ਕੀ ਭਵਿੱਖ 'ਚ ਬੱਚਿਆਂ ਦੇ ਚਾਰ ਮਾਂ-ਪਿਉ ਹੋਇਆ ਕਰਨਗੇ

  • ਵਿੱਟੋਰੀਆ ਟਰੈਵਰਸੋ ਅਤੇ ਜੈਕ ਰੌਬਿਨਸ
  • ਬੀਬੀਸੀ ਪੱਤਰਕਾਰ
ਪਲੇਟੋਨਿਕ ਪੈਰੇਂਟਸ
ਤਸਵੀਰ ਕੈਪਸ਼ਨ,

ਮੋਡੇਮਿਲੀ ਇੱਕ ਵੈਬਸਾਈਟ ਹੈ ਜੋ ਪਰਿਵਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਮਿਲਾਉਣ 'ਚ ਮਦਦ ਕਰਦੀ ਹੈ

ਅਮਰੀਕਾ ਦੇ ਫਲੋਰੀਡਾ 'ਚ ਰਹਿਣ ਵਾਲੇ ਚਾਰਲੀ ਬੌਰਨ ਨੇ ਚਾਰ ਸਾਲ ਪਹਿਲਾਂ ਬੱਚਿਆਂ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ ਸੀ।

ਉਸ ਸਮੇਂ ਉਨ੍ਹਾਂ ਦੀ ਉਮਰ 43 ਸਾਲ ਸੀ। ਚਾਰਲੀ ਨਰਸ ਦਾ ਕੰਮ ਕਰਦੇ ਸਨ ਅਤੇ ਆਪਣੇ ਸਮਲਿੰਗੀ ਸਾਥੀ ਲਿਨ ਗੁਡ ਹੈਲਰ ਦੇ ਨਾਲ ਰਹਿੰਦੇ ਸਨ।

ਚਾਰਲੀ ਨੇ ਪਹਿਲਾਂ ਬੱਚਾ ਗੋਦ ਲੈਣ ਬਾਰੇ ਸੋਚਿਆ। ਫਿਰ ਉਨ੍ਹਾਂ ਦੇ ਇੱਕ ਸਹਿਕਰਮੀ ਨੇ ਪਲੇਟੋਨਿਕ ਪੈਰੇਂਟਿੰਗ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮੋਡੈਮਿਲੀ 'ਚ ਆਪਣਾ ਪ੍ਰੋਫਾਈਲ ਬਣਾਇਆ ਹੈ।

ਮੋਡੀਮਿਲੀ ਇੱਕ ਵੈਬਸਾਈਟ ਹੈ ਜੋ ਪਰਿਵਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਮਿਲਾਉਣ 'ਚ ਮਦਦ ਕਰਦੀ ਹੈ।

ਸਤੰਬਰ 2014 'ਚ ਮੋਡੈਮਿਲੀ ਦੀ ਇੱਕ ਹੋਰ ਮੈਂਬਰ ਨਿਸ਼ਾ ਨਾਇਕ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਉਹ ਮਨੋਵਿਗਿਆਨੀ ਹੈ। ਉਦੋਂ ਉਹ 40 ਸਾਲ ਦੀ ਸੀ।

ਚਾਰਲੀ ਕਹਿੰਦੇ ਹਨ, "ਇੱਕ ਦਿਨ ਨਿਸ਼ਾ ਦੀ ਈਮੇਲ ਆਈ। ਮੈਂ ਦੇਖਿਆ ਕਿ ਇਹ ਵੀ ਫਿਲਾਡੇਲਫੀਆ 'ਚ ਰਹਿੰਦੀ ਹੈ। ਸਾਨੂੰ ਸ਼ੁਰੂਆਤ ਕਰਨ 'ਚ ਕੋਈ ਦਿੱਕਤ ਨਹੀਂ ਹੋਈ।"

ਇਹ ਵੀ ਪੜ੍ਹੋ-

ਤਸਵੀਰ ਕੈਪਸ਼ਨ,

ਨਵੰਬਰ 2015 'ਚ ਨਿਸ਼ਾ ਇਨ-ਵਿਟਰੋ-ਫਰਟੀਲਾਈਜੇਸ਼ਨ (IVF) ਦੇ ਸਹਾਰੇ ਗਰਭਵਤੀ ਹੋਈ ਤੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ

