IS ਦੀ ਜਰਮਨ ਮੈਂਬਰ 'ਤੇ 5 ਸਾਲਾ ਬੱਚੀ ਨੂੰ 'ਪਿਆਸਾ ਮਾਰਨ' ਦੇ ਇਲਜ਼ਾਮ

ਤਸਵੀਰ ਸਰੋਤ, Reuters
ਬਿਮਾਰ ਹੋਣ ਤੋਂ ਬਾਅਦ ਕੁੜੀ ਨੂੰ ਘਰ ਦੇ ਬਾਹਰ ਸੰਗਲੀ ਨਾਲ ਬੰਨ੍ਹ ਕੇ ਰੱਖਿਆ
ਜਰਮਨੀ 'ਚ ਇਸਲਾਮਿਕ ਸਟੇਟ ਦੀ ਇੱਕ ਮੈਂਬਰ 'ਤੇ ਸਿਖ਼ਰ ਦੁਪਹਿਰੇ ਇੱਕ ਪੰਜ ਸਾਲਾ ਬੱਚੀ ਨੂੰ ਬਿਨਾਂ ਪਾਣੀ ਦੇ ਪਿਆਸੇ ਮਰਨ ਦੇਣ ਦੇ ਇਲਜ਼ਾਮ ਲੱਗੇ ਹਨ।
ਹੁਣ ਉਸ ਔਰਤ 'ਤੇ ਹੁਣ ਜਰਮਨੀ 'ਚ ਜੰਗੀ ਅਪਰਾਧ ਦੇ ਇਲਜ਼ਾਮ ਲਗਾਏ ਗਏ ਹਨ।
ਜਰਮਨ ਦੀ 27 ਸਾਲਾ ਜੈਨੇਫਰ ਡਬਲਿਊ ਅਤੇ ਉਸ ਦੇ ਪਤੀ ਨੇ ਘਰ ਦੇ ਕੰਮ ਕਰਨ ਲਈ ਇਰਾਕ ਦੇ ਸ਼ਹਿਰ ਮੌਸੂਲ 'ਚੋਂ 2015 'ਚ ਇੱਕ ਕੁੜੀ ਖਰੀਦੀ ਸੀ।
ਇਸਤਗਾਸਾ ਪੱਖ ਮੁਤਾਬਕ ਉਸ ਦੇ ਪਤੀ ਨੇ ਬਿਮਾਰ ਹੋਣ ਤੋਂ ਬਾਅਦ ਕੁੜੀ ਨੂੰ ਘਰ ਦੇ ਬਾਹਰ ਸੰਗਲੀ ਨਾਲ ਬੰਨ੍ਹ ਕੇ ਰੱਖਿਆ ਅਤੇ ਜੈਨੇਫਰ ਨੇ ਉਸ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।
ਉਨ੍ਹਾਂ 'ਤੇ ਵੀ ਕਤਲ ਅਤੇ ਹਥਿਆਰਾਂ ਨਾਲ ਸਬੰਧਿਤ ਇਲਜ਼ਾਮ ਲੱਗੇ ਹਨ।
ਇਹ ਵੀ ਪੜ੍ਹੋ:
ਜੇ ਉਹ ਮਿਊਨਿਖ ਸ਼ਹਿਰ ਦੀ ਅੱਤਵਾਦੀ ਅਦਾਲਤ 'ਚ ਉਹ ਦੋਸ਼ੀ ਕਰਾਰ ਦਿੱਤੀ ਜਾਂਦੀ ਹੈ ਤਾਂ ਉਸ ਉਮਰ ਕੈਦ ਦੀ ਸਜ਼ੀ ਹੋ ਸਕਦੀ ਹੈ।
ਜਦੋਂ ਜੈਨੇਪਰ ਅਤੇ ਉਸ ਦੇ ਪਤੀ ਨੇ ਉਸ ਨੂੰ ਖਰੀਦਿਆਂ ਸੀ ਤਾਂ ਇਹ 5 ਸਾਲਾਂ ਬੱਚੀ ਜੰਗ ਦੇ ਕੈਦੀਆਂ ਦੇ ਸਮੂਹ 'ਚ ਸ਼ਾਮਿਲ ਸੀ।
ਜੈਨੇਫਰ ਸਾਲ 2014 'ਚ ਇਰਾਕ ਆਈ ਅਤੇ ਆਪਣੀ ਮਰਜ਼ੀ ਨਾਲ ਆਈਐਸ ਦੀ ਮੈਂਬਰ ਬਣ ਗਈ
ਜਰਮਨ ਮੀਡੀਆ ਮੁਤਾਬਕ ਇਹ ਬੱਚੀ ਯਾਜ਼ੀਦੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣੀ ਹੈ, ਜਿਨ੍ਹਾਂ 'ਚੋਂ ਕਈਆਂ ਨੂੰ ਆਈਐਸ ਨੇ ਫੜ੍ਹ ਲਿਆ ਸੀ ਅਤੇ ਗੁਲਾਮ ਬਣਾ ਲਿਆ ਸੀ।
ਇਸਤਗਾਸਾ ਪੱਖ ਨੇ ਇੱਕਸ ਬਿਆਨ ਵਿੱਚ ਕਿਹਾ ਹੈ, "ਜਦੋਂ ਬੱਚੀ ਬਿਮਾਰ ਹੋਈ ਅਤੇ ਉਸ ਨੇ ਗੱਦਾ ਗਿੱਲਾ ਕਰ ਦਿੱਤਾ ਤਾਂ ਉਸ ਦੇ ਪਤੀ ਨੇ ਉਸ ਨੂੰ ਬਾਹਰ ਸੰਗਲੀ ਨਾਲ ਬੰਨ੍ਹ ਦਿੱਤਾ। ਤਪਤੇ ਸੂਰਜ ਦੀ ਗਰਮੀ ਨਾਲ ਬੱਚੀ ਪਿਆਸੀ ਤੜਫਦੀ ਮਰ ਗਈ।"
