'ਸੀਟ ਮਿਲ ਗਈ, ਪਰ ਕੀ ਕੈਂਬਰਿਜ ਯੂਨੀਵਰਸਿਟੀ ਮੇਰੇ ਲਈ ਸਹੀ ਹੈ?'

ਅਨੁਸ਼ਕਾ ਟਾਂਡਾ ਡੌਰਟੀ

ਅਨੁਸ਼ਕਾ ਟਾਂਡਾ ਡੌਰਟੀ ਨੂੰ ਕੈਂਬਰਿਜ ਯੂਨੀਵਰਿਸਟੀ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਹੈ। ਪਰ ਉਹ ਮਿਸ਼ਰਤ ਨਸਲ ਦੀ ਹੈ ਅਤੇ ਸਟੇਟ ਸਕੂਲ ਤੋਂ ਹੈ।

2017 ਵਿੱਚ ਕੈਂਬਰਿਜ ਯੂਨੀਵਰਸਿਟੀ 'ਚ ਸਿਰਫ਼ 3 ਫ਼ੀਸਦ ਵਿਦਿਆਰਥੀ ਹੀ ਮਿਸ਼ਰਤ ਨਸਲ ਦੇ ਜਾਂ ਕਾਲੇ ਸਨ। ਹੁਣ ਉਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਉਸਦੇ ਲਈ ਚੰਗੀ ਥਾਂ ਹੈ ਜਾਂ ਨਹੀਂ।

ਇਸ ਉੱਤੇ ਅਨੁਸ਼ਕਾ ਕੀ ਕਹਿੰਦੀ ਹੈ।

ਪੂਰੀ ਦੁਨੀਆਂ ਵਿੱਚ ਕੈਂਬਰਿਜ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇੱਥੋਂ 90 ਨੋਬਲ ਪੁਰਸਕਾਰ ਜੇਤੂ ਨਿਕਲੇ ਹਨ ਪਰ ਇਹ ਸਿਰਫ਼ ਉਹ ਥਾਂ ਨਹੀਂ ਹੈ ਜਿੱਥੇ ਮੈਂ ਜਾਣਾ ਚਾਹੁੰਦੀ ਹਾਂ। ਕੈਂਬਰਿਜ ਯੂਨੀਵਰਸਿਟੀ ਵਿੱਚ ਸੀਟ ਮਿਲਣ ਤੋਂ ਇੱਕ ਹਫ਼ਤਾ ਬਾਅਦ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ।

ਮੇਰੇ ਮਾਤਾ-ਪਿਤਾ ਨੇ ਮੈਨੂੰ ਕੈਂਬਰਿਜ ਵਿੱਚ ਦਾਖ਼ਲੇ ਲਈ ਅਰਜ਼ੀ ਦੇਣ ਲਈ ਜ਼ੋਰ ਦਿੱਤਾ। ਮੈਂ ਯੂਨੀਵਰਸਿਟੀ ਵਿਚਾਲੇ ਦੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹਾਂ ਜਿੱਥੇ ਬਹੁਤ ਸਾਰੇ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹਨ, ਅਤੇ ਜਿੱਥੇ ਮੈਂ ਇੱਕ ਮਿਸ਼ਰਤ ਨਸਲ/ਕਾਲੇ ਅਫ਼ਰੀਕੀ ਪਰਿਵਾਰ ਤੋਂ ਹੋਵਾਂਗੀ।

ਇਹ ਵੀ ਪੜ੍ਹੋ:

ਮੇਰੀ ਮਾਂ ਅੰਜੁਲਾ ਯੁਗਾਂਡਾ ਤੋਂ ਹੈ ਅਤੇ 1970 ਵਿੱਚ ਇਦੀ ਅਮੀਨ ਦੀ ਤਾਨਾਸ਼ਾਹੀ ਤੋਂ ਭੱਜ ਆਈ ਸੀ। ਮਿਸ਼ਰਤ ਭਾਰਤੀਆਂ ਅਤੇ ਯੁਗਾਂਡਾ ਦੇ ਪਿਛੋਕੜ ਵਾਲੇ ਲੋਕਾਂ ਦੀ ਕਹਾਣੀ ਨੂੰ ਕਾਫ਼ੀ ਹੱਦ ਤੱਕ ਅਣਦੇਖਾ ਕੀਤਾ ਜਾਂਦਾ ਹੈ।