ਅਗਲੇ ਕੁਝ ਮਹੀਨਿਆਂ ਤੱਕ ਚਾਰਲੀ ਅਤੇ ਨਿਸ਼ਾ ਮਾਤਾ-ਪਿਤਾ ਬਣਨ ਦੀ ਆਪਣੀ ਇੱਛਾ ਨੂੰ ਸਮਝਣ ਲਈ ਕੌਫੀ ਅਤੇ ਪੀਜ਼ਾ 'ਤੇ ਮਿਲਦੇ ਰਹੇ।

ਨਵੰਬਰ 2015 'ਚ ਨਿਸ਼ਾ ਇਨ-ਵਿਟਰੋ-ਫਰਟੀਲਾਈਜੇਸ਼ਨ (IVF) ਦੇ ਸਹਾਰੇ ਗਰਭਵਤੀ ਹੋਈ। ਉਨ੍ਹਾਂ ਦੇ ਗਰਭ 'ਚ ਜੌੜੇ ਬੱਚੇ ਸਨ।

ਚਾਰਲੀ ਅਤੇ ਨਿਸ਼ਾ ਹੁਣ ਦੋ ਸਾਲ ਦੇ ਬੱਚਿਆਂ ਇਲਾ ਅਤੇ ਵੌਨ ਦੇ ਕੋ-ਪੈਰੇਂਟਸ ਹਨ। ਦੋਵਾਂ ਨੂੰ ਇਸ ਰਿਸ਼ਤੇ 'ਤੇ ਮਾਣ ਹੈ।

ਸਾਂਝਾ ਪਾਲਣ-ਪੋਸ਼ਣ

ਉਹ ਹਫ਼ਤੇ 'ਚ ਤਿੰਨ-ਤਿੰਨ ਦਿਨ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ। ਸੱਤਵੇਂ ਦਿਨ ਸਾਰਿਆਂ ਨਾਲ ਸਮਾਂ ਬਿਤਾਉਂਦੇ ਹਨ। ਚਾਰਲੀ ਦੇ ਪਤੀ ਲਿਨ ਵੀ ਬੱਚਿਆਂ ਦੇ ਪਾਲਣ-ਪੋਸ਼ਣ 'ਚ ਮਦਦ ਕਰਦੇ ਹਨ।

ਨਿਸ਼ਾ ਕਹਿੰਦੀ ਹੈ, "ਜਦੋਂ ਮੈਂ ਕੋ-ਪੈਰੇਂਟ ਦੀ ਭਾਲ ਕਰ ਰਹੀ ਸੀ ਤਾਂ ਮੈਂ ਕਿਸੇ ਦੀ ਆਰਥਿਕ ਮਦਦ ਲੈ ਕੇ ਖੁਸ਼ ਹੁੰਦੀ ਪਰ ਅਜਿਹਾ ਨਾ ਵੀ ਹੁੰਦਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ।"

"ਜੇਕਰ ਉਹ ਬੱਚੇ ਦੀ ਦੇਖਭਾਲ ਨਾ ਵੀ ਕਰਦੇ ਤਾਂ ਮੈਨੂੰ ਪ੍ਰੇਸ਼ਾਨੀ ਨਹੀਂ ਸੀ। ਪਰ ਮੇਰੇ ਬੱਚਿਆਂ ਨੂੰ ਦੂਜੇ ਪੈਰੇਂਟਸ ਵੀ ਮਿਲੇ ਹਨ ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ।"

ਤਸਵੀਰ ਸਰੋਤ, Getty Images

ਲਿਨ ਨੇ ਰਿਟਾਇਰਮੈਂਟ ਲੈ ਲਈ ਹੈ। ਜਦੋਂ ਚਾਰਲੀ ਅਤੇ ਨਿਸ਼ਾ ਕੰਮ 'ਤੇ ਜਾਂਦੇ ਹਨ ਉਦੋਂ ਬੱਚਿਆਂ ਦੀ ਦੇਖ-ਭਾਲ ਉਹ ਕਰਦੇ ਹਨ। ਉਹ ਉਨ੍ਹਾਂ ਨੂੰ ਪਾਰਕ ਲੈ ਕੇ ਜਾਂਦੇ ਹਨ ਅਤੇ ਮੋਢੇ 'ਤੇ ਘੁੰਮਾਉਂਦੇ ਹਨ।

ਪਲੇਟੋਨਿਕ ਪੈਂਰੇਟਿੰਗ

ਪਲੇਟੋਨਿਕ ਪੈਰੇਂਟਿੰਗ, ਜਿਸ ਨੂੰ ਕੋ-ਪੈਰੇਂਟਿੰਗ ਵੀ ਕਿਹਾ ਜਾਂਦਾ ਹੈ, ਉਸ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਵਿੱਚ ਦੋ ਲੋਕ ਇੱਕ-ਦੂਜੇ ਪ੍ਰਤੀ ਰੋਮਾਂਟਿਕ ਹੋਏ ਬਿਨਾਂ ਬੱਚੇ ਪੈਦਾ ਕਰਨ ਦਾ ਫ਼ੈਸਲਾ ਕਰਦੇ ਹਨ।

ਪਲੇਟੋਨਿਕ ਪੈਰੇਂਟਸ ਬਣਨ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਕਦੇ-ਕਦੇ ਸਮਲਿੰਗੀ (LGBT) ਜੋੜੇ ਜੋ ਰਵਾਇਤੀ ਵਿਆਹ ਦੀ ਥਾਂ ਨਾਲ ਰਹਿ ਕੇ ਪਰਿਵਾਰ ਵਸਾਉਣ ਦਾ ਫ਼ੈਸਲਾ ਕਰਦੇ ਹਨ ਉਨ੍ਹਾਂ ਨੂੰ ਬੱਚਿਆਂ ਦੀ ਚਾਹਤ ਹੁੰਦੀ ਹੈ, ਜਿਵੇਂ ਚਾਰਲੀ ਅਤੇ ਨਿਸ਼ਾ ਦੇ ਮਾਮਲੇ 'ਚ ਹੈ। ਉਨ੍ਹਾਂ ਨੂੰ "ਕਵਿਅ" ਕਿਹਾ ਜਾਂਦਾ ਹੈ।

ਨਿਸ਼ਾ ਕਹਿੰਦੀ ਹੈ, "ਇੱਕ ਚੁਣੌਤੀ ਇਹ ਹੁੰਦੀ ਹੈ ਕਿ ਤੁਸੀਂ ਦੂਜੇ ਵਿਅਕਤੀ ਨੂੰ ਨਹੀਂ ਜਾਣਦੇ। ਤੁਹਾਨੂੰ ਉਸ ਦਾ ਅਤੀਤ ਪਤਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਵਿਸ਼ਵਾਸ ਦੇ ਸਹਾਰੇ ਹੀ ਵੱਡਾ ਕਦਮ ਚੁੱਕਦੇ ਹੋ।"

ਤਸਵੀਰ ਕੈਪਸ਼ਨ,

ਪਲੇਟੋਨਿਕ ਪੈਰੇਂਟਸ ਬਣਨ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ

ਕੁਝ ਹੋਰਨਾਂ ਮਾਮਲਿਆਂ 'ਚ ਸਹਿ-ਮਾਪਿਆਂ ਦੀ ਵਿਵਸਥਾ ਲੰਬੇ ਸਮੇਂ ਦੇ ਦੋਸਤਾਂ ਵਿਚਾਲੇ ਦਿਖਦੀ ਹੈ, ਜੋ ਬੱਚਿਆਂ ਨੂੰ ਇਕੱਠੇ ਪਾਲਣਾ ਚਾਹੁੰਦੇ ਹਨ।

ਕੈਨੇਡਾ ਦੀ ਨਤਾਸ਼ਾ ਬਖ਼ਤ ਅਤੇ ਲਿੰਡਾ ਕੌਲਿਨਸ ਅਜਿਹੀਆਂ ਹੀ ਦੋ ਸਹੇਲੀਆਂ ਹਨ।

ਬੱਚਿਆਂ ਦਾ ਹਿੱਤ

ਬਖ਼ਤ ਅਤੇ ਕੌਲਿਨਸ ਦੇ ਨਾਲ-ਨਾਲ ਉਨ੍ਹਾਂ ਦੇ ਦੋਸਤਾਂ ਨੇ ਲੰਬੀ ਕਾਨੂੰਨੀ ਲੜਾਈ ਲੜੀ। ਕੌਲਿਨਸ ਨੂੰ ਬਖ਼ਤ ਦੇ ਬੇਟੇ ਦੇ ਪੈਰੇਂਟ ਦੇ ਰੂਪ 'ਚ ਮਾਨਤਾ ਦਿਵਾ ਕੇ ਉਨ੍ਹਾਂ ਨੇ ਓਂਟਾਰੀਓ ਫੈਮਿਲੀ ਲਾਅ 'ਚ ਇੱਕ ਕਾਨੂੰਨੀ ਮਿਸਾਲ ਕਾਇਮ ਕੀਤੀ।

