ਟਰੰਪ ਦੇ ਝੁਕਣ ਤੇ ਅਮਰੀਕਾ ਦਾ ਸ਼ੱਟਡਾਊਨ ਖ਼ਤਮ ਹੋਣ ਦੇ ਇਹ ਹਨ 4 ਕਾਰਨ

ਅਮਰੀਕਾ, ਸ਼ੱਟਡਾਊਨ Image copyright Getty Images

ਅਮਰੀਕਾ ਵਿੱਚ ਪਿਛਲੇ 35 ਦਿਨਾਂ ਤੋਂ ਚੱਲ ਰਿਹਾ ਸ਼ੱਟਡਾਊਨ ਆਰਜ਼ੀ ਤੌਰ 'ਤੇ ਖ਼ਤਮ ਹੋ ਰਿਹਾ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਸਮਝੌਤਾ ਹੋਇਆ ਹੈ ਜਿਸ ਨਾਲ 15 ਫਰਵਰੀ ਤੱਕ ਅਮਰੀਕੀ ਸਰਕਾਰ ਦਾ ਕੰਮਕਾਜ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ।

ਇਸ ਦੇ ਚਾਰ ਮੁੱਖ ਕਾਰਨ ਹਨ ਜਿਸ ਕਾਰਨ ਵਾਈਟ ਹਾਊਸ ਨੂੰ ਝਕਣਾ ਪਿਆ।

ਸੈਰ-ਸਪਾਟਾ ਸਨਅਤ ਪ੍ਰਭਾਵਿਤ

ਮੁੱਖ ਹਵਾਈ ਅੱਡਿਆਂ 'ਤੇ ਕਈ ਹਫ਼ਤਿਆਂ ਤੋਂ ਹੋ ਰਹੀ ਦੇਰੀ ਇੱਕ ਮੁੱਖ ਮੁੱਦਾ ਬਣ ਗਿਆ ਸੀ। ਇਸ ਦਾ ਕਾਰਨ ਸੀ ਸਟਾਫ ਦੀ ਕਮੀ।

ਟਰੈਫਿਕ ਕੰਟਰੋਲਰ ਅਤੇ ਸਕ੍ਰੀਨਿੰਗ ਅਫਸਰ - ਜੋ ਦਸੰਬਰ ਵਿੱਚ ਸ਼ੱਟਡਾਊਨ ਹੋਣ ਤੋਂ ਬਾਅਦ ਬਿਨਾਂ ਤਨਖਾਹ ਕੰਮ ਕਰ ਰਹੇ ਸਨ ਆਪਣੀ ਡਿਊਟੀ ਉੱਤੇ ਪਹੁੰਚਣ ਵਿੱਚ ਨਾਕਾਮਯਾਬ ਹੋ ਰਹੇ ਸਨ।

ਇਹ ਵੀ ਪੜ੍ਹੋ:

ਟਰਾਂਸਪੋਰਟੇਸ਼ਨ ਸਕਿਊਰਿਟੀ ਪ੍ਰਸ਼ਾਸਨਿਕ ਅਫਸਰ ਵੀ ਪਿਛਲੇ ਸਾਲ ਦੇ ਮੁਕਾਬਲੇ ਦੁਗਣੇ ਗੈਰ-ਹਾਜ਼ਿਰ ਸਨ। ਉਡਾਣਾਂ ਦੀ ਬੁਕਿੰਗ ਉੱਤੇ ਵੀ ਅਸਰ ਪਿਆ ਸੀ। ਸਾਊਥਵੈਸਟ ਵਿੱਚ ਸ਼ੱਟਡਾਊਨ ਕਾਰਨ 10-15 ਮਿਲੀਅਨ ਡਾਲਰ ਦਾ ਘਾਟਾ ਪਿਆ।

