ਇੰਡੋਨੇਸ਼ੀਆ ਸੁਨਾਮੀ: ਲਾਪਤਾ ਪਤਨੀ ਦੀ ਉਡੀਕ 'ਚ ਇੰਸਟਾਗ੍ਰਾਮ 'ਤੇ ਭਾਵੁਕ ਹੋਇਆ ਮਸ਼ਹੂਰ ਗਾਇਕ

ਤਸਵੀਰ ਸਰੋਤ, dylanSAHARA/INSTAGRAM
''ਅੱਜ ਤੇਰਾ ਜਨਮਦਿਨ ਹੈ, ਮੈਂ ਤੈਨੂੰ ਸਾਹਮਣੇ ਖੜੀ ਕਰਕੇ ਵਿਸ਼ ਕਰਨਾ ਚਾਹੁੰਦਾ ਹਾਂ, ਪਲੀਜ਼ ਜਲਦੀ ਆਜਾ।''
ਇਹ ਸ਼ਬਦ ਹਨ ਮਸ਼ਹੂਰ ਰੌਕ ਬੈਂਡ 'ਸੈਵਨਟੀਨ' ਦੇ ਮੁੱਖ ਗਾਇਕ ਦੇ ਜਿਨ੍ਹਾਂ ਦੀ ਪਤਨੀ ਸੁਨਾਮੀ ਦਾ ਸ਼ਿਕਾਰ ਹੋਈ ਅਤੇ ਹੁਣ ਤੱਕ ਲਾਪਤਾ ਹੈ।
ਇੰਡੋਨੇਸ਼ੀਆ ਵਿੱਚ ਆਈ ਸੁਨਾਮੀ 'ਚ ਕਈ ਜ਼ਿੰਦਗੀਆਂ ਨੂੰ ਆਪਣੇ ਨਾਲ ਰੋੜ੍ਹ ਕੇ ਲੈ ਗਈ। ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ।
ਇੱਥੇ ਸਮੁੰਦਰ ਕਿਨਾਰੇ ਪਰਫੌਰਮ ਕਰ ਰਿਹਾ ਛੇ ਮੈਂਬਰਾਂ ਦਾ ਰੌਕ ਬੈਂਡ 'ਸੈਵਨਟੀਨ' ਵੀ ਲਹਿਰਾਂ ਦਾ ਸ਼ਿਕਾਰ ਹੋ ਗਿਆ।
ਬੈਂਡ ਦੇ ਮੁੱਖ ਗਾਇਕ ਰੀਫੇਆਨ ਫਾਜਾਰਸ਼ਾਅ ਬੱਚ ਗਏ ਪਰ ਉਨ੍ਹਾਂ ਦੀ ਪਤਨੀ ਲਾਪਤਾ ਹਨ। ਉਨ੍ਹਾਂ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੀ ਪਤਨੀ ਨੂੰ ਵਾਪਸ ਪਰਤ ਆਉਣ ਦੀ ਗੱਲ ਕਹਿੰਦਿਆਂ ਭਾਵੁਕ ਹੋ ਰਹੇ ਹਨ।
ਰੀਫੇਆਨ ਨੇ ਇਸ ਸੁਨੇਹੇ ਦੇ ਨਾਲ ਆਪਣੀ ਪਤਨੀ ਨੂੰ ਕਿੱਸ ਕਰਦਿਆਂ ਦੀ ਤਸਵੀਰ ਵੀ ਸਾਂਝੀ ਕੀਤੀ।
ਇਹ ਵੀ ਪੜ੍ਹੋ:
ਦੋਹਾਂ ਦੇ ਇੰਸਟਾਗ੍ਰਾਮ ਅਕਾਊਂਟਸ 'ਤੇ ਵੀ ਇਕੱਠੇ ਘੁੰਮਦਿਆਂ ਦੀਆਂ ਬਹੁਤ ਤਸਵੀਰਾਂ ਹਨ।
ਇੱਕ ਤਸਵੀਰ 'ਤੇ ਲਿਖਿਆ ਹੈ, ''ਤੁਸੀਂ ਮੇਰਾ ਹੱਥ ਫੜੋ ਤੇ ਅਸੀਂ ਮਿਲ ਕੇ ਸਾਰੀ ਦੁਨੀਆਂ ਜਿੱਤ ਲਵਾਂਗੇ।''
ਇੱਕ ਹਫਤੇ ਪਹਿਲਾਂ ਦੋਹਾਂ ਨੇ ਯੁਰਪ ਘੁੰਮਦਿਆਂ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਦੋਵੇਂ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਗਏ ਸਨ।
ਰੀਫੇਆਨ ਦੀ ਪਤਨੀ ਡਾਇਲੈਨ ਸਹਾਰਾ ਇੱਕ ਅਦਾਕਾਰਾ ਹਨ। ਐਤਵਾਰ 23 ਦਸੰਬਰ ਨੂੰ ਉਨ੍ਹਾਂ ਦਾ ਜਨਮਦਿਨ ਸੀ।
