰਤ ਦੇ ਹੁਣ ਤੱਕ ਦੇ ਇਲਾਜ ਦਾ ਬਿਲ ਚੁਕਾ ਦੇਣ ਤਾਂ ਕਿ ਔਰਤ ਨੂੰ ਇਨਟੈਂਸਿਵ ਕੇਅਰ ਵਿੱਚ ਬਦਲਿਆ ਜਾ ਸਕੇ। ਜ਼ੀਲ ਨੇ ਸਿਰ ਹਿਲਾਇਆ ਅਤੇ ਅੱਗੇ ਵਧ ਗਏ।

ਵਰਾਂਡੇ ਦੇ ਬਾਹਰ ਔਰਤ ਦੀ ਧੀ ਮਿਲੀ ਜੋ ਜਵਾਨ ਹੈ ਅਤੇ ਲਗਦਾ ਹੈ ਕਿ ਉਸ ਨੇ ਸਥਿਤੀ ਨੂੰ ਮੰਨ ਲਿਆ ਹੈ। ਜ਼ੀਲ ਨੇ ਉਸ ਨੂੰ ਔਰਤ ਬਾਰੇ ਪੁੱਛਿਆ।

ਲਗਦਾ ਹੈ ਕਿ ਜੇ ਬਿਲ ਭਰ ਵੀ ਦਿੱਤਾ ਗਿਆ ਤਾਂ ਇਹ ਇੱਕ ਲੰਬੀ ਸੁਰੰਗ ਦੀ ਸ਼ੁਰੂਆਤ ਹੀ ਹੋਵੇਗੀ ਉਹ ਵੀ ਜੇ ਮਰੀਜ਼ ਬਚ ਗਈ ਤਾਂ। ਜ਼ੀਲ ਨੇ ਨਿਮਰਤਾ ਨਾਲ ਕੁੜੀ ਨੂੰ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਉਹ ਮਜਬੂਰ ਹਨ। ਕੁੜੀ ਨੇ ਧੰਨਾਵਾਦ ਕੀਤਾ ਅਤੇ ਆਪਣੀ ਮਾਂ ਕੋਲ ਚਲੀ ਗਈ।

Image copyright Grace Ekpu
ਫੋਟੋ ਕੈਪਸ਼ਨ ਜ਼ੀਲ ਅਕਾਰਾਇਵਈ ਦੇ ਮਦਦ ਕਰਨ ਦੇ ਆਪਣੇ ਅਸੂਲ ਹਨ

ਇਸ ਔਰਤ ਦਾ ਬਿਲ ਭਰਨਾ ਜ਼ੀਲ ਦੇ ਆਪਣੇ ਹੀ ਬਣਾਏ ਅਸੂਲ ਦੀ ਉਲੰਘਣਾ ਸੀ। ਉਹ ਆਮ ਕਰਕੇ ਲੰਬੀ ਬਿਮਾਰੀ ਵਾਲੇ ਮਰੀਜ਼ਾਂ ਦਾ ਜਿਨ੍ਹਾਂ ਦੇ ਬਚਣ ਦੀ ਉਮੀਦ ਨਾ ਹੋਵੇ ਬਿਲ ਨਹੀਂ ਚੁਕਾਉਂਦੇ ਹਨ।

ਫਰਿਸ਼ਤਾ ਪ੍ਰੋਜੈਕਟ ਰਾਹੀਂ ਸਿਰਫ ਘਰ ਜਾਣ ਦੀ ਉਡੀਕ ਕਰ ਰਹੇ ਮਰੀਜ਼ਾਂ ਦੇ ਹੀ ਬਿਲ ਭਰੇ ਜਾਂਦੇ ਹਨ। ਕਦੇ-ਕਦੇ ਉਹ ਅਜਿਹੇ ਬਿਲ ਵੀ ਭਰ ਦਿੰਦੇ ਹਨ।

ਉਨ੍ਹਾਂ ਇੱਕ ਮੌਨਸਰੇਟਾ ਨਾਮ ਦੀ ਔਰਤ ਬਾਰੇ ਦੱਸਿਆ ਜਿਸਦੇ 11 ਮਹੀਨੇ ਖੂਨ ਵਗਦਾ ਰਿਹਾ ਸੀ ਕਿਉਂਕਿ ਉਸ ਨੂੰ ਹਿਸਟਰੈਕਟਮੀ ਦੀ ਲੋੜ ਸੀ। ਜ਼ੀਲ ਨੇ ਉਸਦਾ 400 ਡਾਲਰ ਦਾ ਬਿਲ ਚੁਕਾਇਆ। ਅੱਜ ਅਜਿਹੇ ਕਈ ਕੇਸ ਹਨ ਜਿਨ੍ਹਾਂ ਲਈ ਜ਼ੀਲ ਨੂੰ ਆਪਣਾ ਸਿਧਾਂਤ ਤੋੜਨਾ ਪਵੇਗਾ।

ਸਰਕਾਰੀ ਇੰਤਜ਼ਾਮ ਤੋਂ ਨਾਰਾਜ਼ਗੀ

ਅੱਗੇ ਉਨ੍ਹਾਂ ਇੱਕ 10 ਸਾਲਾ ਬੱਚੀ ਨੂੰ ਮਿਲੇ ਜਿਸ ਦੀ ਲੱਤ ਦਾ ਅਲਸਰ ਦਾ ਅਪਰੇਸ਼ਨ ਹੋਣਾ ਹੈ। ਜ਼ੀਲ ਉਸ ਬਾਰੇ ਪੁੱਛਦੇ ਹਨ।

