ਅਮਰੀਕੀ ਰਾਸ਼ਟਰਪਤੀ ਦੇ ਖਾਸ ਜਹਾਜ਼ ਏਅਰ ਫੋਰਸ ਵੰਨ 'ਚ ਕੀ ਕੁਝ ਹੈ ਖਾਸ

TRUMP Image copyright Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕ੍ਰਿਸਮਸ ਦੇ ਮੌਕੇ 'ਤੇ ਇਰਾਕ ਵਿੱਚ ਮੌਜੂਦ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕੀਤੀ। ਟਰੰਪ ਨੇ ਇਹ ਪ੍ਰੋਗਰਾਮ ਪਹਿਲਾਂ ਹੀ ਤੈਅ ਨਹੀਂ ਕੀਤਾ ਸੀ। ਉਨ੍ਹਾਂ ਦੇ ਨਾਲ ਅਮਰੀਕਾ ਦੀ ਫਸਟ ਲੇਡੀ ਮੈਲੇਨੀਆ ਟਰੰਪ ਵੀ ਮੌਜੂਦ ਸਨ।

ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਅਤੇ ਮੈਲੇਨੀਆ 'ਕ੍ਰਿਸਮਸ ਨੂੰ ਦੇਰ ਰਾਤ' ਇਰਾਕ ਪਹੁੰਚੇ। ਉਹ ਇਰਾਕ ਵਿੱਚ ਮੌਜੂਦ ਫੌਜੀਆਂ ਨੂੰ 'ਉਨ੍ਹਾਂ ਦੀਆਂ ਸੇਵਾਵਾਂ, ਉਨ੍ਹਾਂ ਦੀ ਕਾਮਯਾਬੀ ਅਤੇ ਕੁਰਬਾਨੀਆਂ' ਲਈ ਧੰਨਵਾਦ ਕਰਨ ਗਏ ਸਨ।

ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਵੀ ਵੇਲੇ ਅਚਾਨਕ ਕਿਤੇ ਵੀ ਸਫ਼ਰ ਕਰਨਾ ਪੈ ਸਕਦਾ ਹੈ। ਵਾਈਟ ਹਾਊਸ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਰਾਸ਼ਟਰਪਤੀ ਕੋਲ ਆਵਾਜਾਈ ਦੇ ਕਾਫ਼ੀ ਸਾਧਨ ਮੌਜੂਦ ਹਨ। ਜਿਸ ਵਿੱਚ ਏਅਰ ਫੋਰਸ ਵਨ ਜਹਾਜ਼ ਵੀ ਸ਼ਾਮਿਲ ਹੈ।

ਵਿਦੇਸ਼ੀ ਦੌਰੇ ਲਈ ਕਿਹੜੀ ਉਡਾਣ?

ਤਕਨੀਕੀ ਤੌਰ 'ਤੇ ਏਅਰ ਫੋਰਸ ਵਨ ਦਾ ਮਤਲਬ ਹੈ, ਉਹ ਹਵਾਈ ਉਡਾਨ ਜਿਸ ਵਿੱਚ ਰਾਸ਼ਟਰਪਤੀ ਸਵਾਰ ਹਨ। ਪਰ 20ਵੀਂ ਸਦੀ ਦੇ ਮੱਧ ਵਿੱਚ ਇਹ ਸ਼ਬਦ ਆਮ ਤੌਰ 'ਤੇ ਉਨ੍ਹਾਂ ਖਾਸ ਉਡਾਣਾਂ ਦੇ ਲਈ ਵਰਤਿਆ ਜਾਣ ਲਗਿਆ ਜੋ ਕਿ ਕਮਾਂਡਰ-ਇਨ -ਚੀਫ਼ ਨੂੰ ਲੈ ਕੇ ਜਾਂਦਾ ਹੈ।

ਇਹ ਵੀ ਪੜ੍ਹੋ:

ਮੌਜੂਦਾ ਦੌਰ ਵਿੱਚ ਏਅਰ ਫੋਰਸ ਵਨ ਲਈ ਦੋ ਉੱਚ ਪੱਧਰ ਦੀਆਂ ਬੋਈਂਗ 747-200ਬੀ ਸੀਰੀਜ਼ ਦੇ ਜਹਾਜ਼ਾਂ ਨੂੰ ਵਰਤਿਆ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਤਕਨੀਕੀ ਤੌਰ 'ਤੇ ਏਅਰ ਫੋਰਸ ਵਨ ਦਾ ਮਤਲਬ ਹੈ ਉਹ ਹਵਾਈ ਉਡਾਣ ਜਿਸ ਵਿੱਚ ਰਾਸ਼ਟਰਪਤੀ ਸਵਾਰ ਹਨ

