ਤਿੰਨ ਬੱਚਿਆਂ ਦੀ ਮਾਂ ਨੂੰ ਦੇਣਾ ਪਿਆ ਨਪੁੰਸਕ ਪਤੀ ਨੂੰ 2.3 ਕਰੋੜ ਦਾ ਹਰਜਾਨਾ

ਰਿਚਰਡ ਮੈਸਨ
ਤਸਵੀਰ ਕੈਪਸ਼ਨ,

ਰਿਚਰਡ ਮੈਸਨ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ।

ਇਹ ਬ੍ਰਿਟੇਨ 'ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ ਮੁੰਡਿਆਂ ਦੀ ਉਮਰ 19 ਸਾਲ ਹੈ ਅਤੇ ਵੱਡੇ ਲੜਕੇ ਦੀ ਉਮਰ ਹੈ 23 ਸਾਲ।

2016 ਵਿੱਚ ਇੱਕ ਡਾਕਟਰੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਕਦੇ ਬਾਪ ਹੀ ਨਹੀਂ ਬਣ ਸਕਦਾ ਸੀ। ਇਹ ਸੁਣਨ ਵਿੱਚ ਅਜੀਬ ਜਿਹੀ ਗੱਲ ਹੈ।

ਉਸ ਨੂੰ ਬਹੁਤ ਹੈਰਾਨੀ ਹੋਈ ਅਤੇ ਉਸ ਨੇ ਡਾਕਟਰਾਂ ਨੂੰ ਮੁੜ ਜਾਂਚ ਕਰਨ ਲਈ ਆਖਿਆ। ਮੁੜ ਕੀਤੇ ਟੈਸਟ ਨੇ ਰਿਚਰਡ ਮੈਸਨ ਨਾਂ ਦੇ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ।

ਉਸ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ ਜਿਸ ਨੂੰ ਹੁਕਮ ਹੋਇਆ ਹੈ ਕਿ ਉਹ ਰਿਚਰਡ ਨੂੰ ਢਾਈ ਲੱਖ ਪੌਂਡ (2.3 ਕਰੋੜ ਭਾਰਤੀ ਰੁਪਏ) ਦੇਵੇ। ਪਰ ਅਸਲੀ ਪਿਤਾ ਦੀ ਪਛਾਣ ਗੁਪਰ ਰੱਖਣ ਦੀ ਛੂਟ ਮਿਲੀ ਹੈ।

ਮੈਸਨ ਲਈ ਇਹ ਕਿੰਨਾ ਦਰਦਨਾਕ ਸੀ,

ਪੜ੍ਹੋ ਉਸੇ ਦੇ ਸ਼ਬਦਾਂ 'ਚ:ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ

ਜਦੋਂ ਮੈਂ ਟੈਸਟ ਰਿਪੋਰਟ ਵਿੱਚ ਲਿਖੀਆਂ ਗੱਲਾਂ ਪੜ੍ਹਿਆਂ ਤਾਂ ਇੰਝ ਲੱਗਾ ਕਿ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕ ਗਈ।

ਜੋ ਵੀ ਮਰਦ ਇਸ ਬਿਮਾਰੀ 'ਸਿਸਟਿਕ ਫਾਈਬ੍ਰੋਸਿਸ' ਨਾਲ ਪੀੜਤ ਹਨ ਉਹ ਪਿਤਾ ਨਹੀਂ ਬਣ ਸਕਦੇ।

ਜਦੋਂ ਮੈਨੂੰ ਪਤਾ ਲਗਿਆ ਤਾਂ ਮੇਰੇ ਮੂੰਹੋਂ ਨਿਕਲਿਆ, "ਹਾਏ ਓ ਰੱਬਾ, ਮੈਂ ਤਾਂ ਤਿੰਨ ਬੱਚਿਆਂ ਦਾ ਪਿਓ ਹਾਂ... ਜ਼ਰੂਰ ਜਾਂਚ 'ਚ ਗੜਬੜ ਹੈ।"

ਜਵਾਬ ਵਿੱਚ ਡਾਕਟਰ ਨੇ ਕਿਹਾ, "ਸਾਡੀ ਜਾਂਚ ਠੀਕ ਹੈ ਅਤੇ ਤੁਹਾਨੂੰ ਇਹ ਬਿਮਾਰੀ ਹੈ।"

