ਚੀਨੀ ਲੋਕ ਇਸ ਵਾਰ ਦੇ ਸਾਲ ਸੂਰ ਦੇ ਸਾਲ ਵਜੋਂ ਕਿਉਂ ਮਨਾ ਰਹੇ - ਤਸਵੀਰਾਂ

ਬੈਂਕਾਕ ਵਿੱਚ ਇੱਕ ਔਰਤ ਸੂਰ ਦੀ ਪੌਸ਼ਾਕ ਪਾ ਕੇ ਬੁਗਨੀ ਬਣੇ ਕਲਾਕਾਰ ਦੇ ਪੇਟ ਵਿੱਚ ਸਿੱਕਾ ਪਾਉਂਦੀ ਹੋਈ। Image copyright EPA
ਫੋਟੋ ਕੈਪਸ਼ਨ ਬੈਂਕਾਕ ਵਿੱਚ ਕਲਾਕਾਰ ਸੂਰਾਂ ਵਰਗੀਆਂ ਪੌਸ਼ਾਕਾਂ ਪਾਕੇ ਚੰਦਰਮਾਂ ਦੇ ਨਵੇਂ ਸਾਲ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹੋਏ।

ਦੁਨੀਆਂ ਦੇ ਲਗਭਗ ਇੱਕ ਅਰਬ ਲੋਕਾਂ ਨੇ ਚੰਦਰਮਾ ਕੈਲੰਡਰ ਦੇ ਨਵੇਂ ਸਾਲ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵਾਰ ਦੇ ਸਾਲ ਨੂੰ ਸੂਰ ਦਾ ਸਾਲ ਜਾਂ 'ਈਅਰ ਆਫ਼ ਦਿ ਪਿੱਗ' ਵੀ ਕਿਹਾ ਜਾ ਰਿਹਾ ਹੈ।

ਚੀਨ ਵਿੱਚ ਲੱਖਾਂ ਲੋਕ ਆਪਣੇ ਜੱਦੀ ਪਿੰਡਾਂ ਤੇ ਸ਼ਹਿਰਾ ਵੱਲ ਨੂੰ ਚੱਲ ਪਏ ਹਨ। ਇਹ ਚੀਨ ਵਿੱਚ ਸਾਲਾਨਾ ਪਰਵਾਸ ਦਾ ਸਮਾਂ ਹੁੰਦਾ ਹੈ।

ਇਹ ਨਵਾਂ ਸਾਲ ਏਸ਼ੀਆ ਦੇ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਬਸੰਤ ਦੇ ਤਿਉਹਾਰ ਵੀ ਕਿਹਾ ਜਾਂਦਾ ਹੈ।

ਇਸ ਮੌਕੇ ਲੋਕ ਲਾਲ ਕੱਪੜੇ ਪਾਉਂਦੇ ਹਨ, ਲਾਲ ਲਾਲਟੈਣਾਂ ਜਗਾਉਂਦੇ ਹਨ ਤੇ ਕਈ ਕਿਸਮ ਦੇ ਪਕਵਾਨ ਬਣਾਉਂਦੇ ਹਨ।

