ਅਮਰੀਕਾ ’ਚ ਪਰਵਾਸੀਆਂ ਲਈ ਦੀਵਾਰ ਬਣਾਉਣ ਖਾਤਿਰ ਟਰੰਪ ਸਰਕਾਰ ਦੇ ਕੰਮਕਾਜ 'ਠੱਪ'

ਅਮਰੀਕਾ Image copyright AFP
ਫੋਟੋ ਕੈਪਸ਼ਨ 2018 'ਚ ਇਹ ਇਸ ਤਰ੍ਹਾਂ ਦੀ ਤੀਜੀ ਰੁਕਾਵਟ ਹੈ

ਅਮਰੀਕਾ 'ਚ ਸੰਸਦ ਮੈਂਬਰਾਂ ਦੇ ਬਜਟ ਰੁਕਾਵਟਾਂ ਨੂੰ ਖਤਮ ਕਰਨ 'ਚ ਅਸਫ਼ਲ ਰਹਿਣ ਨਾਲ ਸਰਕਾਰੀ ਕੰਮਕਾਜ ਮਾਮੂਲੀ ਤੌਰ 'ਤੇ ਠੱਪ ਹੋ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਚਾਹੁੰਦੇ ਹਨ ਕਿ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਉਣ ਲਈ ਘੱਟੋ-ਘੱਟ ਪੰਜ ਬਿਲੀਅਨ ਡਾਲਰ (36 ਹਜ਼ਾਰ ਕਰੋੜ ਰੁਪਏ) ਦਾ ਫੰਡ ਰੱਖਿਆ ਜਾਵੇ। ਇਹ ਟਰੰਪ ਦੇ ਚੋਣ ਵਾਅਦਿਆਂ 'ਚ ਸ਼ਾਮਿਲ ਹੈ।

ਸ਼ੁੱਕਰਵਾਰ ਸ਼ਾਮ ਸੰਸਦ ਮੈਂਬਰਾ ਵਿਚਾਲੇ ਚਰਚਾ ਬਿਨਾ ਸਮਝੌਤੇ ਦੇ ਮੁਲਤਵੀ ਕਰ ਦਿੱਤੀ ਗਈ। ਸਮਝੌਤਾ ਨਾ ਹੋਣ ਦੀ ਸੂਰਤ 'ਚ ਅਮਰੀਕਾ ਦੀ ਇੱਕ ਚੌਥਾਈ ਸੰਘੀ ਏਜੰਸੀਆਂ ਦੀ ਫੰਡਿੰਗ ਅੱਧੀ ਰਾਤ ਤੋਂ ਖ਼ਤਮ ਹੋ ਗਈਆਂ ਹਨ।

ਇਸ ਦਾ ਮਤਲਬ ਬੈ ਕਿ ਅੰਦਰੂਨੀ ਸੁਰੱਖਿਆ, ਆਵਾਜਾਈ, ਖੇਤੀ, ਵਿਦੇਸ਼ ਅਤੇ ਨਿਆਂ ਮੰਤਰਾਲੇ 'ਚ ਕੰਮਕਾਜ ਠੱਪ ਹੋਣਾ ਸ਼ੁਰੂ ਹੋ ਗਿਆ ਹੈ।

2018 'ਚ ਇਹ ਇਸ ਤਰ੍ਹਾਂ ਦੀ ਤੀਜੀ ਰੁਕਾਵਟ ਹੈ। ਇਸ ਦਾ ਅਸਰ ਇਹ ਹੋਵੇਗੀ ਕਿ ਹਜ਼ਾਰਾਂ ਦੀ ਗਿਣਤੀ 'ਚ ਕੇਂਦਰੀ ਕਰਮੀਆਂ ਨੂੰ ਤਨਖਾਹ ਦੇ ਬਿਨਾ ਕੰਮ ਕਰਨਾ ਹੋਵੇਗਾ ਜਾਂ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-

