ਦੁਬਈ ਦਾ ਉਹ ਸ਼ੇਖ਼ ਅਤੇ 100 ਕਰੋੜ ਰੁਪਏ ਦੀ ਨੰਬਰ ਪਲੇਟ

ਦੁਬਈ Image copyright Getty Images
ਫੋਟੋ ਕੈਪਸ਼ਨ ਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ

ਦੁਬਈ ਇੱਕ ਖ਼ਾਸ ਸ਼ਹਿਰ ਹੈ। ਜਿੱਥੋਂ ਦੀਆਂ ਇਮਾਰਤਾਂ ਖ਼ਾਸ ਹਨ, ਸੜਕਾਂ ਖ਼ਾਸ ਹਨ। ਇਹ ਸ਼ਾਨੋ-ਸ਼ੌਕਤ ਦਿਖਾਉਣ ਦਾ ਸ਼ਹਿਰ ਹੈ।

ਇੱਥੋਂ ਦੇ ਸ਼ੇਖ਼ ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ ਹਨ। ਦੁਬਈ ਦੀਆਂ ਸੜਕਾਂ 'ਤੇ ਸੁਪਰ ਲਗਜ਼ਰੀ ਗੱਡੀਆਂ ਫਰਾਟੇ ਭਰਦੀਆਂ ਹਨ। ਲਿਮੀਟਡ ਐਡੀਸ਼ਨ ਕਾਰਾਂ ਕਰੋੜਾਂ ਦੀਆਂ ਹਨ।

ਉਨ੍ਹਾਂ ਗੱਡੀਆਂ ਦੀ ਨੰਬਰ ਪਲੇਟ ਵੀ ਲੱਖਾਂ-ਕਰੋੜਾਂ ਦੀ ਹੈ। ਕੁਝ ਖ਼ਾਸ ਨੰਬਰਾਂ ਲਈ ਤਾਂ ਕਰੋੜਾਂ ਰੁਪਏ ਵੀ ਖਰਚ ਕੀਤੇ ਗਏ ਹਨ।

ਦੁਬਈ ਦੇ ਸ਼ੌਕੀਨਾਂ ਨੂੰ ਸਭ ਤੋਂ ਵੱਖਰੀ ਲਾਈਸੈਂਸ ਪਲੇਟ ਚਾਹੀਦੀ ਹੈ ਅਤੇ ਕਾਰ ਤਾਂ ਸਭ ਤੋਂ ਖ਼ਾਸ ਹੋਣੀ ਹੀ ਚਾਹੀਦੀ ਹੈ।

ਆਪਣੀਆਂ ਕਾਰਾਂ ਲਈ ਸਬ ਤੋਂ ਵੱਖ ਅਤੇ ਖ਼ਾਸ ਦਿਖਣ ਵਾਲੇ ਲਾਈਸੈਂਸ ਪਲੇਟ ਲਈ ਦੁਬਈ ਦੇ ਅਮੀਰ ਮੂੰਹ ਮੰਗੀ ਕੀਮਤ ਅਦਾ ਕਰਨ ਲਈ ਤਿਆਰ ਹਨ।

ਫੈਂਸੀ ਨੰਬਰ ਲਈ ਬੋਲੀਆਂ ਲੱਗਦੀਆਂ ਹਨ ਅਤੇ ਕੁਝ ਅਮੀਰ ਸ਼ੇਖ਼ ਉਨ੍ਹਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਵੀਆਈਪੀ ਨੰਬਰਾਂ ਦੀ ਇਸ ਬੋਲੀ ਨਾਲ ਸਰਕਾਰ ਨੂੰ ਕਰੋੜਾਂ ਦੀ ਆਮਦਨੀ ਹੁੰਦੀ ਹੈ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਖ਼ਾਸ ਨੰਬਰ ਤੁਹਾਡੀ ਸੜਕਾਂ 'ਤੇ ਵੱਖਰੀ ਪਛਾਣ ਬਣਾਉਂਦਾ ਹੈ

ਮਹਿੰਗਾ ਸ਼ੌਕ

35 ਸਾਲ ਦੇ ਮੁਹੰਮਦ ਅਲ-ਮਰਜ਼ੂਕੀ ਵਿੰਟੇਜ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਨੇ ਆਪਣੀਆਂ ਗੱਡੀਆਂ ਦੇ ਸਪੈਸ਼ਲ ਨੰਬਰਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ।

