ਡੈਮ ਟੁੱਟਣ ਮਗਰੋਂ ਗਾਰੇ ਦੇ ਹੜ੍ਹ ਦੀ ਤਬਾਹੀ ਦੀਆਂ ਤਸਵੀਰਾਂ

ਬ੍ਰਾਜ਼ੀਲ ’ਚ ਮਾਈਨਿੰਗ ਡੈਮ ਟੁੱਟਣ ਮਗਰੋਂ ਗਾਰੇ ਦੇ ਹੜ੍ਹ ਦੀ ਤਬਾਹੀ ਦੀਆਂ ਤਸਵੀਰ Image copyright EPA

ਅਧਿਕਾਰੀਆਂ ਮੁਤਾਬਕ ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਇੱਕ ਕੱਚੇ ਲੋਹੇ ਦੀ ਖਾਣ ਦਾ ਗਾਰਾ ਰੋਕਣ ਲਈ ਬਣਾਇਆ ਡੈਮ ਟੁੱਟਣ ਨਾਲ ਗਾਰੇ ਦੇ ਹੜ੍ਹ ਵਿੱਚ 300 ਤੋਂ ਵਧੇਰੇ ਲੋਕ ਲਾਪਤਾ ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 34 ਹੋ ਗਈ ਹੈ।

ਬ੍ਰਾਜ਼ੀਲ ਦੇ ਸ਼ਹਿਰ ਬ੍ਰੋਹੌਰੀਜ਼ੌਂਟੇ ਵਿੱਚ ਬਣਿਆ ਇਹ ਡੈਮ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਦੁਪਹਿਰੇ ਟੁੱਟਿਆ। ਇਸ ਵਿੱਚੋਂ ਛੁੱਟੇ ਗਾਰੇ ਨੇ ਇਸੇ ਤੋਂ ਹੇਠਲੇ ਇੱਕ ਹੋਰ ਡੈਮ ਨੂੰ ਵੀ ਭਰ ਦਿੱਤਾ।

Image copyright AFP

ਜਦੋਂ ਡੈਮ ਟੁੱਟਿਆ ਤਾਂ ਨਜ਼ਦੀਕ ਹੀ ਬਣਿਆ ਇੱਕ ਕੈਫੀਟੇਰੀਆ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠ ਆਇਆ ਅਤੇ ਉੱਥੇ ਖਾਣਾ ਖਾ ਰਹੇ ਮਜ਼ਦੂਰ ਗਾਰੇ ਹੇਠ ਆ ਗਏ।

Image copyright Reuters

ਫਸੇ ਲੋਕਾਂ ਨੂੰ ਕੱਢਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਸੜਕੀ ਮਾਰਗ ਤਬਾਹ ਹੋ ਜਾਣ ਕਾਰਨ ਗਾਰੇ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

Image copyright Reuters
ਫੋਟੋ ਕੈਪਸ਼ਨ ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ
Image copyright EPA
ਫੋਟੋ ਕੈਪਸ਼ਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਬਚਾਅ ਕਾਰਜ ਦਾ ਜਾਇਜਾ ਲੈਣ ਪਹੁੰਚੇ
Image copyright Minas Gerais Firefighters Corps HO

ਬਚਾਅ ਕਾਰਜਾਂ ਵਿੱਚ 100 ਦਮਕਲ ਕਰਮਚਾਰੀ ਲੱਗੇ ਹੋਏ ਹਨ ਅਤੇ ਇੰਨੇ ਹੀ ਹੋਰ ਉਨ੍ਹਾਂ ਨਾਲ ਸ਼ਨੀਵਾਰ ਨੂੰ ਰਲ ਜਾਣੇ ਸਨ। ਸੂਬੇ ਦੇ ਗਵਰਨਰ ਮੁਤਾਬਕ ਫਸੇ ਲੋਕਾਂ ਦੇ ਬਚਣ ਦੀ ਬਹੁਤ ਘੱਟ ਉਮੀਦ ਹੈ।

Image copyright Getty Images

ਇਹ ਡੈਮ ਬ੍ਰਾਜ਼ੀਲ ਦੀ ਸਭ ਤੋਂ ਵੱਡੀ ਮਾਈਨਿੰਗ ਕੰਪਨੀ ਵੇਲੇ ਦੀ ਮਲਕੀਅਤ ਸੀ ਅਤੇ ਇਸ ਦੇ ਟੁੱਟਣ ਦੇ ਕਾਰਨ ਸਾਫ਼ ਨਹੀਂ ਹੋ ਸਕੇ। ਇਸ ਡੈਮ ਦੀ ਉਸਾਰੀ 1876 ਵਿੱਚ ਕੀਤੀ ਗਈ ਸੀ ਅਤੇ ਇਸ ਦੀ ਵਰਤੋਂ ਲੋਹੇ ਦੀ ਖਾਣ ਵਿੱਚੋਂ ਨਿਕਲਣ ਵਾਲੇ ਗਾਰੇ ਨੂੰ ਰੋਕਣ ਲਈ ਕੀਤੀ ਜਾਂਦੀ ਸੀ।

Image copyright Getty Images

ਇਸ ਤੋਂ 3 ਸਾਲ ਪਹਿਲਾਂ ਇਸੇ ਖੇਤਰ ਵਿੱਚ ਇੱਕ ਹੋਰ ਡੈਮ ਟੁੱਟਿਆ ਸੀ ਜਿਸ ਕਾਰਨ ਬਹੁਤ ਵੱਡੇ ਇਲਾਕੇ ਵਿੱਚ ਜ਼ਹਿਰੀਲਾ ਗਾਰਾ ਫੈਲਣ ਕਾਰਨ ਵਨਸਪਤੀ ਤਬਾਹ ਹੋ ਗਈ ਸੀ ਅਤੇ ਉਸ ਘਟਾਨਾ ਨੂੰ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਕੁਦਰਤੀ ਕਹਿਰ ਮੰਨਿਆ ਜਾਂਦਾ ਹੈ।

ਬ੍ਰਾਜ਼ੀਲ ਦੀ ਕੌਮੀ ਮਾਈਨਿੰਗ ਏਜੰਸੀ ਦੇ ਮਾਈਨਿੰਗ ਰਜਿਸਟਰ ਵਿੱਚ ਵੱਡੇ ਖ਼ਤਰੇ ਦੀ ਸੰਭਾਵਨਾ ਵਾਲੇ ਡੈਮ ਵਜੋਂ ਦਰਜ ਸੀ।

Image copyright Getty Images
Image copyright FIRE DEPARTMENT OF MINAS / DISCLOSURE
Image copyright Getty Images

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