ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ, 222 ਮੌਤਾਂ, ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ

ਇੰਡੋਨੇਸ਼ੀਆ Image copyright EPA

ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ(ਖਾੜੀ) ਦੇ ਆਲੇ ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਅਧਿਕਾਰੀਆਂ ਮੁਤਾਬਕ ਸੁਨਾਮੀ ਕਾਰਨ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 843 ਜ਼ਖਮੀ ਹੋਏ ਹਨ।

ਕਈ ਲੋਕ ਲਾਪਤਾ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਬਚਾਅ ਟੀਮਾਂ ਵੀ ਲਗਾਤਾਰ ਗੁਮਸ਼ੁਦਾ ਲੋਕਾਂ ਭਾਲ ਵਿੱਚ ਕਰ ਰਹੀਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰੇਕਾਟੋਆ ਜਵਾਲਾਮੁਖੀ ਫਟਣ ਮਗਰੋਂ ਸਮੁੰਦਰ ਵਿੱਚ ਸੁਨਾਮੀ ਆਈ।

Image copyright Getty Images
ਫੋਟੋ ਕੈਪਸ਼ਨ ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ

ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਨੌਂ ਵਜੇ ਸੁਨਾਮੀ ਆਈ, ਖਦਸ਼ਾ ਇਹ ਹੈ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਹਨ।

Image copyright Getty Images

ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ।

'ਲੋਕ ਸਮੁੰਦਰ ਤੋਂ ਬਣਾਉਣ ਦੂਰੀ'

ਅਧਿਕਾਰੀਆਂ ਨੇ ਹੋਰ ਸੁਨਾਮੀ ਦੇ ਖਦਸ਼ੇ ਕਾਰਨ ਹਦਾਇਤ ਜਾਰੀ ਕੀਤੀ ਹੈ ਕਿ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਮੁੰਦਰ ਤੋਂ ਦੂਰ ਰਹਿਣ।

Image copyright Reuters

ਸੁੰਡਾ ਸਟ੍ਰੇਟ ਖਾੜੀ, ਜਾਵਾ ਅਤੇ ਸੁਮਾਤਰਾ ਦੀਪਾਂ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਇੰਡੋਨੇਸ਼ੀਅਨ ਭਾਸ਼ਾ ਵਿੱਚ ਸੁੰਡਾ ਸਟ੍ਰੇਟ ਦਾ ਅਰਥ ਹੈ ਪੱਛਮੀ ਇੰਡੋਨੇਸ਼ੀਆ।

ਏਬੀਸੀ ਨਿਊਜ਼ ਇੰਡੋਨੇਸ਼ੀਆ ਦੇ ਪੱਤਰਕਾਰ ਡੇਵਿਡ ਲਿਪਸਨ ਨੇ ਬੀਬੀਸੀ ਟੈਲੀਵਿਜ਼ਨ ਨੂੰ ਦੱਸਿਆ, ''ਅਸੀਂ ਸਥਾਨਕ ਏਜੰਸੀਆਂ ਤੋਂ ਸੁਣਿਆ ਹੈ ਕਿ ਦੱਖਣੀ ਸੁਮਾਤਰਾ ਵਿੱਚ 110 ਤੋਂ ਵੱਧ ਅਤੇ ਜਾਵਾ ਦੇ ਪੱਛਮੀ ਤੱਟ 'ਤੇ 90 ਤੋਂ ਵੱਧ ਮੌਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।''

Image copyright AFP/GETTY IMAGES
ਫੋਟੋ ਕੈਪਸ਼ਨ ਬਚਾਅ ਕਾਰਜ ਦੌਰਾਨ ਬਰਾਮਦ ਕੀਤੀਆਂ ਗਈਆਂ ਲਾਸ਼ਾ ਨੂੰ ਸ਼ਿਨਾਖਤ ਲਈ ਰੱਖਦੇ ਕਰਮੀ
Image copyright Reuters
Image copyright Indonesian Red Cross/TWITTER

ਇਹ ਵੀ ਪੜ੍ਹੋ:

Image copyright EPA

ਸੁਨਾਮੀ ਕੀ ਹੁੰਦੀ ਹੈ?