ਅਲ-ਮਰਜ਼ੂਕੀ ਦੇ ਕੋਲ ਆਲੀਸ਼ਾਨ ਗੱਡੀਆਂ ਦਾ ਕਾਫ਼ਲਾ ਹੈ ਅਤੇ 11 ਸਪੈਸ਼ਲ ਨੰਬਰ ਪਲੇਟਾਂ ਹਨ।

ਉਹ ਆਪਣੇ ਲਈ ਚਾਰ ਗੱਡੀਆਂ ਇਸਤੇਮਾਲ ਕਰਦੇ ਹਨ ਅਤੇ ਸਾਰੀਆਂ ਦੀਆਂ ਲਾਈਸੈਂਸ ਪਲੇਟਾਂ ਵੀ ਵੀਆਈਪੀ ਹਨ।

ਲਾਲ ਰੰਗ ਦੀ ਉਨ੍ਹਾਂ ਦੀ ਫਰਾਰੀ ਕਾਰ ਦਾ ਨੰਬਰ 8888 ਹੈ। ਉਹ ਉਨ੍ਹਾਂ ਦੀਆਂ ਗੱਡੀਆਂ ਦੇ ਬੇੜੇ ਦਾ ਸਭ ਤੋਂ ਖ਼ਾਸ ਨੰਬਰ ਹੈ।

ਅਲ-ਮਰਜ਼ੂਕੀ ਕਹਿੰਦੇ ਹਨ, "ਇਹ ਮੈਨੂੰ 6 ਲੱਖ ਦਿਰਹਮ (1,63,376 ਅਮਰੀਕੀ ਡਾਲਰ ਜਾਂ ਇੱਕ ਕਰੋੜ 14 ਲੱਖ ਰੁਪਏ) 'ਚ ਮਿਲਿਆ ਸੀ।"

ਉਨ੍ਹਾਂ ਦੇ ਕੋਲ ਇੱਕ ਨੰਬਰ ਪਲੇਟ ਅਜਿਹੀ ਵੀ ਹੈ, ਜਿਸ ਵਿੱਚ ਪੰਜ 8 ਹਨ।

ਇਹ ਲਾਈਸੈਂਸ ਪਲੇਟ ਖਰੀਦਣ ਲਈ ਅਲ-ਮਰਜ਼ੂਕੀ ਨੇ 9 ਲੱਖ ਦਿਰਹਮ (ਕਰੀਬ 2,45,064 ਅਮਰੀਕੀ ਡਾਲਰ ਜਾਂ ਇੱਕ ਕਰੋੜ 72 ਲੱਖ ਰੁਪਏ) ਖਰਚੇ ਸਨ।

ਅਲ-ਮਰਜ਼ੂਕੀ ਨੂੰ 8 ਨੰਬਰ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੀ ਹਰ ਕਾਰ ਦੇ ਨੰਬਰ ਵਿੱਚ ਇੱਕ 8 ਹੋਣਾ ਹੀ ਚਾਹੀਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੁਬਈ ਦੀਆਂ ਬੁਲੰਦ ਇਮਾਰਤਾਂ ਪਿੱਛੇ ਭਾਰਤੀ ਹੌਂਸਲਾ

ਪਰਸਨਲ ਟਚ

ਉਹ ਕਹਿੰਦੇ ਹਨ, "ਮੈਂ 8 ਨੰਬਰ ਨੂੰ ਆਪਣੇ ਮੋਬਾਈਲ ਨੰਬਰ ਦੇ 8 ਨਾਲ ਮਿਲਾਉਂਦਾ ਹਾਂ। ਉਸ ਲਈ ਬਹੁਤ ਪੈਸੇ ਲਗਦੇ ਹਨ।"

ਪਰ ਇਹ ਕਹਿੰਦਿਆਂ ਹੀ ਅਲ-ਮਰਜ਼ੂਕੀ ਝਿਝਕ ਜਾਂਦੇ ਹਨ। ਉਹ ਕਹਿੰਦੇ ਹਨ, "ਕੀਮਤ ਬਾਰੇ ਇਸ ਤਰ੍ਹਾਂ ਖੁੱਲ੍ਹੇਆਮ ਗੱਲਾਂ ਕਰਨਾ ਠੀਕ ਨਹੀਂ ਹੈ।"

ਅਲ-ਮਰਜ਼ੂਕੀ ਇਕੱਲੇ ਨਹੀਂ ਹਨ। ਫੈਸ਼ਨੇਬਲ ਨੰਬਰਾਂ ਦੀ ਨਿਲਾਮੀ ਵਿੱਚ ਸ਼ਹਿਰ ਦਾ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ।

ਮਰਜ਼ੂਕੀ ਕਹਿੰਦੇ ਹਨ, "ਸੁਪਰ ਲਗਜ਼ਰੀ ਕਾਰਾਂ ਅਤੇ ਸਪੈਸ਼ਲ ਨੰਬਰ ਪਲੇਟਾਂ ਪ੍ਰਤੀ ਲੋਕਾਂ ਦਾ ਪਿਆਰ, ਇਨ੍ਹਾਂ ਨੂੰ ਸੜਕ 'ਤੇ ਵੱਖਰੀ ਪਛਾਣ ਦਿਵਾਉਂਦਾ ਹੈ।"

ਇਹ ਵੀ ਪੜ੍ਹੋ-

ਦੌਲਤ ਦਿਖਾਉਣ ਦੀ ਚੀਜ਼ ਹੈ...