ਯੂਕੇ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਘਰਸ਼ ਨੂੰ ਥੋੜ੍ਹਾ ਸਮਝਿਆ ਜਾਣ ਲੱਗਾ ਹੈ। ਘੱਟ ਗਿਣਤੀ ਭਾਈਚਾਰਿਆਂ ਦੇ ਤਜਰਬਿਆਂ ਨੇ ਮੇਰੀ 'ਨਾ ਲਿਖੇ ਇਤਿਹਾਸ' ਵਿੱਚ ਦਿਲਚਸਪੀ ਨੂੰ ਆਕਾਰ ਦਿੱਤਾ ਹੈ।

ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 4000 ਅੱਖਰਾਂ ਦੀ ਹੱਦ ਹੈ ਜਿਸ ਵਿੱਚ ਸਭ ਦੱਸਣਾ ਬੇਹੱਦ ਮੁਸ਼ਕਿਲ ਹੈ।

ਮੇਰੇ ਕੋਲ ਬਰਮਿੰਘਮ, ਬਰਿਸਟਲ, ਕੈਂਬਰਿਜ ਅਤੇ ਲੰਡਨ ਦੇ ਕਿੰਗਜ਼ ਕਾਲਜ ਦੇ ਬਦਲ ਸਨ।

ਸਾਰਿਆਂ ਵਿੱਚ ਇਤਿਹਾਸ ਦੇ ਕੋਰਸ ਸਨ ਪਰ ਉਨ੍ਹਾਂ ਵੱਖ-ਵੱਖ ਵਿਦਿਆਰਥੀਆਂ ਦੇ ਤਜ਼ਰਬਿਆਂ ਨਾਲ। ਮੇਰੇ ਬਹੁਤ ਸਾਰੇ ਦੋਸਤਾਂ ਨੇ ਕੈਂਬਰਿਜ ਲਈ ਅਰਜ਼ੀ ਨਹੀਂ ਦਾਖ਼ਲ ਕੀਤੀ।

Image copyright Getty Images

ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮੈਨੂੰ ਕਾਫ਼ੀ ਮਦਦ ਮਿਲੀ। ਕੈਂਬਰਿਜ ਵਿੱਚ ਮੈਂ ਨਿਕੋਲ ਨਾਲ ਮਿਲੀ। ਉਹ ਕੁਝ ਕਾਲੇ ਵਿਦਿਆਰਥੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਪਿਛਲੇ ਸਾਲ ਸੀਟ ਮਿਲੀ। ਉਸ ਨੇ ਮੈਨੂੰ ਕਿਹਾ ਕਿ ਲੰਡਨ ਤੋਂ ਆਉਣਾ ਇੱਕ ਝਟਕੇ ਵਾਂਗ ਸੀ ਜਿੱਥੋਂ ਬਹੁਤ ਘੱਟ ਕਾਲੇ ਵਿਦਿਆਰਥੀ ਹਨ।

ਉਹ ਉਸ ਵਾਤਾਵਰਣ ਵਿੱਚ ਘੁਲ-ਮਿਲ ਗਈ ਪਰ ਝਟਕਾ ਉਦੋਂ ਲੱਗਿਆ ਜਦੋਂ ਘਰ ਜਾਣ ਦਾ ਸਮਾਂ ਆ ਗਿਆ।

''ਜਦੋਂ ਮੈਂ ਲੰਡਨ ਦੇ ਰੇਲਵੇ ਸਟੇਸ਼ਨ 'ਤੇ ਸੀ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਇੱਥੇ ਐਨੇ ਕਾਲੇ ਲੋਕ ਕਿਵੇਂ ਹਨ ਕਿਉਂਕਿ ਮੈਂ ਯੂਨੀਵਰਿਸਟੀ ਵਿੱਚ ਅਜਿਹੇ ਲੋਕਾਂ ਨੂੰ ਦੇਖਣ ਦੀ ਆਦੀ ਨਹੀਂ ਸੀ।''

ਇਹ ਵੀ ਪੜ੍ਹੋ:

