ਪਾਕਿਸਤਾਨ ਵਿੱਚ ਕਿਉਂ ਲਗ ਰਹੇ ਹਨ ਸਾਅਦਤ ਹਸਨ ਮੰਟੋ ਨੂੰ 'ਆਜ਼ਾਦ ਕਰਨ' ਦੇ ਨਾਅਰੇ

ਮੰਟੋ Image copyright Saeed Ahmad
ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਪ੍ਰਦਰਸ਼ਨ, ਫਿਲਮ ਮੰਟੋ 'ਤੇ ਹਟੇ ਬੈਨ

ਮਰਹੂਮ ਉਰਦੂ ਸ਼ਾਇਰ 'ਮੰਟੋ' ਦੀ ਕਹਾਣੀਆਂ ਅਤੇ ਨਿਜੀ ਜ਼ਿੰਦਗੀ 'ਤੇ ਬਣੀ ਬਾਲੀਵੁੱਡ ਫਿਲਮ 'ਤੇ ਬੈਨ ਨੂੰ ਲੈ ਕੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 'ਮੰਟੋ ਨੂੰ ਆਜ਼ਾਦ ਕਰੋ' ਦੇ ਨਾਅਰੇ ਲਗਾਏ।

Image copyright Saeed Ahmad
ਫੋਟੋ ਕੈਪਸ਼ਨ ਫਿਲਮ 'ਮੰਟੋ' 'ਤੇ ਬੈਨ ਹਟਵਾਉਣ ਲਈ ਪੱਤਰਕਾਰਾਂ ਦਾ ਪ੍ਰਦਰਸ਼ਨ

ਲਾਹੌਰ, ਪੇਸ਼ਾਵਰ ਅਤੇ ਮੁਲਤਾਨ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਫਿਲਮ 'ਤੇ ਬੈਨ ਹਟਾਇਆ ਜਾਏ।

ਪ੍ਰਦਰਸ਼ਨ ਵਿੱਚ ਉਰਦੂ ਦੇ ਅਜ਼ੀਮ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਮੌਜੂਦ ਸੀ।

ਉਨ੍ਹਾਂ ਕਿਹਾ, ''ਮੇਰੇ ਪਿਤਾ ਫੈਜ਼ ਨੂੰ ਮੰਟੋ ਜੇਲ੍ਹ ਵਿੱਚ ਮਿਲਣ ਲਈ ਆਏ ਸਨ, ਦੋਵੇਂ ਚੰਗੇ ਦੋਸਤ ਸਨ। ਇੱਕ ਦੋਸਤ ਤਾਂ ਚਲਾ ਗਿਆ, ਹੁਣ ਦੂਜੇ ਤੋਂ ਵੀ ਸਾਡੇ ਤੋਂ ਦੂਰ ਕਰ ਰਹੇ ਹਨ।''

Image copyright Saeed Ahmad
ਫੋਟੋ ਕੈਪਸ਼ਨ ਫੈਜ਼ ਅਹਿਮਦ ਫੈਜ਼ ਦੀ ਧੀ ਸਲੀਮਾ ਹਾਸ਼ਮੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ

''ਇਹ ਕਿੱਥੇ ਦੀ ਆਜ਼ਾਦੀ ਹੈ, ਪਾਬੰਦੀ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।''

ਪ੍ਰਦਰਸ਼ਨ ਕਰ ਰਹੇ ਹੋਰ ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਿੱਚ ਜਿਨਸੀ ਦਹਿਸ਼ਤਗਰਦੀ ਨੂੰ ਨਹੀਂ ਰੋਕਿਆ ਜਾ ਰਿਹਾ ਪਰ ਅਜਿਹੀ ਫਿਲਮਾਂ 'ਤੇ ਰੋਕ ਲਗਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਡਾ ਸਮਾਜ ਬਦਲਿਆ ਹੀ ਨਹੀਂ, ਪਹਿਲਾਂ ਵੀ ਮੰਟੋ 'ਤੇ ਪਾਬੰਦੀ ਸੀ ਅਤੇ ਅੱਜ ਵੀ ਹੈ।

Image copyright Saeed Ahmad
ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ 'ਤੇ ਬੈਨ ਖਿਲਾਫ ਪ੍ਰਦਰਸ਼ਨ, ਨੰਦਿਤਾ ਦਾਸ ਨੇ ਬਣਾਈ ਹੈ ਫਿਲਮ

ਪੱਤਰਕਾਰ ਅਤੇ ਲੇਖਕ ਸਈਦ ਅਹਿਮਦ ਨੇ ਆਨਲਾਈਨ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਇਹ ਲੋਕ ਸੜਕਾਂ 'ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲਈ ਇਕੱਠਾ ਹੋਏ।

ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਨੇ ਖ਼ਾਸ ਤੌਰ 'ਤੇ ਟਵੀਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਲਿਖਿਆ, ''ਬਾਰਡਰ ਪਾਰ ਵੀ ਲੋਕ ਬੋਲਣ ਦੀ ਆਜ਼ਾਦੀ ਚਾਹੁੰਦੇ ਹਨ, ਮੰਟੋ ਲਈ ਕੰਮ ਕਰਨ ਵਾਲੇ ਹਰ ਪਾਕਿਸਤਾਨੀ ਨੂੰ ਦਿਲੋਂ ਧੰਨਵਾਦ।''

ਇਹ ਫਿਲਮ ਕੁਝ ਸਮਾਂ ਪਹਿਆਂ ਭਾਰਤ ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਨਵਾਜ਼ੁਦੀਨ ਸਿੱਦਿਕੀ ਮੰਟੋ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:

Image copyright Saeed Ahmad
ਫੋਟੋ ਕੈਪਸ਼ਨ ਪੇਸ਼ਾਵਰ ਵਿੱਚ ਮੰਟੋ ਦੀ ਤਸਵੀਰ ਨਾਲ ਇੱਕ ਵਿਦਿਆਰਥੀ

ਸਾਦਤ ਹਸਨ ਮੰਟੋ ਆਪਣੇ ਸਮੇਂ ਦੇ ਕ੍ਰਾਂਤਿਕਾਰੀ ਪਾਕਿਸਤਾਨੀ ਲੇਖਕ ਰਹੇ ਹਨ ਜਿਨ੍ਹਾਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ।

ਉਨ੍ਹਾਂ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦਾ ਕੌੜਾ ਸੱਚ ਦਰਸਾਇਆ ਜਿਸ ਲਈ ਉਨ੍ਹਾਂ ਦੀ ਕਾਫੀ ਨਿੰਦਾ ਵੀ ਹੁੰਦਾ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