ਕ੍ਰਿਸਮਸ ਦੇ ਜਸ਼ਨਾਂ ਦੀਆਂ ਦੁਨੀਆ ਭਰ ਤੋਂ ਤਸਵੀਰਾਂ

Image copyright AFP/Getty Images
ਫੋਟੋ ਕੈਪਸ਼ਨ ਕ੍ਰਿਸਮਸ ਦੀ ਪੂਰਬ ਸੰਧਿਆ 'ਤੇ ਵੈਟੀਕਨ ਵਿੱਚ ਹੋਈ ਪ੍ਰਾਰਥਨਾ ਸਭਾ ਵਿੱਚ ਪੋਪ ਫਰਾਂਸਿਸ ਨੇ ਲੋਕਾਂ ਨੂੰ ਦੂਜਿਆਂ ਦੇ ਹੱਕਾਂ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਈਸਾ ਮਸੀਹ ਦੇ ਜਨਮ ਦਿਨ ਮੌਤੇ ਤੇ ਦੁਨੀਆ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਖੋ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਕੁਝ ਤਸਵੀਰਾਂ।

Image copyright Getty Images

ਵੈਟੀਕਨ ਸਿਟੀ ਵਿੱਚ ਪੋਪ ਫਰਾਂਸਿਸ ਨੇ ਲਾਲਚ ਛੱਡਣ ਅਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ।

Image copyright EPA

ਮਿਸਰ ਦੀ ਕਾਹਿਰਾ ਚਰਚ ਵਿੱਚ ਪ੍ਰਾਰਥਨਾ ਸਭਾ ਵਿੱਚ ਪੋਪ ਵੱਲੋਂ ਉਪਦੇਸ਼ ਦਿੱਤਾ ਜਾ ਰਿਹਾ ਹੈ ਅਤੇ ਲੋਕ ਸੁਣ ਰਹੇ ਹਨ।

Image copyright EPA

ਤੁਰਕੀ ਦੀ ਰਾਜਧਾਨੀ ਇਸਤਾਨਬੁਲ ਵਿੱਚ ਵੀ ਵੱਖੋ-ਵੱਖਰੇ ਤਰੀਕੇ ਦੇ ਕ੍ਰਿਸਮਸ ਟਰੀ ਸਜਾਏ ਗਏ।

Image copyright EPA

ਤਾਈਵਾਨ ਦੀ ਰਾਜਧਾਨੀ ਤਾਈਪੇਈ ਦੇ ਇਸ ਚਰਚ ਵਿੱਚ ਪੋਪ ਫਰਾਂਸਿਸ ਦਾ ਕਾਰਡਬੋਰਡ ਕੱਟਆਊਟ ਲਾਇਆ ਗਿਆ।

Image copyright Reuters

ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿੱਚ ਇਸਾਈ ਵਿਦਿਆਰਥੀਆਂ ਨੇ ਜਸ਼ਨ ਮਨਾਇਆ।

Image copyright Reuters

ਮੈਕਸੀਕੋ ਦੇ ਤੀਖਵਾਨਾ ਸੂਬੇ ਵਿੱਚ ਇੱਕ ਸ਼ਰਨ ਅਸਥਾਨ ਵਿੱਚ ਕ੍ਰਿਸਮਸ ਮਨਾਉਂਦੇ ਪਰਵਾਸੀਆਂ ਵਿੱਚ ਇਹ ਬੱਚਾ ਵੀ ਸ਼ਾਮਿਲ ਸੀ। ਲਾਤੀਨੀ ਅਮਰੀਕੀ ਦੇਸਾਂ ਵਿੱਚੋਂ ਨਿਕਲ ਕੇ ਹਜ਼ਰਾਂ ਪਰਵਾਸੀਆਂ ਦਾ ਕਾਫਿਲਾ ਅਮਰੀਕੀ ਸਰਹੱਦ ਵੱਲ ਵੱਧ ਰਿਹਾ ਹੈ।

Image copyright AFP/Getty Images

ਫਰਾਂਸ ਦੇ ਉੱਤਰੀ ਸੋਮਾ ਦੇ ਇੱਕ ਚੌਰਾਹੇ 'ਤੇ ਪ੍ਰਾਰਥਨਾ ਸਭਾ ਕਰਦੇ ਹੋਏ ਪੀਲੀ ਜੈਕਟਾਂ ਪਾ ਕੇ ਮੁਜ਼ਾਹਰਾ ਕਰਨ ਵਾਲੇ ਲੋਕ।

Image copyright EPA

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵੀ ਕ੍ਰਿਸਮਸ ਮੌਕੇ ਅਰਦਾਸ ਕਰਨ ਚਰਚ ਪਹੁੰਚੇ ਲੋਕ।

Image copyright Reuters

ਯੂਏਈ ਵਿੱਚ ਕਈ ਥਾਵਾਂ ਤੇ ਲੋਕ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੁਬਈ ਦੀ ਸਾਂਤਾ ਮਾਰੀਆ ਚਰਚ ਵਿੱਚ ਪਹੁੰਚੇ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)