ਕੈਨੇਡਾ ਦੇ ਕਾਨੂੰਨ ਸਿਰਫ਼ ਪਤੀ-ਪਤਨੀ ਦੇ ਰਿਸ਼ਤੇ 'ਚ ਬੰਨ੍ਹੇ ਜੋੜਿਆਂ ਨੂੰ ਮਾਤਾ-ਪਿਤਾ ਦੇ ਰੂਪ 'ਚ ਮਾਨਤਾ ਦਿੰਦੇ ਸਨ।

ਪਰ ਬਖ਼ਤ ਅਤੇ ਕੌਲਿਨਸ ਨੇ ਜਿਊਰੀ ਨੂੰ ਇਸ ਗੱਲ ਲਈ ਮਨਾ ਲਿਆ ਕਿ ਕੌਲਿਨਸ ਨੂੰ ਬੱਚਿਆਂ ਦੇ ਮਾਪੇ ਵਜੋਂ ਮਾਨਤਾ ਦੇਣਾ "ਬੱਚੇ ਦੇ ਬਿਹਤਰ ਹਿੱਤ" ਦੇ ਕਾਨੂੰਨੀ ਸਿਧਾਂਤ ਦੇ ਮੁਤਾਬਕ ਹੋਵੇਗਾ।

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੈਨੇਡਾ ਦੇ ਕਾਨੂੰਨ ਸਿਰਫ਼ ਪਤੀ-ਪਤਨੀ ਦੇ ਰਿਸ਼ਤੇ 'ਚ ਬੰਨ੍ਹੇ ਜੋੜਿਆਂ ਨੂੰ ਮਾਤਾ-ਪਿਤਾ ਦੇ ਰੂਪ 'ਚ ਮਾਨਤਾ ਦਿੰਦੇ ਸਨ

ਪਲੇਟੋਨਿਕ ਪੈਰੇਂਟਿੰਗ ਦੀ ਨਵੀਂ ਪਰੰਪਰਾ ਦੀ ਆਲੋਚਨਾ ਵੀ ਹੋ ਰਹੀ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਵੱਖ-ਵੱਖ ਰਹਿਣ ਵਾਲੇ ਮਾਤਾ-ਪਿਤਾ ਵਿਚਾਲੇ ਆਉਣਾ-ਜਾਣਾ ਬੱਚਿਆਂ ਲਈ ਤਣਾਅ ਭਰਿਆ ਹੈ।

ਚਾਰਲੀ ਅਤੇ ਨਿਸ਼ਾ ਦੇ ਘਰ ਇੱਕ-ਦੂਜੇ ਨਾਲੋਂ 20 ਮਿੰਟਾਂ ਦੀ ਦੂਰੀ 'ਤੇ ਹੈ। ਉਹ ਦੋਵੇਂ ਬੱਚਿਆਂ ਨਾਲ ਬਰਾਬਰ ਸਮਾਂ ਬਿਤਾਉਂਦੇ ਹਨ। ਤਲਾਕਸ਼ੁਦਾ ਜੋੜਿਆਂ 'ਚ ਅਜਿਹਾ ਨਹੀਂ ਹੁੰਦਾ।

ਉਹ ਬੱਚੇ ਆਉਣ-ਜਾਣ ਜਾਂ ਬੱਚੇ ਨੂੰ ਪ੍ਰਭਾਵਿਤ ਕਰਨ ਵਾਲੇ ਦੂਜੇ ਨਾਜ਼ੁਕ ਮਸਲਿਆਂ ਨੂੰ ਆਪਸ 'ਚ ਇੱਕ ਫੈਮਿਲੀ ਥੈਰੇਪਿਸਟ ਦੀ ਮਦਦ ਨਾਲ ਸੁਲਝਾਉਂਦੇ ਹਨ।