ਇਹ ਵੀ ਜ਼ਰੂਰ ਪੜ੍ਹੋ

ਪਤਨੀ ਨਾਲ ਸਾਹਮਣਾ

ਘੱਟ ਸ਼ਬਦਾਂ 'ਚ ਕਹਾਂ ਤਾਂ ਇਸ ਤੋਂ ਬਾਅਦ ਮੈਨੂੰ ਲੱਗਾ ਕਿ ਆਪਣੀ ਪਤਨੀ ਨਾਲ ਗੱਲ ਕਰਨੀ ਪਵੇਗੀ।

ਲੰਮੇ ਸਮੇਂ ਤਕ ਡਾਕਟਰ ਦੇ ਸ਼ਬਦ ਮੇਰੇ ਮਨ ਵਿੱਚ ਗੂੰਜਦੇ ਰਹੇ। ਮੈਨੂੰ ਬਹੁਤ ਧੱਕਾ ਲੱਗਿਆ, ਸਮਝ ਨਹੀਂ ਆਇਆ ਕਿ ਕੀ ਕਰਾਂ।

ਇੱਕੋ ਗੱਲ ਮੈਨੂੰ ਘੇਰੀ ਬੈਠੀ ਸੀ: ਮੇਰੇ ਤਿੰਨ ਬੱਚਿਆਂ ਦਾ ਅਸਲ ਬਾਪ ਕੌਣ ਹੈ?

ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਡਾ ਕਿਸੇ ਵੀ ਗੱਲ ਉੱਪਰ ਵਿਸ਼ਵਾਸ ਨਹੀਂ ਰਹਿੰਦਾ।

ਮੈਂ ਇਹੀ ਸੋਚ ਰਿਹਾ ਸੀ ਕਿ ਕਿਸੇ ਤਰ੍ਹਾਂ ਪਤਾ ਲਗਾਵਾਂ ਕਿ ਅਤੇ ਉਸ ਸ਼ਖ਼ਸ ਨੂੰ ਮਿਲਾਂ।

ਮੈਨੂੰ ਲੱਗ ਰਿਹਾ ਸੀ ਕਿ ਮੇਰਾ ਕੋਈ ਮਿੱਤਰ ਹੀ ਅਸਲ ਪਿਤਾ ਹੋ ਸਕਦਾ ਹੈ।

ਤਸਵੀਰ ਕੈਪਸ਼ਨ,

ਰਿਚਰਡ ਮੈਸਨ ਆਪਣੀ ਡਾਕਟਰ ਅਤੇ ਮੌਜੂਦਾ ਪਤਨੀ ਐਮਾ ਨਾਲ

ਅਣਸੁਲਝੇ ਸਵਾਲ

ਮੈਂ ਜਾਣਨਾ ਚਾਹੁੰਦਾ ਸੀ ਜਦੋਂ ਮੈਂ ਆਪਣੇ ਬੱਚਿਆਂ ਨੂੰ ਰਗਬੀ ਜਾਂ ਫੁੱਟਬਾਲ ਖੇਡਦੇ ਦੇਖਦਾ ਸੀ ਤਾਂ ਕੀ ਉਹ ਆਦਮੀ ਵੀ ਉੱਥੇ ਮੌਜੂਦ ਹੁੰਦਾ ਸੀ।

ਕੀ ਉਹ ਮੇਰੇ ਬੱਚਿਆਂ ਦੇ ਸਕੂਲ ਦੀ ਪੇਰੈਂਟ-ਟੀਚਰ ਮੀਟਿੰਗ ਵੇਲੇ ਵੀ ਆਸ-ਪਾਸ ਹੁੰਦਾ ਸੀ?

ਮੈਨੂੰ ਸੱਚੀ ਨਹੀਂ ਪਤਾ ਕਿ ਆਖਿਰ ਉਹ ਕੌਣ ਹੈ।

ਜਦੋਂ ਜ਼ਿੰਦਗੀ 'ਚ ਅਜਿਹਾ ਕੋਈ ਰਹੱਸ ਪੈਦਾ ਹੋ ਜਾਵੇ ਤਾਂ ਸਭ ਕੁਝ ਬਦਲ ਜਾਂਦਾ ਹੈ।

ਬੀਬੀਸੀ ਨੇ ਬੱਚਿਆਂ ਦੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਜ਼ਾਮੰਦੀ ਨਹੀਂ ਮਿਲੀ।

ਇਹ ਵੀ ਜ਼ਰੂਰ ਪੜ੍ਹੋ

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)