ਰੁਕਾਵਟ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਟਵਿੱਟਰ 'ਤੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਇਸ ਰੁਕਾਵਟ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਡੈਮੋਕ੍ਰੈਟਸ ਦੀ ਹੈ।

Image copyright Getty Images
ਫੋਟੋ ਕੈਪਸ਼ਨ ਟਰੰਪ ਦੇ ਸਮਰਥਕਾਂ ਅਤੇ ਕੱਟੜ ਰਿਪਬਲੀਕਨ ਨੇਤਾਵਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ

ਸੀਨੀਅਰ ਡੈਮੋਕ੍ਰੈਟਸ ਨੇਤਾਵਾਂ ਨੇ ਟਰੰਪ 'ਤੇ ਹਾਲਾਤ ਨੂੰ ਆਪਣੇ ਗੁੱਸੇ ਅਤੇ ਨਖਰੇ ਨਾਲ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ।

ਕੀ ਹੈ ਮਾਮਲਾ?

ਅਮਰੀਕੀ ਸੰਸਦ 'ਚ ਬੁੱਧਵਾਰ ਨੂੰ ਕੇਂਦਰੀ ਏਜੰਸੀਆਂ ਦੇ ਕੰਮਕਾਜ 8 ਫਰਵਰੀ ਤੱਰ ਜਾਰੀ ਰੱਖਣ ਲਈ ਇੱਕ ਬਿਲ ਪਾਸ ਕੀਤਾ ਗਿਆ, ਪਰ ਸਮਝੌਤੇ 'ਚ ਅਮਰੀਕੀ ਰਾਸ਼ਟਰਪਤੀ ਦੀ ਦੀਵਾਰ ਲਈ ਫੰਡਿੰਗ ਦਾ ਜ਼ਿਕਰ ਨਹੀਂ ਸੀ।

Image copyright Getty Images
ਫੋਟੋ ਕੈਪਸ਼ਨ ਸ਼ੁੱਕਰਵਾਰ ਸ਼ਾਮ ਸੰਸਦ ਮੈਂਬਰਾ ਵਿਚਾਲੇ ਚਰਚਾ ਬਿਨਾ ਸਮਝੌਤੇ ਦੇ ਮੁਲਤਵੀ ਕਰ ਦਿੱਤੀ ਗਈ

ਟਰੰਪ ਦੇ ਸਮਰਥਕਾਂ ਅਤੇ ਕੱਟੜ ਰਿਪਬਲੀਕਨ ਨੇਤਾਵਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਇਸ ਗੱਲ 'ਤੇ ਅੜ ਗਏ ਕਿ ਇਸ ਵਿੱਚ ਦੀਵਾਰ ਲਈ ਫੰਡਿੰਗ ਵੀ ਸ਼ਾਮਿਲ ਕੀਤੀ ਜਾਵੇ, ਤਾਂ ਹੀ ਉਹ ਇਸ 'ਤੇ ਦਸਤਖ਼ਤ ਕਰਨਗੇ।

ਮੌਜੂਦਾ ਨੇਮਾਂ ਮੁਤਾਬਕ, ਖਰਚ ਸਬੰਧੀ ਬਿਲਾਂ ਨੂੰ ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਨਾਲ ਮਨਜ਼ੂਰੀ ਦਿੰਦਾ ਹੈ। ਅਜੇ ਇੱਥੇ ਟਰੰਪ ਦੀ ਪਾਰਟੀ ਕੋਲ ਬਹੁਮਤ ਹੈ ਪਰ ਜਨਵਰੀ ਤੋਂ ਡੈਮੋਕਰੇਟਸ ਦਾ ਬਹੁਮਤ ਹੋ ਜਾਵੇਗਾ।

ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਨੇ ਦੀਵਾਰ ਲਈ 5.7 ਬਿਲੀਅਨ ਡਾਲਰ ਦੀ ਫੰਡਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।

