ਅਮਰੀਕਾ ਦੀ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਦੇ ਭੰਡਾਰ ਰੱਖਣ ਵਾਲੇ ਮੁਲਕ ਨੂੰ ਇਹ ਚੇਤਾਵਨੀ

ਕੁਝ ਦੇਸਾਂ ਦਾ ਮੰਨਣਾ ਹੈ ਕਿ ਮਾਦੁਰੋ ਹੀ ਜਾਇਜ਼ ਰਾਸ਼ਟਰਪਤੀ ਹਨ ਪਰ ਕੁਝ ਦੇਸ ਖੁਆਨ ਗੋਇਦੋ ਨੂੰ ਹਮਾਇਤ ਦੇ ਰਹੇ ਹਨ Image copyright Getty Images
ਫੋਟੋ ਕੈਪਸ਼ਨ ਕੁਝ ਦੇਸਾਂ ਦਾ ਮੰਨਣਾ ਹੈ ਕਿ ਮਾਦੁਰੋ ਹੀ ਜਾਇਜ਼ ਰਾਸ਼ਟਰਪਤੀ ਹਨ ਪਰ ਕੁਝ ਦੇਸ ਖੁਆਨ ਗੋਇਦੋ ਨੂੰ ਹਮਾਇਤ ਦੇ ਰਹੇ ਹਨ

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਾਕਾਰ ਜੌਨ ਬੌਲਟਨ ਨੇ ਵੈਨੇਜ਼ੁਏਲਾ ਨੂੰ ਅਮਰੀਕੀ ਡਿਪਲੋਮੈਟਸ ਜਾਂ ਵਿਰੋਧੀ ਧਿਰ ਦੇ ਆਗੂ ਖੁਆਨ ਗੋਇਦੋ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਤਾਂ ਉਸ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।

ਵਿਰੋਧੀ ਧਿਰ ਦੇ ਆਗੂ ਖੁਆਨ ਗੋਇਦੋ ਨੇ ਨੈਸ਼ਨਲ ਅਸੈਂਬਲੀ ਬੁਲਾ ਕੇ ਖੁਦ ਨੂੰ 23 ਜਨਵਰੀ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ।

ਇਸ ਮਹੀਨੇ ਰਾਸ਼ਟਰਪਤੀ ਮਾਦੁਰੋ ਨੇ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਸੀ ਪਰ ਵਿਰੋਧੀ ਧਿਰ ਨੇ ਵੋਟਾਂ ਵਿੱਚ ਧਾਂਧਲੀ ਦੇ ਇਲਜ਼ਾਮ ਲਾਏ ਸਨ ਅਤੇ ਚੋਣਾਂ ਦਾ ਬਾਈਕਾਟ ਕੀਤਾ ਸੀ।

ਇਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਖੁਆਨ ਰੋਇਦੋ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।

ਇਹ ਵੀ ਪੜ੍ਹੋ:

ਮਾਦੁਰੋ ਨੇ ਬੀਤੇ ਵੀਰਵਾਰ ਨੂੰ ਅਮਰੀਕਾ ਤੋਂ ਸਾਰੇ ਸਬੰਧ ਤੋੜ ਲਏ ਸਨ ਅਤੇ ਅਮਰੀਕੀ ਡਿਪਲੋਮੈਟਸ ਨੂੰ 72 ਘੰਟਿਆਂ ਵਿੱਚ ਵੈਨੇਜ਼ੁਏਲਾ ਛੱਡਣ ਲਈ ਕਿਹਾ ਸੀ।

ਅਮਰੀਕਾ ਵੱਲੋਂ ਇਹ ਚੇਤਾਵਨੀ ਅਮਰੀਕਾ ਸਣੇ ਹੋਰ 20 ਮੁਲਕਾਂ ਵੱਲੋਂ ਖੁਆਨ ਗੋਇਦੋ ਨੂੰ ਰਾਸ਼ਟਰਪਤੀ ਵਜੋਂ ਮਾਨਤਾ ਦੇਣ ਦੇ ਕੁਝ ਦਿਨਾਂ ਬਾਅਦ ਦਿੱਤੀ ਗਈ ਹੈ।

ਵੈਨੇਜ਼ੁਏਲਾ ਵਿੱਚ ਚੱਲ ਰਿਹਾ ਸਿਆਸੀ ਸੰਕਟ ਹੁਣ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ। ਵਿਰੋਧੀ ਧਿਰ ਨੇ ਮਾਦਰੋ ਨੂੰ ਹਟਾਏ ਜਾਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

Image copyright Reuters

ਸ਼ਨੀਵਾਰ ਨੂੰ ਸਪੇਨ, ਜਰਮਨੀ, ਫਰਾਂਸ ਅਤੇ ਯੂਕੇ ਸਣੇ ਹੋਰ ਯੂਰਪੀਅਨ ਦੇਸ਼ਾਂ ਨੇ ਕਿਹਾ ਸੀ ਜੇ ਅਗਲੇ ਅੱਠ ਦਿਨਾਂ ਵਿੱਚ ਚੋਣਾਂ ਨਹੀਂ ਐਲਾਨੀਆਂ ਗਈਆਂ ਕਿ ਉਹ ਖੁਆਨ ਗੋਇਦੋ ਨੂੰ ਰਾਸ਼ਟਰਪਤੀ ਵਜੋਂ ਮਾਨਤਾ ਦੇ ਦੇਣਗੇ।

ਪਰ ਨਿਕੋਲਸ ਮਾਦੁਰੋ ਨੇ ਇਸ ਨੂੰ ਨਾ ਮੰਨਦੇ ਹੋਏ ਕਿਹਾ ਕਿ ਯੂਰਪੀ ਦੇਸਾਂ ਨੂੰ ਇਹ ਅਲਟੀਮੇਟਮ ਵਾਪਿਸ ਲੈਣਾ ਚਾਹੀਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)