ਸਮੁੰਦਰ ਦੇ ਅੰਦਰ ਜਦੋਂ ਅਚਾਨਕ ਬਹੁਤ ਤੇਜ਼ ਹਲਚਲ ਹੁੰਦੀ ਹੈ ਤਾਂ ਉਸ ਵਿੱਚ ਤੂਫ਼ਾਨ ਆ ਜਾਂਦਾ ਹੈ। ਇਸ ਹਾਲਤ ਵਿੱਚ ਬਹੁਤ ਉੱਚੀਆਂ ਅਤੇ ਸ਼ਕਤੀਸ਼ਾਲੀ ਲਹਿਰਾਂ ਦਾ ਇੱਕ ਸਿਲਸਿਲਾ ਬਣ ਜਾਂਦਾ ਹੈ ਜੋ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦਾ ਹੈ।

Image copyright Reuters
ਫੋਟੋ ਕੈਪਸ਼ਨ ਪੈਂਡੇਗਲੈਂਗ ਇਲਾਕੇ ਦੇ ਵਸਨੀਕ ਸਥਾਨਕ ਮਸਜੀਦਾਂ ਵਿੱਚ ਬੈਠੇ ਹਨ

ਸ਼ਕਤੀਸ਼ਾਲੀ ਲਹਿਰਾਂ ਦੇ ਇਸ ਸਿਲਸਿਲੇ ਨੂੰ ਹੀ ਸੁਨਾਮੀ ਕਹਿੰਦੇ ਹਨ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ। ਜੋ ਦੋ ਸ਼ਬਦਾਂ ਸੂ ਅਤੇ ਨਾਮੀ ਤੋਂ ਮਿਲ ਕੇ ਬਣਿਆ ਹੈ। ਸੂ ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰ ਅਤੇ ਨਾਮੀ ਭਾਵ ਕਿ ਲਹਿਰਾਂ।

ਪਹਿਲਾਂ ਸੁਨਾਮੀ ਨੂੰ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਦੇ ਰੂਪ ਵਿੱਚ ਲਿਆ ਜਾਂਦਾ ਸੀ ਪਰ ਅਜਿਹਾ ਨਹੀਂ ਹੈ। ਦਰਅਸਲ ਸਮੁੰਦਰ ਵਿੱਚ ਜਵਾਰ ਦੀਆਂ ਲਹਿਰਾਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ ਸਗੋਂ ਅੰਦਰੂਨੀ ਕਾਰਕਾਂ ਨਾਲ ਹੁੰਦਾ ਹੈ।

Image copyright OYSTEIN LUND ANDERSEN
ਫੋਟੋ ਕੈਪਸ਼ਨ ਸੁਨਾਮੀ ਤੋਂ ਬਾਅਦ ਆਇਨਰ ਬੀਚ ਦੀਆਂ ਪਾਣੀ ਨਾਲ ਭਰੀਆਂ ਸੜਕਾਂ।

ਇਨ੍ਹਾਂ ਕਾਰਨਾਂ ਵਿੱਚੋਂ ਸਭ ਤੋਂ ਅਸਰਦਾਰ ਹੈ, ਭੂਚਾਲ। ਇਸ ਤੋਂ ਇਲਾਵਾ ਜ਼ਮੀਨ ਧਸਣਾ, ਜਵਾਲਾਮੁਖੀ, ਕੋਈ ਧਮਾਕਾ ਅਤੇ ਕਦੇ ਕਦਾਈਂ ਉਲਕਾ ਡਿੱਗਣ ਕਾਰਨ ਵੀ ਸੁਨਾਮੀ ਉੱਠਦੀ ਹੈ।

