10 ਤਸਵੀਰਾਂ ਜੋ ਦੁਨੀਆਂ ਭਰ 'ਚ ਰਹੀਆਂ ਇਸ ਹਫ਼ਤੇ ਚਰਚਾ ਦਾ ਵਿਸ਼ਾ

Image copyright JACK TAYLOR / GETTY IMAGES

ਬ੍ਰੈਗਜ਼ਿਟ ਨੂੰ ਲੈ ਕੇ ਦੋ ਹਮਾਇਤੀ ਅਤੇ ਵਿਰੋਧੀ ਬਰਤਾਨੀਆ ਦੀ ਵੈਸਟਮਿਨਸਟਰ ਵਿੱਚ ਪਾਰਲੀਮੈਂਟ ਦੇ ਬਾਹਰ ਖਹਿਬੜਦੇ ਹੋਏ। ਅਗਲੇ ਹਫ਼ਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੱਲੋਂ ਸੰਸਦ ਵਿੱਚ ਰੱਖੇ ਗਏ ਵਿਦਡਰਾਲ ਸਮਝੌਤੇ 'ਤੇ ਵੋਟਿੰਗ ਹੋਣੀ ਹੈ।

Image copyright VATICAN POOL / GETTY IMAGES

ਪੋਪ ਫਰਾਂਸਿਸ ਵੈਟੀਕਨ ਦੇ ਸਿਸਟੀਨ ਚੈਪਲ ਵਿੱਚ ਵੈਟੀਕਨ ਵਿੱਚ ਦੇਸਾਂ ਦੇ ਅੰਬੈਸਡਰਾਂ ਨਾਲ ਤਸਵੀਰ ਖਿਚਵਾਉਂਦੇ ਹੋਏ। ਇਸ ਮੌਕੇ ਦਿੱਤੀ ਆਪਣੀ ਤਕਰੀਰ ਵਿੱਚ ਪੋਪ ਨੇ ਪਾਦਰੀਆਂ ਹੱਥੋਂ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਲੋਕਾਂ ਲਈ ਇਨਸਾਫ਼ ਦੀ ਗੱਲ ਕੀਤੀ।

ਇਹ ਵੀ ਪੜ੍ਹੋ:

Image copyright HAKAN BURAK ALTUNOZ / GETTY IMAGES

ਤੁਰਕੀ ਦੇ ਸਲਪਾਜ਼ਰੀ ਜਿਲ੍ਹੇ ਦੇ ਸਿਸ ਪਹਾੜਾਂ ਵਿੱਚ ਲੋਕਾਂ ਨੇ ਪਹਿਲੀ ਸੰਸਾਰ ਜੰਗ ਦੀ 104ਵੀਂ ਬਰਸੀ ਮੌਕੇ ਤੁਰਕੀ ਦਾ ਵਿਸ਼ਾਲ ਝੰਡਾ ਬਣਾਇਆ। ਇਸ ਜੰਗ ਵਿੱਚ ਤੁਰਕੀ ਦੇ ਓਟੋਮਨ ਅੰਪਾਇਰ ਦੇ 90,000 ਸੈਨਿਕਾਂ ਦੀਆਂ ਜਾਨਾਂ ਗਈਆਂ ਸਨ।

Image copyright NICK MOIR / GETTY IMAGES

ਆਸਟਰੇਲੀਆ ਦੀ ਕਾਂਡਿਲਾ ਝੀਲ ਵਿੱਚ ਜਾਨਵਰ ਸੋਕੇ ਅਤੇ ਗਰਮੀ ਕਾਰਨ ਗਾਰੇ ਵਿੱਚ ਫਸ ਗਏ ਹਨ। ਡਰੋਨ ਫੋਟੋਗਰਾਫਰ ਨਿੱਕ ਮੋਇਰ ਨੇ ਸਿਡਨੀ ਮੌਰਨਿੰਗ ਨੂੰ ਦੱਸਿਆ ਕਿ ਉਹ ਜਾਨਵਰ ਨੂੰ ਨਹੀਂ ਬਚਾ ਸਕੇ ਕਿਉਂਕਿ ਜੇ ਉਹ ਅਜਿਹਾ ਕਰਦੇ ਤਾਂ ਉਨ੍ਹਾਂ ਦੇ ਆਪਣੇ ਫਸਣ ਦਾ ਵੀ ਖ਼ਤਰਾ ਸੀ।

