ਰੈਸਲਿੰਗ ਮੁਕਾਬਲੇ ਰੌਇਲ ਰੰਬਲ ਬਾਰੇ ਪੰਜਾਬੀ ਗੂਗਲ ’ਤੇ ਕੀ ਲੱਭ ਰਹੇ ਹਨ?

ਰੌਇਲ ਰੰਬਲ, ਬੈਕੀ ਲਿੰਚ Image copyright Getty Images
ਫੋਟੋ ਕੈਪਸ਼ਨ ਰੌਇਲ ਰੰਬਲ 'ਚ 30 ਵਿਮੇਨਜ਼ ਇਵੇਂਟ ਦੀ ਚੈਂਪੀਅਨ ਬਣੀ ਬੈਕੀ ਲਿੰਚ

ਰੈਸਲਿੰਗ ਦੇ ਤਾਜ਼ਾ ਮੁਕਾਬਲੇ ਰੌਇਲ ਰੰਬਲ ਇਸ ਵੇਲੇ ਗੂਗਲ 'ਤੇ ਟ੍ਰੈਂਡਿੰਗ ਵਿੱਚ ਹਨ ਤੇ ਪੰਜਾਬ ਦੇ ਲੋਕ ਇਸ ਨੂੰ ਕਾਫ਼ੀ ਸਰਚ ਕਰ ਰਹੇ ਹਨ।

ਪੰਜਾਬ ਦੇ ਲੋਕਾਂ ਨੇ ਰੋਇਲ ਰੰਬਲ ਬਾਰੇ ਜੋ ਕੁਝ ਗੂਗਲ 'ਤੇ ਸਰਚ ਕੀਤਾ, ਉਸ ਵਿੱਚ ਇਹ ਪੰਜ ਤੱਥ ਮੁੱਖ ਤੌਰ 'ਤੇ ਸ਼ਾਮਿਲ ਹਨ...

  1. WWE ਰੌਇਲ ਰੰਬਲ ਮੈਚ ਤੇ ਉਨ੍ਹਾਂ ਦੀ ਭਵਿੱਖਬਾਣੀ
  2. ਰੌਇਲ ਰੰਬਲ 2019 ਮੈਚਾਂ ਦੀ ਭਾਰਤ ਵਿੱਚ ਸਮਾਂ-ਸਾਰਣੀ
  3. ਰੌਇਲ ਰੰਬਲ 2019 ਦੇ ਜੇਤੂ
  4. ਰੋਇਲ ਰੰਬਲ 2019
  5. WWE ਰੌਇਲ ਰੰਬਲ 2019 ਦੇ ਮੈਚ

ਤਾਜ਼ਾ ਅਪਡੇਟ ਤਹਿਤ ਰੌਇਲ ਰੰਬਲ ਪੇਅ-ਪਰ-ਵਿਊ 2019 ਵਿੱਚ 30 ਵਿਮੇਨਜ਼ ਮੁਕਾਬਲੇ ਵਿੱਚ ਬੈਕੀ ਲਿੰਚ ਨੇ ਜਿੱਤ ਹਾਸਿਲ ਕੀਤੀ ਹੈ।

ਰੌਇਲ ਰੰਬਲ ਅਤੇ WWE ਦੇ ਹੋਰ ਮੁਕਾਬਲੇ ਕਿਸ ਤਰ੍ਹਾਂ ਖੇਡੇ ਜਾਂਦੇ ਹਨ ਅਤੇ ਇਨ੍ਹਾਂ ਦੇ ਨਤੀਜੇ ਕਿੰਨੇ ਸਹੀ ਹੁੰਦੇ ਹਨ, ਇਸ ਦੀ ਪ੍ਰਮਾਣਿਕਤਾ ਬਾਰੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ।

ਰੌਇਲ ਰੰਬਲ ਹੈ ਕੀ?

ਰੌਇਲ ਰੰਬਲ ਇੱਕ ਪ੍ਰੋਫ਼ੈਸ਼ਨਲ ਰੈਸਲਿੰਗ ਮੁਕਾਬਲਾ ਹੈ ਅਤੇ ਡਬਲਿਊ ਡਬਲਿਊ ਈ (ਵਰਲਡ ਰੈਸਲਿੰਗ ਐਂਟਰਟੇਨਮੈਂਟ) ਵੱਲੋਂ ਕਰਵਾਇਆ ਜਾਂਦਾ ਹੈ।

ਇਸ ਵਾਰ ਦਾ ਰੌਇਲ ਰੰਬਲ 27 ਜਨਵਰੀ ਨੂੰ ਸ਼ੁਰੂ ਹੋਇਆ ਸੀ ਜੋ ਚੇਜ਼ ਫ਼ੀਲਡ, ਫ਼ੀਨਕਸ, ਏਰੋਜ਼ੀਨਾ ਵਿਖੇ ਹੋ ਰਿਹਾ ਹੈ, ਇਹ ਰੌਇਲ ਰੰਬਲ ਦਾ ਤੀਜਾ ਇਵੇਂਟ ਹੈ।