Image copyright Getty Images
ਫੋਟੋ ਕੈਪਸ਼ਨ ਦੱਖਣੀ ਸੀਮਾ 'ਤੇ ਮਜ਼ਬੂਤ ਦੀਵਾਰ ਬਣਾਉਣਾ ਡੌਨਲਡ ਟਰੰਪ ਦੇ ਅਹਿਮ ਚੋਣ ਵਾਅਦਿਆਂ ਵਿਚੋਂ ਹੈ

ਖਰਚ ਸਬੰਧੀ ਬਿਲ ਰਾਸ਼ਟਰਪਤੀ ਕੋਲ ਪਹੁੰਚਣ ਤੱਕ ਸੀਨੇਟ 'ਚ ਵੀ ਇਸ ਦਾ 60 ਵੋਟਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਪਰ ਸੀਨੇਟ 'ਚ ਰਿਪਬਲੀਕਨ ਪਾਰਟੀ ਕੋਲ ਸਿਰਫ਼ 51 ਸੀਟਾਂ ਹਨ।

ਦੀਵਾਰ ਕਿਉਂ ਚਾਹੁੰਦੇ ਹਨ ਟਰੰਪ

ਦੱਖਣੀ ਸੀਮਾ 'ਤੇ ਮਜ਼ਬੂਤ ਦੀਵਾਰ ਬਣਾਉਣਾ ਡੌਨਲਡ ਟਰੰਪ ਦੇ ਅਹਿਮ ਚੋਣ ਵਾਅਦਿਆਂ ਵਿਚੋਂ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਟੀਲ ਦੇ ਕੰਡਿਆਂ ਵਾਲੀ ਇੱਕ ਦੀਵਾਰ ਦੀ ਸੰਕੇਤਾਮਕ ਤਸਵੀਰ ਸਾਂਝੀ ਕੀਤੀ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਪਰਵਾਸ 'ਤੇ ਇੱਕ ਵੀਡੀਓ ਵੀ ਪੋਸਟ ਕੀਤਾ, ਜਿਸ ਵਿੱਚ ਉਹ ਕਹਿ ਰਹੇ ਸਨ, "ਉੱਥੇ ਬਹੁਤ ਖ਼ਤਰੇ ਵਾਲੇ ਹਾਲਾਤ ਹਨ।"

ਉਨ੍ਹਾਂ ਦੇ ਇਸ ਭਾਸ਼ਣ ਵਿੱਚ ਕੁਝ ਲੋਕ ਸੀਮਾ 'ਚ ਦਾਖ਼ਲ ਕਰਨ ਦੀ ਕੋਸ਼ਿਸ਼ ਕਰਦੇ ਦਿਖ ਰਹੇ ਸਨ। ਵੀਡੀਓ 'ਚ ਟਰੰਪ ਕਹਿੰਦੇ ਹਨ, "ਅਸੀਂ ਉਨ੍ਹਾਂ ਨੇ ਅਮਰੀਕਾ 'ਚ ਨਹੀਂ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਆਪਣੇ ਦੇਸ 'ਚ ਨਹੀਂ ਚਾਹੁੰਦੇ ਹਾਂ।"

ਆਪਣੇ ਚੋਣਾਂ ਪ੍ਰਚਾਰ 'ਚ ਟਰੰਪ ਨੇ ਕਿਹਾ ਸੀ ਕਿ ਉਹ ਦੀਵਾਰ ਦੀ ਲਾਗਤ ਮੈਕਸੀਕੋ ਕੋਲੋਂ ਵਸੂਲ ਕਰਨਗੇ ਪਰ ਮੈਕਸੀਕੋ ਨੇ ਇਸ ਤੋਂ ਮਨ੍ਹਾ ਕਰ ਦਿੱਤਾ।

