ਜਰਮਨੀ 'ਤੇ ਸਾਇਬਰ ਹਮਲਾ: ਸਿਆਸੀ ਆਗੂਆਂ ਸਣੇ ਵੱਡੀਆਂ ਹਸਤੀਆਂ ਦਾ ਡਾਟਾ ਹੈਕ

ਐਂਗਲਾ ਮਰਕਲ Image copyright Getty Images

ਜਰਮਨੀ ਵਿੱਚ ਚਾਂਸਲਰ ਐਂਗਲਾ ਮਰਕਲ ਸਣੇ ਸੈਂਕੜੇ ਸਿਆਸਤਦਾਨਾਂ ਦਾ ਨਿੱਜੀ ਡਾਟਾ ਚੋਰੀ ਕਰਕੇ ਆਨਲਾਈਨ ਪ੍ਰਕਾਸ਼ਿਤ ਕੀਤਾ ਗਿਆ ਹੈ।

ਆਲਟਰਨੇਟਿਵ ਫਾਰ ਜਰਮਨੀ ਪਾਰਟੀ ਨੂੰ ਛੱਡ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਸੰਪਰਕ, ਨਿੱਜੀ ਗੱਲਬਾਤ ਅਤੇ ਵਿੱਤੀ ਜਾਣਕਾਰੀਆਂ ਨੂੰ ਟਵਿੱਟਰ 'ਤੇ ਪਾ ਦਿੱਤਾ ਗਿਆ ਹੈ।

ਜਾਣੀਆਂ-ਮਾਣੀਆਂ ਹਸਤੀਆਂ ਅਤੇ ਪੱਤਰਕਾਰਾਂ ਦਾ ਡਾਟਾ ਵੀ ਲੀਕ ਕੀਤਾ ਗਿਆ ਹੈ।

ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਪਿੱਛੇ ਕੌਣ ਹੈ।

ਹਮਲਾ ਕਿੰਨਾ ਵੱਡਾ?

ਡਾਟਾ 'ਤੇ ਹੋਇਆ ਹਮਲਾ ਕਿੰਨਾ ਵਿਆਪਕ ਹੈ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਨਿਆਂ ਮੰਤਰੀ ਕੈਟਰੀਨਾ ਪੈਰਲੀ ਨੇ ਕਿਹਾ ਹੈ ਕਿ "ਇਹ ਗੰਭੀਰ ਹਮਲਾ ਹੈ"।

ਇਹ ਵੀਪੜ੍ਹੋ-

ਉਨ੍ਹਾਂ ਨੇ ਕਿਹਾ, "ਇਸ ਪਿੱਛੇ ਜੋ ਲੋਕ ਹਨ ਉਨ੍ਹਾਂ ਦਾ ਮਕਸਦ ਸਾਡੇ ਲੋਕਤੰਤਰ ਅਤੇ ਅਦਾਰਿਆਂ ਨੂੰ ਤਬਾਹ ਕਰਨਾ ਹੈ।"

ਸਰਕਾਰੀ ਬੁਲਾਰੇ ਮੈਟਰੀਨਾ ਫੀਟਜ਼ ਦਾ ਕਹਿਣਾ ਹੈ ਕਿ ਚਾਂਸਲਰ ਦਫ਼ਤਰ ਦਾ ਕੋਈ ਵੀ ਸੰਜੀਦਾ ਡਾਟਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਪਾਰਲੀਮੈਂਟ ਦੇ ਮੈਂਬਰਾਂ, ਯੂਰੋ ਪਾਰਲੀਮੈਂਟ ਦੇ ਮੈਂਬਰਾਂ ਅਤੇ ਸਟੇਟ ਪਾਰਲੀਮੈਂਟ ਦੇ ਮੈਂਬਰ ਇਸ ਨਾਲ ਪ੍ਰਭਾਵਿਤ ਹੋਏ ਹਨ।