ਰੈਟੇਲ ਹੋਪ ਨੇ "ਫੈਮਿਲੀ ਬਾਏ ਚੁਆਇਸ: ਪਲੇਟੋਨਿਕ ਪਾਰਟਨਰਡ ਪੈਰੇਂਟਿੰਗ" ਨਾਮਕ ਕਿਤਾਬ ਲਿਖੀ ਹੈ। ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਨੂੰ ਇੱਕ ਕੋ-ਪੈਰੇਂਟ ਨਾਲ ਪਾਲਿਆ, ਜੋ ਇੱਕ ਇਮਾਰਤ ਦੇ ਦੂਜੇ ਘਰ 'ਚ ਰਹਿੰਦੇ ਸਨ।

ਹੋਪ ਨੂੰ ਲਗਦਾ ਹੈ ਕਿ ਨੇੜੇ ਰਹਿੰਦੇ ਹੋਏ ਸੁਤੰਤਰ ਰਹਿਣਾ ਸਭ ਤੋਂ ਚੰਗਾ ਹੈ।

ਦੂਜੇ ਪਾਸੇ, ਆਲੋਚਕਾਂ ਨੂੰ ਚਿੰਤਾ ਹੈ ਕਿ ਬੱਚੇ ਮਾਂ-ਪਿਉ ਵਿਚਾਲੇ ਰੋਮਾਂਟਿਕ ਪਿਆਰ ਦੇ ਗਵਾਹ ਬਣਨ ਤੋਂ ਪਿੱਛੇ ਹਟ ਸਕਦੇ ਹਨ।

ਤਸਵੀਰ ਕੈਪਸ਼ਨ,

ਮੋਡੈਮਿਲੀ ਦੇ ਦੁਨੀਆਂ ਭਰ 'ਚ 25 ਹਜ਼ਾਰ ਸਰਗਰਮ ਮੈਂਬਰ ਹਨ

ਹੋਪ ਦਾ ਕਹਿਣਾ ਹੈ ਕਿ ਇਹ ਚਿੰਤਾ ਜਾਇਜ਼ ਨਹੀਂ ਹੈ ਕਿਉਂਕਿ ਬੱਚੇ ਆਪਣੇ ਮਾਂ-ਪਿਉ ਦੇ ਰੋਮਾਂਟਿਕ ਪਾਰਟਨਰ ਅਤੇ ਆਂਢ-ਗੁਆਂਢ ਦੇ ਦੂਜੇ ਰੋਮਾਂਟਿਕ ਜੋੜਿਆ ਨੂੰ ਦੇਖ ਕੇ ਇਸ ਬਾਰੇ ਜਾਣ ਸਕਦੇ ਹਨ।

ਪਰਿਵਾਰ ਦਾ ਵਿਕਾਸ

ਪਲੇਟੋਨਿਕ ਪੈਰੇਂਟਿਕ ਦੇ ਆਧਿਕਾਰਤ ਅੰਕੜੇ ਅਜੇ ਤੱਕ ਉਪਲਬਧ ਨਹੀਂ ਹਨ। ਪਰ ਪਿਛਲੇ ਇੱਕ ਦਹਾਕੇ 'ਚ ਹੋਣ ਵਾਲੇ ਪਲੇਟੋਨਿਕ ਮਾਤਾ-ਪਿਤਾ ਦੇ ਆਨਲਾਈਨ ਭਾਈਚਾਰੇ 'ਚ ਭਾਗੀਦਾਰੀ ਲਗਾਤਾਰ ਵਧ ਰਹੀ ਹੈ।

ਈਵਾਨ ਫੈਟੋਵਿਕ ਨੇ 2011 'ਚ ਮੋਡੋਮਿਲੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਕਈ ਦੋਸਤ ਅਤੇ ਸਹਿਕਰਮੀ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਪਾਰਟਨਰ ਨਹੀਂ ਸੀ ਜਿਸ ਨਾਲ ਉਹ ਇਸ ਦੀ ਸ਼ੁਰੂਆਤ ਕਰ ਸਕੇ।

ਫਿਲਹਾਲ ਮੋਡੈਮਿਲੀ ਦੇ ਦੁਨੀਆਂ ਭਰ 'ਚ 25 ਹਜ਼ਾਰ ਸਰਗਰਮ ਮੈਂਬਰ ਹਨ। ਫੈਟੋਵਿਕ ਦਾ ਅੰਦਾਜ਼ਾ ਹੈ ਕਿ ਉਨ੍ਹਾਂ ਦੇ ਪਲੇਟਫਾਰਮ ਦੀ ਮਦਦ ਨਾਲ ਬਣੇ ਜੋੜਿਆਂ ਨੇ ਕਰੀਬ 100 ਬੱਚੇ ਪੈਦਾ ਕੀਤੇ।