ਇਹ ਲਹਿਰਾਂ ਸਮੁੰਦਰੀ ਕੰਢਿਆਂ ਤੇ ਪਹੁੰਚ ਕੇ ਭਿਆਨਕ ਤਬਾਹੀ ਮਚਾਉਂਦੀਆਂ ਹਨ।

Image copyright BNPB
ਫੋਟੋ ਕੈਪਸ਼ਨ ਇੰਡੋਨੇਸ਼ੀਆ ਡਿਜ਼ਾਸਟਰ ਮੈਨੇਜਮੈਂਟ ਟੀਮ ਵੱਲੋਂ ਜਾਰੀ ਕੀਤੀ ਗਈ ਤਸਵੀਰ

ਜਿਵੇਂ ਭੂਚਾਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਸੁਨਾਮੀ ਬਾਰੇ ਵੀ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ।

ਹਾਂ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਟੈਕਟਾਨਿਕ ਪਲੇਟਾਂ ਮਿਲਦੀਆਂ ਹਨ ਉਨ੍ਹਾਂ ਖੇਤਰਾਂ ਵਿੱਚ ਸੁਨਾਮੀ ਵਧੇਰੇ ਆਉਂਦੀ ਹੈ।

ਇਹ ਵੀ ਪੜ੍ਹੋ:

ਕ੍ਰੇਕਾਟੋਆ ਜਵਾਲਾਮੁਖੀ

ਇਸ ਤੋਂ ਪਹਿਲਾਂ ਇਹ ਜਵਾਲਾਮੁਖੀ ਸਾਲ 1883 ਵਿੱਚ ਵੀ ਫਟਿਆ ਸੀ। ਉਹ ਘਟਨਾ ਜਵਾਲਾਮੁਖੀ ਦੇ ਇਤਿਹਾਸ ਦੀ ਸਭ ਤੋਂ ਹਿੰਸਕ ਘਟਨਾ ਸੀ।

Image copyright OYSTEIN LUND ANDERSEN
ਫੋਟੋ ਕੈਪਸ਼ਨ ਅੰਕ ਕ੍ਰੇਕਾਟੋਆ ਦੀ ਇਹ ਤਸਵੀਰ ਓਇਸਟੀਨ ਲੁਆਂਡ ਐਂਡਰਸੇਨ ਨੇ ਸ਼ਨਿੱਚਰਵਾਰ ਨੂੰ ਖਿੱਚੀ ਸੀ।
  • ਉਸ ਸਮੇਂ ਸੁਨਾਮੀ ਦੀਆਂ 135 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਸਨ ਅਤੇ 30 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਸਨ।
  • ਹਜ਼ਾਰਾਂ ਮੌਤਾਂ ਇਸ ਤੋਂ ਨਿਕਲੀ ਸਵਾਹ ਕਾਰਨ ਹੋਈਆਂ ਸਨ।
  • ਇਹ ਧਮਾਕੇ ਟੀਐਨਟੀ ਦੇ 200 ਮੈਗਾਟਨ ਦੇ ਬਰਾਬਰ ਸੀ ਅਤੇ ਸਾਲ 1945 ਵਿੱਚ ਹੀਰੋਸ਼ੀਮਾ ਵਿੱਚ ਸੁੱਟੇ ਪਰਮਾਣੂ ਬੰਬ ਤੋਂ 13,000 ਗੁਣਾ ਜ਼ਿਆਦਾ ਖ਼ਤਰਨਾਕ ਸੀ।
  • ਇਹ ਧਮਾਕੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਵੀ ਸੁਣੇ ਗਏ।
  • ਜਵਾਲਾਮੁਖੀ ਦੀਪ ਗਾਇਬ ਹੋ ਗਿਆ।
  • ਸਾਲ 1927 ਵਿੱਚ ਕ੍ਰੈਕਾਟੋਅ ਦਾ ਬੱਚਾ ਅੰਕ ਕ੍ਰੇਕਾਟੋਆ ਉਭਰਿਆ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