ਦੁਬਈ ਅਤੇ ਲਗਜ਼ਰੀ ਇੱਕ-ਦੂਜੇ ਦੇ ਨਾਲ-ਨਾਲ ਤੁਰਦੇ ਹਨ। ਸੰਯੁਕਤ ਅਰਬ ਅਮੀਰਾਤ ਦਾ ਇਹ ਸ਼ਹਿਰ ਅਮੀਰ ਸ਼ੇਖ਼ਾਂ ਅਤੇ ਮੋਟੀਆਂ ਤਨਖ਼ਾਹਾਂ ਪਾਉਣ ਵਾਲੇ ਵਿਦੇਸ਼ੀਆਂ ਦੀ ਪਸੰਦੀਦਾ ਥਾਂ ਹੈ।

ਸੋਸ਼ਲ ਮੀਡੀਆ ਦੇ ਸੈਲੀਬ੍ਰਿਟੀ, ਜਿਨ੍ਹਾਂ ਵਿੱਚ ਕੁਝ ਨੌਜਵਾਨ ਵੀ ਸ਼ਾਮਿਲ ਹਨ, ਆਪਣੇ ਮਹਿੰਗੇ ਸ਼ੌਕ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
‘ਸਾਡੇ ਪੰਜਾਬੀਆਂ ਦਾ ਅਰਬੀ ਬਣਨ ਦਾ ਸ਼ੌਕ ਅਜੇ ਪੂਰਾ ਨਹੀਂ ਹੋਇਆ’

ਇੰਸਟਾਗ੍ਰਾਮ 'ਤੇ ਲੱਖਾਂ ਦੇ ਪਾਲਤੂ ਜਾਨਵਰਾਂ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਦਿਖਦੀਆਂ ਹਨ।

ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ 'ਚ ਆਲੀਸ਼ਾਨ ਚੀਜ਼ਾਂ ਦੀ ਭਰਮਾਰ ਹੈ। ਵੀਆਈਪੀ ਨੰਬਰ ਪਲੇਟਾਂ ਉਨ੍ਹਾਂ ਵਿਚੋਂ ਇੱਕ ਹਨ।

ਸਾਲ 2008 'ਚ ਦੁਬਈ 'ਚ ਇੱਕ ਨੰਬਰ ਵਾਲੀ ਲਾਈਸੈਂਸ ਪਲੇਟ ਇੱਕ ਕਰੋੜ 42 ਲੱਖ ਡਾਲਰ 'ਚ ਨਿਲਾਮ ਹੋਈ ਸੀ। ਅੱਜ ਦੀ ਕੀਮਤ 'ਤੇ ਇਹ ਰਾਸ਼ੀ ਭਾਰਤੀ ਮੁਦਰਾ 'ਚ 100 ਕਰੋੜ ਤੋਂ ਵੀ ਵੱਧ ਹੈ।

ਸਭ ਤੋਂ ਮਹਿੰਗੀ ਨੰਬਰ ਪਲੇਟ

ਦੁਬਈ 'ਚ ਉਸ ਨੰਬਰ ਪਲੇਟ ਨੂੰ ਅੱਜ ਵੀ ਸਭ ਤੋਂ ਮਹਿੰਗੀ ਨੰਬਰ ਪਲੇਟ ਮੰਨਿਆ ਜਾਂਦਾ ਹੈ।

ਦੁਬਈ 'ਚ ਹੀ ਰਹਿਣ ਵਾਲੀ ਐਂਜਲੀਨਾ ਕਹਿੰਦੀ ਹੈ, "ਜਦੋਂ ਮੈਂ ਸੜਕ 'ਤੇ ਕਿਸੇ ਸਪੈਸ਼ਲ ਨੰਬਰ ਪਲੇਟ ਵਾਲੀ ਗੱਡੀ ਨੂੰ ਲੰਘਦਿਆਂ ਦੇਖਦੀ ਹਾਂ ਤਾਂ ਉਸ ਨਾਲ ਫ਼ਰਕ ਤਾਂ ਪੈਂਦਾ ਹੀ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਸ ਸ਼ੇਖ ਦੀ ਹਿੰਦੀ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ

ਫ਼ਡੀ ਤਾਰਾਬੇ ਵੀ ਐਂਜਲੀਨਾ ਨਾਲ ਸਹਿਮਤੀ ਜਤਾਉਂਦੇ ਹਨ। ਉਹ ਕਹਿੰਦੇ ਹਨ, "ਕਈ ਦੇਸਾਂ 'ਚ ਲੋਕਾਂ ਨੂੰ ਜ਼ਰਾ ਵੀ ਫ਼ਰਕ ਨਹੀਂ ਪੈਂਦਾ ਪਰ ਦੁਬਈ 'ਚ ਫਰਕ ਪੈਂਦਾ ਹੈ। ਇੱਥੇ ਇੱਕ ਟਰੈਂਡ ਹੈ।"

"ਖ਼ਾਸਤੌਰ 'ਤੇ ਉਦੋਂ ਜਦੋਂ ਤੁਹਾਡੇ ਕੋਲ ਕੋਈ ਸੁਪਰ ਕਾਰ ਜਾਂ ਕੋਈ ਵਿਸ਼ੇਸ਼ ਕਾਰ ਹੋਵੇ। ਦੁਬਈ 'ਚ ਲਿਮੀਟਡ ਐਡੀਸ਼ਨ ਵਾਲੀਆਂ ਕਈ ਕਾਰਾਂ ਹਨ।"

"ਜੇਕਰ ਕਿਸੇ ਖ਼ਾਸ ਕਾਰ ਦੀ ਨੰਬਰ ਪਲੇਟ ਵੀ ਖ਼ਾਸ ਹੈ ਤਾਂ ਉਸ ਦੀ ਪਛਾਣ ਕਰਨਾ ਸੌਖਾ ਹੋ ਜਾਂਦਾ ਹੈ।"

Image copyright Getty Images
ਫੋਟੋ ਕੈਪਸ਼ਨ ਦੁਬਈ ਸ਼ਾਨੋ-ਸ਼ੌਕਤ ਦਿਖਾਉਣ ਵਾਲਾ ਸ਼ਹਿਰ ਹੈ, ਇਥੋਂ ਦੀਆਂ ਇਮਾਰਤਾਂ ਖ਼ਾਸ ਹਨ

ਨੰਬਰ ਨਾਲ ਮਿਲਦੀ ਹੈ ਪਛਾਣ

ਅਲ-ਮਰਜ਼ੂਕੀ ਨੇ ਆਪਣੀ ਲੈਂਬੋਰਗਿਨੀ ਲਈ 8686 ਨੰਬਰ ਖਰੀਦਿਆ ਹੈ। ਉਨ੍ਹਾਂ ਦੀ ਦੂਜੀ ਫਰਾਰੀ ਕਾਰ ਦਾ ਨੰਬਰ 55608 ਹੈ।

ਉਹ ਕਹਿੰਦੇ ਹਨ ਹਨ, "ਪਹਿਲਾਂ ਇਹ ਸ਼ੌਕ ਸੀ ਪਰ ਹੁਣ ਇਸ ਨੇ ਬਿਜ਼ਨਸ ਦਾ ਰੂਪ ਲੈ ਲਿਆ ਹੈ, ਮੈਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਫੌਲੋਅਰਸ ਦੀ ਗਿਣਤੀ ਦੇਖ ਕੇ ਹੈਰਾਨ ਹੋ ਜਾਂਦਾ ਹੈ।"

ਅਲ-ਮਰਜ਼ੂਕੀ ਨੇ ਸਭ ਤੋਂ ਪਹਿਲਾਂ ਜੋ ਸਪੈਸ਼ਲ ਲਾਈਸੈਂਸ ਪਲੇਟੀ ਖਰੀਦੀ ਸੀ ਉਸ ਦਾ ਨੰਬਰ ਸੀ 888। ਉਸ ਤੋਂ ਬਾਅਦ ਉਹ 8 ਨਾਲ ਜੁੜਿਆ ਹਰ ਨੰਬਰ ਖਰੀਦਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ, "ਮੈਂ ਉਸ ਨੂੰ ਖਰੀਦਣ 'ਚ ਦੁਚਿੱਤੀ ਵਿੱਚ ਨਹੀਂ ਪੈਂਦਾ। ਮੈਂ ਚਾਹੁੰਦਾ ਹਾਂ ਕਿ ਹਰ ਖ਼ਾਸ ਚੀਜ਼ ਮੇਰੀ ਹੋਵੇ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)