ਤਸਵੀਰ ਕੈਪਸ਼ਨ,

ਬਰਤਾਨੀਆ ਦੇ ਵਿਆਹ ਕਾਨੂੰਨ ਮੁਤਾਬਕ ਬੱਚਿਆਂ ਦੇ ਮਾਪੇ ਬਣਨ ਦੇ ਅਧਿਕਾਰ ਪਾਉਣ ਲਈ ਇਕੱਠੇ ਰਹਿਣ ਦੀ ਸ਼ਰਤ ਨਹੀਂ ਹੈ

ਉਹ ਦੱਸਦੇ ਹਨ, "ਫੈਮਿਲੀ ਬਾਏ ਡਿਜ਼ਾਇਨ" ਅਤੇ "ਕੋਪੈਰੇਂਟਸ ਡਾਟ ਕੌਮ" ਵਰਗੀ ਕੋ-ਪੈਰੇਂਟਿੰਗ ਸਾਈਟਸ 'ਤੇ ਕਰੀਬ 10 ਲੋਕ ਰਜਿਸਟਰਡ ਹਨ।

ਅਮਰੀਕਾ ਅਤੇ ਹੋਰਨਾਂ ਥਾਵਾਂ 'ਤੇ ਇਨ੍ਹਾਂ ਰਿਸ਼ਤਿਆਂ ਨੂੰ ਸਮਾਜ ਦੀ ਮੁੱਖਧਾਰਾ 'ਚ ਲੈ ਕੇ ਆਉਣ ਲਈ ਕਾਨੂੰਨ ਵੀ ਬਣ ਰਹੇ ਹਨ।

2013 'ਚ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਜੋ ਦੋ ਤੋਂ ਵੱਧ ਲੋਕਾਂ ਨੂੰ ਕਿਸੇ ਬੱਚੇ ਦੇ ਮਾਪਿਆਂ ਵਜੋਂ ਕਾਨੂੰਨੀ ਮਾਨਤਾ ਦਿੰਦਾ ਹੈ।

ਅਮਰੀਕਾ 'ਚ ਬੱਚੇ ਨੂੰ ਜਨਮ ਦੇਣ ਵਾਲੇ ਮਾਤਾ-ਪਿਤਾ ਵਧੇਰੇ 4 ਲੋਕਾਂ ਦੇ ਬੱਚੇ ਦੇ ਕੋ-ਪੈਰੇਂਟਸ ਹੋਣ ਦਾ ਕਾਨੂੰਨੀ ਸਮਝੌਤਾ ਕਰ ਸਕਦੇ ਹਨ।

ਬਰਤਾਨੀਆ ਦਾ ਕਾਨੂੰਨ ਸਿਰਫ਼ ਦੋ ਲੋਕਾਂ ਨੂੰ ਪੈਰੇਂਟਸ ਵਜੋਂ ਮਾਨਤਾ ਦਿੰਦਾ ਹੈ ਪਰ ਕੋਰਟ ਦੇ ਹਾਲ ਦੇ ਫ਼ੈਸਲੇ 'ਚ ਵੱਖ-ਵੱਖ ਘਰਾਂ 'ਚ ਰਹਿਣ ਵਾਲੇ ਦੋ ਲੋਕਾਂ ਨੂੰ ਬੱਚਿਆਂ ਦੇ ਪਲੇਟੋਨਿਕ ਪੈਰੇਂਟਸ ਬਣਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਬਰਤਾਨੀਆ ਦੇ ਵਿਆਹ ਕਾਨੂੰਨ ਮੁਤਾਬਕ ਬੱਚਿਆਂ ਦੇ ਮਾਪੇ ਬਣਨ ਦੇ ਅਧਿਕਾਰ ਪਾਉਣ ਲਈ ਇਕੱਠੇ ਰਹਿਣ ਦੀ ਸ਼ਰਤ ਨਹੀਂ ਹੈ।

ਅਗਲਾ ਵੱਡਾ ਬਦਲਾਅ

ਕੋ-ਪੈਰੇਂਟਸ ਦੀ ਲੇਖਿਕਾ ਹੋਪ ਕਹਿੰਦੀ ਹੈ ਕਿ ਪਲੇਟੋਨਿਕ ਪੈਰੇਂਟਿੰਗ 'ਚ ਲੋਕਾਂ ਦੀ ਦਿਲਚਸਪੀ ਵਧਣ ਤੋਂ ਬਾਅਦ ਅਗਲਾ ਵੱਡਾ ਬਦਲਾਅ ਭਾਸ਼ਾ 'ਚ ਹੋਣ ਵਾਲਾ ਹੈ।