Image copyright Getty Images

ਉਨ੍ਹਾਂ ਨੇ ਕਿਹਾ ਸਰਕਾਰ ਅਜੇ ਤੱਕ ਇਹ ਸੁਨਿਸ਼ਚਿਤ ਨਹੀਂ ਕਰ ਸਕੀ ਕਿ ਡਾਟਾ ਕਿ ਸਾਈਬਰ ਹੈਕਰਜ਼ ਨੇ ਚੋਰੀ ਕੀਤਾ ਹੈ।

ਸਾਈਬਰ ਵਿਸ਼ਲੇਸ਼ਕ ਨੇ ਬੀਬੀਸੀ ਨੂੰ ਦੱਸਿਆ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੈਕਰਾਂ ਨੇ ਈਮੇਲ ਦੀਆਂ ਖਾਮੀਆਂ ਦਾ ਇਸਤੇਮਾਲ ਕਰਕੇ ਉਹ ਪਾਸਵਰਡ ਹਾਸਿਲ ਕੀਤੇ ਹੋਣਗੇ, ਜਿਨ੍ਹਾਂ ਦੀ ਵਰਤੋਂ ਸੋਸ਼ਲ ਮੀਡੀਆ ਦੇ ਅਕਾਊਂਟ 'ਤੇ ਕੀਤੀ ਜਾਂਦੀ ਹੋਵੇਗੀ।

ਜਰਨਮੀ ਦੇ ਫੈਡਰਲ ਆਫਿਸ ਫਾਰ ਇਨਫਾਰਮੇਸ਼ਨ ਸਿਕਿਓਰਿਟੀ (ਬੀਐਸਆਈ) ਮੁਤਾਬਕ ਇਸ ਨਾਲ ਸਰਕਾਰੀ ਨੈਟਵਰਕ ਪ੍ਰਭਾਵਿਤ ਨਹੀਂ ਹੋਇਆ।

ਟਵਿੱਟਰ ਅਕਾਊਂਟ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ, 17 ਹਜ਼ਾਰ ਲੋਕ ਫੌਲੋ ਕਰ ਕਰ ਰਹੇ ਸਨ। ਇਸ ਨੂੰ ਹੈਮਬਰਗ ਤੋਂ ਸੰਚਾਲਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਟਵਿੱਟਰ ਅਕਾਊਂਟ 'ਚ ਪਿਛਲੇ ਮਹੀਨੇ ਦਸਤਾਵੇਜ਼ਾਂ ਨੂੰ ਪਾਇਆ ਗਿਆ ਸੀ। ਪਿੱਛਲੇ ਵੀਰਵਾਰ ਦੀ ਸ਼ਾਮ ਤੱਕ ਅਧਿਕਾਰੀਆਂ ਨੂੰ ਚੋਰੀ ਦੀ ਜਾਣਕਾਰੀ ਨਹੀਂ ਸੀ।

ਬਿਲਡ ਅਖ਼ਬਾਰ ਮੁਤਾਬਕ ਚੋਰੀ ਕੀਤਾ ਗਿਆ ਡਾਟਾ ਅਕਤੂਬਰ 2018 ਤੱਕ ਦਾ ਹੈ ਪਰ ਅਜੇ ਇਹ ਪਤੀ ਨਹੀਂ ਲੱਗਿਆ ਕਿ ਇਹ ਸ਼ੁਰੂ ਕਿੱਥੋ ਹੋਇਆ ਹੈ।

ਕਿੰਨਾ ਨੂੰ ਬਣਾਇਆ ਗਿਆ ਨਿਸ਼ਾਨਾ

ਕੌਮੀ ਅਤੇ ਸਥਾਨਕ ਸਿਆਸੀ ਹਸਤੀਆਂ ਦੇ ਨਾਲ ਨਾਲ ਟੀਵੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਡਾਟਾ ਵੀ ਚੋਰੀ ਹੋਇਆ ਹੈ।