ਨਿਕੋਲ ਨੇ ਕਿਹਾ ਕੈਂਬਰਿਜ ਵਿੱਚ ਵਿਦਿਆਰਥੀਆਂ ਦੇ ਕਈ ਗਰੁੱਪ ਸਨ, ਜਦੋਂ ਉਹ ਉਨ੍ਹਾਂ ਵਿੱਚੋਂ ਇੱਕ ਕੋਲ ਗਈ ਤਾਂ ਉਸ ਨੂੰ ਪਤਾ ਲੱਗਿਆ ਕਿ ਸਾਰੇ ਕਾਲੇ ਵਿਦਿਆਰਥੀ ਕਿੱਥੇ ਜਾਂਦੇ ਹਨ।

Image copyright Getty Images

ਨਿਕੋਲ ਨੇ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਉਸ ਨੂੰ 'ਸਾਡਾ' ਅਤੇ 'ਉਨ੍ਹਾਂ ਨੂੰ' ਕਹਿ ਕੇ ਗੱਲ ਕਰਨਾ ਪਸੰਦ ਨਹੀਂ ਹੈ। ਪਰ ਉਸ ਨੂੰ ਖ਼ੁਦ ਹੀ ਉਨ੍ਹਾਂ ਦੇ ਵਰਤਾਰੇ ਨਾਲ ਵੱਖਰਾਪਣ ਮਹਿਸੂਸ ਹੁੰਦਾ ਸੀ।

10 ਕਾਲੇ ਲੋਕਾਂ ਦਾ ਇੱਕ ਗਰੁੱਪ ਹੈ ਜਿਹੜਾ ਹਮੇਸ਼ਾ ਇਕੱਠਾ ਰਹਿੰਦਾ ਹੈ। ਤੁਸੀਂ ਉਨ੍ਹਾਂ ਨੂੰ ਇਸ ਲਈ ਦੇਖਦੇ ਹੋ ਕਿਉਂਕਿ ਉਹ ਹਮੇਸ਼ਾ ਗਰੁੱਪ ਵਿੱਚ ਰਹਿੰਦੇ ਹਨ।

ਕੈਂਬਰਿਜ ਵਿੱਚ ਯੂਕੇ ਸਕੂਲ ਤੋਂ 2017 ਦੇ ਦਾਖ਼ਲੇ

ਕੁੱਲ 2612 ਵਿਦਿਆਰਥੀਆਂ ਨੂੰ ਦਾਖ਼ਲਾ ਮਿਲਿਆ ਜਿਸ ਵਿੱਚ:

ਚਿੱਟੇ -77.1%

ਏਸ਼ੀਆਈ - 11.8%

ਮਿਸ਼ਰਤ ਨਸਲ- 6.9%

ਕਾਲੇ- 2.2%

ਹੋਰ - 2.0%

ਸਰੋਤ: ਯੂਨੀਵਰਸਿਟੀ ਡਾਟਾ

ਮੈਂ ਆਪਣੇ ਸਕੂਲ ਵਿੱਚ ਮਿਸ਼ਰਤ ਨਸਲ ਦੇ ਮੁੰਡੇ ਕੀਰ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਵਿਭਿੰਨਤਾ ਵਰਗੇ ਮੁੱਦੇ ਕਾਰਨ ਉਸ ਨੇ ਕੈਂਬਰਿਜ ਨੂੰ ਪਹਿਲ ਨਹੀਂ ਦਿੱਤੀ।

"ਮੈਂ ਪ੍ਰਾਈਵੇਟ ਸਕੂਲਾਂ ਦੇ ਬਹੁਤ ਸਾਰੇ ਚਿੱਟੇ ਬੱਚਿਆਂ ਨਾਲ ਨਹੀਂ ਰਹਿਣਾ ਚਾਹੁੰਦਾ।''

ਮੈਂ ਆਪਣੀਆਂ ਮਿਸ਼ਰਤ ਵਿਰਾਸਤੀਆਂ ਸਹੇਲੀਆਂ ਨਾਲ ਵੀ ਇਹ ਮੁੱਦਾ ਸਾਂਝਾ ਕੀਤਾ। ਜਦੋਂ ਅਸੀਂ ਸਾਡੇ ਵਿੱਚ ਆਤਮ ਵਿਸ਼ਵਾਸ ਭਰਿਆ ਹੁੰਦਾ ਹੈ ਜਾਂ ਅਸੀਂ ਖੁੱਲ੍ਹ ਕੇ ਬੋਲਦੇ ਹਾਂ ਤਾਂ ਸਾਨੂੰ ਉੱਚਾ ਬੋਲਣ ਵਾਲੇ ਦਾ ਲੇਬਲ ਦੇ ਦਿੱਤਾ ਜਾਂਦਾ ਹੈ। ਸਾਡੇ ਵਾਲਾਂ ਬਾਰੇ ਹੁੰਦੀਆਂ ਟਿੱਪਣੀਆਂ ਵੀ ਅਸੀਂ ਸਾਂਝੀਆਂ ਕੀਤੀਆਂ। (ਮੇਰੇ ਇੱਕ ਚਿੱਟੇ ਦੋਸਤ ਨੇ ਸੋਚਿਆ ਕਿ ਮੈਂ ਰੋਜ਼ਾਨਾ ਆਪਣੇ ਵਾਲਾਂ ਵਿੱਚ ਕੁੰਡਲ ਪਾਉਂਦੀ ਹਾਂ)