"ਇਸ ਤਰ੍ਹਾਂ ਦੇ ਪਰਿਵਾਰਾਂ ਲਈ ਸਾਡੇ ਕੋਲ ਸ਼ਬਦਕੋਸ਼ ਦੀ ਘਾਟ ਹੈ। ਲੋਕ ਪਤੀ ਨੂੰ ਸੁਣਦੇ ਹਨ ਅਤੇ ਉਸ ਨੂੰ ਬੱਚੇ ਦਾ ਪਿਤਾ ਸਮਝ ਲੈਂਦੇ ਹਨ, ਜਦਕਿ ਹੋ ਸਕਦਾ ਹੈ ਕਿ ਅਜਿਹਾ ਨਾ ਹੋਵੇ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹੋਪ ਨੂੰ ਲਗਦਾ ਹੈ ਕਿ ਇਹ ਨਵੇਂ ਰਿਸ਼ਤੇ ਘਰਾਂ ਦੀ ਬਣਾਵਟ ਅਤੇ ਮੁਹੱਲੇ ਦੇ ਢਾਂਚੇ ਨੂੰ ਵੀ ਬਦਲ ਦੇਣਗੇ

ਇਹ ਸਮੱਸਿਆ ਚਾਰਲੀ ਅਤੇ ਨਿਸ਼ਾ ਦੇ ਸਾਹਮਣੇ ਵੀ ਆਈ ਸੀ। ਉਨ੍ਹਾਂ ਨੇ ਚਾਰਲੀ ਲਈ "ਡੈਡੀ" ਅਤੇ ਉਨ੍ਹਾਂ ਦੇ ਪਤੀ ਲਿਨ ਲਈ "ਪਾਪਾ" ਤੈਅ ਕੀਤਾ ਹੈ।

ਲਿਨ ਕਹਿੰਦੇ ਹਨ, "ਮੈਨੂੰ ਕਦੇ ਬੱਚਿਆਂ ਦੀ ਅਜਿਹੀ ਲੋੜ ਮਹਿਸੂਸ ਨਹੀਂ ਹੋਈ ਸੀ ਪਰ ਉਨ੍ਹਾਂ ਨੇ ਮੇਰੀਆਂ ਪ੍ਰਾਥਮਿਕਤਾਵਾਂ ਬਦਲ ਦਿੱਤੀਆਂ ਹਨ। ਉਨ੍ਹਾਂ ਦੇ ਨਾਲ ਸਮਾਂ ਬਿਤਾ ਕੇ ਮੈਨੂੰ ਸੰਤੁਸ਼ਟੀ ਹੁੰਦੀ ਹੈ।"

ਹੋਪ ਨੂੰ ਲੱਗਦਾ ਹੈ ਕਿ ਇਹ ਨਵੇਂ ਰਿਸ਼ਤੇ ਘਰਾਂ ਦੀ ਬਨਾਵਟ ਅਤੇ ਮੁਹੱਲੇ ਦੇ ਢਾਂਚੇ ਨੂੰ ਵੀ ਬਦਲ ਦੇਣਗੇ।

"ਅਜੇ ਸਾਡੇ ਘਰ ਅਤੇ ਮੁਹੱਲੇ ਨਿਊਕਲੀਅਰ ਫੈਮਿਲੀ ਲਈ ਡਿਜ਼ਾਇਨ ਕੀਤੇ ਗਏ ਹਨ। ਅੱਗੇ ਸਾਨੂੰ ਨਵੇਂ ਭਾਈਚਾਰਕ ਥਾਵਾਂ ਦੀ ਲੋੜ ਪੈ ਸਕਦੀ ਹੈ, ਜਿੱਥੇ ਪਲੇਟੋਨਿਕ ਪੈਰੇਂਟਸ ਆਂਢ-ਗੁਆਂਢ 'ਚ ਰਹਿ ਸਕਣ ਅਤੇ ਆਪਣੇ ਬੱਚਿਆਂ ਨੂੰ ਮਿਲ-ਜੁਲ ਕੇ ਪਾਲ ਸਕਣ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)