ਇਹ ਵੀ ਜ਼ਰੂਰ ਪੜ੍ਹੋ:

1988 ਵਿੱਚ ਸ਼ੁਰੂ ਹੋਏ ਰੌਇਲ ਰੰਬਲ ਦਾ ਪਹਿਲਾ ਇਵੇਂਟ 24 ਜਨਵਰੀ 1988 ਨੂੰ ਕੈਨੈਡਾ ਵਿੱਚ ਹੋਇਆ ਸੀ। ਰੌਇਲ ਰੰਬਲ ਹਰ ਸਾਲ ਜਨਵਰੀ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ।

ਇਸ ਵਿੱਚ ਮੁਕਾਬਲੇ ਦੀ ਸ਼ੁਰੂਆਤ ਦੋ ਰੈਸਲਰਾਂ ਵੱਲੋਂ ਹੁੰਦੀ ਹੈ ਤੇ ਫ਼ਿਰ ਇੱਕ ਤੈਅ ਸਮੇਂ ਮੁਤਾਬਕ ਹੋਰ ਰੈਸਲਰ ਵਾਰੀ-ਵਾਰੀ ਰਿੰਗ ਵਿੱਚ ਆਉਂਦੇ ਹਨ।

Image copyright Getty Images
ਫੋਟੋ ਕੈਪਸ਼ਨ ਰੌਇਲ ਰੰਬਲ ਮੁਕਾਬਲੇ ਨੂੰ ਲੋਕ ਆਨਲਾਈਨ ਸਟ੍ਰੀਮਿੰਗ ਜ਼ਰੀਏ ਵੀ ਦੇਖਦੇ ਹਨ

ਰੌਇਲ ਰੰਬਲ 2019 ਦੇ ਹੁਣ ਤੱਕ ਦੇ ਨਤੀਜੇ

30 ਮੈਨ ਰੌਇਲ ਰੰਬਲ

  • ਯੂਨੀਵਰਸਲ ਚੈਂਪੀਅਨਸ਼ਿੱਪ - ਬਰੌਕ ਲੈਸਨਰ ਤੇ ਫ਼ਿਨ ਬੈਲੋਰ ਵਿਚਾਲੇ (ਮੁਕਾਬਲਾ ਚੱਲ ਰਿਹਾ ਹੈ)
  • ਡਬਲਿਊ ਡਬਲਿਊ ਚੈਂਪੀਅਨਸ਼ਿੱਪ - ਡੈਨੀਅਲ ਬਰਿਆਨ ਨੇ ਏ ਜੇ ਸਟਾਈਲਸ ਨੂੰ ਹਰਾਇਆ
Image copyright Getty Images
ਫੋਟੋ ਕੈਪਸ਼ਨ ਰੌਇਲ ਰੰਬਲ ਵਿੱਚ ਮੈਨਜ਼ ਤੇ ਵਿਮੇਨਜ਼ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਕੈਟੇਗਰੀ 'ਚ ਮੁਕਾਬਲੇ ਹੁੰਦੇ ਹਨ

30 ਵਿਮੇਨਜ਼ ਰੌਇਲ ਰੰਬਲ - ਬੈਕੀ ਲਿੰਚ ਨੇ ਜਿੱਤਿਆ ਮੁਕਾਬਲਾ

ਰਾਅ ਵਿਮੇਨਜ਼ ਚੈਂਪੀਅਨਸ਼ਿੱਪ - ਰੋਂਜਾ ਰੌਸੇ ਨੇ ਸਾਸ਼ਾ ਬੈਂਕਸ ਨੂੰ ਹਰਾਇਆ

ਸਮੈਕਡਾਊਨ ਟੈਗ ਟੀਮ ਚੈਂਪੀਅਨਸ਼ਿੱਪ - ਦਿ ਮਿਜ਼ ਤੇ ਸ਼ੇਨ ਮੈਕਮਾਹਨ ਨੇ ਦਿ ਬਾਰ ਨੂੰ ਹਰਾਇਆ

ਸਮੈਕਡਾਊਨ ਵਿਮੇਨਜ਼ ਚੈਂਪੀਅਨਸ਼ਿੱਪ - ਅਸੁਕਾ ਨੇ ਬੈਕੀ ਲਿੰਚ ਨੂੰ ਹਰਾਇਆ

ਯੂਨਾਈਟਿਡ ਸਟੇਟਸ ਚੈਂਪੀਅਨਸ਼ਿੱਪ - ਸ਼ਿਨਸੁਕੇ ਨਾਕਾਮੁਰਾ ਨੇ ਰੁਸੇਵ ਨੂੰ ਹਰਾਇਆ ਤੇ ਨਵੇਂ ਯੂਐੱਸ ਚੈਂਪੀਅਨ ਬਣੇ (ਕਿੱਕ ਆਫ਼ ਸ਼ੋਅ)

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