ਮੇਰੇ ਦੋਸਤ ਕਹਿੰਦੇ ਹਨ ਕਿ ਉਹ ਆਪਣੀ ਯੂਨੀਵਰਿਸਟੀ ਦੀ ਰਿਹਾਇਸ਼ ਨੂੰ ਉਨ੍ਹਾਂ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਚਾਹੁੰਦੇ ਸਨ ਜਿਹੜੇ ''ਉਨ੍ਹਾਂ ਵਾਂਗ ਲਗਦੇ ਸਨ''।

ਕੈਂਬਰੀਜ ਦੇ ਓਪਨ ਡੇਅ 'ਤੇ ਮੈਂ ਇਹ ਨੋਟਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਵਿਦਿਆਰਥੀ ਉਨ੍ਹਾਂ ਮਾਪਿਆਂ ਨਾਲ ਆਏ ਹਨ ਜੋ ਇੱਥੇ ਪੜ੍ਹ ਚੁੱਕੇ ਹਨ।

ਦਾਖਲੇ ਦੀ ਪ੍ਰਕਿਰਿਆ ਬਾਰੇ ਕਈ ਵਾਰ ਸਾਡੇ ਘਰ ਵਿੱਚ ਗਰਮਾ ਗਰਮੀ ਹੋਈ। ਮੇਰੇ ਮਾਪੇ ਕਹਿੰਦੇ ਸਨ ਕਿ ਕੈਂਬਰਿਜ ਵਾਲੇ ਮੂਰਖ ਹੋਣਗੇ ਜੋ ਮੈਨੂੰ ਵਿਦਿਆਰਥੀ ਵਜੋਂ ਨਹੀਂ ਚਾਹੁਣਗੇ।

ਮੇਰੇ ਪਿਤਾ ਰੌਏ ਨੇ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਦੱਸੇ, ''ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡਾ ਦਾਖਲਾ ਉੱਥੇ ਮੈਰਿਟ ਦੇ ਆਧਾਰ 'ਤੇ ਹੁੰਦਾ ਹੈ ਨਾ ਕਿ ਕਿਸੇ ਸ਼ਿਫਾਰਿਤ 'ਤੇ।''

ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਮੈਂ ਉੱਥੇ ਆਰਾਮ ਨਾਲ ਰਹਾਂਗੀ। ਉਹ ਕਹਿੰਦੇ, ''ਇਸ ਸਭ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਬੰਦੇ ਚੰਗੇ ਮਿਲਦੇ ਹਨ ਜਾਂ ਨਹੀਂ।''

ਕੈਂਬਰਿਜ ਵਿੱਚ ਮੇਰਾ ਇੰਟਰਵਿਊ ਉਸ ਤਰੀਕੇ ਨਾਲ ਨਹੀਂ ਹੋਇਆ ਜਿਸ ਤਰੀਕੇ ਨਾਲ ਮੈਂ ਉਮੀਦ ਕਰਦੀ ਸੀ ਕਿ ਹੋਵੇ। ਮੇਰਾ ਇੰਟਰਵਿਊ ਚਾਰ ਪੁਰਸ਼ ਗੋਰਿਆਂ ਨੇ ਲਿਆ ਅਤੇ ਮੈਨੂੰ ਉਮੀਦ ਇਸੇ ਦੀ ਸੀ।