Image copyright BERTRAND GUAY / GETTY IMAGES

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇੱਕ ਪ੍ਰਦਰਸ਼ਨਕਾਰੀ ਪੁਲਿਸ ਦੀ ਗੱਡੀ ਦੇ ਸਾਹਮਣੇ ਖੜ੍ਹਾ ਹੋਇਆ। ਫਰਾਂਸ 'ਚ ਲੱਖਾਂ ਲੋਕ ਸੜਕਾਂ 'ਤੇ ਉਤਰ ਕੇ ਸਰਕਾਰ ਦੀਆਂ ਨੀਤੀਆਂ ਦਾ ਪਿਛਲੇ ਕੁਝ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਮਗਰੋਂ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਸਰਕਾਰੀ ਤੰਤਰ ਖਿਲਾਫ ਆਮ ਲੋਕਾਂ ਦੇ ਰੋਹ ਦੇ ਪ੍ਰਦਰਸ਼ਨ ਬਣ ਗਏ ਹਨ।

Image copyright GUILLERMO ARIAS / GETTY IMAGES

ਅਮਰੀਕਾ-ਮੈਕਸੀਕੋ ਸਰਹੱਦ ਤੇ ਇੱਕ ਮਸ਼ੀਨ ਪੁਰਾਣੀ ਵਾੜ ਨੂੰ ਹਟਾਉਂਦੀ ਹੋਈ। ਅਮਰੀਕਾ ਵਿੱਚ ਰਾਸ਼ਟਰਤੀ ਟਰੰਪ ਇੱਥੇ ਪੱਕੀ ਕੰਧ ਉਸਾਰਨ ਲਈ ਸੰਸਦ ਨੂੰ ਮਨਾ ਰਹੇ ਹਨ ਅਤੇ ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

Image copyright ANGELA WEISS / GETTY IMAGES

ਨਿਊ ਯਾਰਕ ਵਿੱਚ ਫੈਸ਼ਨ ਕੰਪਨੀ ਲੂਇਸ ਵਿਤੌਂ ਦੇ ਸ਼ੋਅ ਰੂਮ ਦੇ ਬਾਹਰ ਅਮਰੀਕੀ ਫੈਸ਼ਨ ਡਿਜ਼ਾਈਨਰ ਵਰਜਿਲ ਅਬਲੋਹ ਦੀ ਵੱਡ ਅਕਾਰੀ ਤਸਵੀਰ ਲਾਈ ਗਈ ਹੈ।

Image copyright MOHAMED ABDIWAHAB / GETTY IMAGES

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਸਭ ਤੋਂ ਵੱਡੇ ਬਾਜ਼ਾਰ ਦੇ ਮਲਬੇ ਵਿੱਚੋਂ ਲੰਘਦੀ ਹੋਈ ਇੱਕ ਔਰਤ। ਇਹ ਬਾਜ਼ਾਰ ਅੱਗ ਲੱਗਣ ਕਾਰਨ ਤਬਾਹ ਹੋ ਗਿਆ।

Image copyright SCOTT BARBOUR / GETTY IMAGES

ਜਾਪਾਨੀ ਟੈਨਿਸ ਖਿਡਾਰਨ ਨੇਓਮੀ ਓਸਾਕਾ ਆਸਟਰੇਲੀਆ ਦੇ ਮੈਲਬੋਰਨ ਵਿੱਚ ਸਾਲ 2019 ਦੇ ਆਸਟਰੇਲੀਅਨ ਓਪਨ ਤੋਂ ਪਹਿਲਾਂ ਇੱਕ ਅਭਿਆਸ ਮੈੱਚ ਵਿੱਚ ਸ਼ੌਟ ਲਾਉਂਦੇ ਹੋਏ।

Image copyright VCG / GETTY IMAGES

ਚੀਨ ਦੇ ਲਿਓਨਿੰਗ ਸੂਬੇ ਦੇ ਸ਼ਹਿਰ ਸ਼ਿਨਿਆਂਗ ਵਿੱਚ ਬੀਜਿੰਗ ਪਾਰਕ ਦੀ ਜੰਮੀ ਹੋਈ ਝੀਲ ਵਿੱਚ ਬਰਫ਼ ਤੋੜ ਕੇ ਬਣਾਏ ਤੈਰਾਕੀ ਪੂਲ ਵਿੱਚ ਤੈਰਦੇ ਲੋਕ। ਇੱਥੇ ਦਾ ਤਾਪਮਾਨ ਮਨਫ਼ੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਦਿਲਚਸਪ ਲੱਗ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