ਡੈਮੋਟਰੇਟਸ ਦਾ ਇਹ ਵੀ ਕਹਿਣਾ ਹੈ ਕਿ ਅਮਰੀਕੀ ਕਰਦਾਤਾਵਾਂ ਦੇ ਪੈਸਿਆਂ ਦਾ ਇਸਤੇਮਾਲ ਟਰੰਪ ਦੀਆਂ ਯੋਜਨਾਵਾਂ ਲਈ ਨਹੀਂ ਹੋ ਸਕਦਾ।

ਇਸੇ ਹਫ਼ਤੇ ਟਰੰਪ ਸਮਰਥਕਾਂ ਨੇ ਦੀਵਾਰ ਦੀ ਫੰਡਿੰਗ ਲਈ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਮਹਿਜ਼ ਚਾਰ ਦਿਨਾਂ 'ਚ 13 ਮਿਲੀਅਨ ਡਾਲਰ ਜਮ੍ਹਾ ਹੋ ਗਏ ਹਨ।

Image copyright Getty Images

ਕੀ ਹੈ ਸ਼ਟਡਾਊਮ ਯਾਨਿ ਰੁਕਾਵਟ ਦਾ ਮਤਲਬ

ਅਤੀਤ 'ਚ ਕਈ ਵਾਰ ਅਜਿਹਾ ਹੋਇਆ ਹੈ ਕਿ ਅਮਰੀਕੀ ਸੰਸਦ ਸਮੇਂ ਸੀਮਾ ਦੇ ਅੰਦਰ ਬਜਟ ਪਾਸ ਨਹੀਂ ਕਰਵਾ ਸਕੀ ਅਤੇ ਕੰਮਕਾਜ 'ਤੇ ਅਸਰ ਹੋਇਆ ਹੈ।

  • 3,80,000 ਸਰਕਾਰੀ ਕਰਮੀਆਂ ਨੂੰ ਅਸਥਾਈ ਅਤੇ ਬਿਨਾਂ ਤਨਖਾਹ ਤੋਂ ਛੁੱਟੀਆਂ ਲੈਣੀਆਂ ਹੋਣਗੀਆਂ।
  • 4,20,000 ਕਰਮੀ, ਜੋ ਅਜਿਹੀਆਂ ਭੂਮਿਕਾਵਾਂ 'ਚ ਹਨ ਜੋ 'ਜੀਵਨ ਅਤੇ ਸੰਪਤੀ ਰੱਖਿਆ ਲਈ ਜ਼ਰੂਰੀ ਹਨ', ਉਹ ਬਿਨਾ ਤਨਖਾਹ ਦੇ ਕੰਮ ਜਾਰੀ ਰੱਖਣਗੇ।
  • ਕਸਟਮ ਅਤੇ ਸਰਹੱਟ ਸਟਾਫ ਆਪਣਾ ਕੰਮ ਜਾਰੀ ਰੱਖੇਗਾ ਪਰ ਉਨ੍ਹਾਂ ਨੂੰ ਤਨਖਾਹ ਦੇਰ ਨਾਲ ਮਿਲੇਗੀ।
  • ਨੈਸ਼ਨਲ ਪਾਰਕਾਂ ਅਤੇ 80 ਫੀਸਦ ਕਰਮੀਆਂ ਨੂੰ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ। ਕੁਝ ਪਾਰਕ ਬੰਦ ਵੀ ਹੋ ਸਕਦੇ ਹਨ।
  • ਘਰੇਲੂ ਰਿਵੈਨਿਊ ਸੇਵਾ ਤੋਂ ਵਧੇਰੇ ਕਰਮੀਆਂ ਨੂੰ ਬਿਨਾ ਤਨਖਾਹ ਦੇ ਛੁੱਟੀਆਂ 'ਤੇ ਭੇਜ ਦਿੱਤਾ ਜਾਵੇਗਾ।
  • ਨਾਸਾ ਦੇ 90 ਫੀਸਦ ਤੋਂ ਵੱਧ ਸਟਾਫ ਨੂੰ ਘਰ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)