ਏਅਰ ਫੋਰਸ ਵਨ ਰਾਸ਼ਟਰਪਤੀ ਦੀ ਪਛਾਣ ਦਾ ਸਭ ਤੋਂ ਅਹਿਮ ਚਿੰਨ੍ਹ ਹੈ। ਇਹ ਸਿਰਫ਼ ਅਮਰੀਕਾ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। "ਸੰਯੁਕਤ ਰਾਜ ਅਮਰੀਕਾ," ਅਮਰੀਕੀ ਝੰਡਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਮੁਹਰ ਨਾਲ ਲੈਸ ਇਹ ਉਡਾਣ ਵੱਖਰੀ ਪਛਾਣ ਰੱਖਦੀ ਹੈ।

ਜੇ ਹਵਾ ਵਿੱਚ ਹੀ ਅੱਧ-ਵਿਚਾਲੇ ਬਾਲਣ ਖਤਮ ਹੋ ਜਾਵੇ ਤਾਂ ਵੀ ਇਸ ਨੂੰ ਮੁੜ ਤੋਂ ਭਰਿਆ ਜਾ ਸਕਦਾ ਹੈ। ਇਸ ਦੀ ਰੇਂਜ ਬੇਹਿਸਾਬ ਹੈ ਅਤੇ ਰਾਸ਼ਟਰਪਤੀ ਨੂੰ ਹਰ ਥਾਂ ਲੈ ਕੇ ਜਾ ਸਕਦਾ ਹੈ।

ਏਅਰ ਫੋਰਸ ਵਨ ਦੀ ਖਾਸੀਅਤ

ਇਸ ਅੰਦਰ ਯਾਤਰਾ ਦੌਰਾਨ ਬਿਜਲੀ ਦੇ ਉਪਕਰਨਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਕਿ ਇਲੈਕਟ੍ਰੋਮੈਗਨੈਟਿਕ ਤਰੰਗਾਂ ਤੋਂ ਬਚਾਇਆ ਜਾ ਸਕੇ।

ਏਅਰ ਫੋਰਸ ਵਨ ਐਡਵਾਂਸਡ ਸੁਰੱਖਿਅਤ ਸੰਚਾਰ ਉਪਕਰਣਾਂ ਨਾਲ ਲੈਸ ਹੈ, ਜੋ ਕਿ ਕਿਸੇ ਹਮਲੇ ਵੇਲੇ ਮੋਬਾਇਲ ਕਮਾਂਡ ਸੈਂਟਰ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਏਅਰ ਫੋਰਸ ਵਨ ਐਡਵਾਂਸਡ ਸੁਰੱਖਿਅਤ ਸੰਚਾਰ ਉਪਕਰਣਾਂ ਨਾਲ ਲੈਸ ਹੈ

ਉਡਾਣ ਦੇ ਅੰਦਰ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਤਿੰਨ ਪੱਧਰੀ 4000 ਵਰਗ ਫੁੱਟ ਦੀ ਥਾਂ ਹੈ। ਇਸ ਵਿੱਚ ਰਾਸ਼ਟਰਪਤੀ ਲਈ ਇੱਕ ਵਿਸ਼ਾਲ ਹਾਲ ਵੀ ਸ਼ਾਮਿਲ ਹੈ ਜਿਸ ਵਿੱਚ ਇੱਕ ਵੱਡਾ ਦਫ਼ਤਰ, ਪਖਾਨਾ ਅਤੇ ਕਾਨਫਰੰਸ ਰੂਮ ਸ਼ਾਮਲ ਹਨ।

ਏਅਰ ਫੋਰਸ ਵਨ ਵਿੱਚ ਇੱਕ 'ਮੈਡੀਕਲ ਹਾਲ' (ਮੈਡੀਕਲ ਸੂਟ) ਸ਼ਾਮਲ ਹੈ ਜੋ ਓਪਰੇਟਿੰਗ ਰੂਮ ਦੇ ਤੌਰ 'ਤੇ ਕੰਮ ਕਰ ਸਕਦਾ ਹੈ।