ਸ਼ੱਟਡਾਊਨ ਕਾਰਨ ਤਨਖਾਹ ਖ਼ਤਮ

8 ਲੱਖ ਫੈਡਰਲਰ ਵਰਕਰ ਜੋ ਸ਼ੱਡਾਊਨ ਕਾਰਨ ਪ੍ਰਭਾਵਿਤ ਹੋਏ ਉਹ ਹੁਣ ਤੱਕ ਇੱਕ ਮਹੀਨੇ ਦੀ ਤਨਖਾਹ ਖਤਮ ਕਰ ਚੁੱਕੇ ਹੋਣਗੇ, ਜੋ ਉਨ੍ਹਾਂ ਨੂੰ ਇਸ ਵਾਰੀ ਮਿਲੀ ਹੀ ਨਹੀਂ।

Image copyright Reuters

ਤਕਰੀਬਨ 40 ਫੀਸਦੀ ਲੋਕ 400 ਡਾਲਰ ਦਾ ਅਚਨਚੇਤ ਖਰਚਾ ਨਹੀਂ ਚੁੱਕ ਸਕਦੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਬੇਰੁਖੀ ਕਾਰਨ ਵੀ ਲੋਕਾਂ ਦੀ ਅਲੋਚਨਾ ਝੱਲਣੀ ਪਈ।

ਵਣਜ ਮੰਤਰੀ ਵਿਲਬਰ ਰੌਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਨਕਦੀ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਕਰਜ਼ਾ ਲੈ ਲੈਣਾ ਚਾਹੀਦਾ ਹੈ। ਇਸ ਦੀ ਭਾਰੀ ਅਲੋਚਨਾ ਹੋਈ ਸੀ।

ਬੈਂਕਿੰਗ ਸੈਕਟਰ ਦੀ ਚੇਤਾਵਨੀ

ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਸਿਸਟਮ ਲਈ ਵੀ ਇਹ ਬੇਹੱਦ ਪੇਚੀਦਾ ਸਥਿਤੀ ਸੀ ਕਿ ਵਿਆਜ ਦਰ ਕਿੰਨੀ ਵਧਾਈ ਜਾਵੇ।

ਟਰੰਪ ਅਕਸਰ ਗਲਤ ਕਦਮ ਚੁੱਕੇ ਜਾਣ ਖਿਲਾਫ਼ ਚੇਤਾਵਨੀ ਦਿੰਦਿਆਂ ਫੈਡਰਲ ਰਿਜ਼ਰਵ ਦੀ ਅਲੋਚਨਾ ਕਰਦੇ ਰਹੇ ਹਨ।

ਇਸ ਕਾਰਨ ਵਿੱਤੀ ਅੰਕੜੇ ਵੀ ਜਾਰੀ ਨਹੀਂ ਕੀਤੇ ਜਾ ਰਹੇ ਸਨ। ਜਿਵੇਂ ਕਿ ਜੀਡੀਪੀ, ਰਿਟੇਲ ਸੇਲ ਅਤੇ ਹਾਊਸਿੰਗ ਸਬੰਧੀ।

Image copyright Reuters

ਸੋਨਕੋਟ ਐਲਐਲਸੀ ਦੇ ਚੇਅਰਮੈਨ ਰੋਬਰਟ ਸ਼ਾਪੀਰੋ ਨੇ ਕਿਹਾ, "ਅਮਰੀਕੀ ਅਰਥਚਾਰਾ ਅੰਨ੍ਹਾ ਹੋ ਗਿਆ ਹੈ। ਫਿਲਹਾਲ ਜੀਡੀਪੀ ਅਤੇ ਇਸਦੇ ਵਰਗਾਂ ਦੇ ਭਰੋਸੇਮੰਦ ਉਪਾਅ ਮੌਜੂਦ ਨਹੀਂ ਹਨ, ਸਿਰਫ ਵਧੇਰੇ ਆਰਥਿਕ ਅਨਿਸ਼ਚਿਤਤਾ ਦੇ ਨਾਲ-ਨਾਲ ਗਲਤ ਵਪਾਰਕ ਫੈਸਲੇ ਲਏ ਜਾ ਸਕਦੇ ਹਨ।"