ਬਾਰਾਂ ਚੀਨੀ ਰਾਸ਼ੀਆਂ ਵਿੱਚੋਂ ਸੂਰ ਵੀ ਇੱਕ ਰਾਸ਼ੀ ਹੈ। ਇਸ ਨੂੰ ਉਤਸ਼ਾਹ, ਉਮੀਦ ਅਤੇ ਮਿਹਨਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Image copyright AFP/Getty
ਫੋਟੋ ਕੈਪਸ਼ਨ ਹਾਂਗ ਕਾਂਗ ਵਿੱਚ ਸੂਰ ਦੀ ਆਕ੍ਰ੍ਤੀ ਨਾਲ ਤਸਵੀਰ ਖਿਚਵਾਉਂਦੇ ਬੱਚੇ। ਇਹ ਸਾਲ ਸੂਰ ਦਾ ਸਾਲ ਹੋਣ ਕਾਰਨ ਏਸ਼ੀਆਈ ਦੇਸਾਂ ਵਿੱਚ ਸੂਰ ਦੀਆਂ ਆਕ੍ਰਿਤੀਆਂ ਦੀ ਬਹੁਤਾਤ ਨਜ਼ਰ ਆਵੇਗੀ।
Image copyright EPA
ਫੋਟੋ ਕੈਪਸ਼ਨ ਬੀਜਿੰਗ ਵਿੱਚ ਸਵਰਗ ਦੇ ਮੰਦਰ ਦੇ ਬਾਹਰ ਕਲਾਕਾਰ ਬਲੀ ਤੋਂ ਬਾਅਦ ਪੁਨਰ ਜਨਮ ਨਾਲ ਜੁੜੇ ਡਰਾਮੇ ਦੀ ਰਿਹਰਸਲ ਕਰਦੇ ਹੋਏ।
Image copyright Reuters
ਫੋਟੋ ਕੈਪਸ਼ਨ ਚੀਨ ਵਿੱਚ ਹਰ ਸਾਲ ਇਸ ਮੌਕੇ ਲੱਖਾਂ ਲੋਕ ਆਪਣੇ ਕੰਮ ਦੇ ਸ਼ਹਿਰਾਂ ਤੋਂ ਜੱਦੀ ਘਰਾਂ ਵੱਲ ਜਾਂਦੇ ਹਨ। ਇਹ ਚੀਨ ਦੇ ਇੱਕ ਰੇਲਵੇ ਸਟੇਸ਼ਨ ਦਾ ਨਜ਼ਾਰਾ ਹੈ।
Image copyright Getty Images
ਫੋਟੋ ਕੈਪਸ਼ਨ ਇਸ ਸਾਲਾਨਾ ਪ੍ਰਵਾਸ ਕਾਰਨ ਚੀਨ ਵਿੱਚ ਰੇਲ ਗੱਡੀਆਂ, ਨਿੱਜੀ ਅਤੇ ਜਨਤਕ ਆਵਾ-ਜਾਈ ਦੇ ਸਾਰੇ ਸਾਧਨ ਮੁਸਾਫਰਾਂ ਨਾਲ ਭਰ ਜਾਂਦੇ ਹਨ ਤੇ ਸੜਕਾਂ ਜਾਮ ਹੋ ਜਾਂਦੀਆਂ ਹਨ।
Image copyright Reuters
ਫੋਟੋ ਕੈਪਸ਼ਨ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਇੱਕ ਸਮੁੰਦਰੀ ਜੀਵਸ਼ਾਲਾ ਵਿੱਚ ਇੱਕ ਗੋਤਾਖੋਰ ਬੱਚਿਆਂ ਵੱਲ ਹੱਥ ਹਿਲਾਉਂਦਾ ਹੋਇਆ।
Image copyright EPA
ਫੋਟੋ ਕੈਪਸ਼ਨ ਨਵੇਂ ਸਾਲ ਮੌਕੇ ਸਿਡਨੀ ਦੇ ਓਪਰਾ ਹਾਊਸ ਨੂੰ ਵੀ ਸੁਰਖ਼ ਰੌਸ਼ਨੀਆਂ ਨਾਲ ਰੌਸ਼ਨਾਇਆ ਗਿਆ ਹੈ।
Image copyright AFP/Getty
ਫੋਟੋ ਕੈਪਸ਼ਨ ਮਨੀਲਾ ਵਿੱਚ ਬੱਚੇ ਡਰੈਗਨ ਡਾਂਸ ਕਰਦੇ ਹੋਏ। ਗੱਤੇ ਦੇ ਡੱਬਿਆਂ ਦੇ ਬਣਾਏ ਉਨ੍ਹਾਂ ਦੇ ਜੁਗਾੜੂ ਪਹਿਰਾਵੇ ਦੇਖਣ ਯੋਗ ਹਨ।
Image copyright EPA
ਫੋਟੋ ਕੈਪਸ਼ਨ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਇੱਕ ਮੰਦਰ ਦੇ ਬਾਹਰ ਕਲਾਕਾਰ ਡਰੈਗਨ ਡਾਂਸ ਕਰਦੇ ਹੋਏ।
Image copyright AFP
ਫੋਟੋ ਕੈਪਸ਼ਨ ਵਿਅਤਨਾਮ ਦੇ ਹੋ ਚੀ ਮਿਨ ਸ਼ਹਿਰ ਦਾ ਨਜ਼ਾਰਾ।
Image copyright AFP/Getty
ਫੋਟੋ ਕੈਪਸ਼ਨ ਇਹ ਅਮਰੀਕੀ ਝਾਕੀ ਜਿਸ ਦਾ ਨਾਮ ਗੋਲਡਨ ਈਅਰ ਹੈ ਹੌਂਗਕੌਂਗ ਦੇ ਇੱਕ ਸ਼ੌਪਿੰਗ ਸੈਂਟਰ ਵਿੱਚ ਲਾਈ ਗਈ।
Image copyright EPA
ਫੋਟੋ ਕੈਪਸ਼ਨ ਇਹੀ ਨਹੀਂ ਕਿ ਲੋਕ ਸਿਰਫ ਜਸ਼ਨਾਂ ਵਿੱਚ ਹੀ ਮਸਤ ਹਨ ਸਗੋਂ ਮੰਦਰਾਂ ਵਿੱਚ ਵੀ ਜਾ ਰਹੇ ਹਨ। ਜਿਵੇਂ ਥਾਈਲੈਂਡ, ਬੈਂਕਾਕ ਦੇ ਚਾਈਨਾ ਟਾਊਨ ਵਿੱਚ ਇਹ ਮੁਟਿਆਰ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)