ਰਾਸ਼ਟਰਪਤੀ ਦੀ ਯਾਤਰਾ ਦੌਰਾਨ ਇੱਕ ਡਾਕਟਰ ਹਮੇਸ਼ਾ ਨਾਲ ਰਹਿੰਦਾ ਹੈ। ਜਹਾਜ਼ ਦੀ ਦੋ ਖਾਨਿਆਂ ਵਾਲੀ ਰਸੋਈ ਵਿੱਚ ਇੱਕੋ ਸਮੇਂ 100 ਲੋਕਾਂ ਨੂੰ ਭੋਜਨ ਖਵਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਏਅਰ ਫੋਰਸ ਵਨ ਵਿੱਚ ਰਾਸ਼ਟਰਪਤੀ ਨਾਲ ਸਫ਼ਰ ਕਰਨ ਵਾਲੇ ਲੋਕਾਂ ਲਈ ਕਵਾਰਟਰ ਹਨ। ਇਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਨ ਸੀਨੀਅਰ ਸਲਾਹਕਾਰ, ਸੀਕਰਟ ਸਰਵਿਸ ਅਫ਼ਸਰ, ਮੀਡੀਆ ਦੇ ਲੋਕ ਅਤੇ ਹੋਰ ਮਹਿਮਾਨ।

ਕਈ ਕਾਰਗੋ ਜਹਾਜ਼ ਆਮ ਤੌਰ 'ਤੇ ਏਅਰ ਫੋਰਸ ਵਨ ਅੱਗੇ ਉੱਡਦੇ ਹਨ ਤਾਂ ਕਿ ਦੂਰ-ਦੁਰਾਡੇ ਦੀਆਂ ਥਾਵਾਂ 'ਤੇ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਕਿਵੇਂ ਸ਼ੁਰੂ ਹੋਇਆ ਏਅਰ ਫੋਰਸ ਵਨ

ਏਅਰ ਫੋਰਸ ਵਨ ਦੀ ਸਾਂਭ ਸੰਭਾਲ ਪਰੈਜ਼ੀਡੈਂਸ਼ੀਅਲ ਏਅਰਲਿਫਟ ਗਰੁੱਪ ਵੱਲੋਂ ਕੀਤੀ ਜਾਂਦੀ ਹੈ। ਇਹ ਵਾਈਟ ਹਾਊਸ ਮਿਲੀਟਰੀ ਦਫ਼ਤਰ ਦਾ ਹਿੱਸਾ ਹੈ।

ਏਅਰਲਿਫਟ ਗਰੁੱਪ ਦੀ ਸਥਾਪਨਾ ਰਾਸ਼ਟਰਪਤੀ ਪਾਇਲਟ ਆਫਿਸ ਦੇ ਰੂਪ ਵਿੱਚ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਦੀ ਅਗਵਾਈ ਵਿੱਚ 1944 ਵਿੱਚ ਕੀਤੀ ਗਈ ਸੀ।

Image copyright Getty Images
ਫੋਟੋ ਕੈਪਸ਼ਨ ਉਡਾਣ ਦੇ ਅੰਦਰ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਤਿੰਨ ਪੱਧਰੀ 4000 ਵਰਗ ਫੁੱਟ ਦੀ ਥਾਂ ਹੈ

1962 ਵਿੱਚ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਜੈੱਟ ਵਿੱਚ ਸਫ਼ਰ ਕੀਤਾ ਸੀ ਜੋ ਕਿ ਖਾਸ ਤੌਰ 'ਤੇ ਰਾਸ਼ਟਰਪਤੀ ਲਈ ਬਣਿਆ ਸੀ। ਇਹ ਉਡਾਣ ਸੀ ਮੋਡੀਫਾਈਡ ਬੋਇੰਗ 707। ਕਈ ਸਾਲਾਂ ਦੌਰਾਨ ਕਈ ਹੋਰ ਜੈੱਟ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ।

ਅਮਰੀਕੀ ਰਾਸ਼ਟਰਪਤੀ ਨਾਲ ਹੋਰ ਕੀ ਹੁੰਦਾ ਹੈ?

ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਕੋਲ ਹਮੇਸ਼ਾਂ ਇੱਕ ਨਿਊਕਲੀਅਰ ਬ੍ਰੀਫਕੇਸ ਰਹਿੰਦਾ ਹੈ ਜਿਸ ਨੂੰ ਫੁੱਟਬਾਲ ਕਿਹਾ ਜਾਂਦਾ ਹੈ।

ਆਪਣੇ ਫੌਜੀ ਕਮਾਂਡਰਾਂ ਨੂੰ ਪਰਮਾਣੂ ਹਮਲੇ ਦਾ ਹੁਕਮ ਦੇਣ ਲਈ ਰਾਸ਼ਟਰਪਤੀ ਨੂੰ ਆਪਣੀ ਪਛਾਣ ਦੀ ਪ੍ਰਮਾਣਿਕਤਾ ਦੇ ਲਈ ਕੁਝ ਕੋਡ ਦੀ ਵਰਤੋਂ ਕਰਨੀ ਪੈਂਦੀ ਹੈ।

ਇਸ 'ਫੁੱਟਬਾਲ' ਅੰਦਰ 'ਕਮਿਊਨੀਕੇਸ਼ਨ ਟੂਲਜ਼' (ਗੱਲਬਾਤ ਕਰਨ ਵਾਲੀ ਤਕਨੀਕ) ਅਤੇ ਕੁਝ ਕਿਤਾਬਾਂ ਹਨ ਜਿਨ੍ਹਾਂ ਵਿੱਚ ਜੰਗ ਦੀਆਂ ਤਿਆਰ ਯੋਜਨਾਵਾਂ ਹਨ।

Image copyright Getty Images
ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਕੋਲ ਹਮੇਸ਼ਾਂ ਇੱਕ ਨਿਊਕਲੀਅਰ ਬ੍ਰੀਫਕੇਸ ਰਹਿੰਦਾ ਹੈ ਜਿਸ ਨੂੰ ਫੁੱਟਬਾਲ ਕਿਹਾ ਜਾਂਦਾ ਹੈ

ਇਨ੍ਹਾਂ ਯੋਜਨਾਵਾਂ ਦੀ ਮਦਦ ਨਾਲ ਤੁਰੰਤ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸਿਰਫ਼ ਰਾਸ਼ਟਰਪਤੀ ਪਰਮਾਣੂ ਹਥਿਆਰ ਲਾਂਚ ਕਰ ਸਕਦਾ ਹੈ।

ਕੋਡ ਰਾਹੀਂ ਫੌਜ ਨੂੰ ਆਪਣੀ ਪਛਾਣ ਦੱਸਣ ਤੋਂ ਬਾਅਦ ਰਾਸ਼ਟਰਪਤੀ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਨੂੰ ਹੁਕਮ ਦਿੰਦੇ ਹਨ।

ਉਸ ਤੋਂ ਬਾਅਦ ਇਹ ਹੁਕਮ ਨੇਬ੍ਰਾਸਕਾ ਦੇ ਆਫ਼ਟ ਏਅਰਬੇਸ ਵਿੱਚ ਬਣੇ ਸਟ੍ਰੈਟਜਿਕ ਕਮਾਂਡ ਦੇ ਮੁੱਖ ਦਫ਼ਤਰ ਕੋਲ ਚਲਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਉੱਥੋਂ ਇਹ ਹੁਕਮ ਗ੍ਰਾਊਂਡ ਟੀਮਾਂ ਨੂੰ ਭੇਜਿਆ ਜਾਂਦਾ ਹੈ। (ਇਹ ਸਮੁੰਦਰ ਜਾਂ ਪਾਣੀ ਅੰਦਰ ਵੀ ਹੋ ਸਕਦੇ ਹਨ)

ਪਰਮਾਣੂ ਹਥਿਆਰ ਨੂੰ ਫਾਇਰ ਕਰਨ ਦਾ ਹੁਕਮ ਕੋਡ ਜ਼ਰੀਏ ਭੇਜਿਆ ਜਾਂਦਾ ਹੈ। ਇਹ ਕੋਡ ਲਾਂਚ ਟੀਮ ਕੋਲ ਸੁਰੱਖਿਅਤ ਰੱਖੇ ਕੋਡ ਨਾਲ ਮਿਲਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)