ਜ਼ੀਲ ਨੇ ਹੁਣ ਤੱਕ ਉਸਦੇ ਸਾਰੇ ਇਲਾਜ ਦਾ ਬਿਲ ਚੁਕਾਇਆ ਹੈ ਅਤੇ ਉਹ ਅੱਗੇ ਵੀ ਚੁਕਾਉਂਦੇ ਰਹਿਣਗੇ, ਜਦੋਂ ਤੱਕ ਉਹ ਠੀਕ ਹੋ ਕੇ ਘਰ ਨਹੀਂ ਚਲੀ ਜਾਂਦੀ। ਸਮਾਜ ਸੇਵੀਆਂ ਮੁਤਾਬਕ ਬੱਚੀ ਬਹੁਤ ਜਲਦੀ ਸਿਹਤਯਾਬ ਹੋ ਰਹੀ ਹੈ।

ਜ਼ੀਲ ਉਸ ਬੱਚੀ ਨੂੰ ਮਿਲੇ ਹਨ ਪਰ ਮੁੜ ਨਹੀਂ ਮਿਲਣਾ ਚਾਹੁੰਦੇ। ਉਨ੍ਹਾਂ ਕਿਹਾ, 'ਇਸ ਦੀਆਂ ਅੱਖਾਂ ਮੇਰੇ ਬੇਟੇ ਵਰਗੀਆਂ ਹਨ।'

Image copyright Grace Ekpu

ਅੱਜ ਜ਼ੀਲ ਸਮਾਜ ਸੇਵੀਆਂ ਦੀ ਸੂਚੀ ਵਿਚਲੇ ਹਰੇਕ ਮਰੀਜ਼ ਨੂੰ ਮਿਲੇ ਹਨ। ਅਖ਼ੀਰ ਵਿੱਚ ਉਹ 8 ਮਰੀਜ਼ਾਂ ਦਾ ਬਿਲ ਚੁਕਾਉਣ ਲਈ ਕੈਸ਼ੀਅਰ ਵੱਲ ਵਧੇ। ਹਸਪਤਾਲ ਦਾ ਸਿਸਟਮ ਬਹੁਤ ਮਾੜਾ ਹੈ ਅਤੇ ਜ਼ੀਲ ਕਈ ਵਾਰ ਸਰਕਾਰ ਦੀ ਨਾਕਾਮੀ ’ਤੇ ਨਾਰਾਜ਼ ਹੋ ਜਾਂਦੇ ਹਨ।

"ਮੇਰੇ ਵਰਗੇ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਜਾ ਕੇ ਇਨ੍ਹਾਂ ਮਜਬੂਰਾਂ ਦੇ ਬਿਲ ਭਰਨੇ ਪੈਣ ਇਹ ਆਪਣੇ-ਆਪ ਵਿੱਚ ਹੀ ਸਿਸਟਮ ਦੀ ਬੇਇਨਸਾਫੀ ਦੀ ਕਹਾਣੀ ਕਹਿੰਦਾ ਹੈ।"

"ਅਜਿਹੀ ਕੋਈ ਵਜ੍ਹਾ ਨਹੀਂ ਹੈ ਕਿ ਸਾਡੇ ਵਧੀਆ ਸਿਹਤ ਬੀਮੇ ਨਹੀਂ ਹੋ ਸਕਦੇ। ਸਾਡੇ ਕੋਲ ਹੁਸ਼ਿਆਰ ਬੰਦੇ ਹਨ ਜੋ ਵਧੀਆ ਸਕੀਮਾਂ ਬਣਾ ਸਕਦੇ ਹਨ।"

ਨਾਈਜ਼ੀਰੀਆ ਵਿੱਚ ਸਿਰਫ 5 ਫੀਸਦੀ ਵਸੋਂ ਦਾ ਸਿਹਤ ਬੀਮਾ ਹੋਇਆ ਹੈ। ਲੋਕਾਂ ਦੀ ਆਮਦਨੀ ਵਿੱਚ ਬਹੁਤ ਮਾੜੇ ਹਨ ਅਤੇ ਲੱਖਾਂ ਲੋਕ ਗਰੀਬ ਹਨ ਜਿਸ ਕਾਰਨ ਕਿਸੇ ਸਰਬਸਾਂਝੀ ਸਕੀਮ ਲਈ ਹਾਲੇ ਸਹਿਮਤੀ ਨਹੀਂ ਬਣ ਸਕੀ। ਜ਼ੀਲ ਇਸ ਬਾਰੇ ਬੇਚੈਨ ਹੋ ਜਾਂਦੇ ਹਨ।

ਹਰ ਹਫਤੇ ਮੈਂ ਲਾਜਮੀ ਸਿਹਤ ਬੀਮੇ ਦੀ ਅਣਹੋਂਦ ਦਾ ਅਸਰ ਦੇਖਦਾ ਹਾਂ। ਇਸ ਤਰ੍ਹਾਂ ਤੁਸੀਂ ਇਨਸਾਨੀ ਜ਼ਿੰਦਗੀ ਦੀ ਕੀ ਕੀਮਤ ਲਾਉਂਦੇ ਹੋ?"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)