"ਦੋਸ਼ੀ ਨੇ ਆਪਣੇ ਪਤੀ ਨੂੰ ਇਹ ਸਭ ਕਰਨ ਦੀ ਇਜ਼ਾਜਤ ਦਿੱਤੀ ਅਤੇ ਉਸ ਬੱਚੀ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।"
ਜੈਨੇਫਰ ਸਾਲ 2014 'ਚ ਇਰਾਕ ਆਈ ਅਤੇ ਆਪਣੀ ਮਰਜ਼ੀ ਨਾਲ ਆਈਐਸ ਦੀ ਮੈਂਬਰ ਬਣ ਗਈ। ਉਸ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਇਸਤਾਗਾਸ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਭੂਮਿਕਾ ਪਿਸਤੌਲ ਸਣੇ ਮੌਸੂਲ ਅਤੇ ਹੋਰ ਆਈਐਸ ਦੇ ਕਬਜ਼ੇ ਵਾਲੇ ਸ਼ਹਿਰਾਂ ਦੇ ਪਾਰਕਾਂ ਦੀ ਗਸ਼ਤ ਕਰਨਾ ਹੈ।
ਬਿਆਨ ਮੁਤਾਬਕ, "ਉਸ ਦਾ ਮੁੱਖ ਕੰਮ ਸੀ ਕਿ ਔਰਤਾਂ ਅੱਤਵਾਦੀ ਸੰਗਠਨਾਂ ਵੱਲੋਂ ਸਥਾਪਿਤ ਕੀਤੇ ਗਏ ਵਿਹਾਰ ਅਤੇ ਕੱਪੜਿਆਂ ਸੰਬੰਧੀ ਨੇਮਾਂ ਦੀ ਪਾਲਣਾ ਕਰਨ।"
ਜੈਨੇਫਰ ਨੂੰ ਬੱਚੀ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਤੁਰਕੀ ਦੀ ਪੁਲਿਸ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਆਪਣੇ ਪਛਾਣ ਪੱਤਰ ਨੂੰ ਰਿਨਿਊ ਕਰਵਾਉਣ ਲਈ ਰਾਜਧਾਨੀ ਅੰਕਰਾ 'ਚ ਜਰਮਨ ਦੀ ਅੰਬੈਂਸੀ ਆਈ ਸੀ।
ਜੈਨੇਫਰ ਜਰਮਨੀ ਨੂੰ ਸੌਂਪ ਦਿੱਤੀ ਗਈ, ਜਿੱਥੇ ਕਿ ਸ਼ੁਰੂ 'ਚ ਉਸ ਨੂੰ ਸਬੂਤਾਂ ਦੀ ਘਾਟ ਕਾਰਨ ਲੋਅਰ ਸੈਕਸਨੀ ਸੂਬੇ 'ਚ ਆਪਣੇ ਘਰ ਆਉਣ ਦੀ ਇਜਾਜ਼ਤ ਮਿਲ ਗਈ।
ਜਰਮਨ ਪੁਲਿਸ ਨੇ ਉਸ ਨੂੰ ਸੀਰੀਆ ਜਾਣ ਦੀ ਕੋਸ਼ਿਸ਼ ਕਰਦਿਆਂ ਫੜ੍ਹ ਲਿਆ ਅਤੇ ਉਹ ਉਸ ਵੇਲੇ ਤੋਂ ਰਹੀ ਹਿਰਾਸਤ 'ਚ ਹੈ।
ਹਾਲੇ ਤੱਕ ਉਸ ਦੇ ਕੇਸ ਦੀ ਸੁਣਵਾਈ ਲਈ ਕੋਈ ਤਰੀਕ ਤੈਅ ਨਹੀਂ ਹੋਈ।
ਇੱਕ ਸਾਲ ਬਾਅਦ ਮੌਸੂਲ ਨੂੰ ਆਈਐਸ ਦੇ ਕਬਜ਼ੇ 'ਚੋਂ ਆਜ਼ਾਦ ਕਰਵਾ ਲਿਆ ਗਿਆ। ਸ਼ਹਿਰ ਤਿੰਨ ਸਾਲਾਂ ਤੱਕ ਆਈਐਸ ਦੇ ਕਬਜ਼ੇ 'ਚ ਰਿਹਾ ਪਰ ਹੁਣ ਆਈਐੱਸ ਨੇ ਇਰਾਕ ਤੇ ਸੀਰੀਆ 'ਚ ਲਗਭਗ ਆਪਣਾ ਸਾਰਾ ਖੇਤਰ ਗੁਆ ਲਿਆ ਹੈ।