ਉਸ ਮਜ਼ੇਦਾਰ ਪਲ ਸਨ, ਡਰਾਉਣੇ ਨਹੀਂ। ਗੁਲਾਬੀ ਕੋਟ ਪਾ ਕੇ ਮੈਂ ਚੰਗਾ ਮਹਿਸੂਸ ਕਰ ਰਹੀ ਸੀ। ਪਰ ਮੈਂ ਥੋੜ੍ਹੀ ਪ੍ਰੇਸ਼ਾਨ ਹੋਈ ਜਦੋਂ ਮੈਂ ਦੂਜੇ ਵਿਦਿਆਰਥੀਆਂ ਨੂੰ ਸੂਟ-ਬੂਟ ਵਿੱਚ ਦੇਖਿਆ।

Image copyright Getty Images

ਮੈਂ ਕੈਂਬਰਿਜ ਦੇ ਪ੍ਰੈੱਸ ਅਫ਼ਸਰ ਨੂੰ ਨਸਲੀ ਵਿਭਿੰਨਤਾ ਬਾਰੇ ਆਪਣੀ ਫਿਕਰ ਬਾਰੇ ਦੱਸਿਆ।

ਉਸ ਨੇ ਮੈਨੂੰ ਦੱਸਿਆ ਕਿ 2017 ਵਿੱਚ 58 ਕਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਿਆ ਜੋ ਕਿ 2016 ਦੇ 39 ਵਿਦਿਆਰਥੀਆਂ ਦੇ ਅੰਕੜੇ ਤੋਂ ਵੱਧ ਸੀ।

ਉਸ ਨੇ ਕਿਹਾ, ''ਅਸੀਂ ਮੰਨਦੇ ਹਾਂ ਇਹ ਗਿਣਤੀ ਕਾਫੀ ਘੱਟ ਹੈ।''

ਨਾਲ ਹੀ ਉਸ ਨੇ ਕਿਹਾ, "ਪਰ ਇਹ ਵੀ ਧਿਆਨ ਰੱਖੋ ਕਿ ਇਹ ਯੂਕੇ ਵਿੱਚ ਉਸ ਸਾਲ ਦਾਖਲਾ ਲੈਣ ਵਾਲੇ ਕਾਲੇ ਵਿਦਿਆਰਥੀਆਂ ਦਾ ਇੱਕ ਤਿਹਾਈ ਹਿੱਸਾ ਹੈ। ਇਹ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਸਕੂਲ ਵਿੱਚ ਚੰਗੇ ਨੰਬਰ ਹਾਸਿਲ ਕੀਤੇ ਸਨ। ਸਮੱਸਿਆ ਸਕੂਲ ਪੱਧਰ 'ਤੇ ਹੈ ਜਿਸ ਨੂੰ ਅਸੀਂ ਸਹੀ ਨਹੀਂ ਕਰ ਸਕਦੇ ਹਾਂ।''

ਇਹ ਵੀ ਪੜ੍ਹੋ:

ਉਸ ਨੇ ਕਈ ਗਤੀਵਿਧੀਆਂ ਦਾ ਹਵਾਲਾ ਦਿੱਤਾ ਜਿਸ ਜ਼ਰੀਏ ਇਹ ਦੁਵਿਧਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਬਰਿਜ਼ ਮੇਰੇ ਵਰਗੇ ਵਿਦਿਆਰਥੀਆਂ ਲਈ ਚੰਗੀ ਥਾਂ ਨਹੀਂ ਹੈ।

ਜਿਵੇਂ ਉਸ ਨੇ ਦੱਸਿਆ ਕਿ ਹੋਰ ਕਾਲੇ ਸਕੂਲ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ ਬਾਰੇ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਮੈਨੂੰ ਲਗਦਾ ਹੈ ਇਹ ਇੱਕ ਚਕਰ ਵਾਂਗ ਹੈ। ਵੱਖ-ਵੱਖ ਪਿੱਠਭੂਮੀ ਤੋਂ ਆਏ ਸਮਝਦਾਰ ਬੱਚੇ ਦਾਖਲੇ ਲਈ ਅਰਜ਼ੀ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉੱਥੇ ਮਾਹੌਲ ਉਨ੍ਹਾਂ ਲਈ ਠੀਕ ਨਹੀਂ ਹੈ।

ਖ਼ੈਰ ਮੈਨੂੰ ਤਾਂ ਮਈ ਤੱਕ ਇਹ ਫੈਸਲਾ ਕਰਨਾ ਹੈ ਕਿ ਇਹ ਮੇਰੇ ਲਈ ਸਹੀ ਹੈ ਜਾਂ ਨਹੀਂ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)