ਵਾਈਟ ਹਾਊਸ ਦੇ ਇੱਕ ਉੱਚ ਸਲਾਹਕਾਰ ਨੇ ਕਿਹਾ ਕਿ ਸ਼ੱਟਡਾਊਨ ਕਾਰਨ ਇਸ ਕਵਾਰਟਰ ਵਿੱਚ ਜ਼ੀਰੋ ਵਿੱਤੀ ਵਿਕਾਸ ਹੋਣ ਦਾ ਖਦਸ਼ਾ ਹੈ।

ਵਿੱਤੀ ਮਾਹਿਰਾਂ ਨੇ ਵੀ ਕਿਹਾ ਕਿ ਲੰਮੇ ਸਮੇਂ ਤੱਕ ਕੰਮਬੰਦੀ ਕਾਰਨ ਅਮੀਰਕਾ ਰਿਸੈਸ਼ਨ (ਮੰਦੀ) ਦੇ ਦੌਰ ਵਿੱਚ ਜਾ ਸਕਦਾ ਹੈ।

ਸ਼ਟਡਾਊਨ ਕਾਰਨ ਹੋਰ ਮੁਸ਼ਕਿਲਾਂ ਵੱਧਣ ਦਾ ਖਦਸ਼ਾ

ਟਰੰਪ ਪ੍ਰਸ਼ਾਸਨ ਨੇ ਸ਼ੱਟਡਾਊਨ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮੁਲਾਜ਼ਮਾਂ ਨੂੰ ਟੈਕਸ ਰਿਟਰਨ ਵਰਗੇ ਕੰਮ ਜਾਰੀ ਰੱਖਣ ਲਈ ਕਿਹਾ।

Image copyright Getty Images
ਫੋਟੋ ਕੈਪਸ਼ਨ ਸਰਕਾਰੀ ਏਜੰਸੀਆਂ ਦੀ ਕਟੌਤੀ ਕਾਰਨ ਕੰਪਨੀਆਂ ਪਰਮਿਟ ਦੀ ਉਡੀਕ ਕਰ ਰਹੀਆਂ ਹਨ

ਫੈਡਰਲ ਕੋਰਟ ਸਿਸਟਮ ਨੇ ਚੇਤਾਵਨੀ ਦਿੱਤੀ ਕਿ ਇਸ ਮਹੀਨੇ ਵਿੱਚ ਉਹ ਫੰਡਿੰਗ ਬੰਦ ਕਰ ਦੇਵੇਗਾ। ਘੱਟ ਆਮਦਨ ਵਾਲੇ ਪਰਿਵਾਰਾਂ ਲਈ ਖਾਣੇ ਦੀ ਸਬਸਿਡੀ ਫਰਵਰੀ ਵਿਚ ਖ਼ਤਮ ਹੋਣ ਦੀ ਸੰਭਾਵਨਾ ਸੀ।

ਇਹ ਵੀ ਪੜ੍ਹੋ:

ਕਈ ਕਾਰੋਬਾਰ ਖਤਮ ਹੁੰਦੇ ਜਾ ਰਹੇ ਸਨ ਕਿਉਂਕਿ ਸਰਕਾਰ ਦੀਆਂ ਕਟੌਤੀਆਂ ਕਾਰਨ ਬੀਅਰ ਅਤੇ ਵਾਈਨ ਲੇਬਲ ਮਨਜ਼ੂਰੀਆਂ ਜਾਂ ਪਰਮਿਟ ਦੀ ਉਡੀਕ ਕਰ ਰਹੇ ਸਨ।

ਬਲੂਮਬਰਗ ਨਿਊਜ਼ ਮੁਤਾਬਕ ਜਿਹੜੇ ਠੇਕੇਦਾਰ ਏਜੰਸੀਆਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ ਉਨ੍ਹਾਂ ਨੂੰ ਰੋਜ਼ਾਨਾ 200 ਡਾਲਰ ਤੋਂ ਵੱਧ ਦਾ ਘਾਟਾ ਪੈ ਰਿਹਾ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)