ਚਾਂਸਲਰ ਐਂਗਲਾ ਮਰਕਲ ਦੇ ਈਮੇਲ ਦਾ ਪਤੇ ਅਤੇ ਕਈ ਚਿੱਠੀਆਂ ਜਨਤਕ ਹੋਈਆਂ ਹਨ।

Image copyright Getty Images
ਫੋਟੋ ਕੈਪਸ਼ਨ ਐਗਲਾ ਮਰਕਲ ਦੀਆਂ ਚਿੱਠੀਆਂ ਅਤੇ ਈਮੇਲ ਪਤੇ ਕੀਤੇ ਜਨਤਕ

ਮੁੱਖ ਪਾਰਲੀਮੈਂਟ ਗਰੁੱਪ, ਦਿ ਗਰੀਨਜ਼, ਖੱਬੇ ਪੱਖੀ ਡਾਈ ਲਿੰਕੇ ਅਤੇ ਐਫਡੀਪੀ ਸਾਰੇ ਪ੍ਰਭਾਵਿਤ ਹੋਏ ਬੱਸ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਹੀ ਬਚੀ ਹੈ।

ਗਰੀਨਜ਼ ਦੇ ਆਗੂ ਰੌਬਰਟ ਹਾਬੈਕ ਦੀ ਪਰਿਵਾਰ ਨਾਲ ਨਿੱਜੀ ਗੱਲਬਾਤ ਅਤੇ ਕ੍ਰੇਡਿਟ ਕਾਰਡ ਸਬੰਧੀ ਜਾਣਕਾਰੀ ਪੋਸਟ ਕੀਤੀ ਗਈ ਹੈ।

ਪਬਲਿਕ ਬ੍ਰੋਡਕਾਸਟਰਜ਼ ਏਆਰਡੀ ਅਤੇ ਜੈਡਡੀਐਫ ਦੇ ਪੱਤਰਕਾਰਾਂ ਅਤੇ ਟੀਵੀ ਦੇ ਵਿਅੰਗ ਲੇਖਕ ਜੈਨ ਬੋਹੇਮਰਮਨਨ, ਰੈਪਰ ਮਾਰਟੀਰੀਆ ਅਤੇ ਰੈਪ ਗਰੁੱਪ ਕੇ.ਆਈ.ਜੈਡ ਦੀਆਂ ਜਾਣਕਾਰੀਆਂ ਵੀ ਜਨਤਕ ਹੋਈਆਂ ਹਨ।

ਇਸ ਪਿੱਛੇ ਕੌਣ ਹੈ?

ਜਰਮਨੀ ਦੇ ਦੱਖਣ ਪੱਖੀ ਸਮੂਹਾਂ ਅਤੇ ਰੂਸ 'ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।

ਜਰਮਨੀ ਦੇ ਸਾਈਬਰ-ਸਿਕਿਓਰਿਟੀ ਵਿਸ਼ਲੇਸ਼ਕ ਸੈਵਨ ਹਰਪਿਗ ਦਾ ਕਹਿਣਾ ਹੈ ਕਿ ਪਹਿਲਾ ਸ਼ੱਕ ਰੂਸ 'ਤੇ ਜਾਂਦਾ ਹੈ। ਇਸ ਦਾ ਇੱਕ ਕਾਰਨ ਹੈ ਜੋ ਤਰੀਕਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਜਰਮਨੀ 'ਚ ਸਾਲ 2019 ਵਿੱਚ 4 ਸੂਬਿਆਂ ਦੇ ਨਾਲ-ਨਾਲ ਯੂਰੋਪ ਦੀ ਪਾਰਲੀਮੈਂਟ ਦੀਆਂ ਚੋਣਾਂ ਵੀ ਹਨ।

ਇਸ ਤੋਂ ਪਹਿਲਾਂ ਰੂਸ 'ਤੇ ਜਰਮਨੀ ਵਿੱਚ ਸਾਈਬਰ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ।

ਬਰਤਾਨੀਆ ਦੇ ਮਾਹਿਰ ਗਰਾਹਮ ਕਲੂਲੇਅ ਮੁਤਾਬਕ ਤਾਜ਼ਾ ਹਮਲੇ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਇਹ ਇੱਕ ਸੰਗਠਿਤ ਯਤਨ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)