ਡਾਇਲੈਨ ਨੇ ਇੱਕ ਤਸਵੀਰ ਸਾਂਝੀ ਕਰਕੇ ਲਿੱਖਿਆ ਸੀ, ''ਕਦੇ ਵੀ ਆਪਣੀ ਪਤਨੀ ਨੂੰ ਡੇਟ ਕਰਨਾ ਨਾ ਛੱਡੋ ਅਤੇ ਕਦੇ ਆਪਣੇ ਪਤੀ ਨਾਲ ਫਲਰਟ ਕਰਨਾ ਨਾ ਛੱਡੋ।''
ਇਹ ਵੀ ਪੜ੍ਹੋ:
ਰੀਫੇਆਨ ਦੀ ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਕਈ ਸੁਨੇਹੇ ਆਉਣ ਲੱਗੇ।
ਲੋਕਾਂ ਨੇ ਆਪਣੀਆਂ ਦੁਆਵਾਂ ਭੇਜੀਆਂ ਤੇ ਨਾਲ ਹੀ ਇਹ ਵੀ ਲਿਖਿਆ ਕਿ ਰੱਬ ਤੁਹਾਨੂੰ ਹਿੰਮਤ ਬਖਸ਼ੇ।
ਮੈਸਯਾ ਨਾਂ ਦੀ ਯੂਜ਼ਰ ਨੇ ਲਿਖਿਆ, ''ਤੁਹਾਨੂੰ ਇਸ ਹਾਲਤ ਵਿੱਚ ਵੇਖਦੇ ਦਿਲ ਟੁੱਟਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਡੀ ਪਤਨੀ ਤੇ ਦੋਸਤ ਵਾਪਸ ਮੁੜ ਆਉਣ।''
ਦੇਵੀਮਿਕਿਆਲ ਨੇ ਲਿਖਿਆ, ''ਥੋੜੀ ਹਿੰਮਤ ਰੱਖੋ ਵੀਰ, ਤੁਹਾਡੀ ਪਤਨੀ ਛੇਤੀ ਚੰਗੀ ਸਿਹਤ ਵਿੱਚ ਮਿਲ ਜਾਵੇਗੀ।''
''ਮੈਂ ਇਕੱਲਾ ਹਾਂ''
ਡਾਇਲੈਨ ਤੋਂ ਇਲਾਵਾ ਬੈਂਡ ਦਾ ਇੱਕ ਹੋਰ ਮੈਂਬਰ ਲਾਪਤਾ ਹੈ। ਰੀਫੇਆਨ ਨੇ ਉਨ੍ਹਾਂ ਲਈ ਇੰਸਟਾਗ੍ਰਾਮ 'ਤੇ ਲਿਖਿਆ, ''ਐਂਡੀ ਛੇਤੀ ਆ ਜਾਓ, ਮੈਂ ਇਕੱਲਾ ਰਹਿ ਗਿਆ ਹਾਂ।''
ਬੈਂਡ ਦੇ ਬਾਕੀ ਚਾਰ ਮੈਂਬਰਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਬਾਰੇ ਜਾਣਕਾਰੀ ਵੀ ਰੀਫੇਆਨ ਨੇ ਹੀ ਇੰਸਟਾਗ੍ਰਾਮ 'ਤੇ ਦਿੱਤੀ ਸੀ।
ਇੰਡੋਨੇਸ਼ੀਆ ਵਿੱਚ ਇਹ ਰੌਕ ਬੈਂਡ ਕਾਫੀ ਮਸ਼ਹੂਰ ਹੈ।
ਤਸਵੀਰ ਸਰੋਤ, INSTAGRAM/SEVENTEENBANDID
ਬੈਂਡ ਦੇ ਛੇ ਮੈਂਬਰਾਂ 'ਚੋਂ ਇੱਕ ਹਾਲੇ ਵੀ ਲਾਪਤਾ ਹੈ
ਸ਼ਨੀਵਾਰ ਰਾਤ ਨੂੰ ਲੇਸੁੰਗ ਬੀਚ 'ਤੇ ਇਹ ਬੈਂਡ ਪਰਫੌਰਮ ਕਰ ਰਿਹਾ ਸੀ ਜਦ ਲਹਿਰਾਂ ਨੇ ਪੂਰਾ ਮੰਚ ਸਾਫ ਕਰ ਦਿੱਤਾ।
ਰੀਫੇਆਨ ਨੇ ਦੱਸਿਆ ਕਿ ਅਜੇ ਉਨ੍ਹਾਂ ਨੇ ਦੋ ਹੀ ਗੀਤ ਗਾਏ ਸਨ। ਉਹ ਉੱਥੇ ਕਿਸੇ ਕੰਪਨੀ ਦੇ 200 ਮੁਲਾਜ਼ਮਾਂ ਲਈ ਰੱਖੀ ਗਈ ਨਵੇਂ ਸਾਲ ਦੀ ਪਾਰਟੀ ਵਿੱਚ ਗਾਉਣ ਲਈ ਗਏ ਸਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: